ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 5)
ਸੁਖਮਨੀ ਸਾਹਿਬ(ਭਾਗ 5)
Page Visitors: 1238

ਸੁਖਮਨੀ ਸਾਹਿਬ(ਭਾਗ 5)     
ਹੇ ਮਨ, ਤੂੰ ਵੀ ਸਾਧ-ਸੰਗਤ ਵਿਚ ਜੁੜ ਕੇ, ਗੁਣ ਗਾ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ।   
    ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ॥
     ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ
॥1॥ਰਹਾਉ॥     (800)
           ਹੇ ਮੇਰੇ ਮਨ, ਹਰੀ, ਗੋਬਿੰਦ ਦਾ ਨਾਮ ਸਦਾ ਜਪਿਆ ਕਰ।        ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੁ ਸਤਿਗੁਰੁ, ਪ੍ਰਭੂ ਮਿਲ ਪਿਆ,    ਉਹ ਸਭ ਤੋਂ ਉੱਚੇ, ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਗਾਂਦਾ ਹੈ। ਸੋ ਹੇ ਮਨ ਤੂੰ ਵੀ ਸ਼ਬਦ ਗੁਰੂ ਦੀ ਸਰਨ ਪੈ ਕੇ, ਪ੍ਰਭੂ ਨੂੰ ਮਿਲਣ ਦਾ ਉਪਰਾਲਾ  ਕਰ।1।ਰਹਾਉ।
     ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ॥
     ਅਵਰ ਸਿਆਣਪਾ ਥਿਰਥੀਆ ਪਿਆਰੇ ਰਾਖਨ ਕਉ ਤੁਮ ਏਕ
॥1॥ਰਹਾਉ॥   (801)
       ਹੇ ਪਿਆਰੇ ਪ੍ਰਭੂ, ਮੇਰੇ ਮਨ ਵਿਚ, ਇਕ ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।        ਹੇ ਪਿਆਰੇ ਪ੍ਰਭੂ , ਸਿਰਫ ਤੂੰ ਹੀ,   ਜੀਵਾਂ ਦੀ ਰਖਿਆ ਕਰਨ ਜੋਗਾ ਹੈਂ। 
      ਤੈਨੂੰ ਭੁਲਾ ਕੇ, ਰੱਖਿਆ ਵਾਸਤੇ ਹੋਰ ਹੋਰ ਚਤੁਰਾਈਆਂ ਸੋਚਣੀਆਂ, ਕਿਸੇ ਵੀ ਕੰਮ ਨਹੀਂ।1।ਰਹਾਉ।
     ਸਿਮਰਿ ਮਨਾ ਰਾਮ ਨਾਮੁ ਚਿਤਾਰੇ॥
     ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ
॥1॥ਰਹਾਉ॥   (803)
       ਹੇ ਮੇਰੇ ਮਨ, ਧਿਆਨ ਜੋੜ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰ ।         ਪਰ ਹਰੀ ਦਾ ਨਾਮ, ਉਹੀ ਮਨੁੱਖ ਸਿਮਰ ਸਕਦਾ ਹੈ,           ਜਿਸ ਦੇ ਹਿਰਦੇ ਵਿਚ ਸ਼ਬਦ ਗੁਰੂ ਦੀ ਸਿਖਿਆ ਵਸੀ ਹੋਈ ਹੋਵੇ। ਤਾਂ ਤੇ ਹੇ ਮਨ ਤੂੰ ਵੀ ਸ਼ਬਦ ਗੁਰੂ ਦਾ ਆਸਰਾ ਲੈ।1।ਰਹਾਉ॥
      ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
     ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ
॥1॥ਰਹਾਉ॥   (805)
       ਹੇ ਭਾਈ, ਮਿਹਰ ਕਰ ਕੇ, ਪ੍ਰਭੂ ਮੇਰੇ ਹਿਰਦੇ ਘਰ ਵਿਚ ਆ ਵਸਿਆ ਹੈ, ਇਵੇਂ ਉਸ ਗੋਪਾਲ ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ   ਸੋਹਣਾ ਬਣਾ ਦਿੱਤਾ ਹੈ।1।ਰਹਾਉ।
     ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ॥
     ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ
॥1॥ਰਹਾਉ॥     (1308)
       ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਸਦਾ ਜਪਿਆ ਕਰ, ਜਿਹੜਾ ਨਾਮ ਜਪਦਾ ਹੈ, ਉਹ ਸੁਖ ਪਾਉਂਦਾ ਹੈ।        ਜਿਉਂ ਜਿਉਂ ਮਨੁੱਖ ਹਰੀ ਦਾ ਨਾਮ ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ,   ਅਤੇ   ਪ੍ਰਭੂ ਨੂੰ ਸਿਮਰ ਕੇ ਉਸ ਵਿਚ ਹੀ ਸਮਾ ਜਾਂਦਾ ਹੈ।1।ਰਹਾਉ।
     ਮਨੁ ਗੁਰਮਤਿ ਰਸਿ ਗੁਨ ਗਾਵੈਗੋ ॥                                                 
     ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ
॥1॥ਰਹਾਉ॥    (1309)
       ਹੇ ਭਾਈ, ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ, ਸੁਆਦ ਨਾਲ ਪ੍ਰਭੂ ਦੇ ਗੁਣ ਗਾਉਣ ਲੱਗ ਜਾਂਦਾ ਹੈ, ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ ਜੀਭ ਮਾਨੋ, ਜਿਵੇਂ ਇਕ ਤੋਂ ਲੱਖਾਂ-ਕ੍ਰੋੜਾਂ ਬਣ ਕੇ, ਨਾਮ ਜਪਣ ਲੱਗ ਪੈਂਦੀ ਹੈ, ਨਾਮ ਜਪਦੀ ਥੱਕਦੀ ਹੀ ਨਹੀਂ।1।ਰਹਾਉ।
     ਮਨ ਗੁਰਮਤਿ ਚਾਲ ਚਲਾਵੈਗੋ ॥
     ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ
॥1॥ਰਹਾਉ॥   (1310)
       ਹੇ ਮਨ, ਤੈਨੂੰ ਗੁਰੂ ਦੀ ਸਿਖਿਆ ਹੀ ਸਹੀ ਜੀਵਨ ਦੀ ਚਾਲ ਚਲਾ ਸਕਦੀ ਹੈ । ਹੇ ਭਾਈ , ਗੁਰੂ ਦਾ ਸ਼ਬਦ ਮਾਨੋ ਉਹ ਕੁੰਡਾ ਹੈ, ਜਿਸ ਨਾਲ ਹਾਥੀ ਨੂੰ ਤੋਰੀਦਾ ਹੈ।  ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰਖੀਦਾ ਹੈ, ਤਿਵੇਂ ਗੁਰੂ ਆਪਣਾ ਸ਼ਬਦ, ਮਨੁੱਖ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।1।ਰਹਾਉ।     
     ਮਨੁ ਸਤਿਗੁਰ ਸਰਨਿ ਧਿਾਵੈਗੋ ॥ 
    ਲੋਹਾ ਹਿਰਨੁ ਹੋਵੈ ਸੰਗਿ ਪਾਰਸ ਗੁਨੁ ਪਾਰਸ ਕੋ ਹੋਇ ਆਵੈਗੋ
॥1॥ਰਹਾਉ॥     (1311)   
       ਹੇ ਭਾਈ, ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,         ਉਹ ਗੁਰੂ ਚਰਨਾਂ ਦੀ ਛੁਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਜਿਵੇਂ ਪਾਰਸ ਨਾਲ ਛੁਹ ਕੇ ਲੋਹਾ, ਸੋਨਾ ਬਣ ਜਾਂਦਾ ਹੈ,       ਪਾਰਸ ਦੀ ਛੁਹ ਦਾ ਗੁਣ ਉਸ ਵਿਚ ਆ ਜਾਂਦਾ ਹੈ।1।ਰਹਾਉ। 
    ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ॥
     ਗੁਰਮੁਖਿ ਨਾਮੁ ਸੀਤਲ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ
॥1॥ਰਹਾਉ॥    (1336) 
      ਹੇ ਭਾਈ, ਗੁਰੂ ਦੀ ਰਿਪਾ ਨਾਲ, ਮੇਰੇ ਮਨ ਵਿਚ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਟਿਕਿਆ ਰਹਿੰਦਾ ਹੈ। ਜਿਸ ਮਨੁੱਖ ਨੂੰ, ਗੁਰੂ ਦੇ ਸਨਮੁੱਖ ਹੋ ਕੇ, ਆਤਮਕ ਠੰਢ ਪਾਣ ਵਾਲਾ ਨਾਮ ਜਲ ਮਿਲ ਜਾਂਦਾ ਹੈ,           ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਡੀਕ ਲਾ ਕੇ ਪੀਂਦਾ ਰਹਿੰਦਾ ਹੈ।1।ਰਹਾਉ।       
    ਜਪਿ ਮਨ ਰਾਮ ਨਾਮੁ ਰਵਿ ਰਹੇ॥
     ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ
॥1॥ਰਹਾਉ॥       (1336) 
      ਹੇ ਮੇਰੇ ਮਨ, ਜਿਹੜਾ ਪਰਮਾਤਮਾ ਸਭ ਵਿਚ ਵਿਆਪਕ ਹੈ, ਉਸ ਦਾ ਨਾਮ ਜਪਿਆ ਕਰ।           ਜਿਸ ਮਨੁੱਖ ਨੇ ਦੀਨਾਂ ਉੱਤੇ ਦਇਆ ਕਰਨ ਵਾਲੇ ਦੁਖਾਂ ਦਾ ਨਾਸ ਕਰਨ ਵਾਲੇ ਪਰਮਾਤਮਾ ਦੀ ਸਿਫਤ ਸਾਲਾਹ ਕੀਤੀ,          ਗੁਰੂ ਦੀ ਮੱਤ ਦੀ ਰਾਹੀਂ ਉਸ ਨੇ ਬਹੁ-ਮੁੱਲਾ ਹਰੀ ਦਾ ਨਾਮ ਲੱਭ ਲਿਆ।1।ਰਹਾਉ। 
    ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ॥
     ਹਰਿ ਹਰਿ ਦਾਨੁ ਦੀਓ ਗੁਰਿ ਪੂਰੇ ਹਰਿ ਨਾਮਾ ਮਨਿ ਤਨਿ ਬਸਫਾ
॥1॥ਰਹਾਉ॥      (1336)
       ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਹਰ ਨਿਮਖ, ਹਰ ਵੇਲੇ ਜਪਿਆ ਕਰ।       ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਦੇ ਦਿੱਤੀ,    ਉਸ ਦੇ ਮਨ ਵਿਚ, ਉਸ ਦੇ ਹਿਰਦੇ ਵਿਚ ਹਰੀ ਦਾ ਨਾਮ ਵੱਸ ਗਿਆ।1।ਰਹਾਉ।         
    ਜਪਿ ਮਨ ਰਾਮ ਨਾਮੁ ਅਰਧਾਂਭਾ॥
     ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ
॥1॥ਰਹਾਉ॥       (1337)
       ਹੇ ਮੇਰੇ ਮਨ, ਪ੍ਰਭੂ ਦਾ ਨਾਮ ਜਪਿਆ ਕਰ, ਇਹ ਨਾਮ ਜਪਣ ਯੋਗ ਹੈ।      ਕੰਨਾਂ ਵਿਚ, ਗੁਪਤ ਮੰਤ੍ਰ ਦੇਣ ਦੇ ਢੰਗ ਆਦਿ ਨਾਲ , ਪਰਮਾਤਮਾ ਕਦੇ ਵੀ ਨਹੀਂ ਮਿਲਦਾ।         ਪੂਰੇ ਗੁਰੂ ਦੀ ਸਿਖਿਆ ਅਨੁਸਾਰ ਨਾਮ ਜਪਿਆਂ ਹੀ, ਪਰਮਾਤਮਾ ਲੱਭਦਾ ਹੈ।1।ਰਹਾਉ। 
    ਜਪਿ ਮਨ ਹਰਿ ਹਰਿ ਨਾਮੁ ਨਿਧਾਨ॥ ਹਰਿ ਦਰਗਹ ਪਾਵਹਿ ਮਾਨ॥
     ਜਿਨਿ ਜਪਿਆ ਤੇ ਪਾਰਿ ਪਰਾਨ
॥1॥ਰਹਾਉ॥                        (1337)
      ਹੇ ਮੇਰੇ ਮਨ, ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਹੈ ਅਸਲ ਖਜ਼ਾਨਾ।         ਨਾਮ ਦੀ ਬਰਕਤ ਨਾਲ, ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਵੇਂਗਾ ।       ਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।1।ਰਹਾਉ।
     ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ॥
     ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ
॥1॥ਰਹਾਉ॥      (1337)   
      ਹੇ ਮੇਰੇ ਮਨ, ਪਰਮਾਤਮਾ ਦੀ ਸਰਨ ਪਿਆ ਰਹੁ, ਇਸ ਤਰ੍ਹਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।      ਜੇ ਤੂੰ ਪ੍ਰਭੂ ਦੇ ਦਰ ਤੇ ਰਹਿ ਕੇ, ਖੁਸ਼ੀ-ਗਮੀ ਤੋਂ ਨਿਰਲੇਪ ਟਿਕਿਆ ਰਹੇਂ,        ਤਾਂ ਤੂੰ ਜਿੰਦ ਦੇ ਮਾਲਕ, ਪ੍ਰਭੂ ਨੂੰ ਮਿਲ ਪਵੇਂਗਾ।1।ਰਹਾਉ।       
   ਇਹ ਸੀ, ਜਪ, ਸਿਮਰਨ ਵਿਚ ਮਨ ਦਾ ਕੰਮ,  ਵੈਸੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਸਮਝਾਇਆ ਹੈ,      ਜਪ ਬਾਣੀ ਦੀ ਅੱਠਵੀ, ਨੌਵੀਂ, ਦਸਵੀਂ ਅਤੇ ਗਿਆਰਵੀਂ ਪਉੜੀ,  ਧਿਆਨ ਨਾਲ ਸੁਣਨ ਵਾਲਿਆਂ ਦੀ ਵਡਿਆਈ ਵਿਚ ਹਨ,     ਸੁਣਨ ਦਾ ਕੰਮ ਖਾਲੀ ਕੰਨਾਂ ਦਾ ਨਹੀਂ ਹੈ, ਕੰਨ ਸੁਣਦੇ ਹਨ,(ਇਹ ਸੁਣਨ ਵਾਲੀ ਰਸਨਾ ਦਾ ਕੰਮ ਹੈ) ਅਤੇ ਦਿਮਾਗ ਤੱਕ ਪਹੁੰਚਾ ਦਿੰਦੇ ਹਨ,   ਅਤੇ ਦਿਮਾਗ, ਸਰੀਰ ਦੇ ਸਬੰਧਿਤ ਅੰਗ ਨੂੰ ਕੰਮ ਕਰਨ ਲਈ ਹੁਕਮ ਕਰ ਦਿੰਦਾ ਹੈ।  ਅੱਖਾਂ ਵੇਖਦੀਆਂ ਹਨ ਅਤੇ ਦਿਮਾਗ ਤੱਕ ਪਹੁੰਚਾ ਦਿੰਦੀਆਂ ਹਨ, ਇਹ ਸੁਣਨ ਦਾ ਦੂਸਰਾ ਢੰਗ ਹੈ।  ਨੱਕ ਕੁਝ ਸੁੰਘਦਾ ਹੈ ਅਤੇ ਦਿਮਾਗ ਤੱਕ ਪਹੁੰਚਾ ਦਿੰਦਾ ਹੈ, ਇਹ ਵੀ ਸੁਣਨ ਦਾ ਇਕ ਹੋਰ ਢੰਗ ਹੈ। ਜ਼ਬਾਨ ਨੂੰ ਖਾਣ ਵਾਲੀ ਕਿਸੇ ਚੀਜ਼ ਦਾ ਸਵਾਦ ਆਉਂਦਾ ਹੈ, ਉਹ ਦਿਮਾਗ ਤੱਕ ਪਹੁੰਚਾ ਦਿੰਦੀ ਹੈ ਇਹ ਵੀ ਸੁਣਨ ਦਾ ਇਕ ਢੰਗ ਹੈ।
  ਤਵੱਚਾ ਨੂੰ ਕੋਈ ਚੀਜ਼ ਠੰਡੀ, ਗਰਮ ਲਗਦੀ ਹੈ, ਜਾਂ ਸੰਪਰਕ ਵਿਚ ਆਈ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਹੁੰਦੀ ਹੈ, ਉਹ ਉਸ ਨੂੰ ਦਿਮਾਗ ਤੱਕ ਪਹੁੰਚਾ ਦਿੰਦੀ ਹੈ, ਇਹ ਵੀ ਸੁਣਨ ਦਾ ਇਕ ਢੰਗ ਹੈ। 
 ਇਵੇਂ ਹੀ ਅੱਖਾਂ ਗੁਰੂ ਗ੍ਰੰਥ ਸਾਹਬ ਵਿਚੋਂ ਕੋਈ ਗਿਆਨ ਦੀ ਗੱਲ ਵੇਖਦੀਆਂ ਹਨ, ਪਰ ਜਦ ਤੱਕ ਉਹ ਚੀਜ਼ ਦਿਮਾਗ ਤੱਕ ਨਹੀਂ ਪਹੁੰਚਾ ਦਿੰਦੀਆਂ ਤਦ ਤੱਕ ਉਹ ਸੁਣੀ ਨਹੀਂ ਜਾਂਦੀ ।  ਇਵੇਂ ਹੀ ਕੰਨ ਗੁਰਬਾਣੀ ਸੁਣਦੇ ਹਨ, ਪਰ ਜਦ ਤੱਕ ਉਹ ਦਿਮਾਗ ਤੱਕ ਨਹੀਂ ਪਹੁੰਚਾ ਦਿੰਦੇ, ਤਦ ਤੱਕ ਉਹ ਸੁਣੀ ਨਹੀਂ ਜਾਂਦੀ। ਜਦ ਉਹ ਗੱਲ ਦਿਮਾਗ ਤੱਕ ਪਹੁੰਚ ਜਾਂਦੀ ਹੈ ਤੱਦ ਦਿਮਾਗ ਫੈਸਲਾ ਕਰਦਾ ਹੈ ਕਿ ਇਹ ਕੰਮ ਕਿਸ ਲਈ ਹੈ? ਫਿਰ ਉਹ ਗੱਲ ਦਿਮਾਗ ਮਨ ਤੱਕ ਪਹੁੰਚਾ ਦਿੰਦਾ ਹੈ। ਇਹ ਹੈ ਮਨ ਦੇ ਸੁਣਨ ਅਤੇ ਉਸ ਅਨੁਸਾਰ ਕੰਮ ਕਰਨ ਦੀ ਗੱਲ।   
   ਗੁਰਬਾਣੀ ਵਿਚ ਜੋ ਸੁਣਨ ਦੀ ਵਡਿਆਈ ਹੈ, ਉਹ ਤੱਦ ਪੂਰੀ ਹੁੰਦੀ ਹੈ, ਜਦ ਅੱਖਾਂ ਦਾ ਪੜ੍ਹਿਆ, ਜਾਂ ਕੰਨਾਂ ਦਾ ਸੁਣਿਆ, ਦਿਮਾਗ, ਮਨ ਤੱਕ ਪਹੁੰਚਾ ਦੇਵੇ। ਇਸ ਤੋਂ ਅੱਗੇ ਮਨ ਦਾ ਕੰਮ ਹੈ।
                  ਅਮਰ ਜੀਤ ਸਿੰਘ ਚੰਦੀ                 (ਚਲਦਾ)    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.