ਭਾਈ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇਯਾ ਅਤੇ ਗੁਰਬਚਨ ਸਿੰਘ ਨੂੰ ਸਵਾਲ ਅਤੇ ਸਲਾਹ
ਅੱਜ ਸੁਣਨ ਵਿਚ ਆਇਆਾ ਹੈ ਕਿ ਭਾਈ ਪਿੰਦਰਪਾਲ ਸਿੰਘ ਨੂੰ "ਭਾਈ ਸਾਹਿਬ" ਦੀ ਉਪਾਧੀ ਅਤੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ "ਸ਼ਿਰੋਮਣੀ ਪੰਥਕ ਰਾਗੀ" ਦੀ ਉਪਾਧੀ ਨਾਲ ਨਿਵਾਜਿਆ ਗਿਆ ਹੈ |
ਬਹੁਤ ਹੈਰਾਨੀ ਹੋਈ ਕੀ ਇਹ ਦੋਨੋ ਸ਼ਖਸੀਅਤਾਂ ਬਹੁਤ ਲੰਬੇ ਸਮੇ ਤੋਂ ਸਿਖ ਪੰਥ ਦੇ ਅੰਦਰ ਵਿਚਰ ਰਹੀਆਂ ਹਨ ਤੇ ਕਹਿੰਦੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਹਨ ਫਿਰ ਐਸਾ ਕੰਮ ਕਿਵੇਂ ਹੋ ਗਿਆ |
ਮੈ ਇਹਨਾਂ ਦੋਨਾਂ ਸ਼ਖਸੀਅਤਾਂ ਤੋਂ ਕੁਝ ਸਵਾਲ ਪੁਛਣਾ ਚਾਹੁੰਦਾ ਹਾਂ:
ਭਾਈ ਪਿੰਦਰਪਾਲ ਸਿੰਘ ਨੂੰ ਕੁਝ ਸਵਾਲ :
੧.
ਕੀ ਤੁਸੀ ਪ੍ਰਚਾਰ ਕਰਦਿਆਂ ਕਦੇ ਗੁਰਬਾਣੀ ਵਿਚ ਪੜਿ੍ਹਆ ਨਹੀ ਕਿ "
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ਰਹਾਉ ॥ (ਆਸਾ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੩੫੦, ਪੰਗਤੀ ੫)
ਅਤੇ
ਏਕੋ ਸਾਹਿਬੁ ਅਵਰੁ ਨ ਹੋਰਿ ॥ (ਵਡਹੰਸ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੫੬੩, ਪੰਗਤੀ ੧੭)
ਭਾਈ ਤਾਂ ਤੁਸੀ ਪਹਿਲਾਂ ਹੀ ਸੀ ਫਿਰ ਤੁਸੀ ਕਿਵੇਂ ਆਪਣੇ ਨਾਮ ਦੇ ਨਾਲ "ਸਾਹਿਬ" ਸ਼ਬਦ ਦੀ ਉਪਾਧੀ ਨੂੰ ਕਬੂਲ ਕਰ ਲਿਆ ?
੨.
ਤੁਸੀ ਇਹ ਕਿਵੇਂ ਪਰਵਾਨ ਕਰ ਲਿਆ ਕਿ
ਭਾਈ ਸਤੀਦਾਸ
ਭਾਈ ਮਤੀਦਾਸ
ਭਾਈ ਦਇਆਲਾ ਜੀ
ਭਾਈ ਮਨੀ ਸਿੰਘ
ਅਤੇ ਐਸੇ ਸੈਕੜੇ ਸਿੰਘਾਂ ਦੇ ਨਾਮ ਦੇ ਨਾਲ ਤਾਂ "ਭਾਈ" ਲਗਿਆ ਹੈ ਤੇ ਤੁਹਾਡੇ ਨਾਮ ਦੇ ਅੱਗੇ "ਭਾਈ ਸਾਹਿਬ"?
੩.
ਗੁਰਬਾਣੀ ਸੰਦੇਸ਼ ਹੈ ਕਿ
ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ (ਆਸਾ (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੪੨੮, ਪੰਗਤੀ ੫)
ਅਰਥ: ਸੱਚਾ ਸੁਆਮੀ ਕੇਵਲ ਇਕ ਹੈ ਮਤੇ ਤੂੰ ਵਹਿਮ ਅੰਦਰ ਗੁਮਰਾਹ ਹੋ ਜਾਵੇਂ, ਹੇ ਮੇਰੀ ਜਿੰਦੇ!
ਅਤੇ
ਜੇਹੜੇ ਸੱਚੇ ਸਾਹਿਬ ਨਹੀ ਓਹ ਭੂਖੇ-ਨੰਗੇ ਹੀ ਹੁੰਦੇ ਹਨ ਤੇ ਗੁਰਬਾਣੀ ਕਹਿੰਦੀ ਹੈ :
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ (ਗਉੜੀ ਕੀ ਵਾਰ:੧ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੩੦੬, ਪੰਗਤੀ ੧੨)
ਅਰਥ:One who has a poor beggar for a master - how can he be well-fed?
ਪਿੰਦਰਪਾਲ ਸਿੰਘ ਨੂੰ ਸਾਹਿਬ ਕਬੂਲਣ ਵਾਲੇ ਤੇ ਦੱਸਣ ਵਾਲੇ ਜਰੂਰ ਵੀਚਾਰ ਕਰਨ|
ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਕੁਝ ਸਵਾਲ :
ਤੁਸੀ ਗੁਰਬਾਣੀ ਕੀਰਤਨ ਕਿੰਨੇ ਹੀ ਸਾਲਾਂ ਤੋਂ ਕਰ ਰਹੇ ਹੋ ਕੀ ਤੁਸੀ ਕਦੇ ਇਹ ਸ਼ਬਦ ਨਹੀ ਪੜ੍ਹੇ ਜਾਂ ਸੁਣੇ
ਨ ਭੀਜੈ ਰਾਗੀ ਨਾਦੀ ਬੇਦਿ ॥ (ਸਾਰੰਗ ਕੀ ਵਾਰ: (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰਗਤੀ ੧੨ )
ਅਰਥ: ਰੱਬ ਕਦੇ ਰਾਗੀਆਂ, ਨਾਦੀਆਂ ਅਤੇ ਬੇਦੀਆਂ ਤੋਂ ਖੁਸ਼ ਨਹੀ ਹੁੰਦਾ
ਹੋ ਸਕਦੈ ਤੁਸੀ ਇਹ ਸ਼ਬਦ ਕਦੇ ਪੜਿ੍ਹਆ ਜਾਂ ਸੁਣਿਆ ਨਾ ਹੋਵੇ ਪਰ ਆਸਾ ਕੀ ਵਾਰ ਦੀਆਂ ਇਹ ਪੰਗਤੀਆਂ ਤਾਂ ਤੁਸੀ ਹਜਾਰਾਂ ਵਾਰ ਪੜ੍ਹੀਆਂ ਹੋਣੀਆਂ:
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ (ਆਸਾ (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੪੫੦, ਪੰਗਤੀ ੧੨)
ਗੁਰਬਾਣੀ ਰਾਗੀਆਂ ਨੂੰ ਕੋਈ ਤਵੱਜੋ ਨਹੀ ਦਿੰਦੀ, ਸਿੱਖੀ ਵਿਚ ਕੀਰਤਨੀਏ ਪਰਵਾਨ ਹਨ ਜੋ ਗੁਰੂ ਅਤੇ ਰੱਬ ਦੀ ਕੀਰਤੀ ਨੂੰ ਗਾਉਂਦੇ ਹਨ, ਫਿਰ ਵੀ ਤੁਸੀ ਖੁਦ ਨੂੰ ਰਾਗੀ ਅਤੇ ਓਹ ਵੀ ਸ਼ਿਰੋਮਣੀ ਰਾਗੀ ਪਰਵਾਨ ਕਰ ਰਹੇ ਹੋ?
੨. ਜਿਹੜੇ ਅਖੋਤੀ ਜਥੇਦਾਰ ਪੰਥ ਦੀ ਬੇੜੀ ਡੁਬੋਣ ਚ ਲੱਗੇ ਹਨ ਤੁਸੀ ਓਸ ਹਥੀਂ ਉਪਾਧੀਆਂ ਪਰਵਾਨ ਕਰ ਰਹੇ ਹੋ, ਕਿਓਂ?
ਭਾਈ ਪਿੰਦਰਪਾਲ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਸਲਾਹ ਹੈ ਕਿ ਇਹਨਾਂ ਗੁਰਮਤ ਦੇ ਉਲਟ ਉਪਾਧੀਆਂ ਨੂੰ ਅੱਜ ਹੀ ਵਾਪਿਸ ਕਰ ਕੇ ਜਿੰਦਗੀ ਭਰ ਅਤੇ ਸਿੱਖ ਇਤਿਹਾਸ ਵਿਚ ਆਪਣੇ ਨਾਮ ਨੂੰ ਦੋਖੀ ਅਤੇ ਕਲੰਕਿਤ ਹੋਣ ਤੂੰ ਬਚਾ ਲਵੋ |
ਇਹ ਉਪਰਲੇ ਦੋਨਾਂ ਨੂੰ ਪੁਛੇ ਗਏ ਸਵਾਲ ਅਖੋਤੀ (ਗੁਲਾਮ) ਜਥੇਦਾਰ ਗੁਰਬਚਨ ਸਿੰਘ ਨੂੰ ਵੀ ਹਨ ਜਿਸਨੂੰ ਗੁਰਮਤ ਦੀ ਸੋਝੀ ਨਹੀ ਜੋ ਐਸੀਆਂ ਗੁਰਮਤ ਦੇ ਉਲਟ ਉਪਾਧੀਆਂ ਨੂੰ ਵੰਡੀ ਜਾ ਰਿਹਾ ਹੈ |
ਤੁਹਾਡਾ ਸ਼ੁਭ ਚਿੰਤਕ:
ਪ੍ਰਿਤਪਾਲ ਸਿੰਘ, ਉਤਰਾਖੰਡ
08273013730