ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 2,
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 2,
Page Visitors: 50

ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 2,
    
ਸਲੋਕੁ ॥    ੴ ਸਤਿ ਗੁਰ ਪ੍ਰਸਾਦਿ ॥
   
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
   
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1
   
ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ  ਹੈਜੋ ਸਭ ਦਾ ਮੁੱਢ ਹੈ।   ਮੇਰੀ ਉਸ ਸਭ ਤੋਂ ਵੱਡੇ ਅਕਾਲ  ਪੁਰਖ ਨੂੰ ਨਮਸਕਾਰ ਹੈਜੋ ਜੁਗਾਂ ਦੇ ਸ਼ੁਰੂ ਤੋਂ ਹੈ।     ਮੇਰੀ ਉਸ ਗੁਰੂ ਨੂੰ ਨਮਸਕਾਰ ਹੈਜੋ ਸਦੀਵੀ ਸੱਚਹਮੇਸ਼ਾ ਕਾਇਮ ਰਹਣ ਵਾਲਾ ਹੈ।  ਮੇਰੀ ਉਸ ਗੁਰੂ ਨੂੰ ਨਮਸਕਾਰ ਹੈਜੋ ਸ਼ਬਦ ਦੇ ਰੂਪ ਵਿਚ ਮੈਨੂੰ ਗਿਆਨ ਦੇਣ ਵਾਲਾ ਹੈ।
  
ਅਸਟਪਦੀ ॥
   
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥  ਕਲਿ ਕਲੇਸ ਤਨ ਮਾਹਿ ਮਿਟਾਵਉ ॥
   
ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥
   
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥ ਕੀਨੇ ਰਾਮ ਨਾਮ ਇਕ ਆਖ੍ਹਰ ॥
   
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥
   
ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥1
     
ਮੈਂ ਅਕਾਲ ਪੁਰਖ ਨੂੰ ਸਿਮਰਾਂ ਅਤੇ ਸਿਮਰ ਸਿਮਰ ਕੇ ਸੁਖ ਪਾਵਾਂ,   ਇਸ ਤਰ੍ਹਾਂ ਆਪਣੇ ਸਰੀਰ ਦੇ ਸਾਰੇ ਝਗੜੇ-ਕਲੇਸ਼ ਖਤਮ ਕਰ ਲਵਾਂ।    ਜਿਸ ਇਕਸਭ ਨੂੰ ਦਾਤਾਂ ਦੇਣ ਵਾਲੇ ਨੂੰ ਸੰਸਾਰ ਦੇ ਗਿਣਤੀ ਤੋਂ ਬਾਹਰੇ ਅਨੇਕਾਂ  ਜੀਵ ਸਿਮਰਦੇ ਹਨਮੈਂ ਵੀ ਉਸ ਨੂੰ ਹੀ ਸਿਮਰਾਂ।     ਵੇਦਾਂ ਪੁਰਾਨਾਂ ਸਿਮ੍ਰਿਤੀਆਂ ਨੇਇਕ ਅਕਾਲ ਪੁਰਖ ਦੇ ਨਾਮ ਨੂੰ ਹੀਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।     ਜਿਸ ਮਨੁੱਖ ਦੇ ਮਨ ਵਿਚ ਰੱਬ ਆਪਣਾ ਨਾਮ ਥੋੜਾ ਜਿਹਾ ਵੀ ਵਸਾਉਂਦਾ ਹੈਉਸ ਦੀ ਵਡਿਆਈ ਕਹੀ ਨਹੀਂ ਜਾ ਸਕਦੀ।     ਹੇ ਪਰਮਾਤਮਾਜੋ ਮਨੁੱਖ ਤੇਰੇ ਦਰਸ਼ਨ ਦੇ ਚਾਹਵਾਨ ਹਨਉਨ੍ਹਾਂ ਦੀ ਸੰਗਤ ਵਿਚ ਜੋੜ ਕੇਮੈਨੂੰ ਨਾਨਕ ਨੂੰ ਵੀ ਸੰਸਾਰ ਸਾਗਰ ਤੋਂ ਬਚਾ ਲਵੋ।   
   
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
     
ਪ੍ਰਭੂ ਦਾਅਮਰ ਕਰਨ ਵਾਲਾ ਅਤੇ ਸੁਖ ਦੇਣ ਵਾਲਾ ਨਾਮਹੁਕਮ ਹੀ ਸੁੱਖਾਂ ਦੀ ਮਨੀ ਹੈਜਿਸ ਦਾ ਵਾਸ ਭਗਤ ਲੋਕਾਂ ਦੇ ਮਨ ਵਿਚ ਹੈ।ਰਹਾਉ।
   
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥  ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
   
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
   
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ 
   
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
   
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥2
    
ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿਚ ਨਹੀਂ ਆਉਂਦਾ,  ਪ੍ਰਭੂ ਦਾ ਸਿਮਰਨ ਕਰਨ ਨਾਲਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। 
      (
ਬਹੁਤ ਕੁਝ ਸਮਝਣ ਵਾਲਾ ਹੈਆਉ ਨਾਲ ਦੀ ਨਾਲ ਹੀ ਸਮਝਦੇ ਚਲੀਏ)
  
ਇਸ ਪੂਰੀ ਅਸ਼ਟਪਦੀ ਵਿਚ 'ਸਿਮਰਨਦੀ ਬਰਕਤ ਦੱਸੀ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈਕਿਉਂਕਿ ਅੱਜ ਤਕ ਸਿੱਖ ਇਹ ਹੀ ਨਹੀਂ ਸਮਝ ਸਕੇ ਕਿ 'ਸਿਮਰਨਕੀ ਚੀਜ਼ ਹੈ ਅਤੇ ਕਰਨਾ ਕਿਵੇਂ ਹੈ ?  ਇਸ ਬਾਰੇ ਸਾਰੇ ਸਿੱਖ ਬੜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅੱਜ-ਕਲ ਗੁਰਦਵਾਰਿਆਂ ਵਿਚ ਸਿਮਰਨ ਕਿਵੇਂ ਕੀਤਾ ਜਾਂਦਾ ਹੈ ਇਸ ਦਾ ਜ਼ਿਆਦਾ ਖੁਲਾਸਾ ਨਾ ਕਰਦੇ ਹੋਏਸਿਰਫ ਇਹੀ ਵਿਚਾਰਾਂਗੇ ਕਿ ਗੁਰਬਾਣੀਸਿਮਰਨ ਬਾਰੇ ਕੀ ਸੇਧ ਦਿੰਦੀ ਹੈ ਗੁਰਬਾਣੀ ਵਿਚ ਹਰ ਕਿਸੇ ਵਿਸ਼ੇ ਬਾਰੇ ਬਹੁਤ ਕੁਝ ਦੱਸਿਆ ਹੈ। ਆਉ  ਵੇਖਦੇ ਹਾਂਇਸ ਸ਼ਬਦ ਵਿਚ ਸਾਨੂੰ ਸਿਮਰਨ ਬਾਰੇ ਕੀ ਸੇਧ ਮਿਲਦੀ ਹੈ ?
     
ਮਾਰੂ ਸੋਲਹੇ ਮਹਲਾ 5      ੴ ਸਤਿ ਗੁਰ ਪ੍ਰਸਾਦਿ ॥
    
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
    
ਪਉਣ ਪਾਣੀ ਬੈਸੰਤਰ ਸਿਰਹਿ ਸਿਮਰੈ ਸਗਲ ਉਪਾਰਜਨਾ॥1
    
ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
    
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥2
    
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥    
    
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥3   (1079)
     
ਇਸ ਦੇ ਹੀ ਚਉਪਦੇ ਹੋਰ ਹਨਵਿਸ਼ਾ ਕਾਫੀ ਲੰਮਾ ਹੋ ਜਾਵੇਗਾ। ਆਪਣਾ ਏਨੇ ਨਾਲ ਹੀ ਸਰ ਜਾਣਾ ਹੈ ਆਉ ਵਿਚਾਰਦੇ ਹਾਂ,
    
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
    
ਪਉਣ ਪਾਣੀ ਬੈਸੰਤਰ ਸਿਰਹਿ ਸਿਮਰੈ ਸਗਲ ਉਪਾਰਜਨਾ॥1
       '
ਸਿਮਰੈਅੱਖਰਇਕ-ਵਚਨ ਹੈਜਿਸ ਦੇ ਵੀ ਅੱਗੇ ਲੱਗਾ ਹੈਉਸ ਨੂੰ ਇਕਕਰ ਕੇ ਮੰਨਿਆ ਹੈ।
       '
ਸਿਮਰਹਿਅੱਖਰਬਹੁ-ਵਚਨ ਹੈਜਿਸ ਦੇ ਵੀ ਅੱਗੇ ਲੱਗਾ ਹੈਉਸ ਨੂੰ ਬਹੁਤੇ ਕਰ ਕੇ ਮੰਨਿਆ ਹੈ।     
 
ਅਰਥ:-  ਹੇ ਭਾਈਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈਆਕਾਸ਼ ਉਸ ਦੀ ਰਜ਼ਾ ਵਿਚ ਹੈ।
       
ਚੰਦ ਅਤੇ ਸੂਰਜਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ।     ਹਵਾਪਾਣੀ ਅੱਗ ਆਦਿ ਤੱਤ ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ।      ਸਾਰੀ ਸ੍ਰਿਸ਼ਟੀ ਉਸ ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ 1
    
ਸਿਮਰਹਿ ਖੰਡ ਦੀਪ ਸਭਿ ਲੋਆ  ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
    
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥2
          
ਹੇ ਭਾਈਸਾਰੇ ਖੰਡਦੀਪਮੰਡਲਪਾਤਾਲ ਅਤੇ ਸਾਰੀਆਂ ਪੁਰੀਆਂ,     ਸਾਰੀਆਂ ਖਾਣੀਆਂ ਅਤੇ ਸਾਰੀਆਂ ਬਾਣੀਆਂ ਦੇ ਸਾਰੇ ਜੀਵਸਦਾ ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ 2    
    
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥    
    
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥3
      
ਹੇ ਭਾਈ ਅਨੇਕਾਂਬ੍ਰਹਮੇਵਿਸ਼ਨੂ ਅਤੇ ਸ਼ਿਵਤੇਤੀ ਕ੍ਰੋੜ ਦੇਵਤੇ,   ਸਾਰੇ ਜਖ੍ਹਿ ਅਤੇ ਦੈਂਤਹਰ ਵੇਲੇ ਉਸ ਪ੍ਰਭੂ ਨੂੰ ਸਿਮਰ ਰਹੇ ਹਨਹਰ ਵੇਲੇ ਉਸ ਅਗਣਤ ਪ੍ਰਭੂ ਨੂੰ ਯਾਦ ਕਰ ਰਹੇ ਹਨਜਿਸ ਦੇ ਗੁਣਾਂ ਦਾਜਿਸ ਦੀ ਵਡਿਆਈ ਦਾ ਲੇਖਾ-ਜੋਖਾ ਨਹੀਂ ਕੀਤਾ ਜਾ ਸਕਦਾ 3
     
ਇਹ ਹੈ ਗੁਰਬਾਣੀ ਅਨੁਸਾਰ 'ਸਿਮਰਨ' ਪ੍ਰਭੂ ਦੀ ਰਜ਼ਾਉਸ ਦੇ ਹੁਕਮ ਵਿਚ ਚਲਦਿਆਂਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੀ ਪ੍ਰਭੂ ਦਾ ਸਿਮਰਨ ਕਰਨਾ ਹੈ।
     (
ਸਿੱਖ ਇਸ ਨੂੰ ਕਿਉਂ ਨਹੀਂ ਸਮਝ ਰਹੇ ?      ਕਿਉਂ ਸਿਮਰਨ ਦਾ ਮਜ਼ਾਕ ਬਣਾ ਰਹੇ ਹਨ ?)
                
ਅਮਰ ਜੀਤ ਸਿੰਘ ਚੰਦੀ                 (ਚਲਦਾ)                        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.