ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਇਕੋ” ਜਾਂ “ਇਕ ਓਅੰਕਾਰ”? (ਭਾਗ 1)
“ਇਕੋ” ਜਾਂ “ਇਕ ਓਅੰਕਾਰ”? (ਭਾਗ 1)
Page Visitors: 2699

 ਇਕੋਜਾਂ ਇਕ ਓਅੰਕਾਰ”?  (ਭਾਗ 1)
ਜਸਬੀਰ ਸਿੰਘ ਵਿਰਦੀ
ਅਜੋਕੇ ਸਮੇਂ ਵਿੱਚ ਸਿੱਖੀ ਨੂੰ ਢਾਹ ਲਗਾਣ ਲਈ ਚਾਰੋ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਹੋਰ ਤਾਂ ਹੋਰ ਸਿੱਖੀ ਸਰੂਪ ਵਿੱਚ ਹੀ ਸਿੱਖੀ ਦੀਆਂ ਜੜਾਂ ਵੱਢਣ ਵਾਲੇ ਕਈ ਲੋਕ ਪੈਦਾ ਹੋ ਗਏ ਹਨ। ਜਿਨ੍ਹਾਂ ਦਾ ਮਕਸਦ ਨਿੱਤ ਨਵੀਂ ਤੋਂ ਨਵੀਂ ਕੋਈ ਖੋਜ ਕਰਨੀ ਜਾਂ ਇਹੋ ਜਿਹੀਆਂ ਲਿਖਤਾਂ ਨੂੰ ਪਰੋਤਸਾਹਿਤ ਕਰਨਾ ਜਿਨ੍ਹਾਂ ਨਾਲ ਸਿਖਾਂ  ਵਿੱਚ ਭੁਲੇਖੇ ਖੜੇ ਹੁੰਦੇ ਹੋਣ ਅਤੇ ਸਿੱਖੀ ਨੂੰ ਢਾਹ ਲੱਗਦੀ ਹੋਵੇ।
ਅਜੋਕੇ ਖੋਜੀ ਵਿਦਵਾਨਾਂ ਵਿੱਚੋਂ ਇਕ ਸ਼ਖਸ਼ ਇਕਬਾਲ ਸਿੰਘ ਢਿਲੋਂ ਲਿਖਦਾ ਹੈ:- ਨੂੰ ਏਕੋ’ ਕਰਕੇ ਉਚਾਰਿਆ ਜਾਵੇ ਨਾ ਕਿ ਇਕ ਓਅੰਕਾਰਕਰਕੇ ਅਤੇ ਨਾ ਹੀ ਇਸ ਦੇ ਅਰਥਾਂ ਨੂੰ ਓਅੰਕਾਰ’ ਨਾਲ ਜੋੜਿਆ ਜਾਵੇ। ..ਅਸਲ ਵਿੱਚ ਨੂੰ ਉਚਾਰਨ ਪੱਖੋਂ ਇਕ ਓਅੰਕਾਰਦੇ ਬਰਾਬਰ ਕਰਨ ਦਾਭੰਬਲਭੂਸਾ ਭਾਈ ਗੁਰਦਾਸ ਦਾ ਪਾਇਆ ਹੋਇਆ ਹੈ। ਅਜਿਹੀ ਬਰਾਬਰੀ ਦਾ ਆਧਾਰ ਭਾਈ ਗੁਰਦਾਸ ਦੀਆਂ ਹੇਠਾਂ ਦਿੱਤੀਆਂ ਸੱਤਰਾਂ ਨੂੰ ਬਣਾਇਆ ਜਾਂਦਾ ਹੈਏਕਾ ਏਕੰਕਾਰ ਕਰ ਲਿਖ ਵੇਖਾਲਿਆ॥ ਊੜਾ ਓਅੰਕਾਰ ਪਾਸ ਬਹਾਲਿਆ॥
 ਗੁਰਬਾਣੀ ਵਿੱਚ ਬ੍ਰਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ”(-ਇਕਬਾਲ ਢਿਲੋਂ)

ਵਿਚਾਰ- ਨੂੰ ਉਚਾਰਨ ਸੰਬੰਧੀ ਭੁਲੇਖਾ ਕਈ ਸਾਲ ਪਹਿਲਾਂ ਵੀ ਇਕ ਸੱਜਣ ਨੇ ਖੜਾ ਕੀਤਾ ਸੀ। ਉਸ ਦੇ ਜਵਾਬ ਵਜੋਂ ਮੈਂ ਜੋ ਲਿਖਿਆ ਸੀ ਪੇਸ਼ ਹੈ ਹੇਠ ਲਿਖਿਆ ਲੇਖ। ਕਿਸੇ ਕਾਰਣ ਉਸ ਲੇਖਕ ਦਾ ਨਾਮ ਨਹੀਂ ਲਿਖਿਆ ਜਾ ਰਿਹਾ
ਇਕੋਜਾਂ ਇਕ ਓਅੰਕਾਰ”? (ਭਾਗ- 1)
.. ਸਿੰਘ ਜੀ ਨੇ ਲਿਖਿਆ ਹੈ ਕਿ ਦਾ ਉਚਾਰਣ ਇਕ ਓਅੰਕਾਰਗ਼ਲਤ ਹੈ। ਇਸ ਦਾ ਸਹੀ ਉਚਾਰਣ ਇਕ ਓਓਓ… ∞, ਇਕੋ ..∞ ,” ਜਾਂ ਇਕੋਹੈ। ਦਾ ਉਚਾਰਣ ਇਕ ਓਅੰਕਾਰਕਿਸ ਤਰ੍ਹਾਂ ਹੋ ਗਿਆ ਜਦ ਕਿ ਇਸ ਨਾਲ ਇਤਨੇ ਅਖੱਰ ਲਿਖੇ ਹੋਏ ਨਹੀਂ ਜੋ ਅਸੀਂ ਉਚਾਰਣ ਵਿੱਚ ਲਿਆਉਂਦੇ ਹਾਂ।…..ਅਸੀਂ ਉਚਾਰਣ ਵਿੱਚ ਓਅੰਕਾਰਸ਼ਬਦ ਫ਼ਾਲਤੂ ਜੋੜਦੇ ਹਾਂ।…. ਦਾ ਉਚਾਰਣ ਬਣਦਾ ਹੈ ਇਕ ….∞ ,ਇਕੋ .. ∞” ਜਾਂ ਇਕੋ ਇਕਅੱਖਰ ਉਪਰ ਜੋ ਹੋੜੇ ਦੀ ਮਾਤ੍ਰਾ ਦੀ ਆਵਾਜ ਹੈ ਉਸ ਨੂੰ ਲੰਬਿਆਂ ਹੀ ਲੰਬਿਆਂ ਕਰਕੇ ਪੜ੍ਹਨਾ ਹੈ। ਹੋੜੇ ( ) ਦੀ ਆਵਾਜ਼ ਨੂੰ ਲਮਕਾ ਲਮਕਾ ਕੇ ਪੜ੍ਹਨਾ ਹੈ।….ਊੜੇ ਦਾ ਮੂੰਹ ਖੁਲ੍ਹਾ ਹੋਵੇ ਤਾਂ ਇਹ ਹੈ ਇਸ ਦੇ ਉਪਰ‘> ’ ਇਹ ਅਨੰਤੀ ਚਿਨੰ੍ਹ {ੀਨਡਨਿਟਿੇ ਸਗਿਨ ਇਨਫਿਨਿਟੀ} ਹੈ,…. ਮਿਠੀ ਰੱਹਸਮਈ ਧੁਨਿ ਨਾਲ ਪੜ੍ਹਿਆਂ  ਦਾ ਉਚਾਰਣ ਬਣਦਾ ਹੈ ਇਕੋ .. ∞ “…. ਸੰਖੇਪ ਰੂਪ ਵਿੱਚ ਪੜ੍ਹਿਆਂ ਦਾ ਉਚਾਰਣ ਇਕੋ ..ਤੋਂ” “ਇਕੋਰਹਿ ਜਾਂਦਾ ਹੈ
ਵਿਚਾਰ:- ਕਿਸੇ ਵੀ ਸਿੰਬਲ ਵਿੱਚ ਵਰਣਮਾਲਾ ਦੇ ਅੱਖਰ ਲਿਖੇ ਹੋਣ, ਕੋਈ ਜਰੂਰੀ ਨਹੀਂ। ਮਿਸਾਲ ਦੇ ਤੌਰ ਤੇ ‘∞’ ਇਹ ਅਨੰਤਤਾ ਦਾ ਸਿੰਬਲ ਹੈ, ਲਿਖਣ ਵਿਚ ‘∞’ ਹੈ ਅਤੇ ਉਚਾਰਣ ਵਿਚ ਇਨਫਿਨਿਟੀ/ ੀਂਢੀਂੀਠੈ’, ਪਰ ਇਸ ਨਾਲ ਵਰਣਮਾਲਾ ਦਾ ਇਕ ਵੀ ਅੱਖਰ ਨਹੀਂ ਲਿਖਿਆ ਹੋਇਆ। ਜਿਸ ਤਰ੍ਹਾਂ ∞ ਨਾਲ ਇਤਨੇ ਅੱਖਰ ਤਾਂ ਲਿਖੇ ਨਹੀਂ ਹੋਏ, ਫ਼ਿਰ ਵੀ ਇਸ ਦਾ ਉਚਾਰਨ ਇਨਫਿਨਿਟੀਹੈ। ਇਸੇ ਤਰ੍ਹਾਂ  ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਹੋਇਆ ਇਕ ਚਿੰਨ੍ਹਹੈ। ਇਸ ਲਈ ਜਰੂਰੀ ਨਹੀਂ ਕਿ ਇਸ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.