ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 24)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 24)
Page Visitors: 45

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
                                  (
ਭਾਗ 24)
                  
ਡਡਾ ਡਰ ਉਪਜੇ ਡਰੁ ਜਾਈ ॥
                  
ਤਾ ਡਰ ਮਹਿ ਡਰੁ ਰਹਿਆ ਸਮਾਈ    (19)
                
ਜੇ ਅਕਾਲ-ਪੁਰਖ ਦਾ ਡਰਨਿਰਮਲ ਭਉਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਵੇਤਾਂ ਦੁਨੀਆ ਵਾਲਾ ਡਰ ਦਿਲੋਂ ਦੂਰ ਹੋ ਜਾਂਦਾ ਹੈ।
                  
ਧੰਨਿ ਜਨਮੁ ਤਾਹੀ ਕੋ ਗਣੈ ॥
                  
ਮਾਰੈ ਏਕਹਿ ਤਜਿ ਜਾਇ ਘਣੈ 21     
   
ਜਿਹੜਾ ਬੰਦਾ  (ਇਕ) ਮਨ ਨੂੰ ਕਾਬੂ ਕਰ ਕੇ(ਬਹੁਤੇ) ਵਿਕਾਰਾਂ ਨੂੰ ਛੱਡ,ਤਿਆਗ ਦਿੰਦਾ ਹੈ। ਉਸ ਦਾ ਜੱਮਣ ਹੀ ਧੰਨ ਹੈ।
                  
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
                  
ਤਉ ਤਤਹਿ ਤਤ ਮਿਲਿਆ ਸਚੁ ਪਾਵਾ 22
 
ਜਦੋਂ ਇਹ ਗਿਆਨ ਇੰਦਰੇ ਤਨ ਵਿਚ ਹੀਅੰਦਰ ਹੀ ਸਿਮਟ ਜਾਂਦੇ ਹਨਜਦੋਂ ਉਨ੍ਹਾਂ ਨੂੰ ਸੰਸਾਰਕ ਰਸਮੋਹ ਨਹੀਂ ਪਾਉਂਦੇਤਾਂ ਬੰਦੇ ਨੂੰ ਹਮੇਸ਼ਾ ਕਾਇਮ ਰਹਣ ਵਾਲਾ ਵਾਹਿਗੁਰੂ ਲੱਭ ਪੈਂਦਾ ਹੈ ਅਤੇ ਬੰਦੇ ਦੀ ਜੋਤਆਪਣੀ ਮੂਲ ਜੋਤ ਨਾਲ ਮਿਲ ਕੇ ਦੋਵੇਂ ਇਕ-ਮਿਕ ਹੋ ਜਾਂਦੀਆਂ ਹਨਬੰਦਾ ਸੱਚ ਨੂੰ ਪਰਾਪਤ ਕਰ ਲੈਂਦਾ ਹੈ।                     
                  
ਅਰਧਹ ਛਾਡਿ ਉਰਧ ਜਉ ਆਵਾ ॥
                  
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ 25
    
ਜਦੋਂ ਮਨਮਾਇਆ ਦੇ ਮੋਹ ਨੂੰ ਛੱਡ ਕੇਹਉਮੈ ਨੂੰ ਤਿਆਗ ਕੇਨੀਵਾਂ ਹੋ ਕੇ ਅਕਾਲ ਨਾਲ ਜੁੜਦਾ ਹੈਤਦ ਹੀ ਉਸ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਅਤੇ ਉਹ ਸੁਖ ਪਾਉਂਦਾ ਹੈ।  
                 
 ਬਬਾ ਬਿੰਦਹਿ ਬਿੰਦ ਮਿਲਾਵਾ ॥
                  
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ    (29)
          
ਜਿਵੇਂ ਪਾਣੀ ਦੀ ਬੂੰਦ ਪਾਣੀ ਨਾਲ ਮਿਲ ਕੇ ਫਿਰ ਵੱਖ ਨਹੀਂ ਹੁੰਦੀਓਵੇਂ ਹੀ ਜੋ ਬੰਦਾ ਪ੍ਰਭੂ ਨਾਲਬਿੰਦ ਭਰ ਲਈ ਵੀ ਪਿਆਰ ਸਾਂਝ ਪਾ ਲਵੇ ਤਾਂ ਫਿਰ ਉਹ ਪ੍ਰਭੂ ਨਾਲ ਮਿਲ ਕੇ ਅਲੱਗ ਨਹੀਂ ਹੋ ਸਕਦਾ
                  
ਮਤ ਕੋਈ ਮਨ ਮਿਲਤਾ ਬਿਲਮਾਵੈ ॥
                  
ਮਗਨ ਭਇਆ ਤੇ ਸੋ ਸਚੁ ਪਾਵੈ 31
       
ਜੇ ਮਨ ਹਰੀ-ਚਰਨਾਂ ਵਿਚ ਜੁੜਨ ਲੱਗੇ ਤਾਂ ਉਸ ਵਿਚ ਢਿਲ ਨਹੀਂ ਲਾਉਣੀ ਚਾਹੀਦੀਉਸ ਵਿਚ ਕੋਈ ਰੁਕਾਵਟ ਨਹੀਂ ਪੈਣ ਦੇਣੀ ਚਾਹੀਦੀ। ਚਰਨਾਂ ਵਿਚ ਮਗਨ ਹੋਇਆ ਮਨ ਹੀ ਸਦਾ-ਥਿਰ ਕਰਤਾਰ ਨੂੰ ਪਾ ਲੈਂਦਾ ਹੈਅਤੇ ਇਸ ਦੁਨੀਆ ਦੀ ਇਕੋ-ਇਕ ਸਚਾਈਅਕਾਲ-ਪੁਰਖ ਵਿਚ ਹੀ ਵਿਲੀਨ ਹੋ ਜਾਂਦਾ ਹੈਇਕ-ਮਿਕ ਹੋ ਜਾਂਦਾ ਹੈ।
                  
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
                  
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ 32
     
ਦੁਨੀਆ ਦੀ ਸਾਰੀ ਖੇਡ ਮਨ ਦੁਆਲੇ ਹੀ ਘੁੰਮਦੀ ਹੈਬੰਦਾ ਮਨ ਨੂੰ ਸਮਝਾਉਣ ਨਾਲ ਹੀ ਉਸ ਖੇਡ ਵਿਚ ਸਫਲ ਹੁੰਦਾ ਹੈਜਿਸ ਕਾਰਜ ਲਈ ਉਹ ਦੁਨੀਆ ਵਿਚ ਆਇਆ ਹੈ,
                  
ਇਹੁ ਮਨੁ ਲੇ ਜਉ ਉਨਮਨਿ ਰਹੈ ॥
                  
ਤਉ ਤੀਨਿ ਲੋਕ ਕੀ ਬਾਤੈ ਕਹੈ 33
       
ਪ੍ਰਭੂ ਵਿਚ ਜੁੜਿਆ ਇਹ ਮਨ ਜਦੋਂ ਖਿੜਾਉ ਵਿਚ ਟਿਕ ਜਾਂਦਾ ਹੈਤਾਂ ਫਿਰ ਉਹ ਸਾਰੇ ਬ੍ਰਹਮੰਡ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ ਕਰਦਾ ਹੈ
                  
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
                  
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ੩੪॥
      
ਹੇ ਭਾਈ ਜੇ ਤੂੰ ਜੀਵਨ ਦਾ ਸਹੀ ਮਕਸਦ ਜਾਨਣਾ ਚਾਹੁੰਦਾ ਹੈਂ ਤਾਂ ਆਪਣੇ ਸਰੀਰ ਰੂਪੀ ਪਿੰਡ ਨੂੰ ਆਪਣੇ ਵੱਸ ਚ ਕਰਉਸ ਵਿਚਲੀਆਂ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲ ਜਾਣੋ ਰੋਕ। ਤੇਰਾ ਨਾਮ ਤਦ ਹੀ ਸੂਰਮਾ ਹੋ ਸਕਦਾ ਹੈਜੇ ਇਸ ਲੜਾਈ ਦੇ ਮੈਦਾਨ ਵਿਚੋਂ ਤੂੰ ਭੱਜੇਂ ਨਹੀਂਗਿਆਨ ਇੰਦਰੀਆਂ ਤੋਂ ਹਾਰੇਂ ਨਹੀਂ।
                  
ਰਾਰਾ ਰਸੁ ਨਿਰਸ ਕਰਿ ਜਾਨਿਆ
                  
ਹੋਇ ਨਿਰਸ ਸੁ ਰਸੁ ਪਹਿਚਾਨਿਆ ॥
                  
ਇਹ ਰਸ ਛਾਡੇ ਉਹ ਰਸੁ ਆਵਾ ॥
                  
ਉਹ ਰਸੁ ਪੀਆ ਇਹ ਰਸੁ ਨਹੀ ਭਾਵਾ ੩੫॥
        
ਜਿਸ ਮਨੁੱਖ ਨੇ ਮਾਇਆ ਦੇ ਰਸ ਨੂੰਬੇ-ਸੁਆਦ ਜਾਣਿਆ ਹੈਉਸ ਨੇ ਹੀ ਮਾਇਆ ਵਲੋਂ ਮੂੰਹ ਮੋੜ ਕੇਆਤਮਕ ਰਸ ਦਾ ਆਨੰਦ ਮਾਣਿਆ ਹੈ। ਜਿਸ ਬੰਦੇ ਨੇ ਮਾਇਆ ਵਾਲੇ ਰਸ ਤਿਆਗ ਦਿੱਤੇ ਹਨਉਸ ਨੂੰ ਹੀ ਪਰਮਾਤਮਾ ਦੀ ਰਜ਼ਾ ਦਾ ਆਨੰਦ ਆਇਆ ਹੈਜਿਸ ਨੇ ਪ੍ਰਭੂ ਦੀ ਰਜ਼ਾ ਦਾ ਆਨੰਦ ਮਾਣਿਆ ਹੈਫਿਰ ਉਸ ਨੂੰ ਮਾਇਆ ਦਾ ਰਸ ਚੰਗਾ ਨਹੀਂ ਲਗਦਾ।  
                  
ਲਲਾ ਐਸੇ ਲਿਵ ਮਨੁ ਲਾਵੈ ॥
                  
ਅਨਤ ਨ ਜਾਇ ਪਰਮ ਸਚੁ ਪਾਵੈ ॥
                  
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥
                 
ਤਉ ਅਲਹ ਲਹੈ ਲਹਿ ਚਰਨ ਸਮਾਵੈ ੩੬॥
     
ਜੇ ਕੋਈ ਬੰਦਾ ਆਪਣੇ ਮਨ ਨੂੰ ਇਸ ਢੰਗ ਨਾਲ ਸਮਝਾਅ ਲਵੇ ਕਿ ਮਨ ਦੀ ਲਗਨ ਪ੍ਰਭੂ ਦੀ ਯਾਦ ਨਾਲ ਜੁੜ ਜਾਵੇਹੋਰ ਪਾਸਿਆਂ ਵੱਲੇ ਨਾ ਭਟਕੇਤਾਂ ਉਸ ਨੂੰ ਸਭ ਤੋਂ ਉੱਚਾ ਅਤੇ ਹਮੇਸ਼ਾ ਕਾਇਮ ਰਹਣ ਵਾਲਾ ਹਰੀ ਮਿਲ ਜਾਂਦਾ ਹੈ। ਜੇ ਇਹ ਜੁੜਾਉ ਪ੍ਰੇਮ ਦਾ ਰੂਪ ਧਾਰਨ ਕਰ ਲਵੇਤਾਂ ਮਨ ਅਲੱਭ ਪ੍ਰਭੂ ਨੂੰ ਲੱਭ ਕੇਸਦਾ ਲਈ ਉਸ ਵਿਚ ਹੀ ਸਮਾ ਜਾਂਦਾ ਹੈ। ਉਸ ਦੀ ਆਪਣੀ ਹਉਂ-ਮੈਂ ਵਾਲੀ ਅਲੱਗ ਪਛਾਣ ਖਤਮ ਹੋ ਜਾਂਦੀ ਹੈਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ।
                  
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥
                  
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
                  
ਬਲਿ ਬਲਿ ਜੇ ਬਿਸਨ ਤਨਾ ਜਸੁ ਗਾਵੈ ॥
                  
ਵਿਸਨ ਮਿਲੇ ਸਭ ਹੀ ਸਚੁ ਪਾਵੈ 37
      
ਹੇ ਭਾਈਪ੍ਰਭੂ ਨੂੰ ਹਮੇਸ਼ਾ ਆਪਣੇ ਮਨ ਵਿਚ ਯਾਦ ਰੱਖਣ ਵਾਲਾ ਬੰਦਾ ਕਦੇ ਜ਼ਿੰਦਗੀ ਦੀ ਬਾਜ਼ੀ ਨਹੀਂ ਹਾਰਦਾ। ਜੋ ਬੰਦਾ ਬਿਸਨ ਤਨਾਕਰਤਾਰ ਦੇ ਬੱਚਿਆਂਸਤਸੰਗੀਆਂ ਦੀ ਸੋਹਬਤ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਉਂਦਾ ਹੈਉਹ ਹਰ ਥਾਂਹਮੇਸ਼ਾ ਕਾਇਮ ਰਹਣ ਵਾਲੇ ਕਰਤਾਰ ਨੂੰ ਹੀ ਵੇਖਦਾ ਹੈ. ਮੈਂ ਉਸ ਤੋਂ ਹਰ ਵੇਲੇ ਬਲਿਹਾਰ ਜਾਂਦਾ ਹਾਂਸਦਕੇ ਜਾਂਦਾ ਹਾਂ।                                      
                  
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥
                  
ਇਹੁ ਅਰੁ ਓਹੁ ਜਬ ਮਿਲੈ ਤਬ ਮਿਲਤ ਨ ਜਾਨੈ ਕੋਇ 38
     
ਹੇ ਭਾਈਪ੍ਰਭੂ ਨਾਲ ਹੀ ਸਾਂਝ ਪਾਉਣੀ ਚਾਹੀਦੀ ਹੈਉਸ ਨਾਲ ਸਾਂਝ ਪਾਇਆਂਇਹ ਜੀਵ ਉਸ ਦਾ ਹੀ ਰੂਪ ਹੋ ਜਾਂਦਾ ਹੈ। ਜਦੋਂ ਇਹ ਜੀਵ ਅਤੇ ਉਹ ਪ੍ਰਭੂ ਆਪਸ ਵਿਚ ਮਿਲ ਜਾਂਦੇ ਹਨਇਕ ਰੂਪ ਹੋ ਜਾਂਦੇ ਹਨਤਾਂ ਉਨ੍ਹਾਂ ਦੇ ਮਿਲਾਪ ਦੀ ਅਵਸਥਾ ਬਾਰੇ ਨਾ ਕੋਈ ਜਾਣ ਸਕਦਾ ਹੈ, ‘ਤ ਨਾ ਉਸ ਬਾਰੇ ਕੋਈ ਕੁਝ ਕਹਿ ਸਕਦਾ ਹੈ।                                   
                 
 ਸਸਾ ਸੋ ਨੀਕਾ ਕਰਿ ਸੋਧਹੁ ॥
                  
ਘਟ ਪਰਚਾ ਕੀ ਬਾਤ ਨਿਰੋਧਹੁ ॥
                  
ਘਟ ਪਰਚੈ ਜਉ ਉਪਜੈ ਭਾਉ ॥
                  
ਪੂਰਿ ਰਹਿਆ ਤਹ ਤ੍ਰਿਭਵਣ ਰਾਉ 39
   
ਉਸ ਅਕਾਲ-ਪੁਰਖ ਦੀ ਚੰਗੀ ਤਰ੍ਹਾਂ ਸੰਭਾਲ ਕਰੋਮਨ ਨੂੰ ਇਸ ਤਰ੍ਹਾਂ ਉਸ ਪ੍ਰਭੂ ਵਿਚ ਜੋੜੋਜੋ ਮਨਆਪਣੇ ਉਸ ਮੂਲ ਵਿਚ ਹੀ ਪਰਚ ਜਾਵੇਰੁੱਝ ਜਾਵੇ।  ਜਦੋਂ ਉਸ ਪ੍ਰਭੂ ਨਾਲ ਪਰਚੇ ਮਨ ਵਿਚ ਪਰਤਾਮਤਮਾ ਲਈ ਚਾਹਪਿਆਰ ਪੈਦਾ ਹੋ ਜਾਂਦਾ ਹੈਤਾਂ ਮਨ ਨੂੰ ਸੰਸਾਰ ਵਿਚ ਹਰ ਥਾਂਉਹ ਕਰਾਤਰ ਹੀ ਜਜ਼ਰ ਆਉਂਦਾ ਹੈਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਪ੍ਰਭੂ ਦਾ ਹੀ ਆਪਣਾ ਰੂਪ ਹੈਉਸ ਨੂੰ ੴ ਦੀ ਸਮਝ ਆ ਜਾਂਦੀ ਹੈ।                                 
                 
 ਖਖਾ ਖੋਜਿ ਪਰੈ ਜਉ ਕੋਈ ॥
                  
ਜੋ ਖੋਜੈ ਸੋ ਬਹੁਰਿ ਨ ਹੋਈ ॥
                  
ਖੋਜ ਬੂਝਿ ਜਉ ਕਰੈ ਬੀਚਾਰਾ ॥
                  
ਤਉ ਭਵਜਲ ਤਰਤ ਨ ਲਾਵੈ ਬਾਰਾ 40
    
ਜੇ ਕੋਈ ਮਨੁੱਖਪਰਮਾਤਮਾ ਦੀ ਭਾਲ ਵਿਚ ਰੁੱਝ ਜਾਂਦਾ ਹੈਉਸ ਭਾਲ ਵਿਚ ਕਰਤਾਰ ਦਾ ਪਿਆਰ ਸ਼ਾਮਲ ਹੋਣ ਨਾਲ ਮਨੁੱਖਪ੍ਰਭੂ ਨੂੰ ਖੋਜ ਲੈਂਦਾ ਹੈ। ਜਦੋਂ ਉਹ ਬੰਦਾ ਹਰ ਵੇਲੇਰੱਬ ਨਾਲ ਗੁਣਾਂ ਦੀ ਸਾਂਝ ਕਰਦਾ ਰਹਿੰਦਾ ਹੈਫਿਰ ਉਹ ਸੰਸਾਰ ਰੂਪੀ ਭਵਜਲ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲਾਉਂਦਾ। ਫਿਰ ਉਸ ਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋ ਜਾਂਦਾ ਹੈ।        
                
 ਹੈ ਤਉ ਸਹੀ ਲਖੈ ਜਉ ਕੋਈ ॥
                 
ਤਬ ਓਹੀ ਉਹੁ ਏਹੁ ਨ ਹੋਈ 42
    
ਜੇ ਕੋਈ ਮਨ ਇਹ ਸਮਝ ਕੇਕਿ ਅਸਲੀਅਤ ਵਿਚ ਕਰਤਾਰ ਹੀ ਸਦੀਵੀ ਹੋਂਦ ਵਾਲਾ ਹੈਉਸ ਨਾਲ ਜੁੜ ਜਾਵੇ ਤਾਂ ਫਿਰ ਉਹ ਜੀਵ ਉਸ ਕਰਤਾਰ ਦਾ ਰੂਪ ਹੀ ਹੋ ਜਾਂਦਾ ਹੈਉਸ ਦਾ ਆਪਣਾ ਵੱਖਰਾ ਵਜੂਦ ਨਹੀਂ ਰਹਿ ਜਾਂਦਾਹਉਂ-ਮੈਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। 
                 
ਅਬ ਜਗੁ ਜਾਨਿ ਜਉ ਮਨਾ ਰਹੈ ॥
                 
ਜਹ ਕਾ ਬਿਛੁਰਾ ਤਹ ਥਿਰੁ ਲਹੈ 44
    
ਜੇ ਬੰਦੇ ਦਾ ਮਨ ਉਸ ਪ੍ਰਭੂ ਵਿਚ ਪਰਚ ਜਾਏਉਸ ਨਾਲ ਪਿਆਰ-ਸਾਂਝ ਪਾ ਲਵੇ ਤਾਂ ਇਹ ਜਿਸ ਤੋਂ ਵਿਛੜਿਆ ਹੈਜੋ ਮਨ ਦਾ ਮੂਲ ਹੈਉਸ ਨਾਲ ਜੁੜ ਕੇਉਸ ਨਾਲ ਇਕ-ਮਿਕ ਹੋ ਕੇਮਨ ਦਾ ਆਵਾ-ਗਵਣ ਦਾ ਗੇੜ ਮੁੱਕ ਜਾਂਦਾ ਹੈ। 
              
ਅਮਰ ਜੀਤ ਸਿੰਘ ਚੰਦੀ           (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.