ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 21)
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 21)
Page Visitors: 36

 ਸੁਖਮਨੀ ਸਾਹਿਬ ਦੀ ਸਰਲ ਵਿਆਖਿਆ  (ਭਾਗ 21)     
 ਸਲੋਕੁ 
  ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
  ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ 15

ਅਰਥ:-
  
ਸਾਰੀਆਂ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਛੱਡ ਕੇਜੀਵਹੋਰ ਸੁਆਦ ਵਿਚ ਲਗਦੇ ਹਨ,  ਹੇ ਨਾਨਕਪਰ ਇਹੋ ਜਿਹਾ ਕੋਈ ਜੀਵਕਦੀ ਜੀਵਨ ਯਾਤ੍ਰਾ ਵਿਚ ਸਫਲ ਨਹੀਂ ਹੁੰਦਾਕਿਉਂਕਿ ਪ੍ਰਭੂ ਦੇ ਨਾਮ ਤੋਂ ਬਿਨਾਇੱਜ਼ਤ ਨਹੀਂ ਰਹਿੰਦੀ।1
 
ਅਸਟਪਦੀ ॥
     
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
     
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ 
     
ਜਿਸੁ ਠਾਕੁਰ ਸਿਉ ਨਾਹੀ ਚਾਰਾ ॥ ਤਾ ਕਉ ਕੀਜੈ ਸਦ ਨਮਸਕਾਰਾ ॥
     
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥ ਸਰਬ ਸੂਖ ਤਾਹੂ ਮਨਿ ਵੂਠਾ ॥
     
ਜਿਸੁ ਜਨ ਅਪਨਾ ਹੁਕਮੁ ਮਨਾਇਆ ॥ ਸਰਬ ਥੋਕ ਨਾਨਕ ਤਿਨਿ ਪਾਇਆ ॥1
     
ਜੀਵਪ੍ਰਭੂ ਤੋਂ ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈਪਰ ਇਕ ਚੀਜ਼ ਦੀ ਖਾਤਰਆਪਣਾ ਇਤਬਾਰ ਗਵਾ ਲੈਂਦਾ ਹੈਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾਜਿਹੜੀ ਚੀਜ਼ ਨਹੀਂ ਮਿਲਦੀਉਸ ਦਾ ਗਿਲਾ ਕਰਦਾ ਰਹਿੰਦਾ ਹੈ,   ਜੇ ਪ੍ਰਭੂਇਕ ਚੀਜ਼ ਵੀ ਨਾ ਦੇਵੇ ਅਤੇ ਦਿੱਤੀਆਂ ਹੋਈਆਂਦਸ ਚੀਜ਼ਾਂ ਵੀ ਖੋਹ ਲਵੇਤਾਂ ਦਸੋ ਇਹ ਮੂਰਖ ਜੀਵਕੀ ਕਰ ਸਕਦਾ ਹੈ ?   ਜਿਸ ਮਾਲਕ ਦੇ ਅੱਗੇ ਪੇਸ਼ ਨਹੀਂ ਜਾ ਸਕਦੀਉਸ ਦੇ ਅੱਗੇ ਸਿਰ ਨਿਵਾਉਣਾ ਹੀ ਚਾਹੀਦਾ ਹੈ।  ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲਗਦਾ ਹੈਸਾਰੇ ਸੁਖਉਸ ਦੇ ਮਨ ਵਿਚ ਆ ਵਸਦੇ ਹਨ।  ਹੇ ਨਾਨਕਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਵਾਉਂਦਾ ਹੈਇਹ ਮੰਨ ਕੇ ਚਲੋ ਕਿ ਉਸ ਨੇ ਦੁਨੀਆ ਦੇ ਸਾਰੇ ਪਦਾਰਥ ਲੱਭ ਲਏ ਹਨ 1
     
ਅਗਨਤ ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥
     
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ ਅਗਿਆਨੀ ਮਨਿ ਰੋਸੁ ਕਰੇਇ ॥
     
ਅਪਨੀ ਪਰਤੀਤਿ ਆਪ ਹੀ ਖੋਵੈ ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ 
     
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥
     
ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥2
       
ਪ੍ਰਭੂ-ਸ਼ਾਹ ਅਣਗਿਣਤ ਪਦਾਰਥਾਂ ਦੀ ਪੂੰਜੀਜੀਵ ਵਣਜਾਰੇ ਨੂੰ ਦੇਂਦਾ ਹੈਜੀਵ ਖਾਂਦਾ-ਪੀNਦਾਚਾਉ ਅਤੇ ਖੁਸ਼ੀ ਨਾਲਇਨ੍ਹਾਂ ਪਦਾਰਥਾਂ ਨੂੰ ਵਰਤਦਾ ਹੈ।  ਜੇ ਸ਼ਾਹਆਪਣੀ ਕੋਈ ਅਮਾਨਤ ਮੋੜ ਲਵੇਤਾਂ ਇਹ ਅਗਿਆਨੀਮਨ ਵਿਚ ਰੋਸਾ ਕਰਦਾ ਹੈ,  ਇਸ ਤਰ੍ਹਾਂ ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾ ਸਕਦਾ।  ਜਿਸ ਪ੍ਰਭੂ ਦੀ ਬਖਸ਼ੀ ਹੋਈ ਚੀਜ਼ ਹੈਉਸ ਦੇ ਅੱਗੇ ਆਪ ਹੀਖੁਸ਼ੀ ਨਾਲ ਰੱਖ ਦੇਵੇਅਤੇ ਕੋਈ ਚੀਜ਼ ਖੁਸਣ ਵੇਲੇ ਵੀ ਪ੍ਰਭੂ ਦਾ ਹੁਕਮਸਿਰ-ਮੱਥੇ ਤੇ ਮੰਨ ਲਵੇਤਾਂ ਪ੍ਰਭੂਉਸ ਨੂੰ ਅੱਗੇ ਨਾਲੋਂ ਚੌਗੁਣਾ ਨਿਹਾਲ ਕਰਦਾ ਹੈ।  ਹੇ ਨਾਨਕਮਾਲਕ ਸਦਾ ਮਿਹਰ ਕਰਨ ਵਾਲਾ ਹੈ 2
     
ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥
     
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ ਓਹ ਬਿਨਸੈ ਉਹੁ ਮਨਿ ਪਛੁਤਾਵੈ ॥
     
ਜੋ ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥
     
ਬਟਾਊ ਸਿਉ ਜੋ ਲਾਵੈ ਨੇਹ ॥ ਤਾ ਕਉ ਹਾਥਿ ਨ ਆਵੈ ਕੇਹ ॥
     
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ  ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥35
       
ਮਾਇਆ ਦੇ ਪਿਆਰ ਅਨੇਕਾਂ ਤਰ੍ਹਾਂ ਦੇ ਹਨਮਾਇਆ ਦੇ ਅਨੇਕਾਂ ਸੋਹਣੇ ਰੂਪਮਨੁੱਖ ਦੇ ਮਨ ਨੂੰ ਮੋਹੰਦੇ ਹਨਪਰ ਇਹ ਸਾਰੇ ਅੰਤ ਨੂੰ ਨਾਸ ਹੋ ਜਾਣ ਵਾਲੇ ਸਮਝੋ।    ਜੇ ਕੋਈ ਮਨੁੱਖਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇਸਿੱਟਾ ਕੀ ਨਿਕਲੇਗਾ?  ਉਹ ਛਾਂ ਨਾਸ ਹੋ ਜਾਂਦੀ ਹੈਤੇ ਉਹ ਮਨੁੱਖਮਨ ਵਿਚ ਪਛਤਾਉਂਦਾ ਹੈ।  ਇਹ ਸਾਰਾ ਜਗਤਜੋ ਦਿਸ ਰਿਹਾ ਹੈਨਾਸਵੰਤ ਹੈਇਸ ਜਗਤ ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ ਜੀਵਜੱਫਾ ਮਾਰੀ ਬੈਠਾ ਹੈ।  ਜੋ ਵੀ ਮਨੁੱਖਕਿਸੇ ਰਾਹੀ ਨਾਲ ਪਿਆਰ ਪਾ ਲੈਂਦਾ ਹੈਅੰਤ ਨੂੰ ਉਸ ਦੇ ਪੱਲੇ ਕੁਝ ਨਹੀਂ ਪੈਂਦਾ।  ਹੇ ਮਨਪ੍ਰਭੂ ਦੇ ਨਾਮ ਦਾ ਪਿਆਰ ਹੀਸੁਖ ਦੇਣ ਵਾਲਾ ਹੈਪਰ,  ਹੇ ਨਾਨਕਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈਜਿਸ ਤੇ ਪ੍ਰਭੂ ਮਿਹਰ ਕਰ ਕੇ ਆਪ ਲਾਉਂਦਾ ਹੈ 3   
     
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥
     
ਮਿਥਿਆ ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥
     
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
     
ਮਿਥਿਆ ਧ੍ਰੋਹ ਮੋਹ ਅਭਿਮਾਨੁ ॥ ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
     
ਅਸਥਿਰੁ ਭਗਤਿ ਸਾਧ ਕੀ ਸਰਨ ॥ ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥4
       
ਜਦ ਇਹ ਸਰੀਰਧਨ ਤੇ ਸਾਰਾ ਪਰਿਵਾਰ ਨਾਸਵੰਤ ਹੈਤਾਂ ਮਾਇਆ ਦੀ ਮਾਲਕੀ ਤੇ ਹਉਮੈਭਾਵ ਧਨ ਤੇ ਪਰਿਵਾਰ ਦੇ ਕਾਰਨ ਵਡੱਪਣਇਨ੍ਹਾਂ ਉੱਤੇ ਮਾਣ ਵੀ ਝੂਠਾ ਹੈ।  ਰਾਜਜਵਾਨੀ ਤੇ ਧਨ-ਮਾਲ ਸਭ ਨਾਸਵੰਤ ਹਨਇਸ ਵਾਸਤੇ ਇਨ੍ਹਾਂ ਦੇ ਕਾਰਨਕਾਮ ਦੀ ਲਹਰ ਅਤੇ ਭਿਆਨਕ ਕ੍ਰੋਧਇਹ ਵੀ ਵਿਅਰਥ ਹਨ।  ਰਥਹਾਥੀਘੋੜੇਅਤੇ ਸੁੰਦਰ ਕਪੜੇਸਦਾ ਕਾਇਮ ਰਹਣ ਵਾਲੇ ਨਹੀਂ ਹਨਇਸ ਸਾਰੀ ਮਾਇਆ ਨੂੰ ਪਿਆਰ ਨਾਲ ਵੇਖ ਕੇਜੀਵ ਹੱਸਦਾ ਹੈਪਰ ਇਹ ਹਾਸਾ ਅਤੇ ਮਾਣ ਵੀਵਿਅਰਥ ਹੈ,  ਦਗਾਮੋਹ ਤੇ ਹੰਕਾਰਇਹ ਸਾਰੇ ਹੀ ਮਨ ਦੇ ਵਿਅਰਥ ਤਰੰਗ ਹਨਆਪਣੇ ਉੱਤੇ ਮਾਣ ਕਰਨਾ ਵੀ ਝੂਠਾ ਹੈ।  ਸਦਾ ਕਾਇਮ ਰਹਣ ਵਾਲੀਪ੍ਰਭੂ ਦੀ ਭਗਤੀ ਹੀ ਹੈਜੋ ਗੁਰੂ ਦੀ ਸਰਨ ਪੈ ਕੇ ਕੀਤੀ ਜਾਵੇ।  ਹੇ ਨਾਨਕਪ੍ਰਭੂ ਦੇ ਚਰਨ ਹੀਸਦਾ ਜਪ ਕੇਮਨੁੱਖ ਅਸਲੀ ਜੀਵਨ ਜਿਊਂਦਾ ਹੈ 4
ਅਮਰ ਜੀਤ ਸਿੰਘ ਚੰਦੀ                 (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.