ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 22)
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 22)
Page Visitors: 38

ਸੁਖਮਨੀ ਸਾਹਿਬ ਦੀ ਸਰਲ ਵਿਆਖਿਆ
             (ਭਾਗ 22) 
     ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
     ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
     ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ 
     ਮਿਥਿਆ ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥
     ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥55
       ਮਨੁੱਖ ਦੇ ਕੰਨਵਿਅਰਥ ਹਨਜੇ ਉਹ ਪਰਾਈ ਨਿੰਦਾ ਸੁਣਦੇ ਹਨ,  ਹੱਥ ਵਿਅਰਥ ਹਨਜੇ ਉਹਪਰਾਏ ਧਨ ਨੂੰ ਚੁਰਾਉਂਦੇ ਹਨ।  ਉਸ ਦੀਆਂ ਅੱਖਾਂਵਿਅਰਥ ਹਨਜੇ ਉਹ ਪਰਾਈ ਜਨਾਨੀ ਦਾ ਰੂਪ ਤਕਦੀਆਂ ਹਨ,  ਉਸ ਦੀ ਜੀਭ ਵੀ ਵਿਅਰਥ ਹੈਜੇ ਉਹ ਖਾਣੇ ਅਤੇ ਹੋਰ ਸੁਆਦਾਂ ਵਿਚ ਲੱਗੀ ਹੋਈ ਹੈ।  ਉਸ ਦੇ ਪੈਰ ਵੀ ਵਿਅਰਥ ਹਨਜੇ ਉਹਪਰਾਏ ਨੁਕਸਾਨ ਲਈ ਨੱਠ-ਭੱਜ ਕਰਦੇ ਹਨ,  ਹੇ ਮਨਤੂੰ ਵੀ ਵਿਅਰਥ ਹੈਂਜੇ ਤੂੰਪਰਾਏ ਧਨ ਦਾ ਲੋਭ ਕਰ ਰਿਹਾ ਹੈਂ।  ਉਹ ਸਰੀਰ ਵਿਅਰਥ ਹਨਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ,  ਉਹ ਨੱਕ ਵੀ ਵਿਅਰਥ ਹੈਜੋ ਵਿਕਾਰਾਂ ਦੀ ਵਾਸਨਾ ਲੈ ਰਿਹਾ ਹੈ।  ਆਪੋ-ਆਪਣੀ ਹੱਦ ਦਾ ਮਨੋਰਥਸਮਝੇ ਬਗੈਰਇਹ ਸਾਰੇ ਅੰਗ ਵਿਅਰਥ ਹਨ।  ਹੇ ਨਾਨਕਉਹ ਸਰੀਰ ਸਫਲ ਹੈਜੋ ਪ੍ਰਭੂ ਦਾ ਨਾਮ ਜਪਦਾ ਹੈ 5                
     ਬਿਰਥੀ ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥
     ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ 
     ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥
     ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥
     ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥6
       ਰੱਬ ਨਾਲੋਂ ਟੁਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,  ਸਚੇ ਪ੍ਰਭੂ ਦੇ ਨਾਮ ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ?  ਨਾਮ ਤੋਂ ਬਿਨਾ,  ਅੰਨ੍ਹੇ ਸਾਕਤ ਦਾ ਸਰੀਰ ਵੀ ਕਿਸੇ ਕੰਮ ਦਾ ਨਹੀਂਕਿਉਂਕਿ ਉਸ ਦੇ ਮੂੰਹ ਵਿਚੋਂ ਨਿੰਦਾ ਦੀ ਬਦਬੂ ਆਉਂਦੀ ਹੈ।   
       ਏਥੇ ਥੋੜਾ ਰੁਕ ਕੇ "ਸਾਕਤ" ਦੀ ਗੱਲ ਕਰ ਲੈਣੀ ਜ਼ਰੂਰੀ ਹੈ,
     ਸਾਕਤ ਦਾ ਮਤਲਬ ਹੈਸ਼ਕਤੀ ਦਾ ਪੁਜਾਰੀਅਤੇ ਸ਼ਕਤੀ ਹੈ, 'ਮਾਇਆ'  ਜਿਸ ਦੇ ਨਿਯਮ-ਕਾਨੂਨ ਵਿਚ ਬ੍ਰਹਮੰਡ ਚੱਲ ਰਿਹਾ ਹੈ।  ਆਪਾਂ ਗਲ ਕਰਨੀ ਹੈ 'ਸ੍ਰੀ ਭਗੌਤੀਦੀਗੁਰੂ ਗ੍ਰੰਥ ਸਾਹਿਬ ਵਿਚਲੀ 'ਭਗਉਤੀਦੀ ਨਹੀਂਜਿਸ ਦਾ ਅਰਥ ਹੈ "ਵਿਸ਼ਨੂ ਦਾ ਭਗਤ" ਕਿਉਂਕਿ ਅਸੀਂ ਇਹ ਤਾਂ ਮੰਨ ਹੀ ਨਹੀਂ ਸਕਦੇ ਕਿ ਅਸੀਂ ਅਰਦਾਸਵਿਸ਼ਨੂ ਦੇ ਭਗਤ ਤੋਂ ਸ਼ੁਰੂ ਕਰਦੇ ਹਾਂ। ਇਸ ਲਈ ਅਸੀਂ ਉਸ ਨੂੰ ਬਦਲ ਕੇ ਇਵੇਂ ਲਿਖਦੇ ਹਾਂ "ਭਗੌਤੀ"  ਜਦ ਕਿਤੇ ਵਿਚਾਰ ਹੁੰਦੀ ਹੈ ਤਾਂਪੰਥ ਦੇ ਮਹਾਨ ਵਿਦਵਾਨਉਸ ਦਾ ਅਰਥ ਕਰਦੇ ਹਨ, "ਪਰਮਾਤਮਾ ਦੀ ਸ਼ਕਤੀ"  ਹੁਣ ਪਰਮਾਤਮਾ ਦੀ ਸ਼ਕਤੀ ਹੈ "ਮਾਇਆ"  ਅਤੇ ਮਾਇਆ ਦੇ ਭਗਤ ਨੂੰ ਗੁਰਬਾਣੀ "ਸਾਕਤ" ਕਹਿੰਦੀ ਹੈਜਿਸ ਦੀ ਹਾਲਤ ਏਥੇ ਦੱਸੀ ਹੋਈ ਹੈ।   ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ।   ਜਿਵੇਂ ਮੀਂਹ ਤੋਂ ਬਗੈਰਪੈਲੀ ਬੇਕਾਰ ਹੁੰਦੀ ਹੈਤਿਵੇਂ ਹੀ ਸਿਮਰਨ ਤੋਂ ਬਗੈਰਸਾਕਤ ਦੇ ਦਿਨ ਤੇ ਰਾਤਾਂਬੇਕਾਰ ਚਲੇ ਜਾਂਦੇ ਹਨ।  ਪ੍ਰਭੂ ਦੇ ਭਜਨ ਤੋਂ ਸੱਖਣਾ ਰਹਣ ਕਰ ਕੇਸਾਕਤ ਮਨੁੱਖ ਦੇ ਸਾਰੇ ਹੀ ਕੰਮ ਕਿਸੇ ਵੀ ਅਰਥ ਨਹੀਂਕਿਉਂ ਜੋਇਹ ਕੰਮ ਸਾਕਤ ਦਾ ਕੁਝ ਵੀ ਨਹੀਂ ਸਵਾਰਦੇ,  ਜਿਵੇਂ ਕੰਜੂਸ ਦਾ ਧਨਉਸ ਦੇ ਆਪਣੇ ਕਿਸੇ ਕੰਮ ਨਹੀਂ।  ਉਹ ਮਨੁੱਖ ਮੁਬਾਰਕ ਹਨਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈਹੇ ਨਾਨਕਆਖ ਕਿ ਮੈਂ ਉਨ੍ਹਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ 6       
     ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
     ਜਾਨਨਹਾਰ ਪ੍ਰਭੂ ਪਰਬੀਨ  ਬਾਹਰਿ ਭੇਖ ਨ ਕਾਹੂ ਭੀਨ ॥
     ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
     ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥
     ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥7
       ਧਰਮ ਦੇ ਬਾਹਰਲੇ ਧਾਰੇ ਹੋਏ ਚਿਨ੍ਹ ਹੋਰ ਹਨਤੇ ਅਮਲੀ ਜ਼ਿੰਦਗੀ ਕੁਝ ਹੋਰ ਹੈਮਨ ਵਿਚ ਤਾਂ ਪ੍ਰਭੂ ਨਾਲ ਪਿਆਰ ਨਹੀਂਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।  ਪਰ ਦਿਲ ਦੀਆਂ ਜਾਨਣ ਵਾਲਾ ਪ੍ਰਭੂ ਸਿਆਣਾ ਹੈਉਹ ਕਦੇ ਕਿਸੇ ਦੇ ਬਾਹਰਲੇ ਭੇਖ ਨਾਲ ਖੁਸ਼ ਨਹੀਂ ਹੋਇਆ।  ਜੋ ਬੰਦਾ ਹੋਰਨਾਂ ਨੂੰ ਮੱਤਾਂ ਦਿੰਦਾ ਹੈਪਰ ਆਪ ਨਹੀਂ ਕਮਾਉਂਦਾਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।  ਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵਸਦਾ ਹੈਉਸ ਦੀ ਸਿਖਿਆ ਨਾਲ ਜਗਤਵਿਕਾਰਾਂ ਤੋਂ ਬਚਦਾ ਹੈ।  ਹੇ ਪ੍ਰਭੂਜੋ ਭਗਤ ਤੈਨੂੰ ਪਿਆਰੇ ਲਗਦੇ ਹਨਉਨ੍ਹਾਂ ਨੇ ਤੈਨੂੰ ਪਛਾਣਿਆ ਹੈ।  ਹੇ ਨਾਨਕਆਖਮੈਂ ਉਨ੍ਹਾਂ ਦੇ ਚਰਨਾਂ ਤੇ ਪੈਂਦਾ ਹਾਂ 7
     ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥
     ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
     ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥
     ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥
     ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ 85 
       ਜੋ ਬੇਨਤੀ ਮੈਂ ਕਰਦਾ ਹਾਂਪ੍ਰਭੂ ਸਭ ਜਾਣਦਾ ਹੈਆਪਣੇ ਪੈਦਾ ਕੀਤੇ ਜੀਵ ਨੂੰਉਹ ਆਪ ਹੀ ਮਾਣ ਬਖਸ਼ਦਾ ਹੈ  ਜੀਵਾਂ ਦੇ ਕੀਤੇ ਕਰਮਾਂ ਅਨੁਸਾਰਪ੍ਰਭੂ ਆਪ ਹੀ ਨਿਖੇੜਾ ਕਰਦਾ ਹੈਕਿਸੇ ਨੂੰ ਅਕਲ ਬਖਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈਤੇ ਕਿਸੇ ਨੂੰ ਜਣਾਉਂਦਾ ਹੈ ਕਿਪ੍ਰਭੂ ਕਿਤੇ ਦੂਰ ਹੈ।  ਸਭ ਹੀਲਿਆਂ ਅਤੇ ਚਤਰਾਈਆਂ ਤੋਂ ਪ੍ਰਭੂ ਪਰੇ ਹੈਕਿਸੇ ਹੀਲੇ ਚਤੁਰਾਈ ਨਾਲ ਖੁਸ਼ ਨਹੀਂ ਹੁੰਦਾਕਿਉਂਕਿ ਉਹ ਜੀਵ ਦੀ ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।  ਜੋ ਜੀਵ ਉਸ ਨੂੰ ਭਾਉਂਦਾ ਹੈਉਸ ਨੂੰ ਆਪਣੇ ਲੜ ਲਾਉਂਦਾ ਹੈਪ੍ਰਭੂ ਹਰ ਥਾਂ ਮੌਜੂਦ ਹੈ।  ਉਹੀ ਮਨੁੱਖਅਸਲੀ ਸੇਵਕ ਬਣਦਾ ਹੈਜਿਸ ਉੱਤੇ ਪ੍ਰਭੂ ਮਿਹਰ ਕਰਦਾ ਹੈ। ਹੇ ਨਾਨਕਐਸੇ ਪ੍ਰਭੂ ਨੂੰ ਹਰ ਸਾਹ ਦੇ ਨਾਲ ਯਾਦ ਕਰ 85
        ਅਮਰ ਜੀਤ ਸਿੰਘ ਚੰਦੀ                 (ਚਲਦਾ)                           

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.