ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਅਜੋਕਾ ਗੁਰਮਤਿ ਪ੍ਰਚਾਰ- 3
ਅਜੋਕਾ ਗੁਰਮਤਿ ਪ੍ਰਚਾਰ- 3
Page Visitors: 2623

 

ਅਜੋਕਾ ਗੁਰਮਤਿ ਪ੍ਰਚਾਰ- 3
ਅਜੋਕੇ ਕਈ ਗੁਰਮਤਿ ਪ੍ਰਚਾਰਕਾਂ ਵੱਲੋਂ ਕਿਸ ਤਰ੍ਹਾਂ ਗੁੱਝੇ ਤਰੀਕੇ ਨਾਲ ਸਿੱਖਾਂ ਵਿੱਚ ਨਾਸਤਿਕਤਾ
ਫੈਲਾਈ ਜਾ ਰਹੀ ਹੈ ਇਹ ਦਰਸਾਣ ਲਈ ਇਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਗੁਰਬਾਣੀ
ਵਿਆਖਿਆਵਾਂ ਬਾਰੇ ਵਿਚਾਰ ਚੱਲ ਰਹੀ ਹੈਗੁਰਬਾਣੀ ਦੇ ਭਾਵਾਰਥ ਇਸ ਤਰੀਕੇ ਨਾਲ ਸਮਝਾ
ਦਿੱਤੇ ਜਾਂਦੇ ਹਨ ਕਿ ਸਹਜੇ ਪਤਾ ਹੀ ਨਹੀਂ ਲੱਗਦਾ ਕਿ ਰੱਬ ਦੀ ਹੋਂਦ ਦੀ ਗੱਲ ਸਿਰਫ ਭੁਲੇਖਾ ਪਾਣ
ਲਈ ਹੀ ਕੀਤੀ ਜਾਂਦੀ ਹੈ, ਪਰ ਅਸਲ ਵਿੱਚ ਇਹ ਕਿਸੇ ਨਿਰਾਕਾਰ ਰੱਬ ਦੀ ਹੋਂਦ ਨੂੰ ਨਹੀਂ
ਮੰਨਦੇਦੋ ਕੁ ਸਾਲ ਪਹਿਲਾਂ ਫੇਸ ਬੁੱਕ ਤੇ ਵਿਚਾਰ ਚੱਲ ਰਹੀ ਸੀਇਨ੍ਹਾਂ ਅਜੋਕੇ ਵਿਦਵਾਨਾਂ ਵਿੱਚੋਂ
ਇਕ ਵਿਦਵਾਨ ਜੀ ਬਾਰੇ ਮੈਂ ਇਹ ਗੱਲ ਲਿਖੀ ਸੀ ਕਿ ਪ੍ਰਿੰ: ਸਿੰਘ ਜੀ ਗੁਰਮਤਿ ਪ੍ਰਚਾਰ ਦੇ ਨਾਂ
ਤੇ ਨਾਸਤਿਕਤਾ ਫੈਲਾ ਰਹੇ ਹਨਤਾਂ ਇਕ ਸੱਜਣ ਜੀ ਨੇ ਬੜੇ ਗੁੱਸੇ ਨਾਲ ਕਮੈਂਟ ਪਾਏ ਕਿ ਮੇਰੇ
ਲਈ ਇਹ ਇਕ ਖਬਰ ਸਮਾਨ ਹੈ ਕਿ ਪ੍ਰਿੰ: …. ਜੀ ਨਾਸਤਿਕਤਾ ਫੈਲਾ ਰਹੇ ਹਨਕੁਝਕੁ
ਉਦਾਹਰਣਾਂ ਪੇਸ਼ ਕਰਨ ਤੇ ਉਨ੍ਹਾਂ ਨੂੰ ਮੇਰੀ ਕਹੀ ਗੱਲ ਤੇ ਯਕੀਨ ਆਇਆ ਅਤੇ ਗੁੱਸਾ ਕੁਝ ਠੰਢਾ
ਹੋਇਆ
ਦਰ ਅਸਲ ਗੱਲਾਂ ਬਨਾਣ ਦੇ ਮਾਹਰ ਇਨ੍ਹਾਂ ਲੋਕਾਂ ਦਾ ਵਿਆਖਿਆ ਕਰਨ ਦਾ ਤਰੀਕਾ ਹੀ ਇਸ
ਤਰ੍ਹਾਂ ਦਾ ਹੈ ਕਿ ਆਮ ਬੰਦੇ ਨੂੰ ਇਨ੍ਹਾਂਦੇ ਅਸਲੀ ਇਰਾਦਿਆਂ ਦਾ ਪਤਾ ਹੀ ਨਹੀਂ ਲੱਗਦਾਇਨ੍ਹਾਂ ਦੀ
ਦਵਾਈ ਖੰਡ ਵਿੱਚ ਲਪੇਟੀ ਜ਼ਹਿਰ ਦੀ ਗੋਲ਼ੀ ਸਮਾਨ ਹੈ ਜੋ ਸਲੋ ਪੌਇਜ਼ਨ ਦੇ ਸਮਾਨ ਕੰਮ
ਕਰਦੀ ਹੈ ਉੱਪਰੋਂ ਉੱਪਰੋਂ ਇਹ ਲੋਕ ਰੱਬ ਦੀ ਹੋਂਦ ਮੰਨਣ ਦੀ ਗੱਲ ਕਰੀ ਜਾਂਦੇ ਹਨ, ਪਰ ਅਸਲ
ਵਿੱਚ ਰੱਬ ਦੀ ਪਰਿਭਾਸ਼ਾ ਕੁਦਰਤੀ ਨਿਯਮਾਵਲੀਕਹਿਕੇ ਪ੍ਰਚਾਰ ਰਹੇ ਹਨਅਰਥਾਤ ਰੱਬ ਕੋਈ
ਨਹੀਂ ਸਭ ਕੁਝ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈਜਿਹੜੇ ਗੁਰਮਤਿ-ਪ੍ਰੇਮੀ ਸੱਜਣ ਅਨਜਾਣੇ
ਹੀ ਇਸ ਭੁਲੇਖੇ ਵਿੱਚ ਹਨ ਕਿ ਇਹ ਅਜੋਕੇ ਪ੍ਰਚਾਰਕ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ,
ਨਾਸਤਿਕਤਾ ਨਹੀਂ ਫੈਲਾ ਰਹੇ, ਉਹ ਜਰੂਰ ਗੰਭੀਰਤਾ ਨਾਲ ਇਨ੍ਹਾਂ ਦੀਆਂ ਵਿਆਖਿਆਵਾਂ ਤੇ
ਵਿਚਾਰ ਕਰਨਵਿਚਾਰ-ਲੜੀ ਨੂੰ ਅੱਗੇ ਤੋਰਦੇ ਹੋਏ ਅਜੋਕੇ ਅਰਥਾਂ ਸਮੇਤ ਇਨ੍ਹਾਂ ਵਿਦਵਾਨਾਂ
ਦੁਆਰਾ ਕੀਤੀਆਂ ਜਾਂਦੀਆਂ ਵਿਆਖਿਆਵਾਂ ਵਿੱਚੋਂ ਕੁੱਝ ਹੋਰ ਉਦਾਹਰਣਾਂ ਪੇਸ਼ ਕੀਤੀਆਂ ਜਾ
ਰਹੀਆਂ ਹਨ, ਨਿਰਣਾ ਪਾਠਕਾਂ ਦੇ ਹੱਥ ਹੈ
5- “
ਸਭੁ ਕੋ ਤੇਰੈ ਵਸਿ ਅਗਮ ਅਗੋਚਰਾਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ” (ਪੰਨਾ  962)
ਅਜੋਕੇ ਅਰਥ- ਸਾਰਾ ਕੁੱਝ ਪਰਮਾਤਮਾ ਦੇ ਵੱਸ ਵਿੱਚ ਹੈ ਭਾਵ **ਸਦੀਵਕਾਲ ਨਿਯਮਾਵਲੀ ਬਿਨਾ
ਰੋਕ-ਟੋਕ ਦੇ ਚੱਲ ਰਹੀ ਹੈ**ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ
ਨਿਕਲਦੇ ਹਨਰੱਬ ਜੀ ਦੀ **ਸਦੀਵ-ਕਾਲ ਨਿਯਮਾਵਲੀ ਇੱਕ ਬੱਝਵੇਂ ਨਿਯਮ ਵਿੱਚ ਚੱਲਦੀ ਹੈ,
ਜਿਸ ਨੂੰ ਸਭਿ ਕੋ ਤੇਰੈ ਵਸਿ ਅਗਮ ਅਗੋਚਰਾਕਿਹਾ ਹੈ**ਜਿਹੜਾ ਗੁਰਬਾਣੀ ਗਿਆਨ ਨੂੰ
ਸਮਝ ਕੇ ਜੀਵਨ ਵਿੱਚ ਢਾਲਦਾ ਹੈ, ਰੱਬ ਜੀ ਓਥੇ ਵੱਸਦਾ ਹੈਰੱਬ ਭਗਤ ਦੇ ਵੱਸ ਨਹੀਂ ਹੁੰਦਾ
ਸਗੋਂ ਭਗਤ ਵਿੱਚ ਵੱਸਦਾ ਹੈ
ਵਿਚਾਰ- ਤੁਕ ਨੂੰ ਅਤੇ ਅਜੋਕੇ ਅਰਥਾਂ ਨੂੰ ਧਿਆਨ ਨਾਲ ਪੜ੍ਹਿਆ ਜਾਵੇ, ਕੀ ਕਿਸੇ ਤਰ੍ਹਾਂ ਵੀ
ਸਦੀਵਕਾਲ ਨਿਯਮਾਵਲੀ ਬਿਨਾ ਰੋਕ-ਟੋਕ ਦੇ ਚੱਲ ਰਹੀ ਹੈਅਰਥ ਬਣਦੇ ਹਨ? ਕਿਸੇ ਤਰ੍ਹਾਂ ਵੀ
ਅਰਥ ਬਣਦੇ ਹਨ ਕਿ ਉਸ ਰੱਬੀ ਕਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ
ਹਨ”? ਪਾਠਕਾਂ ਨੂੰ ਭੁਲੇਖੇ ਵਿੱਚ ਪਾਣ ਲਈ ਬੇਸ਼ੱਕ ਸ਼ੁਰੂ ਵਿੱਚ ਅਰਥ ਕਰ ਦਿੱਤੇ ਗਏ ਹਨ ਕਿ
ਸਾਰਾ ਕੁੱਝ ਪਰਮਾਤਮਾ ਦੇ ਵੱਸ ਹੈਪਰ ਨਾਲ ਹੀ ਆਪਣੀ ਸੋਚ ਦੀ  ਰੰਗਤ ਦਿੰਦਿਆਂ ਹੋਇਆਂ
ਭਾਵਾਰਥ ਕਰ ਦਿੱਤੇ ਹਨ- ਸਦੀਵਕਾਲ ਨਿਯਮਾਵਲੀ ਬਿਨਾ ਰੋਕਟੋਕ ਦੇ ਚੱਲ ਰਹੀ ਹੈਜਾਣੀ
ਕਿ ਦੱਸ ਦਿੱਤਾ ਗਿਆ ਹੈ ਕਿ ਪ੍ਰਭੂ ਦੇ ਵੱਸ ਨਹੀਂ ਬਲਕਿ ਸਭ ਕੁਝ  ਸਦੀਵਕਾਲ ਨਿਯਮਾਂ ਅਧੀਨ
ਚੱਲ ਰਿਹਾ ਹੈ
ਹਰ ਜਗ੍ਹਾ ਤੇ ਰੱਬ ਜੀ ਦੇ ਅਰਥ ਕੁਦਰਤੀ ਨਿਯਮਾਵਲੀ ਕਰ ਦਿੱਤੇ ਜਾਂਦੇ ਹਨਜੋ ਕਿ ਦੇਵ ਸਮਾਜ
ਆਦਿ ਨਾਸਤਿਕ ਧਰਮ ਵਾਲੇ ਖੁਲ੍ਹੇ ਆਮ ਇਹ ਗੱਲ ਕਹਿ ਰਹੇ ਹਨ ਕਿ ਰੱਬ ਕੋਈ ਨਹੀਂ, ਸਭ ਕੁਝ
ਕੁਦਰਤੀ ਨਿਯਮਾਂ ਅਧੀਨ ਹੋਈ ਜਾ ਰਿਹਾ ਹੈਤੁਕ ਦੇ ਪਹਿਲੇ ਅੱਧੇ ਹਿੱਸੇ ਵਿੱਚ ਪਰਮਾਤਮਾ ਨੂੰ
ਰੱਬੀ ਨਿਯਮਾਵਲੀ ਦੱਸਿਆ ਗਿਆ ਹੈਪਰ ਜੇ ਪਰਮਾਤਮਾ ਦਾ ਅਰਥ ਰੱਬੀ/ ਕੁਦਰਤੀ
ਨਿਯਮਾਵਲੀ ਹੈ ਤਾਂ ਤੁਕ ਦੇ ਬਾਕੀ ਦੇ ਅੱਧੇ ਹਿੱਸੇ ਵਿੱਚ ਇਹ ਗੱਲ ਫਿੱਟ ਨਹੀਂ ਬੈਠਦੀ
ਵਿਆਖਿਆਕਾਰ ਜੀ ਅਰਥ ਕਰ ਰਹੇ ਹਨ ਰੱਬ ਅਰਥਾਤ ਕੁਦਰਤੀ ਨਿਯਮਾਵਲੀ ਭਗਤ ਵਿੱਚ
ਵਸਦਾ/ ਵਸਦੀ ਹੈਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੁਦਰਤੀ ਨਿਯਮਾਵਲੀ ਸਿਰਫ ਭਗਤ
ਵਿੱਚ ਹੀ ਚੱਲਦੀ ਹੈ? ਬਾਕੀ ਲੋਕਾਂ ਵਿੱਚ ਜਾਂ ਚੋਰਾਂ ਠੱਗਾਂ ਵਿੱਚ ਕੁਦਰਤੀ ਨਿਯਮਾਵਲੀ ਕੰਮ ਨਹੀਂ
ਕਰ ਰਹੀ?
ਕੁਦਰਤੀ ਨਿਯਮਾਵਲੀ ਤਾਂ ਜ਼ੱਰੇ ਜ਼ੱਰੇ ਵਿੱਚ ਚੱਲ ਰਹੀ ਹੈ, ਫਿਰ ਭਗਤਾਂ ਵਿੱਚ ਰੱਬੀ ਨਿਯਮਾਵਲੀ
ਚੱਲਣ ਦਾ ਕੀ ਮਤਲਬ ਹੋਇਆ?(ਵਿਆਖਿਆਕਾਰ ਜੀ ਵੱਲੋਂ ਇਹ ਤਾਂ ਦੱਸ ਦਿੱਤਾ ਗਿਆ ਹੈ ਕਿ
ਉਸ ਰੱਬੀ ਕਾਨੂੰਨ ਨਾਲ ਛੇੜਛਾੜ ਕਰਨ ਨਾਲ ਭਿਆਨਕ ਸਿੱਟੇ ਨਿਕਲਦੇ ਹਨ, ਜਿਸ ਦਾ ਕਿ ਤੁਕ
ਵਿੱਚ ਜ਼ਿਕਰ ਵੀ ਨਹੀਂ ਹੈ, ਪਰ ਭਗਤਾ ਤਾਣੁ ਤੇਰਾਦੇ ਕੋਈ ਅਰਥ ਨਹੀਂ ਕੀਤੇ ਗਏ)
ਕੀ ਗੁਰੂ ਸਾਹਿਬ ਸਦੀਵਕਾਲ ਨਿਯਮਾਵਲੀ ਨੂੰ *ਤੇਰੈ* ਕਹਿਕੇ ਸੰਬੋਧਨ ਕਰ ਰਹੇ ਹਨ? ਜਾਣੀ ਕਿ
ਇਹ ਕਹਿ ਰਹੇ ਹਨ- ਹੇ ਕੁਦਰਤੀ ਨਿਯਮਾਵਲੀ ਜੀ *ਤੂੰ* ਬਿਨਾ ਰੋਕ-ਟੋਕ ਚੱਲ ਰਹੀ ਹੈਂ, ਅਤੇ
*ਤੂੰ* ਭਗਤਾਂ ਵਿੱਚ ਵਸਦੀ ਹੈਂ?
ਭੌਤਿਕ ਸੰਸਾਰ ਕੁਦਰਤੀ ਨਿਯਮਾਂ ਅਧੀਨ ਚੱਲਦਾ ਜਰੂਰ ਹੈ, ਪਰ 1- ਕਿਸੇ ਕੁਦਰਤੀ ਨਿਯਮ
ਅਧੀਨ ਹੋਂਦ ਵਿੱਚ ਨਹੀਂ ਆਇਆਅਤੇ 2- ਭੌਤਿਕ ਸੰਸਾਰ ਤੇ ਬੇਸ਼ੱਕ ਸਭ ਕੁਝ ਕੁਦਰਤੀ ਨਿਯਮਾਂ
ਅਧੀਨ ਚੱਲ ਰਿਹਾ ਹੈ, ਪਰ ਇਸ ਦਿਸਦੇ ਸੰਸਾਰ ਤੋਂ ਇਲਾਵਾ ਵੀ ਬਹੁਤ ਕੁਝ ਹੈਕੁਝ ਵੀ ਵਾਪਰਨ
ਦੇ ਪਿੱਛੇ ੳ- ਪ੍ਰਸਥਿਤੀਆਂ ਵੀ ਹਨਅਤੇ ਅ- ਬੰਦੇ ਦੇ ਮਨ ਵਿੱਚ ਉਤਪੰਨ ਹੋਣ ਵਾਲੇ ਵਿਚਾਰ ਵੀ
ਹਨਵਿਚਾਰ, ਜੋ ਕਿ ਭੌਤਿਕ ਨਹੀਂ ਬਲਕਿ ਪਰਾਭੌਤਿਕ ਤਰੀਕੇ ਨਾਲ ਮਨ ਵਿੱਚ ਉਤਪੰਨ ਹੁੰਦੇ
ਹਨਮਨੁੱਖ ਦੇ ਵਿਚਾਰਕੋਈ ਕੁਦਰਤ ਦੇ *ਬੱਝਵੇ ਨਿਯਮਾਂ ਦੀ ਤਰ੍ਹਾਂ ਕੰਮ ਨਹੀਂ ਕਰਦੇ* ਬਲਕਿ
ਮਨ ਦੀ ਮਰਜੀ ਅਨੁਸਾਰ ਭੌਤਿਕ ਦਿਮਾਗ਼ ਵਿੱਚ ਦਾਖਲ ਹੋ ਕੇ, ਬੰਦੇ ਨੂੰ ਉਸ ਮੁਤਾਬਕ ਕੰਮ ਕਰਨ
ਲਈ ਮਜਬੂਰ ਕਰਦੇ ਹਨਉਦਾਹਰਣ ਵਜੋਂ, ਕੋਈ ਬੰਦਾ ਕਿਸੇ ਕੋਲ ਮਦਦ ਲਈ ਜਾਂਦਾ ਹੈਅੱਗੋਂ ਦੋ
ਦੂਣੀ ਚਾਰ ਦੀ ਤਰ੍ਹਾਂ ਐਸਾ ਨਹੀਂ ਹੈ ਕਿ ਨਿਯਮ-ਬੱਧ ਤਰੀਕੇ ਨਾਲ ਜਵਾਬ ਮਿਲਣਾ ਹੈਬਲਕਿ
ਇਹ ਅਗਲੇ ਦੇ ਮਨਦੀ ਮਰਜ਼ੀ ਹੈ ਕਿ ਮਦਦ ਕਰਨੀ ਹੈ ਜਾਂ ਨਹੀਂ, ਜਿਸ ਮੁਤਾਬਕ ਭੌਤਿਕ
ਦਿਮਾਗ ਦੇ ਜਰੀਏ ਅੱਗੋਂ ਕਾਰਵਾਈ ਹੋਣੀ ਹੈ
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈਕਾਹੇ ਕੀ ਕੁਸਲਾਤ ਹਾਥਿ ਦੀਪੁ ਕੁਏ
ਪਰੇ॥ (1376)
ਦਿਮਾਗ ਦੇ ਜਰੀਏ ਬੰਦੇ ਨੂੰ ਸੋਝੀ ਹੈ ਕਿ ਅੱਗੇ ਖੂਹ ਹੈ, ਵਿੱਚ ਡਿੱਗ ਸਕਦਾ ਹੈਂਪਰ ਮਨ ਦੇ
ਉਤਪੰਨ ਹੋਏ ਵਿਚਾਰ ਦਿਮਾਗ ਨੂੰ ਆਪਣੀ ਹੀ ਮਰਜੀ ਮੁਤਾਬਕ ਚੱਲਣ ਲਈ ਮਜਬੂਰ ਕਰਦੇ
ਹਨਅਤੇ ਕਈ ਵਾਰੀਂ ਹੱਥ ਵਿੱਚ ਦੀਵਾ ਫੜੇ ਤੋਂ ਵੀ ਬੰਦਾ ਖੂਹ ਵਿੱਚ ਡਿੱਗ ਪੈਂਦਾ ਹੈ, ਅਰਥਾਤ ਜਾਣ
ਬੁੱਝ ਕੇ ਗ਼ਲਤ ਕੰਮ ਕਰਦਾ ਹੈਕਾਰਣ ਇਹ ਹੈ ਕਿ ਮਨ ਦਿਮਾਗ ਨੂੰ ਆਪਣੇ ਮੁਤਾਬਕ ਚੱਲਣ ਲਈ
ਮਜਬੂਰ ਕਰ ਦਿੰਦਾ ਹੈ
ਪਰ ਇਹ ਅਜੋਕੇ ਵਿਆਖਿਆਕਾਰ ਮਨਵਰਗੀ ਕਿਸੇ ਆਕਾਰ ਰਹਿਤ ਵਸਤੂ ਦੀ ਹੋਂਦ ਨੂੰ ਹੀ
ਨਹੀਂ ਮੰਨਦੇਬਲਕਿ ਮਨ ਨੂੰ ਦਿਮਾਗ ਦਾ ਹੀ ਹਿੱਸਾ ਮੰਨਦੇ ਹਨਇਸੇ ਕਰਕੇ ਇਨ੍ਹਾਂ ਨੂੰ ਗੁਰਬਾਣੀ
ਦੇ ਅਰਥ ਬਦਲਣੇ ਪੈ ਰਹੇ ਹਨਪਰ ਦਿਮਾਗ਼ ਇੱਕ ਵਾਰੀਂ ਵਿਕਸਿਤ ਹੋ ਕੇ ਅਵਿਕਸਿਤ ਨਹੀਂ
ਹੁੰਦਾਪਰ ਮਨ ਹੋ ਸਕਦਾ ਹੈਕੋਈ ਉੱਚੇ ਆਚਰਣ ਦਾ ਬੰਦਾ ਜਿਸ ਨੇ ਸਾਰੀ ਉਮਰ ਪਰਉਪਕਾਰ
ਹੀ ਕੀਤਾ ਹੈ, ਕਦੋਂ ਸਦਾਚਾਰ ਛੱਡ ਕੇ ਨੀਚਤਾ ਵਾਲੀ ਹਰਕਤ ਕਰ ਬੈਠੇ ਇਹ ਕਈ ਵਾਰੀਂ ਬੰਦੇ ਨੂੰ
ਖੁਦ ਨੂੰ ਵੀ ਪਤਾ ਨਹੀਂ ਹੁੰਦਾ ਉੱਪਰ ਆਏ ਲਫ਼ਜ਼ ਨਿਰਵੈਰਤਾ, ਮਿੱਠਾ ਬੋਲਣਾ, ਕਿਰਪਾਲਤਾ,
ਧੀਰਜ, ਪਿਆਰ, ਸੇਵਾ ਇਹ ਸਾਰਾ ਕੋਈ ਬਝਵੇਂ ਕੁਦਰਤੀ ਨਿਯਮ ਨਹੀਂ ਬਲਕਿ ਮਨ ਦੀ ਇੱਛਾ
ਨਾਲ ਸੰਬੰਧਤ ਪਰਾਭੌਤਿਕਤਾ ਦਾ ਵਿਸ਼ਾ ਹੈ
ਦੂਸਰੀ ਗੱਲ ਕਿ ਕੁਦਰਤੀ ਨਿਯਮਾਂ ਨੂੰ ਕੋਈ ਵੀ ਨਹੀਂ ਤੋੜ ਸਕਦਾਭੌਤਿਕ ਸੰਸਾਰ ਤੇ ਗ਼ੈਰ
ਕੁਦਰਤੀ ਕੁਝ ਨਹੀਂ ਵਾਪਰਦਾ, ਪਰ ਕੁਦਰਤ ਦੇ ਨਿਯਮਾਂ ਅੰਦਰ ਹੀ ਚਲਦਿਆਂ ਕੁਝ ਐਸਾ ਵਾਪਰ
ਸਕਦਾ ਹੈ, ਜਾਂ ਵਾਪਰ ਜਾਂਦਾ ਹੈ ਜਿਸ ਦੀ ਕਿ ਉਮੀਦ ਵੀ ਨਹੀਂ ਹੁੰਦੀ
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ” (1383)
ਜਦੋਂ ਕੁਝ ਐਸਾ ਵਾਪਰ ਜਾਂਦਾ ਹੈ ਜਿਸ ਦੀ ਉਮੀਦ ਵੀ ਨਹੀਂ ਹੁੰਦੀ ਤਾਂ ਉਸ ਸਥਿਤੀ ਨੂੰ ਸਭ ਕੋ
ਤੇਰੇ ਵਸਿਕਿਹਾ ਗਿਆ ਹੈਜਾਂ ਐਸੀ ਸਥਿਤੀ ਨੂੰ ਕਿਹਾ ਗਿਆ ਹੈ-
ਮਤਾ ਕਰੇ ਪਛਮ ਕੈ ਤਾਈ ਪੂਰਬਿ ਹੀ ਲੈ ਜਾਤਿ” (496) ਜਾਂ
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ” (1428)
ਬੰਦਾ ਸੋਚਦਾ ਕੁਝ ਹੋਰ ਹੈ ਪਰ ਹਾਲਾਤ ਐਸੇ ਬਣ ਜਾਂਦੇ ਹਨ ਕਿ ਹੋ ਕੁਝ ਹੋਰ ਹੀ ਜਾਂਦਾ ਹੈਇਹ
ਸਭ ਕੁਝ ਸਾਡੇ ਨਾਲ ਵਿਧਿ ਦੇ ਰਚੇ ਮੁਤਾਬਕ ਵਾਪਰਦਾ ਹੈਅਤੇ *ਪ੍ਰਭੂ ਦੇ ਹੁਕਮ* ਅਨੁਸਾਰ
ਪ੍ਰੇਰਿਤ ਹੋ ਕੇ ਜੀਵ ਸੰਸਾਰ ਤੇ ਵਿਚਰਦਾ ਹੈਫੁਰਮਾਨ ਹੈ-
ਜਿਉ ਸੰਪੈ ਤਿਉ ਬਿਪਤਿ ਹੈ ਬਿਧਿ ਨੇ ਰਚਿਆ ਸੋ ਹੋਇ” (337)

6- “ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮ ਚੁਕਾਇਓਸਰਬ ਨਿਵਾਸੀ ਸਦਾ ਅਲੇਪਾ
ਸਭ ਮਹਿ ਰਹਿਆ ਸਮਾਇਓ” (ਪੰਨਾ 617)
ਅਜੋਕੇ ਅਰਥ- ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਉਸ ਸਰਬ ਵਿਆਪਕ
ਪ੍ਰਮਾਤਮਾ ਦੇ ਗੁਣਾਂ ਨੂੰ *ਗਾਉਂਦਾ ਹਾਂ* ਭਾਵ ਸਦੀਵ-ਕਾਲ ਪ੍ਰਭੂ ਦੇ ਗੁਣਾਂ ਦੀ *ਵਰਤੋਂ ਕਰਦਾ* ਹਾਂ
ਵਿਚਾਰ- ਪ੍ਰਭੂ ਦੀ ਹੋਂਦ ਮੰਨਣ ਤੋਂ ਹੀ ਇਨ੍ਹਾਂ ਲੋਕਾਂ ਨੂੰ ਪਰਹੇਜ ਹੈ, ਸੋ ਉਸ ਦੇ ਗੁਣ ਗਾਉਣ ਦਾ ਤਾਂ
ਸਵਾਲ ਹੀ ਪੈਦਾ ਨਹੀਂ ਹੁੰਦਾਇਸ ਲਈ ਗੁਣ ਗਾਉਣ ਦੇ ਭਾਵ ਅਰਥ ਕਰ ਦਿੱਤੇ ਗਏ ਹਨ- ਗੁਣਾਂ
ਦੀ ਵਰਤੋਂ ਕਰਦਾ ਹਾਂਪਹਿਲਾਂ ਤਾਂ ਸਵਾਲ ਇਹੀ ਪੈਦਾ  ਹੁੰਦਾ ਹੈ ਕਿ ਭਾਵ ਅਰਥ ਕਰਨੇ ਕੋਈ ਘਰ
ਦੀ ਹੀ ਖੇਤੀ ਹੈ ਜਿਹੜੇ ਭਾਵ ਅਰਥ ਮਨ ਨੂੰ  ਅੱਛੇ ਲੱਗੇ ਕਰ ਦਿੱਤੇ? ਕੋਈ ਤਾਂ ਨਿਯਮ ਹੋਵੇਗਾ
ਜਿਸ ਦੇ ਤਹਿਤ ਕੋਈ ਭਾਵ ਅਰਥ ਕੀਤੇ ਜਾਂਦੇ ਹਨਦੂਸਰਾ, ਸਵਾਲ ਪੈਦਾ ਹੁੰਦਾ ਹੈ ਕਿ ਗੁਣਾਂ ਦੀ
ਵਰਤੋਂ ਤਾਂ ਸਾਰਾ ਸੰਸਾਰ ਹੀ ਕਰ ਰਿਹਾ ਹੈ, ਤਾਂ ਇਸ ਵਿੱਚ ਗੁਰੂ ਸਾਹਿਬ ਨੇ ਨਵਾਂ ਕੀ ਦੱਸਿਆ?
ਪ੍ਰਭੂ ਦੇ ਗੁਣਾਂ ਨੂੰ ਕਿਵੇਂ ਵਰਤਣਾ ਹੈ, ਇਸ ਸੰਬੰਧੀ ਇਹ ਵਿਦਵਾਨ ਜੀ ਮਿਸਾਲ ਦਿੰਦੇ ਹਨ-
ਬੇ-ਤਰਤੀਬੀ ਨਾਮ ਬਣਿਆ ਹੋਇਆ ਘਰ ਕਿਸੇ ਕੰਮ ਦਾ ਨਹੀਂ ਹੁੰਦਾਸਾਡੇ ਮੁਲਕ ਤੇ ਬਾਹਰਲੇ
ਮੁਲਕ ਦਾ ਫ਼ਰਕ ਤਰਤੀਬ ਤੇ ਬੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.