ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਬਾਦਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ
ਬਾਦਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ
Page Visitors: 2429

  ਬਾਦਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ
     ਗੁਰਬਾਣੀ ਫੁਰਮਾਨ ਹੈ ,
                      ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
                      ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
                      ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ
॥3॥        (417)
     ਇਸ ਧਨ ਨੇ ਬਹੁਤ ਦੁਨੀਆ ਨੂੰ ਖੁਆਰ ਕੀਤਾ ਹੈ , ਇਸ ਧਨ ਦੀ ਪਰਾਪਤੀ ਲਈ ਬਹੁਤ ਲੋਕਾਈ ਖੁਆਰ ਹੁੰਦੀ ਪਈ ਹੈ । ਪਾਪ , ਜ਼ੁਲਮ ਕਰਨ ਤੋਂ ਬਗੈਰ ਇਹ ਮਾਇਆ ਇਕੱਠੀ ਨਹੀਂ ਹੋ ਸਕਦੀ , ਤੇ ਮਰਨ ਵੇਲੇ ਇਹ ਇਕੱਠੀ ਕਰਨ ਵਾਲੇ ਦੇ ਨਾਲ ਨਹੀਂ ਜਾਂਦੀ । ਪਰ ਜੀਵ ਦੇ ਵੀ ਕੀ ਵੱਸ ਦੀ ਗੱਲ ਹੈ ? ਪਰਮਾਤਮਾ ਨੇ ਜਿਸ ਨੂੰ ਆਪ ਖੁਆਰ ਕਰਨਾ ਹੁੰਦਾ ਹੈ , ਉਸ ਕੋਲੋਂ ਉਸ ਦੀ ਚੰਂਗਿਆਈ ਖੋਹ ਲੈਂਦਾ ਹੈ ।
     ਕੁਝ ਅਜਿਹੀ ਹੀ ਦਸ਼ਾ ਅੱਜ ਕਲ ਪ੍ਰਕਾਸ਼ ਸਿੰਘ ਬਾਦਲ ਦੀ ਹੈ । ਉਸ ਨੇ ਪੈਸਾ ਇਕੱਠਾ ਕਰਨ ਲਈ , ਕਿਸੇ ਨੂੰ ਨਹੀਂ ਬਖਸ਼ਿਆ , ਅਪਣੇ ਇਸ਼ਟ , ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ । ਅਪਣੇ ਭਾਈ ਚਾਰੇ , ਪੰਥ ਨੂੰ ਵੀ ਨਹੀਂ । ਅਪਣੀ ਮਾਂ ਬੋਲੀ ਪੰਜਾਬੀ ਨੂੰ ਵੀ ਨਹੀਂ । ਅਪਣੀ ਮਾਂ ਸਮਾਨ ਧਰਤੀ ਪੰਜਾਬ , ਉਸ ਦੇ ਪਾਣੀ ਨੂੰ ਵੀ ਨਹੀਂ । ਦਰਬਾਰ ਸਾਹਿਬ ਦੀ ਗੋਲਕ ਅਤੇ ਗੁਰਦਵਾਰਿਆਂ ਦੀਆਂ ਜ਼ਮੀਨਾਂ ਨੂੰ ਵੀ ਨਹੀਂ । ਅਪਣੀ ਪਾਰਟੀ ਵਿਚਲੇ ਸਹਿਯੋਗੀਆਂ ਨੂੰ ਵੀ ਨਹੀਂ । ਹੋਰ ਤਾਂ ਹੋਰ ਅਪਣੇ ਇਕਲੋਤੇ ਪੁਤ੍ਰ ਨੂੰ ਵੀ ਨਹੀਂ , ਉਸ ਦੇ ਖਾਣ ਲਈ ਉਸ ਚੀਜ਼ ਦਾ ਪ੍ਰਬੰਧ ਕੀਤਾ ਹੈ , ਜਿਸ ਨੂੰ ਖਾਣਾ , ਗੁਰਬਾਣੀ ਮੁਤਾਬਕ ਹਿੰਦੂਆਂ ਲਈ ਗਊ ਖਾਣ ਬਰਾਬਰ ਹੈ , ਅਤੇ ਮੁਸਲਮਾਨਾਂ ਲਈ ਸੂਅਰ ਖਾਣ ਬਰਾਬਰ ਹੈ ।
       ਸਾਰੇ ਬੰਨੇ ਹੱਥ ਮਾਰ ਲੈਣ ਮਗਰੋਂ , ਹੁਣ ਉਸ ਦਾ ਅੰਦਰ ਕੰਬ ਰਿਹਾ ਹੈ । ਉਹ ਜਿਊਂਦੇ ਜੀ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਨਹੀਂ ਛੱਡਣਾ ਚਾਹੁੰਦਾ । ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਹੱਟ ਜਾਣ ਮਗਰੋਂ ਉਸ ਦੇ ਸਾਰੇ ਪਾਜ ਉਘੜਨੇ ਹਨ । ਉਸ ਵਲੋਂ ਅਤੇ ਉਸ ਦੇ ਚੱਟੇ-ਵਟਿਆਂ ਹਥੋਂ ਹੋਈ ਦਰਬਾਰ ਸਾਹਿਬ ਦੀ ਲੁੱਟ ਦਾ ਭਾਂਡਾ ਭੱਜਣਾ ਹੈ । ਦਰਬਾਰ ਸਾਹਿਬ ਵਿਚ ਹੋਏ ਅਤੇ ਹੋ ਰਹੇ ਕੁਕਰਮਾਂ ਦਾ ਭਾਂਡਾ ਭੱਜਣਾ ਹੈ । ਬੰਦੇ ਲਈ ਸਭ ਤੋਂ ਵੱਡਾ ਦੁਸ਼ਮਣ ਉਸ ਦੇ ਮਨ ਦਾ ਚੋਰ ਹੁੰਦਾ ਹੈ , ਅਤੇ ਬਾਦਲ ਦੇ ਮਨ ਨੂੰ ਤਾਂ ਪਤਾ ਹੈ ਕਿ ਉਸ ਨੇ ਕੀ ਕੁਝ ਕੀਤਾ ਹੋਇਆ ਹੈ , ਉਹ ਉਸ ਤੋਂ ਹੀ ਡਰਦਾ ਹੈ ।
      ਇਸ ਲਈ ਉਹ ਅਪਣੇ ਵਿਰੁੱਧ ਕੋਈ ਅਜਿਹੀ ਆਵਾਜ਼ ਨਹੀਂ ਸੁਣਨੀ ਚਾਹੁੰਦਾ , ਜਿਸ ਦੇ ਆਧਾਰ ਤੇ ਉਸ ਹੱਥੋਂ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਖੁਸਦੀ ਦਿਸੇ , ਭਾਵੇਂ ਉਹ ਆਵਾਜ਼ ਪੰਜਾਬ ਦੇ ਕਿਸਾਨਾਂ ਦੀ ਹੋਵੇ , ਜਾਂ ਸਮਾਜ ਨਿਰਮਾਤਾ , ਮਾਸਟਰਾਂ ਦੀ ਹੋਵੇ , ਜਾਂ ਪੰਜਾਬ ਦੇ ਮੁਲਾਜ਼ਮਾਂ ਦੀ ਹੋਵੇ । ਅਜਿਹੇ ਲੋਕਾਂ ਦੀ ਆਵਾਜ਼ ਦਬਾਉਣ ਲਈ ਉਹ ਪੁਲਸ ਦੇ ਡੰਡੇ ਦੀ ਖੁਲ੍ਹ ਕੇ ਦੁਰਵਰਤੋਂ ਕਰ ਰਿਹਾ ਹੈ , ਜਦ ਕਿ ਇਹ ਲੋਕ ਅਸਮਾਜਕ ਬੰਂਦਿਆਂ ਵਜੋਂ ਨਹੀਂ ਗਿਣੇ ਜਾ ਸਕਦੇ । ਜਿਸ ਮੁਲਕ ਦੇ ਮਾਸਟਰਾਂ ਦੀ ਹੀ , ਸਰਕਾਰ ਖੁੱਲ੍ਹੇ ਆਮ ਪੁਲਸ ਦੀ ਮਾਰ ਕੁੱਟ ਨਾਲ ਨਿਰਾਦਰੀ ਕਰੇਗੀ , ਉਸ ਮੁਲਕ ਵਿਚ ਇੰਸਾਨੀਅਤ ਕਿਥੋਂ ਪੈਦਾ ਹੋ ਜਾਵੇ ਗੀ ? ਏਨੀ ਜਿਹੀ ਗੱਲ ਹੀ ਬਾਦਲ ਸਾਹਿਬ ਦੀ ਸਮਝ ਤੋਂ ਬਾਹਰੀ ਹੈ । ਇਸ ਕਾਰਨ ਹੀ ਪੰਜਾਬ ਵਿਦਿਆ ਦੇ ਖੇਤ੍ਰ ਵਿਚ ਨਿਰੰਤ੍ਰ ਪਛੜਦਾ ਜਾ ਰਿਹਾ ਹੈ ।   
    ਜੇ ਉਹ ਆਵਾਜ਼ , ਪ੍ਰੋ. ਦਰਸ਼ਨ ਸਿੰਘ ਵਰਗੇ ਕਿਸੇ ਧਾਰਮਿਕ ਵਿਅਕਤੀ ਦੀ ਹੋਵੇ, ਤਾਂ ਬਾਦਲ ਦੇ ਜੁੱਤੀ ਚੱਟ , ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰ , ਬਰਸਾਤੀ ਡੱਡੂਆਂ ਵਾਙ ਭੁੜਕ-ਭੁੜਕ ਕੇ ਉਸ ਨੂੰ ਪੰਥ ਵਿਚੋ ਛੇਕਣ ਦਾ ਅਣਅਧਿਕਾਰਤ ਕਰਮ ਕਰ ਕੇ ਉਸ  ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ , ਜੇ ਫਿਰ ਵੀ ਉਹ ਸੰਗਤ ਦੇ ਬਲ-ਬੂਤੇ ਤੇ ਕੁਝ ਬੋਲਣ ਦਾ ਯਤਨ ਕਰੇ ਤਾਂ ਗੁੰਂਡਿਆਂ ਹੱਥੋਂ ਉਨ੍ਹਾਂ ਦੀ ਮਾਰ ਕੁਟਾਈ ਕਰਵਾ ਕੇ ਆਵਾਜ਼ ਬੰਦ ਕਰਨ ਦਾ ਉਪ੍ਰਾਲਾ ਕੀਤਾ ਜਾਂਦਾ ਹੈ ।
      ਜੇ ਉਹ ਆਵਾਜ਼ , ਇੰਡੀਆ ਅਵੇਅਰਨੈਸ ਜਾਂ ਸਪੋਕਸਮੈਨ ਦੀ ਹੋਵੇ ਤਾਂ ਉਨ੍ਹਾਂ ਵਿਰੁੱਧ , ਹਿੰਦੂ ਵਾਦ ਦੀਆਂ ਗੁਲਾਮ ਉਨ੍ਹਾਂ ਕੋਰਟਾਂ ਵਿਚ ਮੁਕੱਦਮੇ ਪਾਏ ਜਾਂਦੇ ਹਨ , ਜੋ ਸਿੱਖਾਂ ਵਿਰੁੱਧ ਇੰਸਾਫ ਦਾ ਡਰਾਮਾ ਕਰਦਿਆਂ , ਮਹੀਨਿਆਂ ਵਿਚ ਹੀ ਫੈਸਲੇ ਸੁਣਾ ਦਿੰਦੇ ਹਨ । ਪਰ ਜੇ ਉਹੀ ਕੇਸ , ਘੱਟ ਗਿਣਤੀਆਂ ਦੇ ਹੱਕ ਵਿਚ ਹੋਣ ਤਾਂ , ਇੰਸਾਫ ਨੂੰ ਤਦ ਤੱਕ ਲਮਕਾਇਆ ਜਾਂਦਾ ਹੈ , ਜਦ ਤੱਕ ਇੰਸਾਫ ਮੰਗਣ ਵਾਲੇ ਆਪੇ ਹੀ ਥੱਕ ਕੇ ਘਰ ਨਾ ਬੈਠ ਜਾਣ । ਜਾਂ ਦੋਸ਼ੀ ਅਪਣੀ ਮੌਤ ਆਪ ਹੀ ਨਾ ਮਰ ਜਾਣ ।
    ਕੁਦਰਤ ਵਲੋਂ ਇਹ , ਇਸ ਗੱਲ ਦਾ ਸਪੱਸ਼ਟ ਸੰਦੇਸ਼ ਹੈ ਕਿ ਬਾਦਲ ਦੇ ਪਾਪ ਦਾ ਘੜਾ ਭੱਰ ਚੁੱਕਾ ਹੈ । ਪਰ ਜੇ ਉਸ ਦੇ ਮੁਖਾਲਿਫ , ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕਰਨ ਦੀ ਥਾਂ , ਆਪਸ ਵਿਚ ਹੀ , ਇਕ ਦੂਸਰੇ ਨੂੰ ਹੀ ਨੀਵਾਂ ਵਿਖਾਉਣ ਦੇ ਆਹਰ ਵਿਚ ਲੱਗੇ ਰਹਣ ਗੇ , ਤਾਂ ਇਸ ਹਾਲਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਕਿਸਮਤ ਵਿਚ ਸੌ ਗੰਢੇ ਅਤੇ ਸੌ ਛਿਤ੍ਰ , ਦੋਵੇਂ ਹੀ ਖਾਣੇ ਜਿਖੇ ਹੋਏ ਹਨ ।
   ਭਲੇ ਲੋਕੋ ਆਪਸੀ ਕਲ੍ਹਾ ਤਾਂ ਮਗਰੋਂ ਕਰ ਲਿਉ , ( ਕਿਉਂਕਿ ਹਉਮੈ ਨੇ ਤੁਹਾਡੀ ਕਿਸਮਤ ਵਿਚ ਕੁੱਕੜ ਖੇਹ ਉਢਾਉਣੀ ਤਾਂ ਲਿਖ ਹੀ ਦਿੱਤੀ ਹੈ ) ਪਹਿਲਾਂ ਸਮਾਜ ਦੇ ਦੁਸ਼ਮਣ ਨੂੰ  (ਜੋ ਸਭ ਕੁਝ ਪਰਾਇਆਂ ਹੱਥ ਵੇਚ ਚੁੱਕਾ ਹੈ ) ਤਾਂ ਪੰਥ ਦੇ ਵੇਹੜੇ ਵਿਚੋਂ ਬਾਹਰ ਕੱਢ ਲਵੋ , ਇਹੀ ਸਮੇ ਦੀ ਆਵਾਜ਼ ਹੈ ।
                                                             ਅਮਰ ਜੀਤ ਸਿੰਘ ਚੰਦੀ
                                                         

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.