ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ - = ਪੰਜ ਤੱਤ= - ”
“ - = ਪੰਜ ਤੱਤ= - ”
Page Visitors: 10929

“ - = ਪੰਜ ਤੱਤ= - 
ਗੁਰਬਾਣੀ ਅੰਦਰ ਕਈ ਥਾਈਂ ਜਿਕਰ ਆਇਆ ਹੈ ਕਿ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੈ ਸਵਾਲ ਪੈਦਾ ਹੁੰਦਾ ਹੈ ਕਿ ਇਹ ਪੰਜ ਤੱਤ ਹਨ ਕਿਹੜੇ ?
ਵਿਦਵਾਨਾਂ ਨੇ ਸਰੀਰਕ ਪੰਜ ਤੱਤ ਇਹ ਦੱਸੇ ਹਨ- ਪ੍ਰਿਥਵੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਇਹ ਆਕਾਸ਼ ਜਿਸ ਨੂੰ ਕਿ ਖਲਾਅਵੀ ਕਿਹਾ ਜਾਂਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਸਰੀਰ ਵਿੱਚ ਇਹ ਆਕਾਸ਼ ਜਾਂ ਖਲਾਅਕੀ ਹੈ ਅਤੇ ਸਾਡੇ ਸਰੀਰ ਦਾ ਹਿੱਸਾ ਕਿਵੇਂ ਹੈ ?
ਵਿਚਾਰ- ਵਿਦਵਾਨਾਂ ਦੇ ਵਿਚਾਰ ਪੜ੍ਹਕੇ ਜੋ ਸਮਝ ਆਇਆ ਹੈ ਉਸ ਮੁਤਾਬਕ ਪੰਜ ਤੱਤ ਇਹ ਹਨ-
ਪ੍ਰਿਥਵੀ- ਆਪਣਾ ਭੌਤਿਕ ਸਰੀਰ, ਹੱਡੀਆਂ, ਲਹੂ ਮਾਸ ਆਦਿ
ਪਾਣੀ- ਇਹ ਸਰੀਰ ਵਿੱਚ ਤਰਲ ਪਦਾਰਥ ਹਨ, ਇਸ ਦਾ ਕੇਂਦਰ ਗੁਰਦੇ ਪੁਰਸ਼ ਅਤੇ ਇਸਤ੍ਰੀ ਦੇ ਜਨਨ ਅੰਗਾਂ ਦੇ ਜਰੀਏ ਕੰਮ ਕਰਨ ਵਾਲਾ ਤਰਲ ਪਦਾਰਥ ਪਾਚਨ ਕਿਰਿਆ ਵਿੱਚ ਕੰਮ ਆਣ ਵਾਲਾ ਤਰਲ ਪਦਾਰਥ (ਲਿੰਫ, ਲਸਿਕਾ) ਜੋ ਕਿ ਖੁਨ ਦੀਆਂ ਨਾੜੀਆਂ ਵਿੱਚੋਂ ਰਿਸਦਾ ਹੈ, ਆਦਿ
ਅੱਗ- ਇਸ ਦਾ ਕੇਂਦਰ ਪੇਟ, ਤਿੱਲੀ, ਜਿਗਰ, ਪੈਂਕਰੀਆ ਹਨਇਨ੍ਹਾਂ ਦੇ ਜਰੀਏ ਸਰੀਰ  ਨੂੰ ਊਰਜਾ, ਗਰਮੀ ਪੈਦਾ ਕਰਨ ਵਾਲੇ ਪਦਾਰਥ ਤਿਆਰ ਹੁੰਦੇ ਹਨ ਅਤੇ ਇਨ੍ਹਾਂ ਦੇ ਜਰੀਏ ਸਰੀਰਕ ਇੰਦ੍ਰੀਆਂ ਗਤੀਸ਼ੀਲ ਹੁੰਦੀਆਂ ਹਨ ਇਨ੍ਹਾਂ ਦੇ ਜਰੀਏ ਖੁਨ, ਚਰਬੀ, ਮਾਸ ਹੱਡੀਆਂ ਆਦਿ ਬਣਦੇ ਹਨ
ਹਵਾ- ਇਸ ਦਾ ਕੇਂਦਰ ਛਾਤੀ, ਫੇਫੜੇ, ਦਿਲ, ਹਨ ਇਸ ਦੇ ਜਰੀਏ ਸਰੀਰ ਦੀ ਰੱਖਿਆ ਕਰਨ ਵਾਲੇ ਅਤੇ ਸਰੀਰ ਨੂੰ ਚਲਾਣ ਵਾਲੇ ਮੁਖ ਬਲ ਪੈਦਾ ਹੁੰਦੇ ਹਨ ਅਤੇ ਇਸ ਦੇ ਜਰੀਏ ਦਿਮਾਗ ਸ਼ੁੱਧ ਅਤੇ ਗਤੀਸ਼ੀਲ ਰਹਿੰਦਾ ਹੈ
ਆਕਾਸ਼ ਜਾਂ ਖਲਾਅ- ਇਹ ਸਾਡੇ ਸਰੀਰ ਦਾ ਸੂਖਮ ਅਤੇ ਮੁੱਖ ਤੱਤ ਹੈ ਇਹ ਸਾਰੇ ਸਰੀਰ ਵਿੱਚ ਵਿਆਪਕ ਹੈ ਪਰ ਮੁਖ ਤੌਰ ਤੇ ਇਸ ਦਾ ਕਾਰਜ ਖੇਤਰ ਦਿਮਾਗ ਹੈ ਇਸ ਸੂਖਮ ਤੱਤ ਦੇ ਜਰੀਏ ਮਨ ਦੇ ਅੰਦਰ ਫੁਰਨੇ, ਇੱਛਾ, ਇਰਾਦਾ, ਸੰਕਲਪ, ਵਿਕਲਪ, ਇਰਾਦੇ/ ਮਜਬੀਤੀ ਜਾਂ ਢਿੱਲ ਲਿਆਣੀ,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.