ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
= ਪੰਜ ਤੱਤ- ਭਾਗ- 2 =
= ਪੰਜ ਤੱਤ- ਭਾਗ- 2 =
Page Visitors: 3963

 

      = ਪੰਜ ਤੱਤ- ਭਾਗ- 2
ਅੱਜ ਕਲ੍ਹ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਕੁਝ ਲੋਕਾਂ ਨੇ ਗੁਰਬਾਣੀ, ਗੁਰਮਤਿ, ਸਿਖੀ ਸੰਬੰਧੀ ਭੁਲੇਖੇ ਖੜ੍ਹੇ ਕਰੀ ਰੱਖਣੇ ਜਿਵੇਂ ਆਪਣਾ ਟੀਚਾ ਹੀ ਮਿਥ ਰੱਖਿਆ ਹੋਵੇ ਹੁਣ ਤਾਂ ਗੁਰਮਤਿ ਸੰਬੰਧੀ ਗ਼ਲਤੀਆਂ ਕਢ੍ਹਣ ਅਤੇ ਭੁਲੇਖੇ ਖੜ੍ਹੇ ਕਰਨ ਦੀ ਇਕ ਹੋੜ ਜਿਹੀ ਲੱਗੀ ਹੋਈ ਹੈ ਇਕ ਫੈਸ਼ਨ ਤੇ ਇਕ ਕੰਪੀਟੀਸ਼ਨ ਜਿਹਾ ਹੀ ਬਣ ਗਿਆ ਹੈ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਲਈ ਜਿਵੇਂ ਗੁਰਬਾਣੀ ਨੂੰ ਖੇਡ ਦੇ ਮੈਦਾਨ ਵਿੱਚ ਇਕ ਗੇਂਦ ਬਣਾ ਰੱਖਿਆ ਹੈ
ਪਿਛਲੇ ਦਿਨੀ ਇਕ ਸੱਜਣ ਜੀ ਨੇ ਇੱਕ ਲੇਖ ਲਿਖਿਆ ਸੀ ਲੇਖ ਵਿੱਚ ਸੱਜਣ ਜੀ ਨੇ ਲਫਜ਼ ਵਰਤੇ ਸਨ- ਸਰੀਰ ਪੰਜ ਤੱਤਾਂ (ਮਿੱਟੀ, ਹਵਾ, ਅੱਗ, ਪਾਣੀ ਤੇ ਅਕਾਸ਼/ ਖਲਾਅ) ਦਾ ਸਮੂੰਹ ਹੈ ਲੇਕਿਨ ਅਜੋਕੇ ਕੁਝ ਜਿਆਦਾ ਪੜ੍ਹੇ ਲਿਖੇ ਇੱਕ ਵੀਰ ਜੀ ਨੂੰ ਇਹ ਗੱਲ ਹਜ਼ਮ ਨਹੀਂ ਹੋਈ।(ਹਜ਼ਮ ਨਹੀਂ ਹੋਈ ਜਾਂ, ਗੁਰਮਤਿ ਸੰਬੰਧੀ ਭੁਲੇਖਾ ਖੜ੍ਹਾ ਕਰਨ ਦਾ ਇਕ ਨਵਾਂ ਨੁਕਤਾ ਨਜ਼ਰ ਆ ਗਿਆ? ) ਇਨ੍ਹਾਂ ਵੀਰ ਜੀ ਨੇ ਸਵਾਲ ਖੜ੍ਹਾ ਕਰ ਦਿੱਤਾ- ਇਹ ਖਲਾਅਸਾਡੇ ਸਰੀਰ ਦਾ ਹਿੱਸਾ ਕਿਵੇਂ ਬਣ ਸਕਦਾ ਹੈ ?
ਲੇਖਕ ਜੀ ਨੇ ਜਵਾਬ ਦਿੱਤਾ ਕਿ ਇਹ ਗੁਰਬਾਣੀ ਦਾ ਫੁਰਮਾਨ ਹੈ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ
ਇਸ ਦਾ ਜ਼ਿਕਰ ਆਇਆ ਹੈ
ਅੱਗੋਂ ਵੀਰ ਜੀ ਕਹਿਣ ਲੱਗੇ ਪੰਜ ਤੱਤਾਂ ਵਾਲਾ ਸਿਧਾਂਤ ਗੁਰਮਤਿ ਨਹੀਂ
ਹੈ
ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪੰਜ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਤਾਂ ਇਹੀ ਹਨ-ਮਿੱਟੀ, ਹਵਾ, ਅੱਗ, ਪਾਣੀ ਤੇ ਅਕਾਸ਼/ ਖਲਾਅਪਰ ਗੁਰਬਾਣੀ ਵਿੱਚ ਪ੍ਰਗਟਾਏ ਸਾਰੇ ਸਿਧਾਂਤ ਗੁਰਮਤਿ ਨਹੀਂ ਹਨ ਕਈ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਗੱਲ ਲੋਕ-ਮੁਹਾਵਰੇ ਵਿੱਚ ਕਰਨ-ਹਿੱਤ ਪ੍ਰਗਟਾਏ ਨੇ
ਵਿਚਾਰ- ਜੇ ਮੰਨ ਲਿਆ ਜਾਵੇ ਕਿ ਪੰਜ ਤੱਤੀ ਸਰੀਰ ਦਾ ਸਿਧਾਂਤ ਗੁਰਮਤਿ ਨਹੀਂ ਤਾਂ ਸਵਾਲ ਪੈਦਾ ਹੁੰਦਾ ਹੈ ਤਾਂ ਫੇਰ ਇਸ ਸੰਬੰਧੀ ਗੁਰਮਤਿ ਸਿਧਾਂਤ ਕੀ ਹੈ ? ’ ਜੇ ਗੁਰਬਾਣੀ ਵਿੱਚ ਪੰਜ ਤੱਤਾਂਦਾ ਜ਼ਿਕਰ ਕੇਵਲ ਮੁਹਾਵਰੇ ਵਜੋਂ ਹੀ ਆਇਆ ਹੈ ਤਾਂ ਦੋ ਹੀ ਗੱਲਾਂ ਸੰਭਵ ਹਨ:
1-
ਜਾਂ ਤਾਂ ਗੁਰਬਾਣੀ ਵਿੱਚ ਇਸ ਗੱਲ ਨੂੰ ਸਵਿਕਾਰ ਕਰਦੇ ਹੋਏ ਇਸ ਦਾ ਇਸਤੇਮਾਲ ਕੀਤਾ ਹੈ
2-
ਜਾਂ ਇਸ ਦਾ ਖੰਡਣ ਕਰਦੇ ਹੋਏ
ਸਵਾਲ-ਕਰਤਾ ਅਨੁਸਾਰ, ਸਵਿਕਾਰ ਕਰਦੇ ਹੋਏ ਇਸਤੇਮਾਲ ਕੀਤਾ ਤਾਂ ਹੋ ਨਹੀਂ ਸਕਦਾ ਅਤੇ ਜੇ ਗੁਰਮਤਿ ਇਸ ਸਿਧਾਂਤ ਦਾ ਖੰਡਣ ਕਰਦੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ- ਕੀ ਗੁਰਬਾਣੀ ਵਿੱਚ ਕਿਤੇ
ਵੀ ਇਸ ਗੱਲ ਦਾ ਖੰਡਣ ਕੀਤਾ ਹੈ
? ਜੇ ਖੰਡਣ ਕੀਤਾ ਮੰਨ ਵੀ ਲਈਏ ਤਾਂ, ਇਸ ਦੇ ਮੁਕਾਬਲੇ ਗੁਰਮਤਿ ਸਿਧਾਂਤ ਕੀ ਹੈ, ਇਸ ਦਾ ਜਿਕਰ ਗੁਰਬਾਣੀ ਵਿੱਚ ਮਿਲਣਾ ਚਾਹੀਦਾ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਸਾਹਿਬ ਕਿਸੇ ਸਿਧਾਂਤ ਦਾ ਖੰਡਣ ਵੀ ਕਰਦੇ ਹਨ ਅਤੇ ਮੁਹਾਵਰੇ ਵਜੋਂ ਇਸ ਦੀ ਵਰਤੋਂ ਵੀ ਕਰਦੇ
ਹਨ
ਪਰ ਇਸ ਸੰਬੰਧੀ ਆਪਣਾ ਸਿਧਾਂਤ ਕਿਤੇ ਦੱਸਿਆ ਹੀ ਨਾ ਹੋਵੇ ਦੋ ਆਪਾ ਵਿਰੋਧੀ ਗੱਲਾਂ ਕਿਵੇਂ ਸੰਭਵ ਹਨ ਗੁਰਮਤਿ ਕਿਸੇ ਗੱਲ ਨੂੰ ਸਵਿਕਾਰ ਵੀ ਨਹੀਂ ਕਰਦੀ ਅਤੇ ਗੁਰਬਾਣੀ ਵਿੱਚ ਉਸਨੂੰ
ਵਰਤਿਆ ਵੀ ਗਿਆ ਹੈ
?
 
ਸਵਾਲ ਪੈਦਾ ਹੁੰਦਾ ਹੈ ਤਾਂ ਫੇਰ ਗੁਰਮਤਿ ਅਨੁਸਾਰ ਸਰੀਰ ਕਿੰਨੇ ਤੱਤਾਂ ਦਾ ਬਣਿਆ ਹੈ, ਅਤੇ ਉਹ ਤੱਤ ਕਿਹੜੇ-ਕਿਹੜੇ ਹਨ
ਇਹ ਗੱਲ ਆਮ ਹੀ ਦੇਖੀ ਗਈ ਹੈ ਕਿ ਇਨ੍ਹਾਂ ਅਜੋਕੇ ਵਿਦਵਾਨਾਂ ਨੂੰ ਗੁਰਮਤਿ ਦੀ ਜਿਹੜੀ ਗੱਲ ਮੁਆਫਕ ਨਹੀਂ ਬੈਠਦੀ, ਉਸ ਨੂੰ ਲੋਕ-ਬੋਲੀ, ਮੁਹਾਵਰਾ, ਪ੍ਰੋਢਾਵਾਦ ਜਾਂ ਕਹਾਵਤ ਆਦਿ ਨਾਮ ਦੇ ਦਿੱਤਾ ਜਾਂਦਾ ਹੈ ਪਰ ਕਿਤੇ ਵੀ ਇਹ ਗੱਲ ਸਾਫ ਨਹੀਂ ਕਰਦੇ ਕਿ ਉਸ ਦੇ ਮੁਕਾਬਲੇ ਵਿੱਚ ਗੁਰਮਤਿ ਸਿਧਾਂਤ ਕੀ ਹੈ ?  ਜੇ ਆਪਣਾ ਪੱਖ ਸਾਬਤ ਕਰਨ ਲਈ ਕੁਝ ਗੁਰਬਾਣੀ ਉਦਾਹਰਣਾ ਦੇ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵੀ ਅਰਥ ਆਪਣੀ ਮਰਜੀ ਮੁਤਾਬਕ ਘੜ ਦਿੱਤੇ ਜਾਂਦੇ ਹਨ
ਅੱਜ ਹਰ ਗੁਰਮਤਿ ਪ੍ਰੇਮੀ ਵੀਰ ਨੂੰ ਖੁਦ ਸੁਚੇਤ ਹੋ ਕੇ ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਦੀ ਜਰੂਰਤ ਹੈ ਇਸ ਦੇ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਦੀ ਸਹਾਇਤਾ ਲਈ ਜਾ ਸਕਦੀ ਹੈ, ਜੋ ਕਿ ਨੈਟ ਤੇ ਵੀ ਉਪਲਭਦ ਹੈ-
(www.gurugranthdarpan.org )
ਜਸਬੀਰ ਸਿੰਘ ਵਿਰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.