ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੱਚ ਸੁਣਾਇਸੀ ਸੱਚ ਕੀ ਬੇਲਾ ਗੁਰਦਵਾਰੇ ਅਤੇ ਇਨ੍ਹਾਂ ਦੀਆਂ ਕਮੇਟੀਆਂ ।
ਸੱਚ ਸੁਣਾਇਸੀ ਸੱਚ ਕੀ ਬੇਲਾ ਗੁਰਦਵਾਰੇ ਅਤੇ ਇਨ੍ਹਾਂ ਦੀਆਂ ਕਮੇਟੀਆਂ ।
Page Visitors: 123


      ਸੱਚ ਸੁਣਾਇਸੀ ਸੱਚ ਕੀ ਬੇਲਾ         
       ਗੁਰਦਵਾਰੇ  ਅਤੇ ਇਨ੍ਹਾਂ ਦੀਆਂ ਕਮੇਟੀਆਂ ।
   ਗੁਰਦਵਾਰੇ ਦਾ ਨਾਮ ਸੁਣਦਿਆਂ ਹੀ ਇਹ ਅਹਿਸਾਸ ਹੁੰਦਾ ਹੈ ਕਿ ਇਹ ਸਿੱਖਾਂ ਦੀ ਰੀੜ੍ਹ ਦੀ ਹੱਡੀ ਹੈ। ਕਿਉਂਕਿ ਇਹ ਸਾਡੇ ਗੁਰੂ ਦਾ ਦਵਾਰਾ ਹੈ, ਜੰਮਦੇ ਬੱਚੇ ਨੂੰ ਗੁਰਦਵਾਰੇ ਨਾਲ ਜੋੜਿਆ ਜਾਂਦਾ ਹੈ ਕਿ ਬੱਚਾ ਗੁਰੂ ਨਾਲ, ਗੁਰੂ ਦੀ ਸਿਖਿਆ ਨਾਲ ਜੁੜੇਗਾ। ਆਨੰਦ ਕਾਰਜ, ਗੁਰਦਵਾਰੇ ਕੀਤਾ ਜਾਂਦਾ ਹੈ, ਤਾਂ ਜੋ ਬੱਚੇ ਦਾ ਗ੍ਰਿਹਸਤੀ ਜੀਵਨ , ਅੱਜ-ਕਲ ਦੇ ਜੰਜਾਲ ਮਈ ਵਿਆਹ ਤੋਂ ਹਟ ਕੇ, ਆਨੰਦ ਮਈ ਹੋਵੇ। ਸਿੱਖ ਦੇ ਹਰ ਕੰਮ ਦਾ ਧੁਰਾ ਗੁਰਦਵਾਰਾ ਹੈ, ਗੁਰਦਵਾਰੇ ਵਿਚ ਸਿੱਖਾਂ ਦੇ ਦਸਵੰਧ ਦੇ ਪੈਸੇ ਕਿੱਠੇ ਹੁੰਦੇ ਹਨ। ਜਿਸ ਦਾ ਵਿਧਾਨ ਇਹ ਹੈ ਕਿ ਦਸਵੰਧ ਦੇਣ ਵਾਲੇ ਨੂੰ ਇਹ ਯਾਦ ਰਹੇ ਕਿ, ਸਭ ਕੁਝ ਦੇਣ ਵਾਲਾ ਪਰਮਾਤਮਾ ਹੈ, ਮੈਂ ਕੋਈ ਦਾਨ ਨਹੀਂ ਕਰ ਰਿਹਾ, ਬਲਕਿ ਆਪਣੇ ਲੋੜ-ਵੰਦ ਸਾਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ, ਆਪਣਾ ਹਿੱਸਾ ਪਾ ਰਿਹਾ ਹਾਂ।
  ਅਤੇ ਲੋੜ-ਵੰਦ ਸਾਥੀਆਂ ਨੂੰ, ਇਸ ਪੈਸੇ ਨੂੰ ਵਰਤਦਿਆਂ , ਇਹ ਅਹਿਸਾਸ ਨਾ ਹੋਵੇ ਕਿ ਮੈਂ ਕਿਸੇ ਦਾ ਅਹਿਸਾਨ ਲੈ ਰਿਹਾ ਹਾਂ, ਆਪਣੇ ਮਾੜੇ ਹੋਣ ਦਾ ਅਹਿਸਾਸ ਨਾ ਹੋਵੇ, ਬਲਕਿ ਇਹ ਅਹਿਸਾਸ ਹੋਵੇ ਕਿ ਮੈਂ ਆਪਣੇ ਗੁਰੂ ਦਾ ਪੈਸਾ ਵਰਤ ਰਿਹਾ ਹਾਂ।
  ਪਰ ਅੱਜ ਕੀ ਹੋ ਰਿਹਾ ਹੈ ? ਗੁਰਦਵਾਰੇ ਵਿਚ ਜਮ੍ਹਾਂ ਹੋਇਆ ਦਸਵੰਧ ਦਾ ਪੈਸਾ, ਗੁਰਦਵਾਰਾ ਕਮੇਟੀਆਂ ਕਿਸ ਅਰਥ ਲਾਉਂਦੀਆਂ ਹਨ, ਇਹ ਸਾਰੇ ਹੀ ਸਿੱਖ ਭਲੀ-ਭਾਂਤ ਜਾਣਦੇ ਹਨ, ਸਿੱਖਾਂ ਦੀ ਇਸ ਰੀੜ੍ਹ ਦੀ ਹੱਡੀ ਨੂੰ ਕਮੇਟੀਆਂ , ਸੇਂਕ ਬਣ ਕੇ ਖੋਰਾ ਲਾ ਰਹੀਆਂ ਹਨ, ਅਤੇ ਆਮ ਸਿੱਖ ਚੁੱਪ ਰਹਿ ਕੇ , ਪੰਥ ਦੇ ਭਵਿੱਖ ਦੇ ਢਾਂਚੇ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੀ ਹਾਲਤ ਵਿਚ ਪੰਥ ਦਾ ਢਾਂਚਾ, ਮਜ਼ਬੂਤ ਕਿਵੇਂ ਹੋ ਸਕਦਾ ਹੈ। ਕਮੇਟੀਆਂ ਦੇ ਪਰਬੰਧਕ, ਬੇਈਮਾਨ ਹੋ ਕੇ ਸਿੱਖੀ ਸਿਧਾਂਤ ਤੋਂ ਦੂਰ ਹੋ ਰਹੇ ਹਨ ਅਤੇ ਆਮ ਕਿਰਤੀ ਸਿੱਖ, ਆਰਥਿਕ ਲੋੜਾਂ ਦੇ ਪੂਰੇ ਨਾ ਹੋਣ ਕਾਰਨ, ਦੂਸਰੇ ਧਰਮਾਂ ਦੇ ਲਾਲਚ ਵਿਚ ਫਸ ਕੇ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਿੱਖੀ ਤਿਆਗ ਰਹੇ ਹਨ। 
  ਇਹ ਕੋਈ ਅਜਿਹੀ ਅੜਚਨ ਨਹੀਂ ਹੈ, ਜਿਸ ਲਈ ਸਾਨੂੰ ਇਕੱਠ ਕਰਨੇ ਪੈਣ, ਸਵਾਂ ਲੋੜ ਹੈ ਦਸਵੰਧ ਦੇ ਪੈਸਿਆਂ ਨੂੰ, ਗੁਰਦਵਾਰੇ ਨੂੰ ਵਾਧੂ ਸੁੰਦਰ ਬਨਾਉਣ ਦੀ ਥਾਂ, ਸਿੱਖਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਵਰਤਿਆ ਜਾਵੇ।               
                                   ਅਮਰ ਜੀਤ ਸਿੰਘ ਚੰਦੀ           

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.