ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਪੰਜਾਬ ਦੇ ਵਾਰਸੋ ਅਜੇ ਵੇਲਾ ਹੈ, ਹਿਸਾਬ ਲੈ ਲਵੋ,
ਪੰਜਾਬ ਦੇ ਵਾਰਸੋ ਅਜੇ ਵੇਲਾ ਹੈ, ਹਿਸਾਬ ਲੈ ਲਵੋ,
Page Visitors: 2532

ਪੰਜਾਬ ਦੇ ਵਾਰਸੋ ਅਜੇ ਵੇਲਾ ਹੈ, ਹਿਸਾਬ ਲੈ ਲਵੋ,
ਪੰਜਾਬ ਦੇ ਵਾਰਸੋ ਅਜੇ ਵੇਲਾ ਹੈ, ਹਿਸਾਬ ਲੈ ਲਵੋ, ਨਹੀਂ ਤਾਂ ਤੁਹਾਡੇ ਬੱਚੇ ਘਸਿਆਰੇ ਬਣਨ ਲਈ ਮਜਬੂਰ ਹੋ ਜਾਣਗੇ।  ਇਹ ਉੱਤਰ ਕਾਟੋ ਮੈਂ ਚੜ੍ਹਾਂ ਵਾਲੀਆਂ ਸਰਕਾਰਾਂ ਪੰਜਾਬ ਦਾ ਸਾਰਾ ਕੁਝ ਵੇਚ ਚੁੱਕੀਆਂ ਹਨ। ਅੱਜ ਨਾ ਪੰਜਾਬ ਦੀ ਰਾਜਧਾਨੀ ਤੁਹਾਡੀ ਹੈ, ਨਾ ਪੰਜਾਬ ਦਾ ਭਾਖੜਾ ਡੈਮ ਹੀ ਤੁਹਾਡਾ ਹੈ, ਨਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੀ ਤੁਹਾਡਾ ਹੈ, ਨਾ ਪੰਜਾਬ ਦੀ ਹਾਈ ਕੋਰਟ ਹੀ ਤੁਹਾਡੀ ਹੈ, ਪੰਜਾਬ ਦਾ ਖਜ਼ਾਨਾ ਇਹ ਲੋਕ ਖਾਲੀ ਕਰ ਚੁੱਕੇ ਹਨ, ਉਲਟਾ ਕੇਂਦਰ ਸਰਕਾਰ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ਾਈ ਹਨ। ਪੰਜਾਬ ਦੇ ਪਿੰਡਾਂ ਦੀਆਂ ਤਾਂ ਸ਼ਾਮ-ਲਾਟਾਂ ਵੀ ਤੁਹਾਡੀਆਂ ਨਹੀਂ ਹਨ, ਅਤੇ ਹੋਰ ਵੀ ਬਹੁਤ ਕੁਝ। ਇਹ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਚੁੱਕੇ ਹਨ, ਹੁਣ ਇਨ੍ਹਾਂ ਕੋਲ ਇਕੋ ਰਾਹ ਹੈ ਕਿ ਪੰਜਾਬ ਤੋਂ ਭੱਜ ਕੇ, ਹੋਰ ਕਿਤੇ ਜਾ ਵਸਣ।
ਹਿਸਾਬ ਲੈਣ ਵਾਲਿਆਂ ਨੇ ਆਪਣਾ ਹਿਸਾਬ ਪੰਜਾਬ ਕੋਲੋਂ ਲੈਣਾ ਹੈ, ਇਨ੍ਹਾਂ ਲੋਕਾਂ ਕੋਲੋਂ ਨਹੀਂ। ਇਸ ਲਈ ਹਿਸਾਬ ਸਾਫ ਹੋ ਜਾਣਾ ਚਾਹੀਦਾ ਹੈ ਕਿ,
 ਇਨ੍ਹਾਂ ਦਾ ਕੇਂਦਰ ਸਰਕਾਰ ਨਾਲ ਕੀ ਹਸਾਬ ਹੈ ?
 ਇਨ੍ਹਾਂ ਦਾ ਹਰਿਆਣਾ ਸਰਕਸਰ ਨਾਲ ਕੀ ਹਿਸਾਬ ਹੈ ?
 ਅਤੇ ਰਾਜਸਤਾਨ ਸਰਕਾਰ ਨਾਲ ਇਨ੍ਹਾਂ ਦਾ ਕੀ ਹਿਸਾਬ ਹੈ ?
 ਅੱਜ ਤਾਂ ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਜੀਊਂਦੇ ਹਨ, ਇਹ ਪੰਜਾਬ ਦੀ ਹਾਲਤ ਬਾਰੇ ਪੰਜਾਬੀਆਂ ਨੂੰ ਹਰ ਗੱਲ ਵਿਸਤਾਰ ਨਾਲ ਸਮਝਾਉਣ, ਜਦ ਹਿਸਾਬ ਸਮਝੋਗੇ ਤਾਂ ਸਾਰੀਆਂ ਗੱਲਾਂ ਸਾਮ੍ਹਣੇ ਆ ਜਾਣਗੀਆਂ।
  ਪੰਜਾਬੋਂ ਬਾਹਰ ਜਾ ਕੇ ਰਹਣ ਵਾਲੇ ਪੰਜਾਬੀਆਂ ਨੂੰ ਵੀ ਇਸ ਮਾਮਲੇ ਵਿਚ ਦਖਲ ਦੇ ਕੇ, ਇਹ ਹਿਸਾਬ ਨੱਕੀ ਕਰ ਲੈਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਵੀ ਇਸ ਦੀ ਪੂਰੀ ਜਾਣਕਾਰੀ ਹੋਵੇ ਕਿ ਉਹ ਕਿੰਨੀ ਕਮਾਈ, ਪੰਜਾਬ ਦੇ ਭਲੇ ਲਈ ਭੇਜਦੇ ਰਹੇ ਹਨ? ਅਤੇ ਉਨ੍ਹਾਂ ਵਿਚੋਂ ਕਿੰਨੇ ਪੈਸੇ ਪੰਜਾਬ ਦੀ ਭਲਾਈ ਤੇ ਲਗਦੇ ਰਹੇ ਹਨ ?
  ਜੇ ਉਹ ਪੰਜਾਬ ਨਾਲ ਜੁੜੇ ਹੋਏ ਹਨ ਤਾਂ ਉਨ੍ਹਾਂ ਨੂੰ ਇਸ ਦੀ ਹਾਲਤ ਦਾ ਵੀ ਪਤਾ ਹੋਣਾ ਚਾਹੀਦਾ ਹੈ। ਇਸ ਵਿਚ ਢਿੱਲ ਕਰਨ ਕੀ ਕੋਈ ਗੁੰਜਾਇਸ਼ ਨਹੀਂ ਹੈ।
 ਖੇਤ ਤਾਂ ਚਿੜੀਆਂ ਚੁਗ ਗਈਆਂ ਹਨ, ਹੁਣ ਤਾਂ ਇਹ ਤਸੱਲੀ ਕਰਨ ਦੀ ਲੋੜ ਹੈ ਕਿ ਖੇਤ ਵੀ ਤੁਹਾਡੇ ਹਨ ਜਾਂ ਨਹੀਂ                              
                   ਅਮਰ ਜੀਤ ਸਿੰਘ ਚੰਦੀ
                      16-6-2020  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.