ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : ਮਨ ਅਤੇ ਦਿਮਾਗ਼ ਵਾਲੀ ਖੇਡ- 1 : -
- : ਮਨ ਅਤੇ ਦਿਮਾਗ਼ ਵਾਲੀ ਖੇਡ- 1 : -
Page Visitors: 67

- : ਮਨ ਅਤੇ ਦਿਮਾਗ਼ ਵਾਲੀ ਖੇਡ- 1 : -
ਮਨ ਇੱਕ ਬਹੁਤ ਹੀ ਗੁੰਝਲਦਾਰ ਵਿਸ਼ਾ ਹੈ। ਸਾਰੀ ਗੁਰਬਾਣੀ ਇਸ ਮਨ ਦੇ ਬਾਰੇ ਹੀ ਗੱਲ ਕਰਦੀ ਹੈ।ਚਾਹੇ ਉਹ ਹਉਮੈ ਦੀ ਗੱਲ ਹੋਵੇ ਜਾਂ ਫੇਰ ਵਿਕਾਰਾਂ ਦੀ, ਹੈ ਇਹ ਸਭ ਮਨ ਨਾਲ ਸਬੰਧਤ ਗਤੀ ਵਿਧੀਆਂ। ਪਰ ਕੁਝ ਪਦਾਰਥਵਾਦੀ ਸੋਚ ਵਾਲੇ ‘ਮਨ’ ਦੀ ਹੋਂਦ ਹੀ ਮੰਨਣ ਤੋਂ ਇਨਕਾਰੀ ਹਨ। ਜਦਕਿ ਸੰਸਾਰ ਦੀ ਸਾਰੀ ਜੀਵਨ-ਖੇਡ ਮਨ ਕਰਕੇ ਹੀ ਚੱਲ ਰਹੀ ਹੈ।ਮਨ ਨਹੀਂ ਤਾਂ ਜੀਵਨ ਵਿੱਚ ਕੁਝ ਵੀ ਹੋਣਾ ਸੰਭਵ ਨਹੀਂ।
ਪਹਿਲਾਂ ਜਾਣ ਲਈਏ ਕਿ ਪਦਾਰਥਵਾਦੀ ਸੋਚ ਵਾਲੇ ਮਨ ਬਾਰੇ ਕੀ ਕਹਿੰਦੇ ਹਨ- ਸਰੀਰ ਦੀਆਂ ਸਾਰੀਆਂ ਕਿਰਿਆਵਾਂ, ਖਾਣਾ, ਪੀਣਾ, ਬੋਲਣਾ, ਦੇਖਣਾ, ਮਹਿਸੂਸ ਕਰਨਾ, ਸੋਚਣਾ, ਯਾਦ ਰੱਖਣਾ, ਸੁਣਨਾ, ਕਾਮ, ਕਰੋਧ, ਲੋਭ, ਮੋਹ … ਸਾਰਾ ਕੁਝ ਦਿਮਾਗ਼ ਦੇ ਜਰੀਏ ਹੁੰਦਾ ਹੈ, *ਦਿਮਾਗ਼ ਦੀਆਂ ਇਹਨਾ ਸਾਰੀਆਂ ਕਿਰਿਆਵਾਂ* ਨੂੰ ਹੀ *ਮਨ* ਕਿਹਾ ਗਿਆ ਹੈ (-ਚਮਕੌਰ ਸਿੰਘ ਬਰਾੜ ਦੇ ਲੇਖ ਵਿੱਚੋਂ)।
ਮਨ ਵਾਲਾ ਵਿਸ਼ਾ ਕਾਫੀ ਗੁੰਝਲਦਾਰ ਹੋਣ ਕਰਕੇ ਇਸ ਵਿਸ਼ੇ ਨੂੰ ਥੋੜ੍ਹਾ ਬਰੀਕੀ ਅਤੇ ਡੁੰਘਾਈ ਨਾਲ ਘੋਖਣ, ਵਿਚਾਰਨ ਅਤੇ ਸਮਝਣ ਦੀ ਲੋੜ ਹੈ।
ਪਹਿਲਾਂ ਦਿਮਾਗ਼ ਬਾਰੇ ਜਾਣ ਲਈਏ-
ਦਿਮਾਗ਼ ਦਾ ਨਰਵਸ ਸਿਸਟਮ ਕਿਵੇਂ ਕੰਮ ਕਰਦਾ ਹੈ- “Neurons must be triggered by a stimulus to produce nerve impulses which are waves of electrical charge moving along the nerve fibers, when the neuron receives a stimulus, the electrical charge on the inside of the cell membrane changes from negative to positive. The nerve impulse travels down the fiber to a synaptic knob at its end, triggering the release of chemicals that cross the gap between the neuron and the target cell, stimulating a response in the target.
ਸੋ ਮੋਟੇ ਤੌਰ ਤੇ; ਦਿਮਾਗ਼ ਦੇ ਅੰਦਰ ਸਥਿਤ ਨਿਊਰੋਨਜ਼ ਜਦੋਂ ਕਿਸੇ ਵੀ ਤਰੀਕੇ ਨਾਲ ਉਤੇਜਿਤ ਹੋ ਜਾਂਦੇ ਹਨ, ਤਾਂ ਇਸ ਵਿਚਲੇ ਸੈਲ ਹਰਕਤ ਵਿੱਚ ਆ ਜਾਂਦੇ ਹਨ ਅਤੇ ਨਿਊਰੋਨਜ਼ ਦੇ ਸਿਰੇ ਤੋਂ ਇਕ ਕੈਮੀਕਲ ਰਿਲੀਜ਼ ਹੋ ਜਾਂਦਾ ਹੈ।ਕਰੰਟ ਅਤੇ ਕੈਮੀਕਲ ਦੇ ਜਰੀਏ ਨਿਊਰੋਨਜ਼ ਨੂੰ ਮਿਲੀ ਜਾਣਕਾਰੀ ਅੱਗੇ ਦੀ ਅੱਗੇ ਦਿਮਾਗ਼ ਦੇ ਸਬੰਧਤ
ਹਿੱਸੇ/ਹਿੱਸਿਆਂ ਤੱਕ ਪਹੁੰਚ ਜਾਂਦੀ ਹੈ।
ਇਸ ਤਰ੍ਹਾਂ ਅੱਗੋਂ ਦਿਮਾਗ਼ ਦਾ ਸਬੰਧਤ ਹਿੱਸਾ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ ਅਤੇ ਖਾਣਾ, ਪੀਣਾ, ਬੋਲਣਾ, ਦੇਖਣਾ, ਮਹਿਸੂਸ ਕਰਨਾ, ਸੋਚਣਾ, ਯਾਦ ਰੱਖਣਾ, ਸੁਣਨਾ … ਆਦਿ ਕਿਰਿਆਵਾਂ ਹੋਣ ਲੱਗਦੀਆਂ ਹਨ।
ਹੁਣ ਸੋਚਣ ਅਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ- ਦਿਮਾਗ਼ ਆਪਣੇ ਆਪ ਤੋਂ ਕੋਈ ਕਿਰਿਆ ਸ਼ੁਰੂ ਨਹੀਂ ਕਰਦਾ ਅਤੇ ਨਾ ਹੀ ਕਰ ਸਕਦਾ ਹੈ।
“Neurons must be triggered by a stimulus to produce nerve impulses” ਦਿਮਾਗ਼ ਵਿਚਲੀਆਂ ਨਿਊਰੋਨਜ਼ ਨੂੰ ਜਦੋਂ ਕਿਸੇ ਤਰੀਕੇ ਨਾਲ ਉਤੇਜਨਾ ਮਿਲਦੀ ਹੈ, ਤਾਂ ਹੀ ਇਸ ਦੀ ਕੋਈ ਕਾਰਵਾਹੀ ਸ਼ੁਰੂ ਹੁੰਦੀ ਅਤੇ ਚੱਲਦੀ ਹੈ।
ਉਦਾਹਰਣ ਵਜੋਂ- ਆਪਣੇ ਦਿਮਾਗ਼ ਦੀ ਮੈਮਰੀ/ਯਾਦਾਸ਼ਤ ਵਿੱਚ ਸਾਰੇ ਜੀਵਨ ਭਰ ਦੀਆਂ ਯਾਦਾਂ ਪਈਆਂ ਹਨ।ਦਿਮਾਗ਼ ਸਾਰੀਆਂ ਯਾਦਾਂ ਵਾਲੀ ਪਟਾਰੀ ਨੂੰ ਹਰ ਵੇਲੇ ਤਾਂ ਖੋਲ੍ਹ ਕੇ ਨਹੀਂ ਨਾ ਬੈਠਾ ਰਹਿੰਦਾ। ਕੁਝ ਦਿਨ ਪਹਿਲਾਂ, ਕੁਝ ਮਹੀਨੇ ਪਹਿਲਾਂ, ਜਾਂ ਕੁਝ ਸਾਲ ਪਹਿਲਾਂ ਦੀ ਕਿਸੇ ਖਾਸ ਘਟਨਾ ਬਾਰੇ ਜਦੋਂ *ਅਸੀਂ* ਵਿਚਾਰ ਕਰਨੀ
ਸ਼ੁਰੂ ਕਰਦੇ ਹਾਂ, ਉਸ ਵਕਤ ਹੀ ਉਸ ਖਾਸ ਸਬੰਧਤ ਘਟਨਾ ਦੀਆਂ ਯਾਦਾਂ ਵਾਲੀ ਫਾਈਲ ਖੁਲ੍ਹ ਜਾਂਦੀ ਹੈ ਅਤੇ ਅਸੀਂ ਉਸ ਘਟਨਾ ਬਾਰੇ ਸੋਚਣਾ, ਵਿਚਾਰਨਾ ਸ਼ੁਰੂ ਕਰ ਦਿੰਦੇ ਹਾਂ।
ਇਹੀ ਇੱਕ ਅਹਮ ਨੁਕਤਾ ਹੈ ਜੋ ਸਮਝਣ ਦੀ ਜਰੂਰਤ ਹੈ ਕਿ- ਸਾਡੀ ਮੈਮਰੀ ਵਿੱਚ ਪਈਆਂ ਫਾਈਲਾਂ ਦੇ ਢੇਰ ਵਿੱਚੋਂ ਕਿਸੇ ਖਾਸ ਘਟਨਾ ਬਾਰੇ ਜਦੋਂ *ਅਸੀਂ* ਸੋਚਣ ਲੱਗਦੇ ਹਾਂ ਜਾਂ ਸੋਚਣਾ ਸ਼ੁਰੂ ਕਰਦੇ ਹਾਂ, ਉਸ ਸਬੰਧਤ ਘਟਨਾ ਵਾਲੀ ਰੀਲ ਚੱਲਣੀ ਸ਼ੁਰੂ ਹੋ ਜਾਂਦੀ ਹੈ।
ਦਿਮਾਗ਼ ਦੀ ਮੈਮਰੀ ਵਿੱਚੋਂ, ਕਿਸੇ ਖਾਸ ਘਟਨਾ ਵਾਲੀ ਫਾਈਲ ਨੂੰ ਖੋਲ੍ਹਣ ਲਈ ਨਿਊਰੋਨਜ਼ ਨੂੰ ਹਰਕਤ ਵਿੱਚ ਕੌਣ ਲਿਆਉਂਦਾ ਅਤੇ ਕੌਣ ਆਦੇਸ਼ ਜਾਰੀ ਕਰਦਾ ਹੈ ਕਿ ਫਲਾਂ-ਫਲਾਂ ਘਟਨਾ ਵਾਲੀਆਂ ਯਾਦਾਂ ਚੇਤੇ ਵਿੱਚ ਲਿਆਉਣੀਆਂ ਹਨ?
ਉਹ ਆਦੇਸ਼ *ਅਸੀਂ* ਕਰਦੇ ਹਾਂ।*ਅਸੀਂ* ਜਦੋਂ ਕਿਸੇ ਘਟਨਾ ਬਾਰੇ ਸੋਚਣਾ ਸ਼ੁਰੂ ਹੀ ਕਰਦੇ ਹਾਂ ਤਾਂ ਦਿਮਾਗ਼ ਵਿਚਲੀਆਂ ਨਿਊਰੋਨਜ਼ ਨੂੰ ਉਹ ਖਾਸ ਫਾਈਲ ਖੋਲ੍ਹਣ ਦਾ ਆਦੇਸ਼ ਜਾਂ ਹੁਕਮ ਮਿਲ ਜਾਂਦਾ ਹੈ, ਨਿਊਰੋਨਜ਼ ਹਰਕਤ ਵਿੱਚ ਆ ਜਾਂਦੇ ਹਨ ਅਤੇ ਦਿਮਾਗ਼ ਦੀ ਅਗਲੀ ਸਾਰੀ ਗਤੀ ਵਿਧੀ ਸ਼ੁਰੂ ਹੋ ਜਾਂਦੀ ਹੈ।
ਮੋਟੇ ਤੌਰ ਤੇ ਜੇ ਕਹਿਣਾ ਹੋਵੇ ਤਾਂ *ਅਸੀਂ* ਦਿਮਾਗ਼ ਨੂੰ ਸੋਚਣ ਦੇ ਕੰਮ ਲਗਾਉਂਦੇ ਹਾਂ ਅਤੇ ਏਥੇ ਇਹ *ਅਸੀਂ* ਦਰਅਸਲ ਸਾਡਾ *ਮਨ* ਹੈ।
ਇਸ ਸਾਰੇ ਕਾਸੇ ਵਿੱਚ *ਅਸੀਂ* ਨੂੰ ਸਮਝਣਾ ਬਹੁਤ ਜਰੂਰੀ ਹੈ ਅਤੇ ਜੇ ਇਸ *ਅਸੀਂ* ਦੀ ਸਮਝ ਆ ਜਾਏ ਤਾਂ ਮਨ ਵਾਲਾ ਵਿਸ਼ਾ ਸਮਝਣਾ ਮੁਸ਼ਕਿਲ ਨਹੀਂ ਰਹਿੰਦਾ।ਅਸਲ ਵਿੱਚ ਕਰਤੇ ਦੀ ਰਚੀ ਕੁਦਰਤ ਦਾ ਇਹ ਕ੍ਰਿਸ਼ਮਾ ਹੀ ਹੈ ਕਿ, ਮਨ ਵਿੱਚ ਪੈਦਾ ਹੋਣ ਵਾਲੇ ਕੋਈ ਵੀ ਵਿਚਾਰ, ਜਿੰਨ੍ਹਾਂ ਦਾ ਕਿ ਕੋਈ ਭੌਤਿਕ ਆਕਾਰ ਨਹੀਂ ਹੈ, ਉਹ ਭੌਤਿਕ ਦਿਮਾਗ਼ ਦੀਆਂ ਨਰਵਜ਼ ਅਤੇ ਸੈਲਾਂ ਨੂੰ ਹਰਕਤ ਵਿੱਚ ਕਿਵੇਂ ਲੈ ਆਉਂਦੇ ਹਨ ਅਤੇ ਕਿਵੇਂ ਉਹਨਾ ਵਿੱਚ ਤਰੰਗਾਂ ਪੈਦਾ ਕਰ ਦਿੰਦੇ ਹਨ? ਮਨ ਅਤੇ ਦਿਮਾਗ਼ ਵਾਲੀ ਇਹ ਖੇਡ ਐਸੀ ਗੁੰਝਲਦਾਰ ਅਤੇ ਵਿਸਮਾਦ ਪੈਦਾ ਕਰਨ ਵਾਲੀ ਹੈ ਕਿ ਕਰਤੇ ਦੀ ਇਸ ਰਚਨਾ ਬਾਰੇ ਡੂੰਘੀ ਵਿਚਾਰ ਰੱਖਣ ਵਾਲਾ ਬੰਦਾ ਕਦੇ ਨਾਸਤਕ ਹੋ ਹੀ ਨਹੀਂ ਸਕਦਾ।ਪਰ ਸਿੱਖਾਂ ਵਿੱਚ ਆ ਵੜੇ ਕੁਝ ਨਾਸਤਕ ਕਿਸੇ ਵੱਖਰੀ ਹੀ ਨਫਰਤੀ ਮਿੱਟੀ ਦੇ ਬਣੇ ਹਨ, ਜਿੰਨਾਂ ਨੂੰ ਅਸਲੀਅਤ ਵੱਲੋਂ ਅੱਖਾਂ ਮੀਟਕੇ, ਰੱਬ ਦੀ ਹੋਂਦ ਨਾ ਮੰਨਣ ਵਿੱਚ ਹੀ ਸੁਕੂਨ ਮਿਲਦਾ ਹੈ।
ਚੱਲਦਾ- (‘ਮਨ ਅਤੇ ਦਿਮਾਗ਼ ਵਾਲੀ ਖੇਡ- 2’ ਲੇਖ ਵਿੱਚ)-
ਜਸਬੀਰ ਸਿੰਘ ਵਿਰਦੀ 06-02-2024

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.