ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਬਗੇ ਸਿੰਘ ਸਾਹਿਬਾਂ ਦੇ ਕਾਲੇ ਕਾਰਨਾਮੇ (ਭਾਗ ਪਹਲਾ)
ਬਗੇ ਸਿੰਘ ਸਾਹਿਬਾਂ ਦੇ ਕਾਲੇ ਕਾਰਨਾਮੇ (ਭਾਗ ਪਹਲਾ)
Page Visitors: 2629

                                           <  siq gur pRswid
                          b`gy isMG swihbW dy kwly kwrnwmy (ਭਾਗ ਪਹਲਾ)
ਦੁਨੀਆ ਵਿਚਲੇ ਬਹੁਤ ਸਾਰੇ ਗੁਰਮੁਖ ਸੱਜਣਾ ਨੂੰ ਇਹ ਸਿਰਲੇਖ ਪੜ੍ਹ ਕੇ, ਮੇਰੇ ਤੇ ਗੁੱਸਾ ਜ਼ਰੂਰ ਆਵੇਗਾਉਨ੍ਹਾਂ ਨਾਲ ਮੇਰਾ ਪ੍ਰੱਣ ਹੈ ਕਿ ਜੇ ਉਹ ਇਹ ਲੇਖ ਪੜ੍ਹਨ ਮਗਰੋਂ, ਇਨ੍ਹਾਂ ਅਖੌਤੀ ਸਿੰਘ ਸਾਹਿਬਾਂ ਨੂੰ, ਆਮ ਸਿੱਖਾਂ ਦੀ ਕਤਾਰ ਵਿੱਚ ਵੀ ਥਾਂ ਦੇ ਦੇਣ, ਤਾਂ ਮੈ ਉਨ੍ਹਾਂ ਕੋਲੋਂ ਮੁਆਫੀ ਮੰਗਾਂ ਗਾ, ਜੋ ਸਜ਼ਾ ਉਹ ਲਾਉਣ, ਮੈਨੂੰ ਬਿਨਾ ਕਿਸੇ ਉਜ਼ਰ ਦੇ ਪ੍ਰਵਾਨ ਹੋਵੇਗੀਬਸ਼ਰਤੇ ਕਿ ਉਹ ਸੱਜਣ ਮੇਰੇ ਲਿਖੇ ਅਨੁਸਾਰ ਗੁਰਮੁਖ ਹੋਣਵੈਸੇ ਤਾਂ ਇਹ ਗੁਰਬਿਲਾਸ ਪਾਤਸ਼ਾਹੀ ੬, ਹੈ ਹੀ ਸ਼ਰਾਰਤ ਭਰਪੂਰ, ਸਿੱਖ ਗੁਰੂਆਂ ਦਾ ਅਕਸ ਵਿਗਾੜਨ ਵਾਲੀ, ਪਰ ਇਸ ਦੀ ਇਹ ਸਾਖੀ ਅਜਿਹੀ ਹੈ, ਜੋ ਸਿੱਖਾਂ ਦੇ ਗੌਰਵ ਮਈ ਵਿਰਸੇ ਦੀਆਂ ਜੜ੍ਹਾਂ ਵਿੱਚ ਹੀ ਤੇਲ ਦਿੰਦੀ ਹੈ 
ਪੰਜਵੇਂ ਨਾਨਕ ਦੀ ਸ਼ਹਾਦਤ ਸਿੱਖ ਵਿਰਸੇ ਦਾ ਧਰੂ ਹੈ, ਜਿਸ ਦੁਆਲੇ ਸਿੱਖ ਸ਼ਹੀਦਾਂ ਦੇ ਦੂਸਰੇ ਤਾਰੇ ਘੁੰਮਦੇ ਹਨਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਮਨੁਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ, ਦੁਨੀਆਂ ਦੀ ਪਹਿਲੀ ਸ਼ਹਾਦਤ ਹੈਜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਨਿੱਕੀ ਉਮਰ ਵਿੱਚ ਬਹਾਦਰੀ ਦਾ ਸਿਖਰ ਹੈ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਿੱਖੀ ਦਾ ਉਹ ਸੂਰਜ ਹੈ, ਜਿਸ ਨੇ ਹਰ ਸਿੱਖ ਹੀ ਨਹੀਂ, ਹਰ ਇੰਸਾਨ ਦਾ ਮਨ ਰੌਸ਼ਨਾ ਦਿੱਤਾਜਿਸ ਆਸਰੇ ਸਿੱਖਾਂ ਨੇ ਥੋੜੇ ਸਮੇ ਵਿੱਚ ਹੀ, ਵਿਸ਼ਾਲ ਮੁਗਲ ਹਕੂਮਤ ਦਾ ਭੋਗ ਪਾ ਦਿੱਤਾਮਾਤਾ ਗੁਜਰੀ ਜੀ ਦੀ ਸ਼ਹਾਦਤ, ਜਬਰ ਤੇ ਸਿਦਕ ਦੀ ਫਤਿਹ ਸੀ, ਜਿਸ ਆਸਰੇ ਦਸਵੇਂ ਨਾਨਕ ਨੇ ਔਰੰਗਜ਼ੇਬ ਨੂੰ ਜ਼ਫਰ ਨਾਮਾ (ਫਤਿਹ ਦਾ ਖਤ) ਲਿਖਿਆ ਸੀ।) 
ਅਕਾਲ ਤਖਤ ਦੇ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਅਤੇ ਐਸ, ਜੀ, ਪੀ, ਸੀ, ਵਲੋਂ ਸ਼ਹੀਦ ਸਿੱਖਾਂ ਦੇ ਨਾਮ ਤੇ ਚਲਾਏ ਜਾਂਦੇ ਮਿਸ਼ਨਰੀ ਕਾਲਜ ਦੇ ਆਦਰ ਯੋਗ ਪ੍ਰੋਫੈਸਰ ਅਮਰ ਜੀਤ ਸਿੰਘ ਵਲੋਂ ਸੰਪਾਦਿਤ, ਸਿੱਖਾਂ ਦੇ ਦਸਵੰਧ ਨਾਲ, ਸ਼੍ਰੋਮਣੀ ਕਮੇਟੀ ਵਲੋਂ ਛਾਪੀ ਪੰਥ ਲਈ ਸੌਗਾਤ ਵਿੱਚ ਇਨ੍ਹਾਂ ਸ਼ਹਾਦਤਾਂ ਬਾਰੇ ਕੀ ਲਿਖਿਆ ਹੈ? ਉਸ ਕਿਤਾਬ ਦੀ ਜ਼ਬਾਨੀ ਹੀ ਸੁਣੋ; 
ਗੁਰੁ ਅਰਜਨ ਪਾਤਸ਼ਾਹ ਲਾਹੌਰ ਨੂੰ ਜਾਣ ਲੱਗੇ, ਬਾਬਾ ਬੁੱਢਾ ਜੀ ਨੂੰ ਅਪਣੀ ਸ਼ਹਾਦਤ ਦਾ ਕਾਰਨ ਦੱਸਦੇ ਹਨ 
ਦੋਹਰਾਸ੍ਰੀ ਗੁਰ ਅਰਜਨ ਤਬ ਕਹਾ ਸੀਸ ਹੇਤ ਇਹ ਜਾਇ ਗੁਰ ਨਾਨਕ ਮੁਖ ਕਮਲ ਤੇ ਏਕ ਸਮੇ ਪ੍ਰਗਟਾਇ। (੧੫
ਅਰਜਨ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਮੇਰੇ ਸੀਸ ਦੇਣ ਦਾ ਕਾਰਨ ਇਹ ਹੈ ਕਿ ਇੱਕ ਵੇਲੇ, ਬਾਬਾ ਨਾਨਕ ਨੇ ਅਪਣੇ ਕਮਲ ਵਰਗੇ ਮੁਖੜੇ ਤੋਂ ਅਜਿਹਾ ਕਿਹਾ ਸੀ 
ਚੌਪਈਇਹ ਕਾਰਨ ਕੀ ਗਾਥ ਅਗੰਮਪੜ੍ਹਤ ਸੁਨਤ ਜਿਹ ਮਿਟੈ ਜਨੰਮ 
           ਏਕ ਸਮੇ ਗੁਰ ਨਾਨਕ ਦੇਵਪ੍ਰਭ ਅਬਿਨਾਸੀ ਅਲਖ ਅਭੇਵ। (੧੫੮) 
          ਕਾਰਨ ਕਰਨ ਜਗਤ ਕੇ ਤਾਰਨਮੋਹ ਮੱਧ ਬਾਧੇ ਜੀਵ ਉਭਾਰਨ 
           ਮੱਕੇ ਗਏ ਚਰਿਤ ਬਹੁ ਕਰੇਕੌਨ ਕਵੀ ਜੋ ਮੁਖ ਤੇ ਰਰੇ। (੧੫੯) 
ਇਸ ਸੀਸ ਦੇਣ ਦੇ ਕਾਰਨ ਦੀ ਕਹਾਣੀ ਪਹੁੰਚ ਤੋਂ ਪਰੇ ਦੀ ਹੈ, ਜਿਸ ਨੂੰ ਪੜ੍ਹਨ ਸੁਨਣ ਵਾਲੇ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈਇੱਕ ਸਮੇ, ਪ੍ਰਭੂ ਅਬਿਨਾਸੀ, ਜਿਨ੍ਹਾਂ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ, ਜਿਨ੍ਹਾਂ ਦਾ ਕੋਈ ਭੇਦ ਨਹੀਂ ਪਾ ਸਕਦਾ, ਗੁਰੂ ਨਾਨਕ ਜੀ, ਸਭ ਕਾਰਨ ਕਰਨ ਵਾਲੇ, ਜਗਤ ਨੂੰ ਤਾਰਨ ਵਾਲੇ, ਮੋਹ ਵਿੱਚ ਫਸੇ ਜੀਵਾਂ ਨੂੰ ਉਬਾਰਨ ਵਾਲੇ, ਮੱਕੇ ਗਏ ਅਤੇ ਬਹੁਤ ਸਾਰੇ ਕੌਤਕ ਵਿਖਾਏਕੌਣ ਕਵੀ ਹੈ ਜੋ ਉਨ੍ਹਾਂ ਨੂੰ ਬਿਆਨ ਕਰ ਸਕੇ? 
ਦੋਹਰਾਐਸੇ ਭਾਰਤ ਜਗਤ ਕੌ ਵਿਚਰਤ ਦੀਪ ਮਝਾਰਿ 
           ਕਾਬਲ ਕੀ ਧਰਤੀ ਆਏ ਗੁਰ ਨਾਨਕ ਕਰਤਾਰ। (੧੬੦) 
ਇਸ ਤਰ੍ਹਾਂ ਭਾਰਤ ਉਪ ਮਹਾਂ ਦੀਪ ਵਿੱਚ ਵਿਚਰਦੇ ਕਰਤਾਰ ਰੂਪ, ਗੁਰੂ ਨਾਨਕ ਸਾਹਿਬ ਕਾਬਲ ਪੁੱਜੇ 
ਚੌਪਈਗਰੀਬ ਨਿਵਾਜ ਤਾਹਿ ਕੋ ਜਾਨੋਕੌਡੀ ਜੀਵ ਪਦਮ ਜੋ ਠਾਨੋ 
          ਐਸੇ ਗੁਰ ਨਾਨਕ ਕਿਰਪਾਲਾਲਖੇ ਨ ਜਾਹੀ ਜਾਹਿ ਖਿਆਲਾ। (੧੬੧) 
          ਰਹਹਿ ਨਿਚਿੰਤ ਸਦਾ ਸੁਖ ਸਾਗਰਅਹੈ ਸੂਰ ਸਮ ਜਗਤ ਉਜਾਗਰੁ 
          ਨਿਜ ਇੱਛਾ ਬਿਚਰਤ ਬਨ ਮਾਹੀਮਰਦਾਨਾ ਸੰਗਿ ਬਾਲ ਸੁਹਾਹੀ। (੧੬੨) 
 ਗੁਰੂ ਨਾਨਕ ਐਸੇ ਕਿਰਪਾਲੂ ਹਨ, ਜਿਨ੍ਹਾਂ ਦੇ ਵਿਚਾਰ, ਜਾਣੇ ਨਹੀਂ ਜਾ ਸਕਦੇਉਂਨ੍ਹਾਂ ਨੂੰ ਐਸੇ ਗਰੀਬ ਨਿਵਾਜ ਜਾਨੋ, ਜੋ ਕੌਡੀ ਵਰਗੇ ਸਸਤੇ ਜੀਵ ਨੂੰ, ਪਦਮ ਵਰਗਾ ਅਮੁਲਾ ਕਰ ਸਕਦੇ ਹਨਉਹ ਸੁੱਖਾਂ ਦੇ ਸਮੁੰਦਰ ਹਨ, ਹਮੇਸ਼ਾ ਚਿੰਤਾ ਰਹਿਤ ਰਹਿੰਦੇ ਹਨ, ਸੰਸਾਰ ਵਿੱਚ ਸੂਰਜ ਸਮਾਨ ਪ੍ਰਕਾਸ਼ਮਾਨ ਹਨਉਹ ਅਪਣੀ ਇੱਛਾ ਅਨੁਸਾਰ ਜੰਗਲ ਵਿੱਚ ਵਿਚਰ ਰਹੇ ਸਨਮਰਦਾਨਾ ਅਤੇ ਬਾਲਾ ਉਨ੍ਹਾਂ ਦੇ ਨਾਲ ਸਨ 
ਦੋਹਰਾਅਜਾਲੀ ਤਬ ਚਾਰਤ ਫਿਰੈ ਗਾਡਰ ਅਗਨ ਅਪਾਰ 
           ਤਾ ਸੋ ਗੁਰ ਪੂਛਤ ਭਏ ਲੀਨੋ ਨਿਕਟਿ ਹਕਾਰ। (੧੬੩) 
ਸੰਘਣੇ ਜੰਗਲ ਵਿੱਚ ਇੱਕ ਆਜੜੀ ਭੇਡਾਂ ਚਾਰ ਰਿਹਾ ਸੀ, ਗੁਰੂ ਜੀ ਨੇ ਉਸ ਨੂੰ ਅਪਣੇ ਕੋਲ ਸੱਦ ਕੇ ਪੁਛਿਆ 
ਚੌਪਈਹੇ ਨਰ ਅਪਨਾ ਨਾਮ ਸੁਨਾਵੋਕਿਹ ਠਾਂ ਰਹੋ ਸੁ ਕੈਸ ਕਰਾਵੋ 
          ਅਜਾਲੀ ਪ੍ਰਥਮੇ ਬੰਦਨ ਕੀਨੀਖੁਲੇ ਕਪਾਟ ਦਰਸ ਜਬ ਕੀਨੀ। (੧੬੪) 
          ਭਾਖਿਯੋ ਪ੍ਰਭ ਜੀ ਨਾਮ ਅਲਾਹੀਨਾਮ ਸੰਤ ਜੋ ਤਾ ਕੋ ਆਹੀ 
          ਨਾਮ ਤੁਮਾਰੋ ਪੀਰ ਫਕੀਰਾਕਿਆ ਮਮ ਨਾਮ ਤੁਛ ਜਗੁ ਕੀਰਾ। (੧੬੫) 
 ਹੇ ਬੰਦੇ ਤੇਰਾ ਨਾਮ ਕੀ ਹੈ? ਤੂੰ ਕਿੱਥੈ ਰਹਿੰਦਾ ਹੈਂ ਤੇ ਕੀ ਕਰਦਾ ਹੈਂ? ਆਜੜੀ ਨੇ ਆ ਕੇ ਪਹਿਲਾਂ, ਗੁਰੂ ਸਾਹਿਬ ਨੂੰ ਬੰਦਨਾ (ਸਲਾਮ) ਕੀਤੀ ਅਤੇ ਜਦੋਂ ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਸ ਦੇ ਕਪਾਟ ਖੁਲ੍ਹ ਗਏਫਿਰ ਇਵੇਂ ਬੋਲਿਆ, ਹੇ ਪ੍ਰਭੂ ਜੀ ਨਾਮ ਤਾਂ ਅਲ੍ਹਾ ਦਾ ਹੁੰਦਾ ਹੈ, ਜਾਂ ਉਸ ਦੇ ਸੰਤਾਂ ਦਾ ਹੁੰਦਾ ਹੈਜਾਂ ਫਿਰ ਤੁਹਾਡੇ ਵਰਗੇ ਪੀਰਾਂ ਫਕੀਰਾਂ ਦਾ ਹੁੰਦਾ ਹੈ, ਮੇਰੇ ਵਰਗੇ ਦਾ ਕੀ ਨਾਮ ਹੋ ਸਕਦਾ ਹੈ? ਮੈ ਤਾਂ ਜਗਤ ਵਿੱਚ ਕੀੜੇ ਸਮਾਨ ਹਾਂ 
ਦੋਹਰਾਤਿਮਰ ਨਾਮ ਮੇਰੋ ਪ੍ਰਭ ਕਾਬਲ ਮਾਹਿ ਬਸਾਉਂ 
           ਗਾਡਰ ਚਾਰੋਂ ਨਗਰ ਕੀ ਸੁਖ ਸਿਉਂ ਕਾਲ ਬਿਤਾਉਂ। (੧੬੬) 
ਮੇਰਾ ਨਾਮ ਤੈਮੂਰ ਹੈ, ਮੈ ਕਾਬਲ ਵਿੱਚ ਰਹਿੰਦਾ ਹਾਂ, ਸਾਰੇ ਪਿੰਡ ਦੀਆਂ ਭੇਡਾਂ ਚਾਰਦਾ ਹਾਂ ਅਤੇ ਸੁਖ ਨਾਲ ਸਮਾ ਬਤੀਤ ਕਰਦਾ ਹਾਂ 
ਚੌਪਈਸੁਨਿ ਗੁਰ ਨਾਨਕ ਭਏ ਕਿਰਪਾਲਐਸੇ ਭਾਖੇ ਬਚਨ ਦਯਾਲ 
           ਕਛੂ ਭਾਂਗ ਹਮ ਕੋ ਅਬ ਦੇਵੋਪਾਛੇ ਜੋ ਮਾਂਗੋ ਸੋ ਲੇਵੋ। (੧੬੭) 
ਉਸ ਦੀ ਇਹ ਗਲ ਸੁਣ ਕੇ ਗੁਰ ਨਾਨਕ ਉਸ ਤੇ ਕਿਰਪਾਲ ਹੋਏ, ਕਿਰਪਾ ਦੇ ਘਰ ਆਏ, ਅਤੇ ਇਹ ਬਚਨ ਆਖੇ, ਹੁਣ ਸਾਨੂੰ ਕੁਛ ਭੰਗ ਦੇਵੋ, ਫਿਰ ਜੋ ਤੇਰੀ ਇੱਛਾ ਹੋਵੇ ਲੈ ਲੈਣਾ 
          ਦੇਵੋਂ ਭਾਂਗ ਮੋਹਿ ਕਿਆ ਦੀਜੈਭਾਖੋ ਪ੍ਰਭ ਨਹਿ ਬਿਲਮ ਕਰੀਜੈ 
          ਸ੍ਰੀ ਮੁਖ ਕਹਾ ਇਛ ਜੋ ਤੇਰੀਦੇਵੋਂ ਸੋਇ ਨ ਸੰਸਾ ਹੇਰੀ। (੧੬੮) 
ਇਹ ਸੁਣ ਕੇ ਤੈਮੂਰ ਨੇ ਕਿਹਾ, ਹੇ ਪ੍ਰਭੂ ਦੇਰ ਨਾ ਕਰੋ, ਛੇਤੀ ਦੱਸੋ ਕਿ ਜੇ ਮੈ ਤੁਹਾਨੂੰ ਭੰਗ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ? ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਭਰਮ ਨਾ ਕਰ ਜੋ ਤੇਰੀ ਇੱਛਾ ਹੋਵੇ ਗੀ, ਮੈ ਤੈਨੂੰ ਉਹੀ ਕੁੱਝ ਦੇਵਾਂਗਾ 
ਦੋਹਰਾਤਬੈ ਤਿਮਰ ਐਸੇ ਕਹਾ ਇਹ ਠਾਂ ਆਪ ਬਿਠਾਇ 
           ਨਗਰ ਜਾਇ ਮੈ ਲਯਾਇ ਹੌਂ ਸੁੰਦਰ ਭਾਂਗ ਬਨਾਇ। (੧੬੯) 
ਤੈਮੂਰ ਨੇ ਬਾਬੇ ਨੂੰ ਕਿਹਾ, ਤੁਸੀਂ ਇਸ ਥਾਂ ਤੇ ਬੈਠੋ, ਮੈਂ ਹੁਣੇ ਨਗਰ (ਪਿੰਡ) ਜਾ ਕੇ, ਵਧੀਆ ਭੰਗ ਬਣਾ ਕੇ ਲਿਆਉਂਦਾ ਹਾਂ 
ਚੌਪਈਐਸੇ ਕਹਿ ਤਬ ਤਿਮਰ ਸਿਧਾਯੋਨਗਰ ਜਾਇ ਕੈ ਭਾਂਗ ਲਿਆਯੋ 
           ਦੇਖ ਭਾਂਗ ਗੁਰ ਆਨੰਦੁ ਠਾਨਾਨਿਜ ਪੱਲਾ ਤਿਹ ਅਗਰ ਧਰਾਨਾ। (੧੭੦) 
           ਮੁਸ਼ਟ ਭਾਂਗ ਇੱਕ ਜਬ ਡਾਰੀਗੁਰ ਨਾਨਕ ਇਹ ਬਚਨ ਉਚਾਰੀ 
           ਇੱਕ ਪਾਤਿਸ਼ਾਹੀ ਤੋ ਕੌ ਦਈਤਿਮਰ ਸੁਨਤ ਮਨ ਮੈ ਸੁਖੁ ਪਈ। (੧੭੧) 
  ਤੈਮੂਰ ਪਿੰਡ ਜਾ ਕੇ ਭੰਗ ਲਿਆਇਆ, ਭੰਗ ਵੇਖ ਕੇ ਬਾਬੇ ਨੂੰ ਬੜਾ ਆਨੰਦ ਆਇਆ, ਅਤੇ ਉਸ ਨੇ ਅਪਣਾ ਪੱਲਾ ਤੈਮੂਰ ਦੇ ਅੱਗੇ ਕਰ ਦਿੱਤਾਜਦ ਤੈਮੂਰ ਨੇ ਬਾਬਾ ਨਾਨਕ ਦੇ ਪੱਲੇ ਵਿੱਚ ਭੰਗ ਦੀ ਇੱਕ ਮੁੱਠ ਪਾਈ, ਤਾਂ ਬਾਬੇ ਨਾਨਕ ਨੇ ਇਹ ਬਚਨ ਕੀਤਾ, ਤੈਨੂੰ ਇੱਕ ਬਾਦਸ਼ਾਹਤ ਦਾ ਰਾਜ ਦਿੱਤਾਜਿਸ ਨੂੰ ਸੁਣ ਕੇ ਤੈਮੂਰ ਨੇ ਮਨ ਵਿੱਚ ਬੜਾ ਸੁਖ ਮਹਿਸੂਸ ਕੀਤਾ 
 ਦੋਹਰਾਐਸੀ ਮੁਸ਼ਟਾਂ ਭਾਂਗ ਕੀ ਤਿਮਰ ਸਾਤ ਜਬ ਪਾਇ 
            ਸਤਿ ਪਾਤਸ਼ਾਹੀ ਸਾਥ ਹੀ ਸ੍ਰੀ ਗੁਰ ਮੁਖੋਂ ਅਲਾਇ। (੧੭੨) 
ਜਦ ਤੈਮੂਰ ਨੇ ਅਜਿਹੀਆਂ ਸੱਤ ਮੁਠਾਂ ਭੰਗ ਦੀਆਂ ਗੁਰੂ ਨਾਨਕ ਦੇ ਪੱਲੇ ਵਿੱਚ ਪਾਈਆਂ, ਤਾਂ ਨਾਲ ਹੀ ਗੁਰੂ ਨਾਨਕ ਨੇ ਮੂੰਹ ਤੋਂ ਸੱਤ ਪਾਤਸ਼ਾਹੀਆਂ ਕਹਿ ਦਿੱਤਾ 
ਇਸ ਪਿੱਛੋਂ ਕਵੀ ਨੇ ਕੁੱਝ ਵਾਕ ਜਾਲ ਬੁਣ ਕੇ, ਫਿਰ ਬਾਲੇ ਕੋਲੋਂ ਬਾਬੇ ਨਾਨਕ ਨੂੰ ਅਖਵਾਇਆ ਹੈ, 
ਦੋਹਰਾਕਬ ਕਬ ਸ੍ਰੀ ਮੁਖ ਸੋਂ ਕਹੈ ਧਰਨੇ ਦਸ ਅਵਤਾਰ 
           ਪ੍ਰਗਟ ਪੰਥ ਪਾਛੈ ਕਰੋਂ ਦੇਵੋਂ ਰਾਜ ਅਪਾਰ। (੧੮੪) 
ਗੁਰੂ ਜੀ ਕਦੇ ਕਦੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਦਸ ਅਵਤਾਰ ਧਾਰਨੇ ਹਨਉਸ ਪਿਛੋਂ ਪੰਥ ਪ੍ਰਗਟ ਕਰਨਾ ਹੈ, ਅਤੇ ਉਸ ਪੰਥ ਨੂੰ ਅਪਾਰ ਰਾਜ ਦੇਣਾ ਹੈ 
ਚੌਪਈਪੰਥ ਪ੍ਰਗਟ ਪ੍ਰਭ ਕੈਸੇ ਕਰਿਹੋਤਾਹਿ ਰਾਜ ਦੈ ਕਸ ਹਰਖ ਰਹੋ 
           ਤੁਮ ਪਾਤਿਸ਼ਾਹੀ ਇਨ ਕੋ ਦੀਨੀਸ੍ਰੀ ਮੁਖਿ ਸਤ ਹਰਖ ਤਿਹ ਦੀਨੀ। (੧੮੫) 
ਬਾਲੇ ਨੇ ਕਿਹਾ, ਬਾਬਾ ਤੂੰ ਪੰਥ ਕਿਵੇਂ ਪ੍ਰਗਟ ਕਰੇਂਗਾ? ਅਤੇ ਉਸ ਨੂੰ ਰਾਜ ਕਿਵੇਂ ਦੇਵੇਂਗਾ? ਤੂੰ ਤਾਂ ਇਸ ਨੂੰ ਪਾਤਸ਼ਾਹੀ ਦੇ ਦਿੱਤੀਸੁਭਾਇਮਾਨ ਮੁਖ ਤੋਂ, ਇਸ ਨੂੰ ਖੁਸ਼ੀ ਨਾਲ ਸੱਤ ਪਾਤਸ਼ਾਂਹੀਆਂ ਦਾ ਰਾਜ ਦੇ ਦਿੱਤਾ ਹੈ 
           ਸੁਨਿ ਗੁਰ ਨਾਨਕ ਐਸ ਅਲਾਈਭਲੀ ਬਾਤ ਤੁਮ ਯਾਦ ਕਰਾਈ 
           ਇਹ ਤੋ ਅਬ ਨਹਿ ਕੈਸ ਮੁੜਾਇਕਹੋਂ ਯਤਨ ਔਰੇ ਪ੍ਰਗਟਾਏ। (੧੮੬) 
ਇਹ ਸੁਣ ਕੇ ਬਾਬੇ ਨਾਨਕ ਨੇ ਇਵੇਂ ਕਿਹਾ, ਤੂੰ ਬੜੀ ਚੰਗੀ ਗੱਲ ਕੀਤੀ ਹੈ ਕਿ ਜੋ ਯਾਦ ਕਰਵਾ ਦਿੱਤਾ ਹੈਹੁਣ ਜੋ ਹੋ ਗਿਆ ਉਹ ਤਾਂ ਮੋੜਿਆ ਨਹੀਂ ਜਾ ਸਕਦਾਹੁਣ ਮੈ ਹੋਰ ਕੋਈ ਯਤਨ ਕਰ ਕੇ ਪੰਥ ਪ੍ਰਗਟ ਕਰਾਂਗਾ 
            ਸਾਤ ਮੁਸ਼ਟ ਭਾਂਗ ਇਨ ਦੈ ਕੈਸਤ ਪਾਤਿਸ਼ਾਹੀ ਲੈ ਸੁਖ ਪੈ ਕੈ 
            ਤੈਸੋ ਸਾਤ ਸੀਸ ਨਿਜ ਦੇਵੋਂਤੌ ਪਤਿਸ਼ਾਹੀ ਇਨ ਤੇ ਲੇਵੋਂ। (੧੮੭) 
  ਜਿਵੇਂ ਇਨ੍ਹਾਂ ਨੇ ਸੱਤ ਮੁੱਠਾਂ ਭੰਗ ਦੀਆਂ ਦੇ ਕੇ, ਸੱਤ ਪਾਤਸ਼ਾਹੀਆਂ ਦਾ ਰਾਜ ਲੈ ਕੇ ਸੁਖ ਪਾਇਆ ਹੈ, ਤਿਵੇਂ ਹੀ ਮੈਂ ਅਪਣੈ ਸੱਤ ਸੀਸ ਦੇ ਕੇ, ਇਨ੍ਹਾਂ ਕੋਲੋਂ ਰਾਜ ਵਾਪਸ ਲੈ ਲਵਾਂ ਗਾ 
            ਦਸਮ ਰੂਪ ਧਾਰੋਂ ਬਲਿਕਾਰੀਪ੍ਰਗਟ ਪੰਥ ਇਨ ਕਰੋਂ ਸੰਘਾਰੀ 
            ਮਰਦਾਨੇ ਪੁਨਿ ਬਿਨਤਿ ਅਲਾਈਹੇ ਪ੍ਰਭ ਕੋ ਕੋ ਸੀਸ ਦਿਵਾਈ। (੧੮੮) 
ਮੈਂ ਅਪਣਾ ਦਸਵਾਂ ਰੂਪ ਬੜਾ ਬਲ ਵਾਲਾ ਧਾਰੂਂਗਾ, ਫਿਰ ਪੰਥ ਪ੍ਰਗਟ ਕਰ ਕੇ ਇਨ੍ਹਾਂ ਦਾ ਨਾਸ ਕਰਾਂਗਾਫਿਰ ਮਰਦਾਨੇ ਨੇ ਬੇਨਤੀ ਕੀਤੀ, ਹੇ ਪ੍ਰਭੂ ਕਿਸ ਕਿਸ ਦਾ ਸੀਸ ਦੇਵੋਗੇ? 
           ਸ੍ਰੀ ਗੁਰ ਕਹਾ ਪੰਚਮ ਬਪੁ ਲੇਵੋਂਪ੍ਰਿਥਮ ਸੀਸ ਇਸ ਕੇ ਹਿਤ ਦੇਵੋਂ। (੧੮੯) 
ਬਾਬਾ ਨਾਨਕ ਜੀ ਨੇ ਕਿਹਾ, ਪੰਜਵਾਂ ਜਾਮਾ ਧਾਰਨ ਕਰ ਕੇ (ਅਰਜਨ ਪਾਤਸ਼ਾਹ ਦੇ ਰੂਪ ਵਿਚ) ਇਸ ਵਾਸਤੇ ਪਹਿਲਾ ਸੀਸ ਦੇਵਾਂਗਾ 
ਦੋਹਰਾਖਸ਼ਟਮ ਗ੍ਰਿਹਿ ਤਬ ਧਾਰਿ ਬਪੁ ਦੇਵੋਂ ਸੀਸ ਉਤਾਰ।&

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.