ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖ ਅਤੇ ਗੁਰੂ! (ਭਾਗ 1)
ਸਿੱਖ ਅਤੇ ਗੁਰੂ! (ਭਾਗ 1)
Page Visitors: 32

ਸਿੱਖ ਅਤੇ ਗੁਰੂ!  (ਭਾਗ 1)
   ਬਹੁਤ ਕੁਝ ਵਿਗੜਦਾ ਜਾ ਰਿਹਾ ਹੈ, ਇਸ ਲਈ ਇਹ ਗੱਲ ਮੁੱਢ ਤੋਂ ਸ਼ੁਰੂ ਕਰਨੀ ਪੈ ਰਹੀ ਹੈ। ਆਸ ਕਰਦਾ ਹਾਂ ਕਿ ਇਸ ਨਾਲ ਸਿੱਖ ਬਣਨ ਵਾਲਿਆਂ ਨੂੰ ਬਹੁਤ ਆਸਰਾ ਮਿਲੇਗਾ। ਜੇ ਕਿਸੇ ਭੈਣ-ਵੀਰ ਨੂੰ ਗੁਰੂ ਗ੍ਰੰਥ ਸਾਹਿਬ ਅਨੁਸਾਰ ਕੁਝ ਗਲਤ ਜਾਪ ਤਾਂ ਸੁਧਾਈ ਕਰਵਾਉਣ ਦੀ ਖੇਚਲ ਜ਼ਰੂਰ ਕਰਨਾ ਜੀ। ਅਤੀ ਧੰਨਵਾਦੀ ਹੋਵਾਂਗਾ।
 ਸਿੱਖ:- ਉਸ ਬੰਦੇ ਨੂੰ ਸਿੱਖ ਕਿਹਾ ਜਾ ਸਕਦਾ ਹੈ, ਜੋ ਸਿਰਫ ਤੇ ਸਿਰਫ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਜੀ ਨੂੰ ਆਪਣਾ ਗੁਰੂ ਆਪਣਾ ਗਿਆਨ-ਦਾਤਾ ਮੰਨਦਾ ਹੋਵੇ।
  ਗੁਰੂ:- ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਪਹਿਲਾ ਗੁਰੂ (ਗੁਰੂ) ਨਾਨਕ-ਜੋਤ ਹੈ, ਜਿਸ ਨੇ 239 ਸਾਲ ਲਗਾ ਕੇ ਨੌਂ ਅੰਗਦਾਂ, ਕਾਇਆ) ਰਾਹੀਂ ਸਿੱਖ ਨੂੰ ਗਿਆਨ ਦੇ ਕੇ, ਹਜ਼ਾਰਾਂ (ਅਖੌਤੀ) ਧਰਮਾਂ ਅਤੇ ਹਜ਼ਾਰਾਂ ਧਰਮ-ਗ੍ਰੰਥਾਂ ਦੇ ਮਕੜ-ਜਾਲ ਵਿਚੋਂ ਬਾਹਰ ਕੱਢ ਕੇ, ਪਰਮਾਤਮਾ ਵਲੋਂ ਬਣਾਏ ਇਕੋ-ਇਕ ਧਰਮ ਦੇ ਰੂ-ਬ-ਰੂ ਕੀਤਾ।
  ਇਸ ਗੁਰੂ ਨੇ 239 ਸਾਲ ਵਿਚ ਆਪਣਾ ਕੰਮ ਪੂਰਾ ਕਰ ਕੇ, ਉਹ ਗਿਆਨ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ (ਗੁਰ) ਦੇ ਰੂਪ ਵਿਚ ਦਿੱਤਾ। ਦੁਨੀਆ ਅਤੇ ਦੁਨੀਆ ਦੇ ਕਰਤਾ (ਗੁਰੁ) ਸਬੰਧੀ ਕੋਈ ਬੁਝਾਰਤ ਐਸੀ ਨਹੀਂ ਜਿਸ ਦਾ ਹੱਲ ਗੁਰੂ ਗ੍ਰੰਥ ਸਾਹਿਬ (ਗੁਰ)ਕੋਲ ਨਾ ਹੋਵੇ। ਨਾਨਕ-ਜੋਤ ਆਪਣਾ ਕੰਮ ਪੂਰਾ ਕਰ ਕੇ, ਪਰਮਾਤਮਾ ਵਿਚ(ਜਿੱਥੋਂ ਉਹ ਆਈ ਸੀ) ਇਵੇਂ ਲੀਨ ਹੋ ਗਈ ਜਿਵੇਂ, ਪਾਣੀ ਵਿਚ ਹੋਰ ਪਾਣੀ ਰਲਾ ਦਿੱਤਾ ਜਾਵੇ ਤਾਂ ਉਹ ਅਲੱਗ ਨਹੀਂ ਹੋ ਸਕਦਾ, ਇਸ ਤਰ੍ਹਾਂ ਹੀ ਨਾਨਕ ਜੋਤ ਵੀ ਪਰਮਾਤਮਾ ਤੋਂ, ਅਲੱਗ ਨਹੀਂ ਹੋ ਸਕਦੀ ।
  ਗੁਰ ਵਿਚ ਏਨੀ ਸਮਰਥਾ ਹੋਣ ਤੇ ਅਤੇ ਉਸ ਦੇ ਹਜ਼ਾਰਾਂ ਨਹੀਂ, ਲੱਖਾਂ ਪਰਚਾਰਕ ਹੋਣ ਤੇ ਵੀ ਸਿੱਖ, ਭੰਬਲ-ਭੂਸੇ ਵਿਚ ਕਿਉਂ ਪਏ ਹੋਏ ਨੇ ?
     ਅਮਰ ਜੀਤ ਸਿੰਘ ਚੰਦੀ    (ਚਲਦਾ)     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.