ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 23)
ਸੁਖਮਨੀ ਸਾਹਿਬ ਦੀ ਸਰਲ ਵਿਆਖਿਆ (ਭਾਗ 23)
Page Visitors: 36

ਸੁਖਮਨੀ ਸਾਹਿਬ ਦੀ ਸਰਲ ਵਿਆਖਿਆ   (ਭਾਗ 23)
ਸਲੋਕੁ ॥
     ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ 
     ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥16
       ਹੇ ਨਾਨਕਬੇਨਤੀ ਕਰ ਤੇ ਆਖਹੇ ਗੁਰਦੇਵਹੇ ਪ੍ਰਭੂਮੈਂ ਸਰਨ ਆਇਆ ਹਾਂਮੇਰੇ ਤੇ ਮਿਹਰ ਕਰਮੇਰਾ ਕਾਮਕ੍ਰੋਧਲੋਭਮੋਹ ਅਤੇ ਅਹੰਕਾਰ ਦੂਰ ਹੋ ਜਾਵੇ 1 

 ਅਸਟਪਦੀ
     
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
     
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ 
     
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥
     
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ  ਆਠ ਪਹਰ ਸਿਮਰਹੁ ਤਿਸੁ ਰਸਨਾ ॥
     
ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥1
       
ਹੇ ਭਾਈਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦਾ ਹੈਂਉਸ ਨੂੰ ਮਨ ਵਿਚ ਚੇਤੇ ਰੱਖ  ਜਿਸ ਦੀ ਮਿਹਰ ਨਾਲ ਤੂੰ ਆਪਣੇ ਸਰੀਰ ਉੱਤੇ ਸੁਗੰਧੀਆਂ ਲਾਉਂਦਾ ਹੈਂਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਵੇਂਗਾ।  ਜਿਸ ਦੀ ਦਇਆ ਨਾਲ ਤੂੰ ਸੁਖ-ਮਹਿਲਾਂ ਵਿਚ ਵੱਸਦਾ ਹੈਂਉਸ ਨੂੰ ਸਦਾ ਮਨ ਵਿਚ  ਸਿਮਰ।   ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਘਰ ਵਿਚ ਮੌਜਾਂ ਨਾਲ ਵਸ ਰਿਹਾ ਹੈਂਉਸ ਨੂੰ ਰਸਨਾ ਨਾਲ ਅੱਠੇ ਪਹਿਰ ਯਾਦ ਕਰ।   (ਏਥੇ ਰਸਨਾ ਦੀ ਵਿਆਖਿਆ ਕਰਨਾ ਫਿਰਜ਼ਰੂਰੀ ਹੈ)  ਆਉ ਵਿਚਾਰਦੇ ਹਾਂ,
  
ਰਸਨਾ ਦਾ ਮਤਲਬ ਹੈਰਸ ਲੈਣ ਵਾਲੀ ਇੰਦਰੀ।  ਜਿਵੇਂਕੰਨਸੁਣਨ ਦਾ ਰਸ ਲੈਣ ਵਾਲੀ ਇੰਦਰੀ ਹੈ।   ਨੱਕਗੰਧ ਦਾ ਰਸ ਲੈਣ ਵਾਲੀ ਇੰਦਰੀ।   ਜ਼ਬਾਨਖਾਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ।  ਅੱਖਵੇਖਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ।  ਤਵਚਾਸਪਰਸ਼ ਵਾਲੀਆਂ ਚਜ਼ਿਾਂ ਦਾ ਰਸ ਲੈਣ ਵਾਲੀ ਇੰਦਰੀ।  ਇਨ੍ਹਾਂ ਨੂੰ ਛੱਡ ਕੇ ਇਕ ਇੰਦਰੀ ਹੋਰ ਹੈ,  ਮਨਆਤਮਕ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ।   ਪਰ ਅਸੀਂ ਭੇਡ-ਚਾਲ ਹੀ ਚੱਲੇ ਹੋਏ ਹਾਂ।  ਅਸੀਂ ਆਤਮਕ ਰਸ ਲੈਣ ਵਾਲੀ ਇੰਦਰੀਜ਼ਬਾਨ ਨੂੰ ਮਿੱਥ ਲਿਆ ਹੋਇਆ ਹੈਤਾਂ ਸਾਡਾ ਬੇੜਾ ਗਰਕ ਹੋਣ ਤੋਂ ਕੌਣ ਬਚਾ ਸਕਦਾ ਹੈ ਹੁਣ ਏਥੇ ਹੀ ਲਖਿਆ ਹੋਇਆ ਹੈ ਕਿ (ਰਸਨਾ) ਜ਼ਬਾਨ ਨਾਲ ਅੱਠੇ ਪਹਿਰ ਯਾਦ ਕਰੋ,
      
ਹੁਣ ਕੋਈ ਅਜਿਹਾ ਜੰਮਿਆ ਹੈਅੱਠੇ ਪਹਿਰਜ਼ਬਾਨ ਨਾਲ ਰੱਬ ਨੂੰ ਯਾਦ ਕਰਨ ਵਾਲਾ ?    ਅਤੇ ਇਸ ਗਲਤੀ ਨੂੰ ਸੁਧਾਰਨ ਦੀ ਥਾਂਅਖੌਤੀ ਸੰਤਾਂ ਨੇ ਕਈ ਕੌਤਕ ਰਚ ਦਿੱਤੇ ਹਨ।   ਕੋਈ ਕਹਿੰਦਾ ਹੈ ਕਿ ਜਿਸ  ਮੰਜੇ ਤੇ ਸਾਡੇ ਬਾਬਾ ਜੀ ਸੌਂਦੇ ਹਨਉਸ ਦੀ ਲੱਕੜੀ ਵਿਚੋਂਗੁਰਬਾਣੀ ਦੀ ਆਵਾਜ਼ ਆਉਂਦੀ ਹੈ।  ਕੋਈ ਕਹਿੰਦਾ ਹੈ ਕਿ ਸਾਡੇ ਬਾਬਾ ਜੀ ਸਾਰੀ ਰਾਤ ਪਾਣੀ ਵਿਚ ਇਕ ਲੱਤ ਤੇ ਖੜੇ ਹੋ ਕੇ ਭਗਤੀ ਕਰਿਆ ਕਰਦੇ ਸਨ   ਕੋਈ ਕਹਿੰਦਾ ਹੈ ਕਿ ਬਾਬਾ ਜੀ ਨੇ ਇਕ ਕਿੱਲੀ ਗੱਡੀ ਹੋਈ ਸੀਰਾਤ ਨੂੰ ਉਸ ਨਾਲ ਕੇਸ ਬੰਨ੍ਹ ਕੇ ਭਗਤੀ ਕਰਿਆ ਕਰਦੇ ਸੀਤਾਂ ਜੋ ਨੀਂਦ ਨਾ ਆ ਜਾਵੇ। ਹੁਣ ਏਥੇ ਕਿਸ ਢੰਗ ਦੀ ਭਗਤੀ ਹੋ ਰਹੀ ਹੈ ?   ਜਦ ਕਿ ਆਪਾਂ ਕਈ ਦਿਨਾਂ ਦੇਸੁਖਮਨੀ ਸਾਹਿਬ ਦੀ ਵਿਚਾਰ ਕਰਦਿਆਂ ਵੇਖ ਰਹੇ ਹਾਂ ਕਿਆਤਮਕ ਖੇਡ ਤਾਂ ਹੈ ਹੀ ਸਾਰੀ ਮਨ ਦੀ।   ਗੁਰੂ ਜੀ ਤਾਂ ਕਹਿੰਦੇ ਹਨ,   ਜਿਸ ਦੀ ਦਇਆ ਨਾਲ ਤੂੰ ਸੁਖ-ਮਹਿਲਾਂ ਵਿਚ ਵੱਸਦਾ ਹੈਂਉਸ ਨੂੰ ਸਦਾ ਮਨ ਵਿਚ ਸਿਮਰ   ਹੇ ਨਾਨਕਜਿਸ ਪ੍ਰਭੂ ਦੀ ਬਖਸ਼ਿਸ਼ ਕਰਕੇ ਰੋਜ਼ ਤਮਾਸ਼ੇਸੁਆਦਲੇ ਖਾਣੇ ਤੇ ਪਦਾਰਥ ਨਸੀਬ ਹੁੰਦੇ ਹਨਉਸ ਧਿਆਉਣ ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ 1 
     
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ 
     
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ 
     
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ ਮੁਖਿ ਤਾ ਕੋ ਜਸੁ ਰਸਨ ਬਖਾਨੈ ॥
     
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
     
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ਨਾਨਕ ਪਤਿ ਸੇਤੀ ਘਰਿ ਜਾਵਹਿ ॥2
        
ਜਿਸ ਪ੍ਰਭੂ ਦੀ ਮਿਹਰ ਨਾਲ ਤੂੰ ਰੇਸ਼ਮੀ ਕਪੜੇ ਹੰਢਾਉਂਦਾ ਹੈਂਉਸ ਨੂੰ ਵਿਸਾਰ ਕੇਹੋਰ ਕਿਥੋਂ ਆਪਣਾ ਲੋਭ ਪੂਰਾ ਕਰਨ ਦਾ ਉਪਰਾਲਾ ਕਰ ਰਿਹਾ ਹੈਂ ?   ਜਿਸ ਦੀ ਮਿਹਰ ਸਦਕਾਸੇਜ ਤੇ ਸੁਖੀ ਸਉਂਦਾ ਹੈਂਹੇ ਮਨਉਸ ਪ੍ਰਭੂ ਦਾ ਜੱਸ ਅੱਠੇ ਪਹਰਿ ਗਾਉਣਾ ਚਾਹੀਦਾ ਹੈ।  ਜਿਸ ਦੀ ਮਿਹਰ ਨਾਲਹਰੇਕ ਮਨੁੱਖ ਤੇਰਾ ਆਦਰ ਕਰਦਾ ਹੈਉਸ ਦੀ ਵਡਿਆਈ ਸਦਾ ਆਪਣੇ ਮੂੰਹ ਨਾਲ ਕਰ।  ਜਿਸ ਪ੍ਰਭੂ ਦੀ ਕਿਰਪਾ ਨਾਲ ਤੇਰਾ ਧਰਮਕਾਇਮ ਰਹਿੰਦਾ ਹੈਹੇ ਮਨਤੂੰ ਸਦਾ ਉਸ ਪਰਮੇਸਰ ਨੂੰ ਸਿਮਰ।  ਹੇ ਨਾਨਕਪਰਮਾਤਮਾ ਦਾ ਭਜਨ ਕੀਤਿਆਂਉਸ ਦੀ ਦਰਗਾਹ ਵਿਚ ਮਾਣ ਪਾਵੇਂਗਾਤੇ ਏਥੋਂ ਇੱਜ਼ਤ ਨਾਲਆਪਣੇ ਪਰਲੋਕ ਦੇ ਘਰ ਵਿਚ ਜਾਵੇਂਗਾ 2     
     
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ ਲਿਵ ਲਾਵਹੁ ਤਿਸੁ ਰਾਮ ਸਨੇਹੀ ॥
     
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥
     
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥
     
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ  ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥
     
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ ਨਾਨਕ ਤਾ ਕੀ ਭਗਤਿ ਕਰੇਹ 36
       
ਜਿਸ ਪ੍ਰਭੂ ਦੀ ਕਿਰਪਾ ਨਾਲ. ਤੇਰਾ ਸੋਨੇ ਵਰਗਾ ਨਿਰੋਗ ਸਰੀਰ ਹੈਉਸ ਪਿਆਰੇ ਰਾਮ ਨਾਲ ਲਿਵ ਜੋੜ।  ਹੇ ਮਨ,  ਜਿਸ ਦੀ ਮਿਹਰ ਨਾਲਤੇਰੇ ਐਬ ਢਕੇ ਰਹਿੰਦੇ ਹਨ ਉਸ ਠਾਕੁਰ ਪ੍ਰਭੂ ਦੀ ਸਰਨ ਪਉ।  ਜਿਸ ਦੀ ਕਿਰਪਾ ਨਾਲਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾਹੇ ਮਨਉਸ ਉੱਚੇ ਪ੍ਰਭੂ ਨੂੰ ਸਵਾਸ ਸਵਾਸ ਚੇਤੇ ਕਰ।  ਹੇ ਨਾਨਕਜਿਸ ਦੀ ਕਿਰਪਾ ਨਾਲਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈਉਸ ਪ੍ਰਭੂ ਦੀ ਭਗਤੀ ਕਰ 3   
     
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ  ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥
     
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥
     
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥
     
ਜਿਨਿ ਤੇਰੀ ਮਨ ਬਨਤ ਬਨਾਈ ॥ ਊਠਤ ਬੈਠਤ ਸਦ ਤਿਸਹਿ ਧਿਆਈ ॥
     
ਤਿਸਹਿ ਧਿਆਇ ਜੋ ਏਕ ਅਲਖੈ ॥ ਈਹਾ ਊਹਾ ਨਾਨਕ ਤੇਰੀ ਰਖੈ ॥4
      
ਜਿਸ ਪ੍ਰਭੂ ਦੀ ਕਿਰਪਾ ਨਾਲ ਗਹਣੇ ਪਹਨੀਦੇ ਹਨਹੇ ਮਨਉਸ ਨੂੰ ਸਿਮਰਦਿਆਂਕਿਉਂ ਆਲਸ ਕੀਤਾ ਜਾਵੇ ?  ਜਿਸ ਦੀ ਮਿਹਰ ਨਾਲਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂਹੇ ਮਨਉਸ ਪ੍ਰਭੂ ਨੂੰ ਕਦੇ ਨਾ ਵਿਸਾਰੀਂ।  ਜਿਸ ਦੀ ਦਇਆ ਨਾਲਬਾਗਜ਼ਮੀਨਾਂ ਤੇ ਧਨ ਤੈਨੂੰ ਮਿਲੇ ਹਨਉਸ ਪ੍ਰਭੂ ਨੂੰ ਆਪਣੇ ਮਨ ਵਿਚ ਪਰੋ ਕੇ ਰੱਖ।  ਹੇ ਮਨ,  ਜਿਸ ਪ੍ਰਭੂ ਨੇ ਤੈਨੂੰ ਸਜਾਇਆ ਹੈਉਠਦੇ ਬੈਠਦੇਹਰ ਵੇਲੇਉਸ ਨੂੰ ਸਦਾ ਸਿਮਰ।    ਹੇ ਨਾਨਕਉਸ ਪ੍ਰਭੂ ਨੂੰ ਸਿਮਰਜੋ ਇਕ ਹੈਤੇ ਬੇਅੰਤ ਹੈਲੋਕ ਅਤੇ ਪਰਲੋਕ ਵਿਚ ਤੇਰੀ ਪੱਤ ਰੱਖਣ ਵਾਲਾ ਹੈ 4 
     
ਅਮਰ ਜੀਤ ਸਿੰਘ ਚੰਦੀ                 (ਚਲਦਾ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.