ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ (ਭਾਗ 10)
ਸੁਖਮਨੀ ਸਾਹਿਬ (ਭਾਗ 10)
Page Visitors: 35

ਸੁਖਮਨੀ ਸਾਹਿਬ (ਭਾਗ 10) 
  
ਇਹ ਸਾਰਾ ਕੁਝ ਏਸ ਲਈ ਸਮਝਿਆ ਜਾ ਰਿਹਾ ਹੈਤਾਂ ਜੋ ਧਾਰਮਿਕ ਠੇਕੇਦਾਰਾਂ ਵਲੋਂ ਜਾਣ-ਬੁਝ ਕੇ ਕੀਤੀਆਂ ਕੁਤਾਹੀਆਂਜਿਨ੍ਹਾਂ ਨਾਲ ਆਮ ਭੋਲੇ-ਭਾਲੇ ਸਿੱਖਾਂ ਨੂੰ ਕੁਰਾਹੇ ਪਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈਨੂੰ ਆਮ ਸਿੱਖਾਂ ਸਾਮ੍ਹਣੇ ਰੱਖ ਕੇਕਿਰਤੀ ਸਿੱਖਾਂ ਨੂੰ ਗੁਰਬਾਣੀ ਦਾ ਸੱਚ ਸਮਝਾਇਆ ਜਾ ਸਕੇ।   
   
ਏਸੇ ਪਰਥਾਇ ਗੁਰੂ ਸਾਹਿਬ ਨੇ ਇਹ ਸ਼ਬਦ ਵੀ ਲਿਖਿਆ ਹੈ
       
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
      
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਈਐ ਰਾਮਦਾਸ ਸਰ॥10     (1362)
   
ਅਰਥ:- ਹੇ ਨਾਨਕ ਆਖਹੇ ਰਾਮ ਦੇ ਦਾਸਾਂ ਦੇ ਸਰੋਵਰਹੇ ਸਤ-ਸੰਗਤੇਰੇ ਵਿਚ ਆਤਮਕ ਇਸ਼ਨਾਨ ਕੀਤਿਆਂਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰਹੇ ਸਤ-ਸੰਗ ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ ਵਸੋਂ ਬਹੁਤ ਸੰਘਣੀ ਹੈਬੇਅੰਤ ਹੈਬੇਮਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰਮੈਂ ਹੋਰ ਸਾਰੇ ਥਾਂ ਵੇਖ ਲਏ ਹਨਪਰ ਤੇਰੇ ਬਰਾਬਰ ਦਾਮੈਨੂੰ ਕੋਈ ਥਾਂ ਨਹੀਂ ਦਿਸਿਆ। ਹੇ ਰਾਮ ਦੇ ਦਾਸਾਂ ਦੇ ਸ਼ਹਰਹੇ ਸਤ-ਸੰਗਤੇਰੀ ਨੀਂਹਅਕਾਲ-ਪੁਰਖਸਿਰਜਣਹਾਰ ਨੇ ਆਪ ਰੱਖੀ ਹੋਈ ਹੈਇਸੇ ਵਾਸਤੇਤੂੰ ਉਸ ਦੇ ਆਤਮਕ ਗੁਣਾਂ ਦੀ ਬਰਕਤ ਨਾਲ ਸੋਹਣਾ ਦਿਸ ਰਿਹਾ ਹੈਂ।         
   
ਏਥੇ ਬੜਾ ਸਪੱਸ਼ਟ ਹੋ ਰਿਹਾ ਹੈ ਕਿਜੀਵ ਕੋਲ ਪਰਮਾਤਮਾ ਨੂੰ ਮਿਲਣ ਦਾਇਕੋ ਮੌਕਾ, "ਬੰਦੇ ਦੀ ਜੂਨ" ਹੀ ਹੈਜਦੋਂ ਬੰਦੇ ਦੇ ਸਰੀਰ ਵਿਚਸਾਰੇ ਜੀਵਾਂ ਵਾਙ ਰੱਬ ਤਾਂ ਹੁੰਦਾ ਹੀ ਹੈਨਾਲ ਹੀ ਪੂਰਾ ਵਿਕਸਤ ਮਨ ਵੀ ਹੁੰਦਾ ਹੈਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਸ਼ਬਦ ਵਿਚ ਸਮਝਾਇਆ ਹੈ,   
     
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥   
  
ਪਰ ਧਰਮ ਦੇ ਠੇਕੇਦਾਰਾਂ ਨੇ ਇਸ ਨੂੰ ਬੰਦੇ ਤੋਂ ਬਦਲ ਕੇਇਕ ਭਵਨ ਨਾਲ ਜੋੜ ਦਿੱਤਾ ਹੈਤਾਂ ਜੋ ਸਿੱਖ "ਜੋਤ-ਸਰੂਪ" ਮਨ ਨੂੰ ਵਿਕਸਤ ਕਰਨ ਦੀ ਥਾਂ ਭਵਨਾਂ ਦੀ ਹੀ ਪੂਜਾ ਕਰਦਾ ਰਹੇਅਤੇ ਪੁਜਾਰੀਆਂ ਦੀ ਪੂਜਾ ਹੁੰਦੀ ਰਹੇ। 
        '
ਦਰਬਾਰ ਸਾਹਿਬ'  ਜਿਸ ਨੂੰ ਹਰ ਗੁਰਦਵਰੇਧਾਰਮਿਕ ਥਾਂਜਾਂ ਕਹੇ ਜਾਂਦੇ ਡੇਰੇ ਵਿਚ "ਹਰਿ-ਮੰਦਰ" ਕਿਹਾ ਜਾਂਦਾ ਹੈ। 
     
ਲਗ-ਭਗ ਇਕ ਸਦੀ ਤੋਂ ਜ਼ਿਆਦਾ ਸਮੇ ਤੋਂਇਸ ਹਰਿ-ਮੰਦਰ ਦੀ ਫੋਟੋ ਥੱਲੇ,  "ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ"  ਛਾਪ  ਕੇ ਇਹ ਫੋਟੋਆਂਮਸ਼ਹੂਰ ਗੁਰਦਵਾਰਿਆਂ ਦੇ ਨਾਲ ਲਗੀਆਂਦੁਕਾਨਾਂ ਤੋਂ ਵੇਚੀਆਂ ਗਈਆਂ ਹਨਅਤੇ ਕਿਰਤੀ ਸਿੱਖ ਇਨ੍ਹਾਂ ਨੂੰ ਆਪਣੇ ਘਰ ਲਿਜਾ ਕੇਕਿਸੇ ਸਤਿਕਾਰ ਵਾਲੀ ਥਾਂ ਤੇ ਲਗਾ ਕੇਇਹ ਪਰਚਾਰ ਕਰਦੇ ਰਹੇ ਹਨ ਕਿਦੇਖੋ ਗੁਰੂ ਸਾਹਿਬ ਨੇ ਆਪ, 'ਹਰਿ-ਮੰਦਰਬਾਰੇ ਲਿਖਿਆ ਹੈ ਕਿ, "ਮੈਂ ਦੁਨੀਆ ਦੇ ਸਾਰੇ ਥਾਂ ਵੇਖੇ ਹਨਪਰ ਇਸ ਫੋਟੋ ਵਿਚਲੇ ਭਵਨ ਵਰਗੀ ਹੋਰ ਕੋਈ ਥਾਂ ਨਹੀਂ ਹੈ।
       
ਏਸੇ ਕਰ ਕੇਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਅਰਥ ਕਰ ਕੇ ਕਿਰਤੀ ਸਿੱਖਾਂ ਤੱਕ ਇਹ ਅਸਲੀਅਤ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹਾਂ ਕਿ ਗੁਰੂ ਸਾਹਿਬ ਨੇ ਕਿਸੇ ਇੱਟਾਂ-ਗਾਰੇਜਾਂ ਸੋਨੇ ਨਾਲ ਬਣੇ ਭਵਨ ਬਾਰੇ ਕੋਈ ਅਜਿਹੀ ਗੱਲ ਨਹੀਂ ਲਿਖੀਬਲਕਿ   ਗੁਰੂ ਸਾਹਿਬ ਤਾਂ ਲਿਖਦੇ ਹਨ ,
     
ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ 
     
ਕਸਤੂਰਿ ਕੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
     
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥1    (14)
  
ਅਰਥ:-  ਜੇ ਮੇਰੇ ਵਾਸਤੇਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣਉਨ੍ਹਾਂ ਮਹਲ-ਮਾੜੀਆਂ ਵਿਚ ਰਤਨ ਵੀ ਜੜੇ ਜਾਣਉਹ ਮਹਲ-ਮਾੜੀਆਂ ਕਸਤੂਰੀਕੇਸਰਅਗਰਚੰਦਨ ਆਦਿ ਖੁਸ਼ਬੂਦਾਰ ਚੀਜ਼ਾਂ ਨਾਲ ਲਿਪੀਆਂ ਹੋਣਉਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿਚ ਉਨ੍ਹਾਂ ਅੰਦਰ ਰਹਣ ਦਾ ਚਾਉ ਚੜ੍ਹੇਤਾਂ ਇਹ ਸਭ ਕੁਝ ਬੇਕਾਰ ਹੈਕਿਉਂਕਿ ਪ੍ਰਭੂ ਜੀ ਮੈਂ ਉਨ੍ਹਾਂ ਦੇ ਲਾਲਚ ਵਿਚ ਕਿਤੇ ਤੈਨੂੰ ਭੁਲ੍ਹ ਨਾ ਜਾਵਾਂਕਿਤੇ ਤੂੰ ਮੈਨੂੰ ਵਿਸਰ ਨਾ ਜਾਏਂਕਿਤੇ ਤੇਰਾ ਨਾਮਮੇਰੇ ਚਿੱਤ ਵਿਚ ਟਿਕੇ ਹੀ ਨਾ ।1                       
     
ਏਨੀ ਸਾਫ ਤਾਕੀਦ ਮਗਰੋਂ ਕੀ ਗੁਰੂ ਸਾਹਿਬ ਕੋਈ ਅਜਿਹੀ ਗਲ ਲਿਖਣਗੇ ?
     
ਆਉ ਸ਼ਬਦ ਦਾ ਸਹੀ ਮਤਲਬ ਜਾਣੀਏ।
     
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥ ਉਰਝਿ ਰਹਓਿ ਸਭ ਸੰਗਿ ਅਨੂਪ ਰੂਪਾਵਤੀ॥
     
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥ ਮੋਹੀ ਦੇਖਿ ਦਰਸੁ ਨਾਨਕ ਨਾਨਕ ਬਲਿਹਾਰੀਆ ॥1
     
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭ ਦਿਵਾ॥
     
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ॥2
     
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥
     
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ॥3
     
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ॥ ਤਿਸ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ॥
     
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ॥4
     
ਆਸਾ ਇਤੀ ਆਸ ਕਿ ਆਸ ਪੁਰਾਈਐ॥ ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥
     
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ॥ ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ5
     
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥
     
ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥6
     
ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ॥ ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ
     
ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ॥ ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ॥7
     
ਪਰ ਤ੍ਰਿਅ ਰਾਵਣਿ ਜਾਹਿ ਸੇਈ ਤ ਲਾਜੀਅਹਿ॥ ਨਿਤਪ੍ਰਤਿ ਜਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥
     
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ' ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ॥8
     
ਊਪਰਿ ਬਨੈ ਆਕਾਸੁ ਤਲੈ ਧਰ ਸੋਹਤੀ॥ ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
     
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥ ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸ ਸਮਾਈਐ॥9
     
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
     
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥10
     
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥ ਉਰਝਿ ਰਹਓਿ ਸਭ ਸੰਗਿ ਅਨੂਪ ਰੂਪਾਵਤੀ॥
     
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥ ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥1           
       
ਹੇ ਨਾਨਕ ਆਖਹੇ ਅਪਹੁੰਚ ਪ੍ਰਭੂਤੇਰੇ ਹੱਥ ਵਿਚ ਕਲਮ ਹੈਜੋ ਸਾਰੇ ਜੀਵਾਂ ਦੇ ਮੱਥੇ ਤੇਲੇਖ ਲਿਖਦੀ ਜਾ ਰਹੀ ਹੈ।      ਹੇ ਅੱਤ ਸੁੰਦਰ ਰੂਪ ਵਾਲੇਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।    ਕਿਸੇ ਜੀਵ ਪਾਸੋਂ ਵੀਆਪਣੇ ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।     ਮੈਂ ਤੈਥੋਂ ਸਦਕੇ ਹਾਂਤੇਰਾ ਦਰਸ਼ਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ।1     
     
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ॥ ਅਰਪੀ ਸਭੁ ਸੀਗਾਰੁ ਏਹੁ ਜੀਉ ਸਭ ਦਿਵਾ॥
     
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ॥ ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ॥
        
ਹੇ ਸਹੇਲੀਮੇਰੀ ਇਹ ਤਾਙ ਹੈ ਕਿ ਮੇਰਾ ਬਹਣ-ਖਲੋਣਸਾਧ-ਸੰਗਤ ਵਿਚ ਹੋ ਜਾਵੇਤਾਂ ਜੋ ਮੈਂ ਪਰਮਾਤਮਾ ਦੀ ਸਿਫਤ-ਸਾਲਾਹ ਕਰਦੀ ਰਹਾਂਉਸ ਪ੍ਰਭੂ ਦੇ ਮਿਲਾਪ ਵੱਟੇ ਮੈਂ ਆਪਣਾ ਸਾਰਾ ਸ਼ੰਗਾਰ ਭੇਂਟ ਕਰ ਦਿਆਂਮੈਂ ਆਪਣੀ ਜਿੰਦ ਵੀ ਹਵਾਲੇ ਕਰ ਦਿਆਂ।    ਦਰਸ਼ਨ ਦੀ ਆਸ ਦੀ ਤਾਙ ਵਾਲੀ ਦੀਮੇਰੀ "ਹਿਰਦਾ-ਸੇਜ" ਵੀ ਕੰਤ ਪ੍ਰਭੂ ਨੇ ਆਪ ਸਜਾਈ ਹੈ।     ਹੇ ਸਹੇਲੀਏਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ ਪ੍ਰਭੂ ਮਿਲਦਾ ਹੈ।2
     
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥
     
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ॥ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ॥3
         
ਹੇ ਸਹੇਲੀਏਜੇ ਕੱਜਲਹਾਰਪਾਨਇਹ ਸਭ ਕੁਝ ਤਿਆਰ ਵੀ ਕਰ ਲਿਆ ਜਾਵੇਜੇ ਸੋਲਾਂ ਸ਼ਿੰਗਾਰ ਭੀ ਕਰ ਲਏ ਜਾਣਤੇ ਅੱਖਾਂ ਵਿਚ ਸੁਰਮਾਂ ਵੀ ਪਾ ਲਿਆ ਜਾਵੇਤਾਂ ਵੀ ਜੇ ਖਸਮ ਵੀ ਘਰ ਵਿਚ ਆ ਪਹੁੰਚੇਤਦੋਂ ਹੀ ਸਭ ਕੁਝ ਮਿਲਦਾ ਹੈ।    ਖਸਮ ਦੇ ਮਿਲਾਪ ਤੋਂ ਬਗੈਰ ਸਾਰਾ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹ ਹਾਲ ਹੈ ਜੀਵ ਇਸਤ੍ਰੀ ਦਾ)।3 
     
ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ॥ ਤਿਸ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ॥
     
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ॥ ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ॥4 
       
ਹੇ ਸਹੇਲੀਏਜਿਸ ਜੀਵ ਇਸਤ੍ਰੀ ਦੇ ਹਿਰਦੇ-ਘਰ ਵਿਚਪ੍ਰਭੂ-ਪਤੀ ਵੱਸ ਪੈਂਦਾ ਹੈਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।    ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮਉਸ ਦਾ ਸਾਰਾ ਸ਼ਿੰਗਾਰ ਉਸ ਨੂੰ ਫੱਬ ਜਾਂਦਾ ਹੈ।      ਉਹ ਜੀਵ ਇਸਤ੍ਰੀ ਹੀਖਸਮ ਵਾਲੀ ਅਖਵਾ ਸਕਦੀ ਹੈ।       ਇਹੋ ਜਿਹੀ ਸੁਹਾਗਣ ਦੀ ਸੰਗਤ ਵਿਚ ਰਹਿ ਕੇਮੈਂ ਵੀ ਹੁਣ ਚਿੰਤਾ ਰਹਿਤ ਹੋ ਕੇਪ੍ਰਭੂ ਚਰਨਾਂ ਵਿਚ ਲੀਨ ਹੋ ਗਈ ਹਾਂਮੇਰੇ ਮਨ ਵਿਚਮਿਲਾਪ ਦੀ ਪੁਰਾਣੀ ਆਸਪੂਰੀ ਹੋ ਗਈ ਹੈ।      ਹੇ ਸਹੇਲੀਏਜਦੋਂ ਹਿਰਦੇ ਘਰ ਵਿਚਖਸਮ ਪ੍ਰਭੂ ਆ ਜਾਂਦਾ ਹੈਤਦੋਂ ਹਰੇਕ ਆਸ ਪੂਰੀ ਹੋ ਜਾਂਦੀ ਹੈ।4
     
ਆਸਾ ਇਤੀ ਆਸ ਕਿ ਆਸ ਪੁਰਾਈਐ॥ ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥
     
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ॥ ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ5 
        
ਹੇ ਸਹੇਲੀਏਮੇਰੇ ਅੰਦਰ ਏਨੀ ਕੁ ਤਾਙ ਬਣੀ ਰਹਿੰਦੀ ਹੈ ਕਿ ਪ੍ਰਭੂ ਮਿਲਾਪ ਦੀ ਮੇਰੀ ਆਸ ਪੂਰੀ ਹੋ ਜਾਵੇ।  ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈਜਦੋਂ ਗੁਰੂ ਦਇਆਲ ਹੋਵੇ।  ਹੇ ਸਹੇਲੀਏਮੇਰੇ ਸਰੀਰ ਵਿਚ ਇਤਨੇ ਵਧੀਕ ਔਗਣ ਹਨ ਕਿਮੇਰਾ ਆਪਾਔਗਣਾਂ ਨਾਲ ਢਕਿਆ ਰਹਿੰਦਾ ਹੈ।      ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈਤਦੋਂ ਮਨਵਿਕਾਰਾਂ ਵੱਲ ਡੋਲਣੋਂ ਹਟ ਜਾਂਦਾ ਹੈ।5
     
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥
     
ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥6 
        
ਹੇ ਨਾਨਕ ਆਖਹੇ ਸਹੇਲੀਏਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬੜਾ ਔਖਾ ਹੈਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾਗੁਰੂ ਨੇ ਉਸ ਨੂੰ ਪ੍ਰਭੂ ਨਾਲ ਜੋੜ ਦਿੱਤਾਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਉਸ ਦਾ ਜਨਮ-ਮਰਨ ਦਾ ਗੇੜ ਵੀ ਮੁਕ ਗਿਆ।         ਹੇ ਸਹੇਲੀਏਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮਗੁਰੂ ਤੋਂ ਹੀ ਮਿਲਦਾ ਹੈ।6
     
ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ॥ ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ॥
     
ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ॥ ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ॥7 
        
ਹੇ ਸਹੇਲੀਏਜਿਸ ਪਰਮਾਤਮਾ ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂਅਤੇ ਧਰਤੀ ਦੇ ਨੌਂ ਖਜ਼ਾਨੇ ਸਦਾ ਟਿਕੇ ਰਹਿੰਦੇ ਹਨਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈਗੁਰੂ ਦੀ ਮਿਹਰ ਸਦਕਾਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ ਸਦਾ ਵੱਸਦੀ ਹਾਂ।       ਹੁਣ ਮੇਰੇ ਹੱਥ ਵਿਚ ਕੌਲ-ਫੁੱਲ ਦੀ ਰੇਖਾ ਬਣ ਗਈ ਹੈਮੇਰੇ ਭਾਗ ਜਾਗ ਪਏ ਹਨਮੇਰੇ ਹਿਰਦੇ ਦੇ ਵੇਹੜੇ ਵਿਚਆਤਮਕ ਆਨੰਦ ਦੀ ਸੁਗੰਧੀ ਖਿਲਰੀ ਰਹਿੰਦੀ ਹੈ।        ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਵੱਟੂ ਪਾਇਆ ਹੁੰਦਾ ਹੈਹੇ ਸਹੇਲੀਏਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈਮੇਰੇ ਗਲ ਵਿਚ ਨਾਮ ਰਤਨ ਪ੍ਰੋਤਾ ਗਿਆ ਹੈਜਿਸ ਨੂੰ ਵੇਖ ਕੇਹਰੇਕ ਦੁੱਖ ਦੂਰ ਹੋ ਗਿਆ ਹੈ।7
     
ਪਰ ਤ੍ਰਿਅ ਰਾਵਣਿ ਜਾਹਿ ਸੇਈ ਤ ਲਾਜੀਅਹਿ॥ ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥
     
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ' ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ॥8
          
ਹੇ ਭਾਈਜਿਹੜੇ ਮਨੁੱਖਪਰਾਈ ਇਸਤ੍ਰੀ ਭੋਗਣ ਜਾਂਦੇ ਹਨਉਹ ਪ੍ਰਭੂ ਦੀ ਹਜ਼ੂਰੀ ਵਿਚ ਜ਼ਰੂਰ ਸ਼ਰਮਸਾਰ ਹੁੰਦੇ ਹਨ।       ਜਿਹੜੇ ਮਨੁੱਖਸਦਾ ਪਰਾਇਆ ਧਨ ਚੁਰਾਂਦੇ ਹਨਹੇ ਭਾਈ ਉਨ੍ਹਾਂ ਦੇ ਇਹ ਕੁਕਰਮਕਿੱਥੇ ਲੁਕੇ ਰਹਿ ਸਕਦੇ ਹਨ ?  (ਪਰਮਾਤਮਾ ਸਭ ਕੁਛ ਵੇਖ ਰਿਹਾ ਹੈ)।     ਹੇ ਭਾਈਪਰਮਾਤਮਾ ਦੇ ਗੁਣ ਯਾਦ ਕਰਦਿਆਂਮਨੁੱਖ ਆਪਸੁੱਚੇ ਜੀਵਨ ਵਾਲਾ ਹੋ ਜਾਂਦਾ ਹੈਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜਿਹੜੇ ਮਨੁੱਖਪਰਮਾਤਮਾ ਦੀ ਸਿਫਤ-ਸਾਲਾਹ ਸੁਣਦੇ ਹਨਉਹ ਸਾਰੇਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।8
     
ਊਪਰਿ ਬਨੈ ਆਕਾਸੁ ਤਲੈ ਧਰ ਸੋਹਤੀ॥ ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
     
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸ ਸਮਾਈਐ॥9 
        
ਹੇ ਸਹੇਲੀਏਉਤਾਂਹ ਤਾਰਿਆਂ ਆਦਿ ਨਾਲਆਕਾਸ਼ ਫੱਬ ਰਿਹਾ ਹੈ,  ਹੇਠ ਪੈਰਾਂ ਵਾਲੇ ਪਾਸੇ ਹਰਿਆਲੀ ਨਾਲ ਧਰਤੀ ਸਜ ਰਹੀ ਹੈ।       ਦਸੀਂ ਪਾਸੀਂਬਿਜਲੀ ਚਮਕ ਰਹੀ ਹੈਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈਰੱਬੀ ਜੋਤ ਦਾ ਕੈਸਾ ਸੋਹਣਾ ਸਾਕਾਰ ਰੂਪ ਹੈਪਰ ਮੈਂ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇਪਰਦੇਸ ਵਿਚਜੰਗਲ ਆਦਿ ਵਿਚ ਲੱਭਦੀ ਫਿਰਦੀ ਹਾਂ,ਕਿ ਪ੍ਰੀਤਮ ਪ੍ਰਭੂ ਕਿਤੇ ਲੱਭ ਪਵੇ।    ਹੇ ਸਹੇਲੀਏਜੇ ਮੱਥੇ ਤੇ ਭਾਗ ਜਾਗ ਪਏ ਤਾਂਹਰ ਥਾਂ ਹੀ ਉਸ ਦੇ ਦੀਦਾਰ ਵਿਚ ਲੀਨ ਹੋ ਸਕੀਦਾ ਹੈ।9       
     
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
     
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥10 
       
ਹੇ ਨਾਨਕ ਆਖਹੇ ਰਾਮ ਦੇ ਦਾਸਾਂ ਦੇ ਸਰੋਵਰਸਤਸੰਗਤੇਰੇ ਵਿਚ ਆਤਮਕ ਇਸ਼ਨਾਨ ਕੀਤਿਆਂਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।    ਹੇ ਰਾਮ ਦੇ ਦਾਸਾਂ ਦੇ ਸ਼ਹਰਹੇ ਸਤਸੰਗਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ ਵਸੋਂ ਬਹੁਤ ਸੰਘਣੀ ਹੈਬੇਅੰਤ ਹੈਬੇਮਿਸਾਲ ਹੈ।    ਹੇ ਰਾਮ ਦੇ ਦਾਸਾਂ ਦੇ ਸ਼ਹਿਰਮੈਂ ਹੋਰ ਸਾਰੇ ਥਾਂ ਵੇਖੇ ਹਨਪਰ ਤੇਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦਿਸਿਆ।    ਹੇ ਰਾਮ ਦੇ ਦਾਸਾਂ ਦੇ ਸ਼ਹਰਹੇ ਸਤਸੰਗਤੇਰੀ ਨੀਂਹਅਕਾਲ-ਪੁਰਖਸਿਰਜਣਹਾਰ ਨੇ ਆਪ ਰੱਖੀ ਹੋਈ ਹੈ,  ਏਸੇ ਵਾਸਤੇ ਤੂੰਉਸ ਦੇ ਆਤਮਕ ਗੁਣਾਂ ਦੀ ਬਰਕਤ ਨਾਲਸੋਹਣਾ ਦਿਸ ਰਿਹਾ ਹੈਂ।10   
   
ਹੁਣ ਇਸ ਵਿਚ ਮਨ ਦੀ ਗੱਲ ਹੈਕੁਦਰਤ ਦੀ ਗੱਲ ਹੈਗੁਰੂ ਦੀ ਗੱਲ ਹੈਰੱਬ ਨੂੰ ਮਿਲਣ ਦੀ ਗੱਲ ਹੈ ਅਤੇ ਸਭ ਦੇ ਮਿਲਣ ਦੇ ਵਸੀਲੇਸਤ-ਸੰਗ ਦੀ ਗੱਲ ਹੈਜਿਸ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਪਰਮਾਤਮਾ ਦੇ ਰਹਣ ਲਈਦੁਨੀਆਂ ਵਿਚ ਇਸ ਤੋਂ ਚੰਗੀ ਕਿਹੜੀ ਥਾਂ ਹੋ ਸਕਦੀ ਹੈ?        
             
ਅਮਰ ਜੀਤ ਸਿੰਘ ਚੰਦੀ          (ਚਲਦਾ) 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.