ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖਾਂ ਦੇ ਸਮਝਣ ਦੀ ਗੱਲ !
ਸਿੱਖਾਂ ਦੇ ਸਮਝਣ ਦੀ ਗੱਲ !
Page Visitors: 40

    ਸਿੱਖਾਂ ਦੇ ਸਮਝਣ ਦੀ ਗੱਲ !
        ਸਲੋਕੁ ਮ: 3 ॥                           
     ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
     ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
     ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥
     ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ1
      ਮਹਾਂ-ਪੁਰਖ, ਕਿਸੇ ਦੇ ਸਂਬਂਧ ਵਿਚ (ਸਾਖੀ) ਸਿਖਿਆ ਦਾ ਬਚਨ ਬੋਲਦੇ ਹਨ, ਪਰ ਉਹ ਸਿਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਕਿਸੇ ਇਕ ਨੂੰ ਸੰਬੋਧਨ ਕਰ ਕੇ ਨਹੀਂ ਹੁੰਦੀ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਾਖੀ ਸੁਣਦਾ ਹੈ, ਉਹ ਸੁਣ ਕੇ ਪ੍ਰਭੂ ਦਾ ਡਰ, ਹਿਰਦੇ ਵਿਚ ਧਾਰਨ ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ।
    (
ਗੁਰੂ ਸਾਹਿਬ ਦਾ ਸਿੱਖ ਲਈ ਉਪਦੇਸ਼ ਹੈ,
      ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
  
     ੴਸਤਿ ਗੁਰ ਪ੍ਰਸਾਦਿ ॥
     ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
     ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ 1
      
ਹੇ ਭਾਈਵਾਦ ਵਿਵਾਦ ਦੀ ਖਾਤਰਵੇਦਾਂ-ਕਤੇਬਾਂ ਦੇ ਹਵਾਲੇ ਦੇ ਕੇਵੱਧ ਗੱਲਾਂ ਕਰਨ ਨਾਲਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਹੇ ਭਾਈਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿਸੇਗਾਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ।1
        (ਕੀ ਅੱਜ ਸਿੱਖ ਪਰਚਾਰਕਾਂ ਦਾ ਇਹੀ ਹਾਲ ਨਹੀਂ)   
     ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
     ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ1॥ ਰਹਾਉ ॥
      ਹੇ ਭਾਈ ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ, ਬਹਿਸ-ਮੁਬਾਹਸੇ (ਤਰਕ-ਵਿਤਰਕ) ਦੀ ਘਬਰਾਹਟ ਵਿਚ ਨਾ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ, ਹੱਥ-ਪੱਲੈ ਪੈਣ ਵਾਲੀ ਕੋਈ ਚੀਜ਼ ਨਹੀਂ ਹੈ।1।ਰਹਾਉ। 
     ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
     ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ2
      ਬੇ-ਸਮਝ ਲੋਕ, ਅਨ-ਮਤਾਂ ਦੀਆਂ ਧਰਮ-ਪੁਸਤਕਾਂ ਬਾਰੇ, ਇਹ ਪੜ੍ਹ ਪੜ੍ਹ ਕੇ ਕਿ ਇਨ੍ਹਾਂ ਵਿਚ ਜੋ ਲਿਖਿਆ ਹੈ, ਝੂਠ ਹੈ, ਖੁਸ਼ ਹੋ ਹੋ ਕੇ ਬਹਿਸ ਕਰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿਚ ਭੀ ਵੱਸਦਾ ਹੈ, ਨਾ ਉਹ ਵੱਖਰਾ ਸਤਵੇਂ ਅਸਮਾਨ ਤੇ ਬੈਠਾ ਹੈ, ਤੇ ਨਾ ਉਹ ਪਰਮਾਤਮਾ, ਕ੍ਰਿਸ਼ਨ ਦੀ ਮੂਰਤੀ ਹੈ।2
     ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
     ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ3
      ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੀ ਥਾਂ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ। ਸੋ ਉਸ ਦੀ ਸਦਾ ਬੰਦਗੀ ਕਰ, ਇਹ ਭਗਤੀ ਦੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ।3             ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥       
     ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ41॥    (727/8)
  ਰੱਬ ਸਭ ਤੋਂ ਪਵਿਤ੍ਰ ਹਸਤੀ ਹੈਉਸ ਤੋਂ ਪਵਿੱਤ੍ਰ ਹੋਰ ਕੋਈ ਨਹੀਂ ਹੈਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਹੇ ਕਬੀਰਇਸ ਭੇਤ ਨੂੰ ਉਹ ਮਨੁੱਖ ਹੀ ਸਮਝ ਸਕਦਾ ਹੈਜਿਸ ਨੂੰ ਉਹ ਸਮਝਣ-ਯੋਗ ਬਣਾਏ। ਤੇ ਇਹ ਬਖਸ਼ਿਸ਼ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਵਿਚ ਹੀ ਹੈ ।41
        ਸੋਚਣ ਵਾਲੀਆਂ ਗੱਲਾਂ:-
    ਇਸ ਸ਼ਬਦ ਦੇ ਦੂਜੇ ਬੰਦ ਵਿਚ ਲਫਜ਼ 'ਬਾਦੁ' ਅਤੇ 'ਸਿਆਮ-ਮੂਰਤਿ' ਤੋਂ ਇਉਂ ਜਾਪਦਾ ਹੈ ਕਿ ਕਬੀਰ ਜੀ, ਕਿਸੇ ਕਾਜ਼ੀ ਅਤੇ ਪੰਡਿਤ ਦੀ ਬਹਿਸ ਨੂੰ ਨਾ ਪਸੰਦ ਕਰਦੇ ਹੋਏ ਇਹ ਸ਼ਬਦ ਉਚਾਰ ਰਹੇ ਹਨ। (ਏਥੇ ਵੀ ਇਸ ਨੂੰ ਲੈਣ ਦਾ ਮਤਲਬ ਇਹੀ ਹੈ ਕਿ ਸਿੱਖ ਪਰਚਾਰਕ ਵੀ ਗੁਰਬਾਣੀ ਦਾ ਆਸ਼ਾ ਛੱਡ ਕੇ ਉਸ ਵਿਚ ਜ਼ਬਰ-ਦਸਤੀ ਦੀਆਂ ਸਾਖੀਆਂ ਵਰਤਦੇ ਹਨ, ਉਸ ਨਾਲ ਗੱਲ ਸਵਰਦੀ ਨਹੀਂ ਬਲਕਿ ਵਿਗੜਦੀ ਹੈ, ਉਸ ਸਾਖੀ ਵਿਚ ਜਗਤ ਲਈ ਸਾਂਝੀ-ਵਾਲਤਾ ਤਾਂ ਹੁੰਦੀ ਹੀ ਨਹੀਂ, ਪਰਚਾਰਕ ਗੁਰਬਾਣੀ ਦੇ ਸਿਧਾਂਤ ਤੋਂ ਵੀ ਖੁੰਝਦੇ ਹਨ।) ਬਹਿਸਾਂ ਵਿਚ ਆਮ ਤੌਰ ਤੇ ਇਕ ਦੂਜੇ ਦੀਆਂ ਧਰਮ-ਪੁਤਿਕਾਂ ਉੱਤੇ ਚਿੱਕੜ ਸੁੱਟਣ ਦੇ ਜਤਨ ਕੀਤੇ ਜਾਂਦੇ ਹਨ, ਦੂਜੇ ਮੱਤ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਬਹਿਸ ਕਰਨ ਵਾਲੇ ਨੂੰ ਪੁੱਛੋ ਕਿ ਕਦੇ ਇਸ ਵਿਚੋਂ, ਦਿਲ ਨੂੰ ਵੀ ਕੋਈ ਸ਼ਾਂਤੀ ਮਿਲੀ ਹੈ ? ਕੋਈ ਆਖਦਾ ਹੈ ਕਿ ਰੱਬ ਸਤਵੇਂ ਅਸਮਾਨ ਤੇ ਹੈ, ਕੋਈ ਆਖਦਾ ਹੈ ਕਿ ਕ੍ਰਿਸਨ ਦੀ ਮੂਰਤੀ ਹੀ ਪਰਮਾਤਮਾ ਹੈ, ਪਰ ਇਹ ਭੇਤ ਬੰਦਗੀ ਕਰਨ ਵਾਲੇ ਦੀ ਸਮਝ ਵਿਚ ਆਉਂਦਾ ਹੈ ਕਿ ਪਰਮਾਤਮਾ ਖਲਕਤ ਵਿਚ ਵੱਸਦਾ ਹੈ, ਪਰਮਾਤਮਾ ਹਰ ਥਾਂ ਮੌਜੂਦ ਹੈ ।4
   ਸ਼ਬਦ ਦਾ ਭਾਵ:-
    ਦੂਜਿਆਂ ਦੀਆਂ ਧਰਮ-ਪੁਸਤਿਕਾਂ ਉੱਤੇ ਚਿੱਕੜ ਸੁਟਿਆਂ, ਮਨ ਵਿਚ ਸ਼ਾਂਤੀ ਨਹੀਂ ਹੋ ਸਕਦੀ। ਅੰਦਰ ਵੱਸਦੇ ਰੱਬ ਦਾ ਸਿਮਰਨ ਕਰੋ, ਸਾਰੀ ਖਲਕਤ ਵਿਚ ਵੱਸਦਾ ਰੱਬ ਦਿਸ ਪਵੇਗਾ। 
  ਗੁਰਬਾਣੀ ਵੀ ਗੁਰੂ ਵਲੋਂ ਸਾਰੀ ਖਲਕਤ ਲਈ ਸਾਂਝਾ ਉਪਦੇਸ਼ ਹੈ, ਕੋਈ ਇਕ ਤੁਕ ਵੀ ਅਜਿਹੀ ਨਹੀਂ, ਜੋ ਕਿਸੇ ਇਕ ਬੰਦੇ ਨੂੰ ਸਾਮ੍ਹਣੇ ਰੱਖ ਕੇ ਕਹੀ ਗਈ ਹੋਵੇ। ਫਿਰ ਵੀ ਪਰਚਾਰਕਾਂ ਦਾ ਪਰਚਾਰ ਪੂਰਾ ਨਹੀਂ ਹੁੰਦਾ, ਜੇ ਉਸ ਵਿਚ ਕੋਈ ਮਨ-ਘੜਤ ਸਾਖੀ ਨਾ ਜੋੜੀ ਜਾਵੇ।
 ਮੈਂ ਗੁਰਬਾਣੀ ਦੀ ਸਰਲ ਵਿਆਖਿਆ ਕਰ ਰਿਹਾ ਹਾਂ
, ਮੇਰੇ ਸਾਮ੍ਹਣੇ ਕੋਈ ਤੁਕ ਐਸੀ ਨਹੀਂ ਆਈ ਜਿਸ ਵਿਚ ਕਿਸੇ ਇਕ ਬੰਦੇ ਲਈ ਕੁਛ ਉਪਦੇਸ਼ ਹੋਵੇ, ਨਾ ਕਿਸੈ ਤੁਕ ਵਿਚ ਕੋਈ ਅਜਿਹੀ ਘਾਟ ਨਜ਼ਰ ਆਈ ਹੈ ਕਿ ਉਸ ਨੂੰ ਕਿਸੇ ਸਾਖੀ ਨਾਲ ਜੋੜ ਕੇ ਸਮਝਾਇਆ ਜਾਵੇ।
   ਮੇਰੇ ਜੋ ਪੱਲੇ ਪਿਆ ਹੈ, ਮੈਂ ਪਾਠਕਾਂ ਦੇ ਸਾਮ੍ਹਣੇ ਰੱਖ ਦਿੱਤਾ ਹੈ। ਜੇ ਕੋਈ ਨਹੀਂ ਮੰਨਣਾ ਚਾਹੁੰਦਾ ਤਾਂ ਉਹ ਆਪਣੇ ਰਾਹ ਤੁਰਿਆ ਜਾਵੇ। ਜੋ ਇਸ ਬਾਰੇ ਕੁਝ ਅਗਾਂਹ ਵਧਣਾ ਚਾਹੁੰਦੇ ਹਨ, ਉਹ ਮੈਨੂੰ ਆਪਣਾ ਈ-ਮੇਲ ਪਤਾ ਭੇਜ ਦੇਣ, ਮੈਂ ਉਨ੍ਹਾਂ ਨੂੰ ਗੁਰਬਾਣੀ ਦੀ ਸਰਲ-ਵਿਆਖਿਆ ਮੁੱਢ ਤੋਂ ਲਗਾਤਾਰ ਭੇਜ ਸਕਦਾ ਹਾਂ।
     ਚੰਦੀ ਅਮਰ ਜੀਤ ਸਿੰਘ     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.