ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਬੰਧਨ ਕਾਟਿ ਬਿਸਾਰੇ ਅਉਗਨ
ਬੰਧਨ ਕਾਟਿ ਬਿਸਾਰੇ ਅਉਗਨ
Page Visitors: 41

        ਬੰਧਨ ਕਾਟਿ ਬਿਸਾਰੇ ਅਉਗਨ
     ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍‍ਾਰਿਆ ॥ 
    ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥1॥ 
   ਗੁਰਸਿਖ ਰਾਖੇ ਗੁਰ ਗੋਪਾਲਿ ॥
    ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥1॥ ਰਹਾਉ ॥ 
   ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥ 
    ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥2॥ 
   ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥ 
    ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥3॥ 
   ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥
    ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥4॥                382
   ਹੇ ਭਾਈ, ਗੁਰੂ ਦੀ ਸਰਨ ਪੈਣ ਵਾਲੇ ਗੁਰਮੁਖ ਨੂੰ, ਪਾਲਣ ਵਾਲੇ ਗੁਰ, ਸ਼ਬਦ ਗੁਰੂ ਨੇ ਆਪਣੀ ਮਿਹਰ ਦੀ ਨਜ਼ਰ ਨਾਲ, ਵਿਕਾਰਾਂ ਤੋਂ ਬਚਾ ਕੇ, ਪ੍ਰਭੂ ਨੂੰ ਮਿਲਣ ਦਾ ਰਾਹ ਦੱਸ ਕੇ, ਭਿਆਨਕ ਭਵਜਲ, (ਭੌਂਦਾ ਹੋਇਆ ਪਾਣੀ)  ਘੁੱਮਣ-ਘੇਰੀ ਚੋਂ ਬਾਹਰ ਕੱਢ ਲਿਆ।1।ਰਹਾਉ।     
ਹੇ ਭਾਈ, ਸ਼ਬਦ-ਗੁਰੂ ਦੀ ਸਰਨ ਆਏ ਸਿੱਖਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ, ਉਨ੍ਹਾਂ ਦੇ ਪਿਛਲੇ ਔਗੁਣਾਂ ਨੂੰ ਵਿਸਾਰ ਦੇਂਦਾ ਹੈ, ਇਸ ਤਰ੍ਹਾਂ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੋਇਆ ਮਾਂ-ਪਿਉ ਵਾਙ ਉਨ੍ਹਾਂ ਤੇ ਦਿਆਲ ਹੁੰਦਾ ਹੈ, ਅਤੇ ਅਗਾਂਹ ਲਈ ਉਨ੍ਹਾਂ ਦੀ ਬੱਚਿਆਂ ਵਾਙ ਪਾਲਣਾ ਕਰਦਾ ਹੈ।1।   
  ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਜਮਾਂ ਤੋਂ, ਆਵਾ-ਗਵਣ ਦੇ ਚੱਕਰ ਤੋਂ ਖਲਾਸੀ ਪਾਈਦੀ ਹੈ, ਲੋਕ-ਪਰਲੋਕ ਵਿਚ ਸੁਖ ਮਾਣੀਦਾ ਹੈ, ਹੇ ਭਾਈ ਹਰੇਕ ਸਾਹ ਨਾਲ, ਹਰੇਕ ਬੁਰਕੀ ਨਾਲ ਉਸ ਦਾ ਨਾਮ ਆਪਣੀ ਰਸਨਾ ਨਾਲ ਜਪਿਆ ਕਰੋ, ਆਉ ਨਿੱਤ ਨਿੱਤ ਉਸ ਦੇ ਗੁਣ ਗਾਇਆ ਕਰੀਏ।2।
  (ਏਥੇ ਇਕ ਗੱਲ ਸਮਝਣੀ ਜ਼ਰੂਰੀ ਹੈ ਕਿ ਰਸਨਾ ਕੀ ਹੈ ? ਰਸਨਾ ਦਾ ਅਰਥ ਹੈ, ਰਸ ਲੈਣ ਵਾਲੀ ਇੰਦਰੀ।ਜਿਵੇਂ ਅੱਖਾਂ, ਵੇਖਣ ਦਾ ਰਸ ਲੈਣ ਲਈ। ਕੰਨ, ਸੁਣਨ ਦਾ ਰਸ ਲੈਣ ਲਈ। ਨੱਕ, ਸੁੰਘਣ ਦਾ ਰਸ ਲੈਣ ਲਈ। ਜ਼ਬਾਨ, ਖਾਣੇ ਦਾ ਰੱਸ ਲੈਣ ਲਈ। ਖਲੜੀ, ਸੰਪਰਕ ਦਾ ਰਸ ਲੈਣ ਲਈ। ਏਸੇ ਤਰ੍ਹਾਂ, ਆਤਮਕ ਰਸ ਲੈਣ ਲਈ , ਮਨ ਹੈ।)  ਜਪਣ ਦਾ ਅਰਥ ਹੈ, ਯਾਦ ਕਰਨਾ, ਗੁਰਬਾਣੀ ਸਿਧਾਂਤ ਹੈ,
   ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥192।           ਜਪਿ ਮਨ ਮੇਰੇ ਰਾਮ ਰਾਮ ਰੰਗਿ॥177।               
  ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ॥605।     ਜਪਿ ਮਨ ਰਾਮ ਨਾਮ ਨਿਸਤਾਰਾ ॥720।
   ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ॥800।         ਜਪਿ ਮਨ ਰਾਮ ਨਾਮੁ ਸੁਖਦਾਤਾ॥984॥
   ਜਪਿ ਮਨ ਸਿਰੀ ਰਾਮੁ॥1202।                      ਜਪਿ ਮਨ ਰਾਮ ਨਾਮੁ ਅਰਧਾਂਭਾ॥ 1337।             
  ਹੇ ਭਾਈ, ਗੁਰੂ ਦੀ ਸਰਨ ਆਉਣ ਵਾਲੇ ਸਿੱਖਾਂ ਕੋਲ, ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ, ਉਸ ਧਨ ਕਾਰਨ ਕਿਸੇ ਚੋਰ ਦਾ ਡਰ ਨਹੀਂ ਲਗਦਾ, ਉਸ ਧਨ ਵਿਚ ਘਾਟਾ ਨਹੀਂ ਪੈਂਦਾ, ਉਹ ਧਨ ਗਵਾਚਦਾ ਨਹੀਂ। ਸਾਧ-ਸੰਗਤ ਵਿਚ ਆ ਕੇ ਗੁਰਨੁਖਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪਰਮਾਤਮਾ ਦੇ ਪ੍ਰੇਮ ਅਤੇ ਭਗਤੀ ਦੀ ਬਰਕਤ ਨਾਲ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ।3।
  ਹੇ ਭਾਈ, ਪ੍ਰਭੂ ਜੀ ਅੰਤ ਸਮੇ ਵੀ ਸਿੱਖਾਂ ਦੀ ਨਦਦ ਕਰਦੇ ਹਨ, ਇਸ ਲੋਕ ਅਤੇ ਪਰਲੋਕ ਵਿਚ ਵੀ ਰੱਖਿਆ ਕਰਦੇ ਹਨ।    ਹੇ ਨਾਨਕ ਆਖ, ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ, ਉਸ ਦਾ ਨਾਮ ਹੀ ਮੇਰੇ ਕੋਲ ਐਸਾ ਧਨ ਹੈ, ਜੋ ਮੇਰੀ ਜਿੰਦ ਦਾ ਹਿਤੂ ਅਤੇ ਮੇਰਾ ਦੋਸਤ ਹੈ।4।       
                 ਅਮਰ ਜੀਤ ਸਿੰਘ ਚੰਦੀ       

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.