ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ!
ਗੁਰਬਾਣੀ ਦੀ ਸਰਲ ਵਿਆਖਿਆ!
Page Visitors: 39

ਗੁਰਬਾਣੀ ਦੀ ਸਰਲ ਵਿਆਖਿਆ!                

ਸਲੋਕ ਮਃ 5 ॥

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ1॥     

ਮਃ 5

ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥

ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ2

ਪਉੜੀ ॥

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥

ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥

ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥

ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ3     (318)

  ਹੇ ਨਾਨਕਉਹੀ ਦਿਨ ਚੰਗਾਸੁਹਾਨਾ ਹੈਜਿਸ ਦਿਨ ਪਰਮਾਤਮਾ ਮਨ ਵਿਚ ਵੱਸੇਪਰਮਾਤਮਾ ਯਾਦ ਆਵੇਜਿਸ ਦਿਨ ਪਰਮਾਤਮਾ ਵਿਸਰ ਜਾਂਦਾ ਹੈ. ਉਹ ਸਮਾ ਮੰਦਾ ਜਾਣੋਉਹ ਸਮਾ ਫਿਟਕਾਰ ਜੋਗ ਹੈ 1

  ਹੇ ਨਾਨਕਉਸ ਪਰਮਾਤਮਾ ਨਾਲ ਮਿਤ੍ਰ-ਤਾਈਦੋਸਤੀ ਪਾਉਣੀ ਚਾਹੀਦੀ ਹੈਜਿਸ ਦੇ ਵੱਸ ਵਿਚ ਸਭ-ਕੁਛ ਹੈਪਰ ਜੋ ਸਾਡੇ ਨਾਲਇਕ ਕਦਮ ਵੀ ਨਹੀਂ ਚਲ ਸਕਦੇਉਹ ਕੁਮਿੱਤ੍ਰ ਕਹੇ ਜਾਂਦੇ ਹਨਉਨ੍ਹਾਂ ਨਾਲ ਮੋਹ ਨਾ ਵਧਾਂਦੇ ਫਿਰੋ2।       ਹੇ ਭਾਈਪਰਮਾਤਮਾ ਦਾ ਨਾਮਅੰਮ੍ਰਿਤੁ-ਰੂਪੀ ਖਜ਼ਾਨਾ ਹੈਇਸ ਅੰਮ੍ਰਿਤੁ ਨੂੰ ਸਤ-ਸੰਗਤ ਵਿਚ ਮਿਲ ਕੇ ਪੀਵੋ। ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈਤੇ ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਹੇ ਭਾਈਗੁਰਸ਼ਬਦ ਗੁਰੂ ਨਾਲ ਰਲ ਕੇ ਪਾਰਬ੍ਰਹਮਪਰਮਾਤਮਾ ਦੀ ਸੇਵਾ ਕਰ,

ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਰਹਿ ਜਾਵੇਗੀ। ਨਾਮ ਸਿਮਰਿਆਂਸਾਰੇ ਮਨੋਰਥ ਪੂਰੇ ਹੋ ਜਾਂਦੇ ਹਨਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈਜੋ ਕਦੇ ਨਾਸ ਨਹੀਂ ਹੁੰਦੀ। ਹੇ ਪਾਰਬ੍ਰਹਮਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ।
ਹੇ ਨਾਨਕਉਸ ਪਾਰਬ੍ਰਹਮ ਦੀ ਸਰਨ ਪਓ।3।         
ਅਮਰ ਜੀਤ ਸਿੰਘ ਚੰਦੀ        (ਚਲਦਾ)      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.