ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 20)
ਸੁਖਮਨੀ ਸਾਹਿਬ(ਭਾਗ 20)
Page Visitors: 37

ਸੁਖਮਨੀ ਸਾਹਿਬ(ਭਾਗ 20)     
   
ਸਲੋਕੁ 
     
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ 
     
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥1}
          
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨਪਰ ਉਨ੍ਹਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕਇਹ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਕਈ ਕਿਸਮਾਂ ਦੀਕਈ ਤਰੀਕਿਆਂ ਨਾਲ ਬਣਾਈ ਹੈ 1
   
ਅਸਟਪਦੀ
     
ਕਈ ਕੋਟਿ ਹੋਏ ਪੂਜਾਰੀ ਕਈ ਕੋਟਿ ਆਚਾਰ ਬਿਉਹਾਰੀ 
     
ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ
     
ਕਈ ਕੋਟਿ ਬੇਦ ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ
      
ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ ॥
      
ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ 1
          
ਪ੍ਰਭੂ ਦੀ ਰਚੀ ਹੋਈ ਇਸ ਦੁਨੀਆ ਵਿਚ ਕਈ ਕ੍ਰੋੜਾਂ ਜੀਵ ਪੁਜਾਰੀ ਹਨਅਤੇ ਕਈ ਕ੍ਰੋੜਾਂਧਾrਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ,     ਕਈ ਕ੍ਰੋੜਾਂ ਬੰਦੇਤੀਰਥਾਂ ਦੇ ਵਸਨੀਕ ਹਨਅਤੇ ਕਈ ਕ੍ਰੋੜਾਂਜਗਤ ਵਲੋਂ auਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ,     ਕਈ ਕ੍ਰੋੜਾਂ ਜੀਵਵੇਦਾਂ ਦੇ ਸੁਣਨ ਵਾਲੇ ਹਨਅਤੇ ਕਈ ਕ੍ਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ।     ਕਈ ਕ੍ਰੋੜਾਂ ਮਨੁੱਖ ਆਪਣੇ ਅੰਦਰ ਸੁਰਤ ਜੋੜ ਰਹੇ ਹਨਅਤੇ ਕਈ ਕ੍ਰੋੜਾਂ ਮਨੁੱਖਕਵੀਆਂ ਦੀਆਂ ਰਚੀਆਂ ਕਵਿਤਾਵਾਂ ਵਿਚਾਰਦੇ ਹਨ,     ਕਈ ਕ੍ਰੋੜਾਂ ਬੰਦੇਪ੍ਰਭੂ ਦਾ ਨਿੱਤ ਨਵਾਂ ਨਾਮ ਸਿਮਰਦੇ ਹਨਪਰ ਹੇ ਨਾਨਕਉਸ ਕਰਤਾਰ ਦਾ ਉਹ ਵੀ ਅੰਤ ਨਹੀਂ ਪਾ ਸਕਦੇ 1
     
ਕਈ ਕੋਟਿ ਭਏ ਅਭਿਮਾਨੀ ॥ ਕਈ ਕੋਟਿ ਅੰਧ ਅਗਿਆਨੀ ॥
     
ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ 
     
ਕਈ ਕੋਟਿ ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥
     
ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ ਪਰਦੇਸ ਭ੍ਰਮਾਹਿ 
     
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥2
           
ਇਸ ਜਗਤ ਰਚਨਾ ਵਿਚਕ੍ਰੋੜਾਂ ਹੰਕਾਰੀ ਜੀਵ ਹਨਅਤੇ ਕ੍ਰੋੜਾਂ ਹੀ ਬੰਦੇ ਪੁੱਜ ਕੇ ਜਾਹਲ ਹਨ,     ਕ੍ਰੋੜਾਂ ਮਨੁੱਖਸੂਮ ਅਤੇ ਪੱਥਰ-ਦਿਲ ਹਨਅਤੇ ਕਈ ਕ੍ਰੋੜਅੰਦਰੋਂ ਮਹਾ ਕੋਰੇ ਹਨਜੋ ਕਿਸੇ ਦਾ ਦੁੱਖ ਤੱਕ ਕੇ ਵੀਕਦੇ ਪਤੀਜਦੇ ਨਹੀਂ,     ਕ੍ਰੋੜਾਂ ਬੰਦੇ ਦੂਜਿਆਂ ਦਾ ਧਨ ਚਰਾਉਂਦੇ ਹਨਅਤੇ ਕ੍ਰੋੜਾਂ ਹੀ ਦੂਜਿਆਂ ਦੀ ਨਿੰਦਾ ਕਰਦੇ ਹਨ,     ਕ੍ਰੋੜਾਂ ਬੰਦੇਧਨ-ਪਦਾਰਥ ਦੀ ਖਾਤਰਮਿਹਨਤ ਵਿਚ ਜੁੱਟੇ ਹੋਏ ਹਨਅਤੇ ਕਈ ਕ੍ਰੋੜ ਦੂਜੇ ਦੇਸਾਂ ਵਿਚ ਭਟਕ ਰਹੇ ਹਨ,     ਹੇ ਪ੍ਰਭੂ ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।  ਹੇ ਨਾਬਕਕਰਤਾਰ ਦੀ ਰਚਨਾ ਦਾ ਭੇਤਕਰਤਾਰ ਹੀ ਜਾਣਦਾ ਹੈ 2
     
ਕਈ ਕੋਟਿ ਸਿਧ ਜਤੀ ਜੋਗੀ ॥ ਕਈ ਕੋਟਿ ਰਾਜੇ ਰਸ ਭੋਗੀ ॥
     
ਕਈ ਕੋਟਿ ਪੰਖੀ ਸਰਪ ਉਪਾਏ ॥ ਕਈ ਕੋਟਿ ਪਾਥਰ ਬਿਰਖ ਨਿਪਜਾਏ ॥
     
ਕਈ ਕੋਟਿ ਪਵਣ ਪਾਣੀ ਬੈਸੰਤਰ  ਕਈ ਕੋਟਿ ਦੇਸ ਭੂ ਮੰਡਲ ॥
     
ਕਈ ਕੋਟਿ ਸਸੀਅਰ ਸੂਰ ਨਖ੍ਹਤ੍ਰ ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
     
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥3
         
ਇਸ ਸ੍ਰਿਸ਼ਟੀ ਦੀ ਰਚਨਾ ਵਿਚਕ੍ਰੋੜਾਂ ਪੁੱਗੇ ਹੋਏ ਅਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨਅਤੇ ਕ੍ਰੋੜਾਂ ਹੀ ਮੌਜਾਂ ਮਾਨਣ ਵਾਲੇ ਰਾਜੇ ਹਨ,     ਕ੍ਰੋੜਾਂ ਪੰਛੀ ਅਤੇ ਸੱਪਪ੍ਰਭੂ ਨੇ ਪੈਦਾ ਕੀਤੇ ਹਨਅਤੇ ਕ੍ਰੋੜਾਂ ਹੀ ਪੱਥਰਾਂ ਤੇ ਰੁੱਖ ਉਗਾਏ ਹਨ,     ਕ੍ਰੋੜਾਂ ਹਵਾ ਪਾਣੀ ਤੇ ਅੱਗਾਂ ਹਨਕ੍ਰੋੜਾਂ ਦੇਸ ਅਤੇ ਧਰਤੀਆਂ ਦੇ ਚੱਕਰ ਹਨਕਈ ਕ੍ਰੋੜ ਚੰਦਰਮਾ ਸੂਰਜ ਤੇ ਤਾਰੇ ਹਨ,  ਕ੍ਰੋੜਾਂ ਦੇਵਤੇ ਅਤੇ ਇੰਦਰ ਹਨਜਿਨ੍ਹਾਂ ਦੇ ਸਿਰ ਤੇ ਛਤ੍ਰ ਹਨ,     ਇਨ੍ਹਾਂ ਸਾਰੇ ਜੀਅ ਜੰਤਾਂ ਅਤੇ ਪਦਾਰਥਾਂ ਨੂੰਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿਚ ਪਰੋਇਆ ਹੋਇਆ ਹੈ।  ਹੇ ਨਾਨਕ. ਜੋ ਜੋ ਉਸ ਨੂੰ ਭਾਉਂਦਾ ਹੈਉਸ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ 3
     
ਕਈ ਕੋਟਿ ਰਾਜਸ ਤਾਮਸ ਸਾਤਕ ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ 
     
ਕਈ ਕੋਟਿ ਕੀਏ ਰਤਨ ਸਮੁਦ ॥ ਕਈ ਕੋਟਿ ਨਾਨਾ ਪ੍ਰਕਾਰ ਜੰਤ
     
ਕਈ ਕੋਟਿ ਕੀਏ ਚਿਰ ਜੀਵੇ ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
     
ਕਈ ਕੋਟਿ ਜਖ੍ਹ ਕਿੰਨਰ ਪਿਸਾਚ ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
     
ਸਭ ਤੇ ਨੇਰੈ ਸਭਹੂ ਤੇ ਦੂਰਿ ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥4
          
ਕ੍ਰੋੜਾਂ ਜੀਵ, (ਮਾਇਆ ਦੇ ਤਿੰਨ ਗੁਣਾਂ) ਰਜੋ,ਤਮੋ,ਸਤੋਵਿਚ ਹਨਕ੍ਰੋੜਾਂ ਬੰਦੇ ਵੇਦ ਪੁਰਾਨ ਸਿਮ੍ਰਿਤੀਆਂ ਅਤੇ ਸ਼ਾਸਤ੍ਰਾਂ ਦੇ ਪੜ੍ਹਨ ਵਾਲੇ ਹਨ,     ਸਮੁੰਦਰਾਂ ਵਿਚ ਕ੍ਰੋੜਾਂ ਰਤਨ ਪੈਦਾ ਕਰ ਦਿੱਤੇ ਹਨਅਤੇ ਕਈ ਕਿਸਮਾਂ ਦੇ ਜੀਅ-ਜੰਤ ਬਣਾ ਦਿੱਤੇ ਹਨ,     ਕ੍ਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨਕ੍ਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ,     ਕ੍ਰੋੜਾਂ ਹੀ ਜਖ ਕਿੰਨਰ ਤੇ ਪਿਸਾਚ ਹਨ  ਅਤੇ ਕ੍ਰੌੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ,     ਪ੍ਰਭੂਇਨ੍ਹਾਂ ਸਭਨਾਂ ਦੇ ਨੇੜੇ ਵੀ ਹੈ ਅਤੇ ਦੂਰ ਵੀ     ਹੇ ਨਾਨਕਪ੍ਰਭੂ ਸਭ ਥਾਈਂ ਵਿਆਪਕ ਵੀ ਹੈਤੇ ਨਿਰਲੇਪ ਵੀ ਹੈ 4   
     
ਕਈ ਕੋਟਿ ਪਾਤਾਲ ਕੇ ਵਾਸੀਕਈ ਕੋਟਿ ਨਰਕ ਸੁਰਗ ਨਿਵਾਸੀ ॥
     
ਕਈ ਕੋਟਿ ਜਨਮਹਿ ਜੀਵਹਿ ਮਰਹਿਕਈ ਕੋਟਿ ਬਹੁ ਜੋਨੀ ਫਿਰਹਿ ॥
     
ਕਈ ਕੋਟਿ ਬੈਠਤ ਹੀ ਖਾਹਿ ॥ ਕਈ ਕੋਟਿ ਘਾਲਹਿ ਥਕਿ ਪਾਹਿ ॥
     
ਕਈ ਕੋਟਿ ਕੀਏ ਧਨਵੰਤ ॥ ਕਈ ਕੋਟਿ ਮਾਇਆ ਮਹਿ ਚਿੰਤ ॥
     
ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥5
         
ਕ੍ਰੋੜਾਂ ਜੀਵਪਾਤਾਲ ਵਿਚ ਵੱਸਣ ਵਾਲੇ ਹਨ,  ਅਤੇ ਕ੍ਰੋੜਾਂ ਹੀ ਨਰਕਾਂ ਤੇ ਸਵਰਗਾਂ ਵਿਚ ਵਸਦੇ ਹਨ,  ਭਾਵ ਕਈ  ਦੁਖੀ ਅਤੇ ਕਈ ਸੁਖੀ ਹਨ,     ਕ੍ਰੋੜਾਂ ਜੀਵ ਜੰਮਦੇ ਹਨ ਅਤੇ ਕ੍ਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ,     ਕ੍ਰੋੜਾਂ ਜੀਵਬੈਠੇ ਹੀ ਖਾਂਦੇ ਹਨਅਤੇ ਕ੍ਰੋੜਾਂ ਐਸੇ ਹਨਜੋ ਰੋਟੀ ਦੀ ਖਾਤਰ ਮਿਹਨਤ ਕਰਦੇ ਹਨ ਤੇ ਥੱਕ-ਟੁੱਟ ਜਾਂਦੇ ਹਨ,     ਕ੍ਰੋੜਾਂ ਜੀਵਪ੍ਰਭੂ ਨੇ ਧਨ ਵਾਲੇ ਬਣਾਏ ਹਨਅਤੇ ਕ੍ਰੋੜਾਂ ਐਸੇ ਹਨਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ।     ਜਿੱਥੇ ਜਿੱਥੇ ਚਾਹੁੰਦਾ ਹੈਪ੍ਰਭੂਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ  ਹੇ ਨਾਨਕਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ 5         
     
ਕਈ ਕੋਟਿ ਭਏ ਬੈਰਾਗੀ ॥ ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
     
ਕਈ ਕੋਟਿ ਪ੍ਰਭ ਕਉ ਖੋਜੰਤੇ  ਆਤਮ ਮਹਿ ਪਾਰਬ੍ਰਹਮੁ ਲਹੰਤੇ ॥
     
ਕਈ ਕੋਟਿ ਦਰਸਨ ਪ੍ਰਭ ਪਿਆਸ ॥ ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
     
ਕਈ ਕੋਟਿ ਮਾਗਹਿ ਸਤਸੰਗੁ ॥ ਪਾਰਬ੍ਰਹਮ ਤਿਨ ਲਾਗਾ ਰੰਗੁ 
     
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ਨਾਨਕ ਤੇ ਜਨ ਸਦਾ ਧਨਿ ਧੰਨਿ 6
         
ਸੰਸਾਰ ਦੀ ਇਸ ਰਚਨਾ ਵਿਚ ਕ੍ਰੋੜਾਂ ਜੀਵ ਵੈਰਾਗ ਵਾਲੇ ਹੋਏ ਹਨਜਿਨ੍ਹਾਂ ਦੀ ਸੁਰਤਅਕਾਲ-ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ,     ਕ੍ਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨਤੇ ਆਪਣੇ ਅੰਦਰ ਅਕਾਲ-ਪੁਰਖ ਨੂੰ ਭਾਲਦੇ ਹਨ,     ਕ੍ਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈਉਨ੍ਹਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ     ਕ੍ਰੋੜਾਂ ਮਨੁੱਖ  ਸਤ-ਸੰਗ ਮੰਗਦੇ ਹਨਉਨ੍ਹਾਂ ਨੂੰ ਅਕਾਲ-ਪੁਰਖ ਦਾ ਇਸ਼ਕ ਲੱਗਾ ਰਹਿੰਦਾ ਹੈ।     ਹੇ ਨਾਨਕਉਹ ਮਨੁੱਖ ਸਦਾ ਭਾਗਾਂ ਵਾਲੇ ਹਨਜਿਨ੍ਹਾਂ ਉਤੇ ਪ੍ਰਭੂ ਆਪ ਦਇਆ ਕਰਦਾ ਹੈ 6
     
ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥
     
ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥
     
ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥
     
ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
     
ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ ॥7
         
ਧਰਤੀ ਦੇ ਨੌ ਖੰਡਾਂਚਹੁਆਂ ਖਾਣੀਆਂ ਦੀ ਰਾਹੀਂ ਕ੍ਰੋੜਾਂ ਹੀ ਜੀਵ ਉਤਪੰਨ ਹੋਏ ਹਨਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕ੍ਰੋੜਾਂ ਹੀ ਜੀਵ ਹਨ,     ਕ੍ਰੋੜਾਂ ਹੀ ਪ੍ਰਾਣੀਪੈਦਾ ਹੋ ਰਹੇ ਹਨਕਈ ਢੰਗਾਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ,     ਪ੍ਰਭੂ ਨੇ ਕਈ ਵਾਰਜਗਤ-ਰਚਨਾ ਕੀਤੀ ਹੈ,  ਹਰ ਵਾਰੀਉਸ ਨੂੰ ਸਮੇਟ ਕੇਫਿਰ ਆਪ ਹੀ ਰਹਿ ਜਾਂਦਾ ਹੈ।     ਪ੍ਰਭੂ ਨੇ ਕਈ ਕਿਸਮਾਂ ਦੇ ਕ੍ਰੋੜਾਂ ਹੀ ਜੀਵ ਪੈਦਾ ਕੀਤੇ ਹਨਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਹੀ ਸਮਾ ਜਾਂਦੇ ਹਨ।     ਉਸ ਪ੍ਰਭੂ ਦਾ ਅੰਤ ਕੋਈ ਨਹੀਂ ਜਾਣਦਾਹੇ ਨਾਨਕਕਿਉਂਕਿ ਉਹ ਪ੍ਰਭੂਆਪਣੇ ਵਰਗਾ ਆਪ ਹੀ ਹੈ 7 
     
ਕਈ ਕੋਟਿ ਪਾਰਬ੍ਰਹਮ ਕੇ ਦਾਸ  ਤਿਨ ਹੋਵਤ ਆਤਮ ਪਰਗਾਸ ॥
     
ਕਈ ਕੋਟਿ ਤਤ ਕੇ ਬੇਤੇ  ਸਦਾ ਨਿਹਾਰਹਿ ਏਕੋ ਨੇਤ੍ਰੇ ॥
     
ਕਈ ਕੋਟਿ ਨਾਮ ਰਸੁ ਪੀਵਹਿ ॥ ਅਮਰ ਭਏ ਸਦ ਸਦ ਹੀ ਜੀਵਹਿ ॥
     
ਕਈ ਕੋਟਿ ਨਾਮ ਗੁਨ ਗਾਵਹਿ ॥ ਆਤਮ ਰਸਿ ਸੁਖਿ ਸਹਜਿ ਸਮਾਵਹਿ ॥
     
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ  ਨਾਨਕ ਓਇ ਪਰਮੇਸੁਰ ਕੇ ਪਿਆਰੇ ॥810
          
ਇਸ ਜਗਤ ਰਚਨਾ ਵਿਚਕ੍ਰੋੜਾਂ ਜੀਵ ਪ੍ਰਭੂ ਦੇ ਸੇਵਕਭਗਤ ਹਨਉਨ੍ਹਾਂ ਦੀ ਆਤਮਾ ਵਿਚ ਪ੍ਰਭੂ ਦਾ ਪਰਕਾਸ਼ ਹੋ ਜਾਂਦਾ ਹੈ,     ਕ੍ਰੋੜਾਂ ਜੀਵ (ਜਗਤ ਦੇ) ਤੱਤਅਕਾਲ ਪੁਰਖ ਦੇ ਮਹਰਮ ਹਨਜੋ ਸਦਾ ਅੱਖਾਂ ਨਾਲਹਰ ਵੇਲੇਹਰ ਥਾਂ ਪ੍ਰਭੂ ਨੂੰ ਹੀ ਵੇਖਦੇ ਹਨ,     ਕ੍ਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨਉਹ ਜਨਮ-ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।     ਕ੍ਰੋੜਾਂ ਮਨੁੱਖਪ੍ਰਭੂ ਨਾਮ ਦੇ ਗੁਣ ਗਾਂਦੇ ਹਨਉਹ ਆਤਮਕ ਆਨੰਦ ਵਿਚਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।     ਪ੍ਰਭੂ ਆਪਣੇ ਭਗਤਾਂ ਨੂੰ ਹਰ ਵੇਲੇ ਚੇਤੇ ਰਖਦਾ ਹੈ,  ਹੇ ਨਾਨਕਕਿਉਂਕਿ ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ 810
                     
ਅਮਰ ਜੀਤ ਸਿੰਘ ਚੰਦੀ              (ਚਲਦਾ)                

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.