ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 3,
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਭਾਗ 3,
Page Visitors: 40

 

suKmnI swihb dI srl ivAwiKAw Bwg 3,
  
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
  
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
  
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
  
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥2   
    
ਪ੍ਰਭੂ ਦਾ ਸਿਮਰਨ ਕਰਨ ਨਾਲਜ਼ਿੰਦਗੀ ਦੇ ਸਫਰ ਵਿਚਲੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।   ਪ੍ਰਭੂ ਦਾ ਸਿਮਰਨ ਕਰਨ ਨਾਲਵਿਕਾਰ ਰੂਪੀ ਦੁਸ਼ਮਨ ਟਲ ਜਾਂਦਾ ਹੈ।   ਪ੍ਰਭੂ ਦਾ ਸਿਮਰਨ ਕੀਤਿਆਂ ਜ਼ਿੰਦਗੀ ਦੇ ਸਫਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ।  ਕਿਉਂਕਿ  ਪ੍ਰਭੂ ਦਾ ਸਿਮਰਨ ਕਰਨ ਨਾਲ ਬੰਦਾ ਹਰ ਵੇਲੇ ਸੁਚੇਤ ਰਹਿੰਦਾ ਹੈ।   ਪ੍ਰਭੂ ਦਾ ਸਿਮਰਨ ਕਰਨ ਨਾਲਜੀਵ ਉੱਤੇ ਕੋਈ ਡਰ ਦਬਾਉ ਨਹੀਂ ਪਾ ਸਕਦਾ।   ਅਤੇ   ਕੋਈ ਦੁੱਖ ਵਿਆਕਲ ਨਹੀਂ  ਕਰ ਸਕਦਾ।       
ਅਕਾਲ ਪੁਰਖ ਦਾ ਸਿਮਰਨ 'ਸਤ-ਸੰਗਤਵਿਚ ਮਿਲਦਾ ਹੈ।    ਹੇ ਨਾਨਕਅਕਾਲ-ਪੁਰਖ ਦੇ ਪਿਆਰ ਵਿਚ ਹੀ  ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਹਨ।2              (ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥)   (72)       
  
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
  
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
  
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥  ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
  
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥  ਪ੍ਰਭ ਕੈ ਸਿਮਰਨਿ ਸੁਫਲ ਫਲਾ ॥
  
ਸੇ ਸਿਮਰਹਿ ਜਿਨ ਆਪਿ ਸਿਮਰਾਏ ॥  ਨਾਨਕ ਤਾ ਕੈ ਲਾਗਉ ਪਾਏ ॥3
     
ਪ੍ਰਭੂ ਦੇ ਸਿਮਰਨ ਵਿਚ ਹੀ ਸਾਰੀਆਂ ਰਿੱਧੀਆਂ ਸਿਧਿੀਆਂ ਤੇ ਨੌਂ ਖਜ਼ਾਨੇ ਹਨ।   ਪ੍ਰਭੂ ਦੇ ਸਿਮਰਨ ਵਿਚ ਹੀ ਗਿਆਨਸੁਰਤ ਦਾ ਟਿਕਾਉ    ਤੇ    ਜਗਤ ਦੇ ਮੂਲ (ਪਰਮਾਤਮਾ) ਦੀ ਸੋਝੀ ਵਾਲੀ ਅਕਲ ਹੈ।    ਪ੍ਰਭੂ ਦੇ ਸਿਮਰਨ ਵਿਚ ਹੀ ਸਾਰੇ ਜਾਪ-ਤਾਪ ਤੇ ਦੇਵ-ਪੂਜਾ ਹਨ।   ਸਿਮਰਨ ਕਰਨ ਨਾਲ ਹੀਪ੍ਰਭੂ ਤੋਂ ਬਿਨਾਉਸ ਵਰਗੀ ਕਿਸੇ ਹਸਤੀ ਦੀ ਹੋਂਦ ਦਾ ਖਿਆਲ ਹੀ ਦੂਰ ਹੋ ਜਾਂਦਾ ਹੈ।     ਸਿਮਰਨ ਕਰਨ ਨਾਲਘਰੇ ਬੈਠੇ ਹੀ ਤੀਰਥ ਦਾ ਇਸ਼ਨਾਨ ਕਰਨ ਵਾਲੇ ਹੋ ਜਾਈਦਾ ਹੈ,   ਤੇ   ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਮਿਲਦੀ ਹੈ।    ਪ੍ਰਭੂ ਦਾ ਸਿਮਰਨ ਕਰਨ ਨਾਲਜਗਤ ਵਿਚ ਜੋ ਹੋ ਰਿਹਾ ਹੈਉਹ ਭਲਾ ਪ੍ਰਤੀਤ ਹੁਂਦਾ ਹੈ,   ਤੇ    ਮਨੁੱਖਾ ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ।    ਹੇ ਨਾਨਕ ਆਖਨਾਮ ਉਹੀ ਸਿਮਰਦੇ ਹਨਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ,   ਮੈਂ ਉਨ੍ਹਾਂ ਸਿਮਰਨ ਕਰਨ ਵਾਲਿਆਂ ਦੇ ਪੈਰੀਂ ਲੱਗਾਂ 3                
    
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
    
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
    ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥  ਪ੍ਰਭ ਕੈ ਸਿਮਰਨਿ ਪੂਰਨ ਆਸਾ ॥
    ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥  ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
    ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥  ਨਾਨਕ ਜਨ ਕਾ ਦਾਸਨਿ ਦਸਨਾ ॥4
       ਪ੍ਰਭੂ ਦਾ ਸਿਮਰਨ ਕਰਨਾਹੋਰ ਸਾਰੇ ਆਹਰਾਂ ਨਾਲੋਂ ਚੰਗਾ ਹੈ।    ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵਵਿਕਾਰਾਂ ਤੋਂ ਬਚ ਜਾਂਦੇ ਹਨ।    ਪ੍ਰਭੂ ਦਾ ਸਿਮਰਨ ਕਰਨ ਨਾਲ ਮਾਇਆ ਦੀ ਤ੍ਰਿਹ ਮਿਟ ਜਾਂਦੀ ਹੈ,   ਕਿਉਂਕਿ    ਮਾਇਆ ਬਾਰੇ ਸੋਝੀ ਹੋ ਜਾਂਦੀ ਹੈ।    ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,   ਤੇ    ਜੀਵ ਦੀ ਆਸ  ਪੂਰਨ ਹੋ ਜਾਂਦੀ ਹੈ,    ਯਾਨੀ    ਆਸਾਂ ਵਲੋਂ ਮਨ ਰੱਜ ਜਾਂਦਾ ਹੈ।    ਪ੍ਰਭੂ ਦਾ ਸਿਮਰਨ ਕਰਨ ਨਾਲਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ,    ਤੇ   ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਅਮਰ ਕਰ ਦੇਣ ਵਾਲਾ ਨਾਮ ਟਿਕ ਜਾਂਦਾ ਹੈ।    ਪ੍ਰਭੂ ਜੀਗੁਰਮੁਖ ਮਨੁੱਖਾਂ ਦੀ ਜੀਭ ਉੱਤੇ ਵਸਦੇ ਹਨ ।     ਹੇ ਨਾਨਕ ਆਖ ਕਿ ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾ 4   
   
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
   ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
    ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
    ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
    ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥5
       ਜੋ ਮਨੁੱਖਪ੍ਰਭੂ ਨੂੰ ਸਿਮਰਦੇ ਹਨਉਹ ਧਨਵਾਨ ਹਨ,   ਤੇ  ਉਹ ਇੱਜ਼ਤ ਵਾਲੇ ਹਨ।    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨਉਹ ਰੱਬ ਦੇ ਦਰ ਅਤੇ  ਸਮਾਜ ਵਿਚ ਵੀ ਕਬੂਲ ਕੀਤੇ ਹੁੰਦੇ ਹਨ,    ਤੇ   ਉਹ ਸਭ ਮਨੁੱਖਾਂ ਤੋਂ ਚੰਗੇ ਹੁੰਦੇ ਹਨ।    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨਉਹ ਕਿਸੇ ਦੇ ਮੁਥਾਜ ਨਹੀੰ ਹਨ,    ਉਹ ਤਾਂ ਉਲਟਾ ਸਭ ਦੇ ਬਾਦਸ਼ਾਹ ਹਨ।    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨਉਹ ਸੁਖੀ ਵਸਦੇ ਹਨ,    ਅਤੇ   ਸਦਾ ਲਈ ਜਨਮ-ਮਰਨ ਤੋਂ ਮੁਕਤ ਹੋ ਜਾਂਦੇ ਹਨ।    ਪ੍ਰਭੂ ਸਿਮਰਨ ਵਿਚ ਓਹੀ ਮਨੁੱਖ ਲਗਦੇ ਹਨਜਿਨ੍ਹਾਂ ਉੱਤੇ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ।    ਹੇ ਨਾਨਕਕੋਈ ਵਡਭਾਗੀ ਹੀੰ,  ਇਨ੍ਹਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ।5
   ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
   ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
   ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥  ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
   ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
   ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥  ਨਾਨਕ ਸਿਮਰਨੁ ਪੂਰੈ ਭਾਗਿ ॥6
   ਜੋ ਮਨੁੱਖਪ੍ਰਭੂ ਨੂੰ ਸਿਮਰਦੇ ਹਨਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,  ਉਨ੍ਹਾਂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।   ਜੋ ਮਨੁੱਖਪ੍ਰਭੂ ਨੂੰ ਸਿਮਰਦੇ ਹਨਉਨ੍ਹਾਂ ਦੇ ਮੂੰਹ ਸੋਹਣੇ ਲਗਦੇ ਹਨ,   ਉਨ੍ਹਾਂ ਦੀ ਉਮਰ ਸੁਖ ਵਿਚ ਗੁਜ਼ਰਦੀ ਹੈ।   ਜੋ ਮਨੁੱਖਪ੍ਰਭੂ ਨੂੰ ਸਿਮਰਦੇ ਹਨਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ,   ਉਨ੍ਹਾਂ ਦਾ ਜ਼ਿੰਦਗੀ ਗੁਜ਼ਾਰਨ ਦਾ ਢੰਗ ਨਿਰਮਲ ਹੋ ਜਾਂਦਾ ਹੈ।    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਨੇਉਨ੍ਹਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ। ਕਿਉਂਕਿ ਉਹ ਹਮੇਸ਼ਾ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।   
     (
ਏਥੇ ਅੱਖਰ "ਸੰਤ" ਆਇਆ ਹੈਜੋ ਬਹੁਤਿਆਂ ਦਾ ਲਖਾਇਕ ਹੈਬਹੁਤੇ ਸੰਤਸਤ-ਸੰਗੀਸਤ-ਸੰਗ ਵਿਚ ਜੁੜਨ ਵਾਲੇ,)       
      
ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਇਵੇਂ ਸੇਧ ਦਿੱਤੀ ਹੈ,
   
ਪਰਗਟਿ ਪਾਹਾਰੈ ਜਾਪਦਾ ॥ ਸਭੁ ਨਾਵੈ ਨੋ ਪਰਤਾਪਦਾ ॥
   ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ 3
   ਸਤਿਗੁਰ ਕਉ ਬਲਿ ਜਾਈਐ ॥ ਜਿਤੁ ਮਿਲਿਐ ਪਰਮ ਗਤਿ ਪਾਈਐ ॥
   ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥4  
   
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
   ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5  (72) 
ਅਰਥ:-  ਹੇ ਭਾਈਪਰਮਾਤਮਾ ਇਸ ਦਿਸਦੇ ਜਗਤ-ਪਸਾਰੇ ਵਿਚ ਵਸਦਾ ਦਿਸ ਰਿਹਾ ਹੈ।    ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।   ਪਰ ਗੁਰੂ ਦੀ ਸਰਨ ਤੋਂ ਬਿਨਾਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆਕਿਉਂਕਿ ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ 3   ਹੇ ਭਾਈ ਗੁਰੂ ਤੋਂ ਕੁਰਬਾਨ ਹੋਣਾ ਚਾਹੀਦਾ ਹੈ,  ਕਿਉਂਕਿ ,  ਉਸ ਗੁਰੂ ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।    ਜਿਸ ਨਾਮ-ਪਦਾਰਥ ਨੂੰ ਦੇਵਤੇਮਨੁੱਖਰਿਸੀ-ਮੁਨੀ ਆਦ ਤਰਸਦੇ ਹਨ ਉਸ ਪਦਾਰਥ ਦਾ ਸੱਚ ਸਤਿਗੁਰ (ਸ਼ਬਦ ਗੁਰੂ) ਨੇ ਸਮਝਾ ਦਿੱਤਾ ਹੈ 4   
  
ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹੀਦਾ ਹੈ ?     ਸਤਸੰਗਤਿ ਉਹ ਹੈ ਜਿੱਥੇ ਸਿਰਫ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ ।      ਹੇ ਨਾਨਕਸਤਿਗੁਰਸ਼ਬਦ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਪ੍ਰਭੂ ਦਾ ਹੁਕਮ ਹੀ ਉਸ ਦਾ ਨਾਮ ਹੈ। ਪ੍ਰਭੂ ਦਾ ਹੁਕਮ ਮੰਨਣਾ ਹੀ ਉਸ ਦਾ ਸਿਮਰਨ ਕਰਨਾ ਹੈ 5
  ਸੁਖਮਨੀ ਸਾਹਿਬ ਵਿਚ ਬਹੁਤ ਸਾਰੇ "ਸੰਤ" ਅੱਖਰ ਵਰਤੇ ਗਏ ਹਨਸਭ ਬਹੁ-ਵਚਨ ਹਨਯਾਨੀ ਬਹੁਤੇ ਸੰਤਸੰਤਾਂ ਦਾ ਇਕੱਠਸਤ-ਸੰਗਤ । ਇਕ ਅੱਧ ਥਾਂ ਤੇ ਅੱਖਰ "ਸੰਤੁ" ਵਰਤਿਆ ਗਿਆ ਹੈ। ਜਦ ਉਹ ਆਵੇਗਾ ਤਾਂ ਉਸ ਦੀ ਵੀ ਸਰਲ ਵਿਆਖਿਆ ਕੀਤੀ ਜਾਵੇਗੀ।    ਹੈਰਾਨੀ ਦੀ ਗੱਲ ਤਾਂ ਇਹ ਹੈ ਕਿਸੁਖਮਨੀ ਸਾਹਿਬ ਦਾ ਪਾਠ ਸੁਣ-ਸੁਣ ਕੇਜਾਂ ਰੱਟਾ ਲਾ ਲਾ ਕੇਸਿੱਖੀ ਵਿਚ ਹਜ਼ਾਰਾਂ ਸੰਤ ਬਣ ਗਏਪਰ ਅਜੇ ਤੱਕ ਉਨ੍ਹਾਂ ਨੂੰ "ਸੰਤ" ਅੱਖਰ ਦੇ ਮਤਲਬ ਦਾ ਪਤਾ ਨਹੀਂ ਲੱਗਾ  
   
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥  ਨਾਨਕ ਸਿਮਰਨੁ ਪੂਰੈ ਭਾਗਿ ॥6
  ਸੰਤਾਂ ਦੀ ਕਿਰਪਾ ਨਾਲ ਹੀਮਨ ਹਰ ਵੇਲੇ ਸਿਮਰਨ ਲਈ ਜਾਗਦਾ ਹੈ।    ਹੇ ਨਾਨਕ,  ਸਿਮਰਨ ਦੀ ਦਾਤਵੱਡੀ ਕਿਸਮਤ ਨਾਲ ਮਿਲਦੀ ਹੈ 6 
   
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
   ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ  ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
   ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
   ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
   ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ   ਨਾਨਕ ਤਿਨ ਜਨ ਸਰਨੀ ਪਇਆ ॥7
     ਪ੍ਰਭੂ ਦਾ ਸਿਮਰਨ ਕਰਨ ਨਾਲਮਨੁੱਖ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ,  ਭਾਵ   ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ,   ਕਦੇ ਵੀ ਚਿੰਤਾ ਦੇ ਵੱਸ ਨਹੀਂ ਹੁੰਦਾ।     ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਅਕਾਲ-ਪੁਰਖ ਦੇ ਗੁਣ ਹੀ ਉਚਾਰਦਾ ਹੈਉਸ ਨੂੰ ਸਿਫਤ-ਸਾਲਾਹ ਦੀ ਆਦਤ ਪੈ ਜਾਂਦੀ ਹੈ,   ਤੇ   ਉਹ ਸਦਾ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।     ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਆਸਣ ਡੋਲਦਾ ਨਹੀਂ,   ਅਤੇ    ਉਸ ਦੇ ਹਿਰਦੇ ਦਾ ਕਉਲ-ਫੁੱਲ ਸਦਾ ਖਿੜਿਆ ਰਹਿੰਦਾ ਹੈ।      ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰਇਕ-ਰਸ ਸੰਗੀਤ ਜਿਹਾ ਵਜਦਾ ਰਹਿੰਦਾ ਹੈ।      ਪ੍ਰਭੂ ਦੇ ਸਿਮਰਨ ਨਾਲ ਜੋ ਸੁਖ ਮਿਲਦਾ ਹੈਉਹ ਕਦੇ ਮੁਕਦਾ ਨਹੀਂ ।      ਉਹੀ ਮਨੁੱਖ ਪ੍ਰਭੂ ਨੂੰ ਸਿਮਰਦੇ ਹਨਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ,    ਹੇ ਨਾਨਕਕੋਈ ਵਡਭਾਗੀ ਹੀਉਨ੍ਹਾਂ ਸਿਮਰਨ ਕਰਨ ਵਾਲੇ ਮਨੁੱਖਾਂ ਦੀ ਸਰਨ ਲੈਂਦਾ ਹੈ 7    
   
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਹਰਿ ਸਿਮਰਨਿ ਲਗਿ ਬੇਦ ਉਪਾਏ ॥
   ਹਰਿ ਸਿਮਰਨਿ ਭਏ ਸਿਧ ਜਤੀ ਦਾਤੇ  ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
   ਹਰਿ ਸਿਮਰਨਿ ਧਾਰੀ ਸਭ ਧਰਨਾ ॥ ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
   ਹਰਿ ਸਿਮਰਨਿ ਕੀਓ ਸਗਲ ਅਕਾਰਾ ॥ ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
   ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥ ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥81
       ਪ੍ਰਭੂ ਦਾ ਸਿਮਰਨ ਕਰ ਕੇ ਭਗਤਾਂ ਦੀਸੰਸਾਰ ਵਿਚ ਸੋਭਾ ਹੁੰਦੀ ਹੈ।    ਸਿਮਰਨ ਵਿਚ ਜੁੜ ਕੇ ਹੀ ਰਿਸ਼ੀਆਂ ਨੇਵੇਦ ਆਦਿ ਧਰਮ ਗ੍ਰੰਥ ਰਚੇ।      ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏਜਤੀ ਬਣ ਗਏਦਾਤੇ ਬਣ ਗਏ,   ਸਿਮਰਨ ਦੀ ਬਰਕਤ ਨਾਲਨੀਚ ਕਹੇ ਜਾਂਦੇ ਮਨੁੱਖਸਾਰੇ ਜਗਤ ਵਿਚ ਪ੍ਰਗਟ ਹੋ ਗਏ।    ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ,   ਇਸ ਕਰ ਕੇ ਹੇ ਭਾਈ ਤੂੰ ਵੀ ਜਗਤ ਦੇ ਕਰਤਾ ਪ੍ਰਭੂ ਨੂੰ ਹਮੇਸ਼ਾ ਸਿਮਰ।    ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ,    ਜਿੱਥੇ ਸਿਮਰਨ ਹੈਓਥੇ ਪ੍ਰਭੂ ਆਪ ਵੱਸਦਾ ਹੈ।    ਪ੍ਰਭੂਮਿਹਰ ਕਰ ਕੇਜਿਸ ਮਨੁੱਖ ਨੂੰ ਸਿਮਰਨ ਕਰਨ ਦੀ ਸਮਝ ਦੇਂਦਾ ਹੈ,   ਹੇ ਨਾਨਕਉਸ ਮਨੁੱਖ ਨੇ ਗੁਰੂ ਦੀ ਸਿਖਿਆ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ 81    

                         ਅਮਰ ਜੀਤ ਸਿੰਘ ਚੰਦੀ                 (ਚਲਦਾ)    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.