ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 17
“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 17
Page Visitors: 2838
  “ਅਜੋਕਾ ਗੁਰਮਤਿ ਪ੍ਰਚਾਰ?” ਭਾਗ- 17
ਪਿਛਲੇ ਦਿਨੀਂ ਫੇਸ ਬੁੱਕ ਤੇ ਤ:.. ਪ: ਵਾਲਿਆਂ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਬਾਰੇ ਵਿਚਾਰ ਚੱਲ ਰਹੀ ਸੀਫੇਸ ਬੁੱਕ ਤੇ ਚੱਲਦੇ 
ਵਿਚਾਰਾਂ ਦੌਰਾਨ ਪੈਦਾ ਹੋਏ ਸਵਾਲਾਂ ਦੇ ਜਵਾਬ ਤਾਂ ਇਨ੍ਹਾਂ ਕੋਲ ਕੋਈ ਹੈ ਨਹੀਂ ਸੀਸੋ ਵਿਚਾਰ ਚਰਚਾ ਨੂੰ ਨਵਾਂ ਹੀ ਮੋੜ ਦੇਣ ਦੇ 
ਮਕਸਦ ਨਾਲ ਇਨ੍ਹਾਂ ਨੇ ਇਕ ਲੇਖ ਛਾਪ ਦਿੱਤਾਜਿਸ ਵਿੱਚ ਵਿਸ਼ੇ ਨਾਲ ਸੰਬੰਧਤ ਵਿਚਾਰ ਨਾ ਹੋ ਕੇ, ਪਹਿਲਾਂ ਹੋ ਚੁੱਕੇ ਵਿਚਾਰਾਂ ਨੂੰ 
ਤੋੜ-ਮਰੋੜ ਕੇ ਅਤੇ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈਇਨ੍ਹਾਂ ਦੇ ਲੇਖ ਤੋਂ ਪਤਾ ਲੱਗਾ ਹੈ ਕਿ ਇਹ ਗੁਰਬਾਣੀ ਦੇ ਆਪਣੇ ਹੀ
 ਅਰਥ ਕਰਕੇ (ਘੜਕੇ) ਪੇਸ਼ ਕਰਨ ਵਾਲੇ ਹਨਇਹ ਲੋਕ ਪ੍ਰੋ: ਸਾਹਿਬ ਸਿੰਘ ਜੀ ਦੇ ਵਿਆਕਰਣ ਅਧਾਰਿਤ ਅਰਥਾਂ ਦੀ (ਦੱਬੇ ਸੁਰ
 ਵਿੱਚ) ਸਰਾਹਨਾ ਤਾਂ ਕਰਦੇ ਹਨ ਪਰ ਸਿਰਫ ਕਿਸੇ ਮਜਬੂਰੀ ਕਾਰਣਅਸਲ ਵਿੱਚ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਇਹ ਮੁੱਢੋਂ 
ਹੀ ਰੱਦ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ ਪ੍ਰੋ: ਸਾਹਿਬ ਦੀ ਵਿਆਕਰਣ-ਖੋਜ ਬਾਰੇ ਲਿਖਦੇ ਹਨ- “…ਉਨ੍ਹਾਂ ਵੱਲੋਂ ਕੀਤੀ ਮਿਹਨਤ ਲਾਜਵਾਬਸੀ।(ਪਰ) ਇਹ ਨਹੀਂ ਕਿਹਾ ਜਾ
 ਸਕਦਾ ਕਿ ਉਨ੍ਹਾਂ ਵੱਲੋਂ ਸਮਝੀ ਗਈ ਵਿਆਕਰਣਪੂਰੀ ਤਰ੍ਹਾਂ ਸਹੀ ਹੈਇਹ ਪੁੱਛੇ ਜਾਣ ਤੇ ਕਿ ਕੀ ਇਨ੍ਹਾਂਨੇ ਖੁਦ ਨੇ ਗੁਰਬਾਣੀ-ਵਿਆਕਰਣ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ? ਇਸ ਗੱਲ ਦਾ ਇਨ੍ਹਾਂ ਕੋਲ ਕੋਈ 
ਜਵਾਬ ਨਹੀਂ, ਪਰ ਫੇਰ ਵੀ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਮਿਹਨਤ ਨੂੰ ਰੱਦ ਕਰਕੇ ਸਾਰੀ ਗੁਰਬਾਣੀ ਦੇ ਆਪਣੇ ਹੀ ਅਰਥ ਕਰਨ
 (ਘੜਨ) ਦਾ ਕੰਮ ਅਰੰਭਿਆ ਹੋਇਆ ਹੈਗੁਰਬਾਣੀ ਦੇ ਇਨ੍ਹਾਂ ਦੇ ਕੀਤੇ (ਘੜੇ) ਅਰਥ ਕਿਸ ਤਰ੍ਹਾਂ ਦੇ ਹੋਣਗੇ, ਉਸ ਦਾ ਨਮੂੰਨਾ ਪੇਸ਼ ਕੀਤਾ ਜਾ ਰਿਹਾ ਹੈ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਲਾਜਵਾਬਕੰਮ ਨੂੰ ਅੱਗੇ ਤੋਰਦੇ ਹੋਏ, ਅਤੇ ਗੁਰਬਾਣੀ ਵਿਆਕਰਣ ਨੂੰ ਪੂਰੀ ਤਰ੍ਹਾਂ ਸਮਝਦੇ 
ਹੋਏ”, ਇਨ੍ਹਾਂਦੇ ਖੁਦ ਦੇ ਕੀਤੇ ਅਰਥਾਂ ਵਿੱਚ ਕਿਹੜੀ ਵਿਆਕਰਣ ਕੰਮ ਕਰ ਰਹੀ ਹੈ ਇਹ ਪਾਠਕ ਆਪ ਹੀ ਦੇਖ ਲੈਣ 1-“ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ” (1389)ਅਰਥ (ਤ:ਪ:) –“ਕਵੀ ਕਲ ਆਖਦਾ ਹੈ! ਮੈਂ ਉਸ ਨਾਨਕ ਪਾਤਸ਼ਾਹ ਦੇ (ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ 
ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆਤਰਕ- ਪਰਮਾਤਮਾ ਤਾਂ ਸਭ ਦਾ ਸਾਂਝਾ ਇੱਕੋ ਹੀ ਹੈ ਫੇਰ ਨਾਨਕ ਪਾਤਸ਼ਾਹ ਦੇ ਪ੍ਰਭੂ-ਗੁਰੂ ਦੇਗੁਣ ਗਾਉਣ ਦਾ ਕੀ ਮਤਲਬ
 ਹੋਇਆ? ਨਾਨਕ ਪਾਤਿਸ਼ਾਹ ਦਾ ਪ੍ਰਭੂ ਕੋਈ ਵੱਖਰਾ ਸੀ/ ਹੈ?
ਕੀਤੇ ਗਏ ਅਰਥਾਂ ਅਨੁਸਾਰ ਕਵਿ ਕਲ ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ ਜਿਸ ਨੇ ਗ੍ਰਿਹਸਥੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ
 ਮਾਣਿਆਸਵਾਲ- ਜਿਸ ਪ੍ਰਭੂ ਗੁਰੂ ਦੇ ਗੁਣ ਕਵੀ ਕਲ ਗਾਉਂਦਾ ਹੈ, ਕੀ ਉਹ ਪ੍ਰਭੂਗ੍ਰਿਹਸਥੀ ਸੀ / ਹੈ? ਕੀ ਪ੍ਰਭੂ ਨੇ 'ਗ੍ਰਹਸਥੀ 
(ਰਾਜ)', ਜੋਗ ਮਾਣਿਆ? 
2- “ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ” (ਪੰਨਾ-1390)ਅਰਥ (ਤ:--ਪ:) – (ਕਹੇ ਜਾਂਦੇ) ਕਲਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ ਪ੍ਰਮਾਣਿਕ 
(ਠੀਕ) ਹੈਇਸੇ ਗੁਰੂ” (ਸੱਚ ਦਾ ਗਿਆਨ) ਨੂੰ ਅੰਗਦ ਪਾਤਸ਼ਾਹ ਜੀ ਅਤੇ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਗੁਰੂਮੰਨਿਆ
 ('ਕਹਿਆ')ਤਰਕ- ਗੁਰੂ; ਦਾ ਅਰਥ ਸੱਚ ਦਾ ਗਿਆਨਅਰਥ ਕਿਹੜੇ ਹਿਸਾਬ ਨਾਲ ਬਣ ਗਏ?
ਪਾਠਕ ਇਨ੍ਹਾਂ ਦੀ ਵਿਆਕਰਣ ਵੱਲ ਜ਼ਰਾ ਧਿਆਨ ਦੇਣ- ਕਹਾਇਆਅਤੇ ਕਹਿਆਵਿੱਚ ਇਨ੍ਹਾਂ ਨੂੰ ਕੋਈ ਫਰਕ ਨਹੀਂ ਲੱਗ ਰਿਹਾ
ਕਲਿਜੁਗਿ ਪ੍ਰਮਾਣੁ ਨਾਨਕ ਗੁਰੁਦੇ ਅਰਥ ਜੇ ਕਲਿਜੁਗ ਵਿੱਚ ਨਾਨਕ ਪਾਤਸ਼ਾਹ ਜੀ ਦਾ (ਸੱਚ ਦਾ ਗਿਆਨ ਰੂਪੀ) ਗੁਰੂ ਹੀ 
ਪ੍ਰਮਾਣਿਕ  (ਠੀਕ) ਹੈਮੰਨੀਏ ਤਾਂ ਬਾਕੀ ਲਫ਼ਜ਼ ਬਚਦੇ ਹਨ ਅੰਗਦੁ ਅਮਰੁ ਕਹਾਇਓਪਾਠਕ ਖੁਦ ਹੀ ਦੇਖ ਸਕਦੇ ਹਨ ਕਿ
 ਇਨ੍ਹਾਂ ਤਿੰਨਾਂ ਲਫ਼ਜ਼ਾਂ ਦੇ ਕੀ ਅਰਥ ਹੋਣੇ ਚਾਹੀਦੇ ਹਨ।(ਕੀ ਇਸ ਦੇ ਅਰਥ ਕਿਸੇ ਤਰ੍ਹਾਂ ਵੀ- ਅੰਗਦ (ਪਾਤਸ਼ਾਹ) ਅਤੇ ਅਮਰਦਾਸ
 (ਪਾਤਸ਼ਾਹ ਜੀ) ਨੇ ਆਪਣਾ ਗੁਰੂ ਮੰਨਿਆ ਬਣਦੇ ਹਨ?
3- “ਗੁਰੁ ਜਗਤ ਫਿਰਣਸੀਹ ਅਮਰਉਰਾਜੁ ਜੋਗੁ ਲਹਣਾ ਕਰੈ” (ਪੰਨਾ- 1391)ਅਰਥ (ਪ੍ਰੋ: ਸਾਹਿਬ ਸਿੰਘ): ਫਿਰਣਸੀਹ = ਫੇਰੂ ਦਾ ਪੁੱਤਰਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ 
ਰਾਜ ਅਤੇ ਜੋਗ ਮਾਣਦਾ ਹੈ। (ਨੋਟ: ਹੋਰ ਗੁਰਬਾਣੀ ਉਦਾਹਰਣਾਂ ਦੇ ਨਾਲ ਇਹ ਤੁਕ ਵੀ ਤ:--ਪ: ਵਾਲਿਆਂ ਨੂੰ ਅਰਥ ਕਰਨ ਲਈ
 ਪੇਸ਼ ਕੀਤੀ ਗਈ ਸੀ ਪਰ ਇਨ੍ਹਾਂ ਵੱਲੋਂ ਤੁਕ ਦੇ ਅਰਥ ਨਹੀਂ ਕੀਤੇ ਗਏ, ਕਾਰਣ ਇਹ ਖੁਦ ਹੀ ਜਾਣਦੇ ਹਨ, ਜਾਂ ਪਾਠਕ ਖੁਦ
 ਅੰਦਾਜਾ ਲਗਾ ਲੈਣ)
4-“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ 'ਕੳ'ੁ ਫੁਰਿਆ” (ਪੰਨਾ-1393)ਅਰਥ (ਤ:--ਪ:) ਹੇ ਅਮਰਦਾਸ ਜੀ! ਭਗਤਾਂ ਨੂੰ ਉਹ ਨਾਮ ਦੇ ਕੇ ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ
 ਹੋਇਆਪਾਠਕ ਜੀ ਇਨ੍ਹਾਂ ਅਰਥਾਂ ਨੂੰ ਜ਼ਰਾ ਧਿਆਨ ਨਾਲ ਫੇਰ ਤੋਂ ਦੇਖਣ, ਕੀ ਇਨ੍ਹਾਂ ਅਰਥਾਂ ਦਾ ਕੋਈ ਮਤਲਬ ਬਣਦਾ ਹੈ? ਭਗਤਾਂ ਨੂੰ
'ਉਹ' ਨਾਮ ਦੇ ਕੇ, ਪਾਰ ਉਤਾਰਨ ਵਾਲਾ ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ (?)ਜਾਣੀ ਕਿ ਜੇ ਗੁਰੂ ਅਮਰਦਾਸ
ਜੀ ਭਗਤਾਂ ਨੂੰ "ਉਹ (?)" ਨਾਮ ਨਾ ਦਿੰਦੇ ਤਾਂ ਪਾਰ ਉਤਾਰਨ ਵਾਲਾ ਗੁਰੂ ਉਨ੍ਹਾਂਦੇ ਹਿਰਦੇ ਵਿੱਚ ਪ੍ਰਗਟ ਨਹੀਂ ਸੀ ਹੋਣਾਜੇ ਅਮਰਦਾਸਦਾ ਅਰਥ ਹੇ ਅਮਰਦਾਸ!ਕਰੀਏ ਤਾਂ ਗੁਰ 'ਕਉਫੁਰਿਆਦਾ ਅਰਥ ਗੁਰੂ ਆਪ ਜੀ ਦੇ ਹਿਰਦੇ ਵਿੱਚ
 ਪ੍ਰਗਟ ਹੋਇਆਕਿਸੇ ਤਰ੍ਹਾਂ ਵੀ ਬਣਦੇ ਹਨ? (“ਗੁਰ 'ਕਉਫੁਰਿਆ”= ਗੁਰੂ ਆਪ ਜੀ ਦੇ ਹਿਰਦੇ ਵਿੱਚ ਪ੍ਰਗਟ ਹੋਇਆ-ਇਨ੍ਹਾਂ
 ਦੁਆਰਾ ਸਹੀ ਤਰ੍ਹਾਂ ਸਮਝੀ ਗਈ ਵਿਆਕਰਣ'???)
5- “ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ”
 (ਪੰਨਾ- 1394)ਅਰਥ (ਤ:--ਪ:)- ਹੇ ਭਾਈ! ਪ੍ਰਭੂ (ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂ) ਨੂੰ ਪਰਸਣਾ ਚਾਹੀਦਾ ਹੈ, ਜਿਸ ਨਾਲ ਧਰਤੀ 
ਤੋਂ ਕੁਝ ਪਾਪ ਬਿਨਾਸ (ਘਟ) ਜਾਂਦੇ ਹਨਇਸੇ (ਅਮਰਦਾਸ ਜੀ ਦੇ) ਗੁਰੂ ਨੂੰ ਪਰਸੀਐ, ਜਿਸ ਨੂੰ ਸਿਧ-ਸਾਧਿਕ ਵੀ (ਪਰਸਦੇ) 
ਲੋਚਦੇ ਹਨਤਰਕ:- ਗੁਰੁ ਅਮਰਦਾਸੁ ਪਰਸੀਐਦਾ ਅਰਥ ਅਮਰਦਾਸ ਜੀ ਦੇ (ਵੱਲੋਂ ਸਮਝਾਏ) ਗੁਰੂਅਰਥ ਕਿਵੇਂ ਬਣ ਗਏ?
ਸਵਾਲ- ਸਭ ਦੇ ਸ਼ਾਂਝੇ ਇਕ ਪ੍ਰਭੂ ਨੂੰ ਹੀ ਪਰਸਣ ਲਈ ਕਿਉਂ ਨਹੀਂ ਕਿਹਾ ਗਿਆ? ਅਮਰਦਾਸ ਦੇ ਪ੍ਰਭੂ-ਗੁਰੂ ਨੂੰ ਪਰਸਣ ਬਾਰੇ ਕਿਉਂ 
ਕਿਹਾ ਗਿਆ ਹੈ? ਕੀ ਅਮਰਦਾਸ ਜੀ ਦਾ ਪ੍ਰਭੂ ਗੁਰੂਕੋਈ ਵੱਖਰਾ ਹੈ ? 
6- ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ” (ਪੰਨਾ-1396)ਅਰਥ (ਤ:-- ਪ:)- ਕਵੀ ਕਲ੍ਹ ਆਖਦਾ ਹੈ! ਹਰਿਦਾਸ ਠਾਕੁਰ ਜੀ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ (ਗੁਣਾਂ ਦਾ) 
ਸਰੋਵਰ ਹੈ, ਜੋ ਖਾਲੀ ਮਨੁੱਖਾਂ ਨੂੰ ਵੀ (ਗੁਣਾਂ ਨਾਲ) ਭਰ ਦਿੰਦਾ ਹੈਤਰਕ:- ਪਾਠਕ ਅਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹਨ, ਅਤੇ ਨਾਲ ਇਹ ਵੀ ਚੇਤੇ ਰੱਖਣ ਕਿ ਇਨ੍ਹਾਂ ਮੁਤਾਬਕ 'ਗੁਰੂ' ਤੋਂ ਭਾਵ
 'ਪਰਮਾਤਮਾ' ਹੈਅਰਥ ਦੁਬਾਰਾ ਦੇਖੋ ਜੀ- "ਹਰਿਦਾਸ ਠਾਕੁਰ ਦੇ ਪੁੱਤਰ ਰਾਮਦਾਸ ਪਾਤਸ਼ਾਹ ਦਾ ਗੁਰੂ", ਅਰਥਾਤ "ਹਰਿਦਾਸ 
ਠਾਕੁਰ ਦੇ ਪੁੱਤਰ ਦਾ ਪਰਮਾਤਮਾ" (???)ਕੀ ਹਰਿਦਾਸ ਠਾਕੁਰ ਜੀ ਦੇ ਪੁੱਤਰ …. ਦਾ ਪਰਮਾਤਮਾ-ਗੁਰੂਹੋਰ ਦੂਸਰਿਆਂ ਨਾਲੋਂ ਵੱਖਰਾ ਹੈ, ਜਿਹੜਾ ਰਾਮਦਾਸ ਜੀ ਦੇ
ਪਰਮਾਤਮਾ ਨੂੰ ਉਚੇਚੇ ਤੌਰ ਤੇ ਗੁਣਾਂ ਨਾਲ ਭਰਨ ਵਾਲਾ ਦੱਸਿਆ ਹੈ?
ਹਰਿਦਾਸ ਠਾਕੁਰ ਦਾ ਪੁੱਤਰ …” ਕਹਿਣ ਤੋਂ (ਬੰਸਾਵਲੀ ਦੇਣ ਤੋਂ) ਤਾਂ ਲੱਗਦਾ ਹੈ ਕਿਤੇ ਭੁਲੇਖਾ ਨਾ ਲੱਗ ਜਾਵੇ ਕਿ ਕਿਹੜੇ 
ਰਾਮਦਾਸ ਦੇ’ ‘ਪਰਮਾਤਮਾਦੀ ਗੱਲ ਕੀਤੀ ਜਾ ਰਹੀ ਹੈ7- “ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ” 
(ਪੰਨਾ- 1398)ਅਰਥ (ਤ-- ਪ:)- ਗੁਰੂ ਦੀ ਕਿਰਪਾ ਨਾਲ ਨਾਨਕ (ਜੀ), ਅੰਗਦ (ਜੀ) ਅਮਰਦਾਸ (ਜੀ) ਅਤੇ ਹੋਰ ਭਗਤ ਪ੍ਰਭੂ ਰੰਗ ਵਿੱਚ
 ਸਮਾਏ ਹੁੰਦੇ ਹਨ ਹੇ ਰਾਮਦਾਸ ਜੀ! ਇਸ ਰਾਜ ਜੋਗ ਵਾਲੀ ਅਵਸਥਾ ਦਾ ਰਸ ਤੁਸੀਂ ਵੀ (ਉਸੇ) ਗੁਰੂ (ਸਦਕਾ) ਜਾਣਿਆ ਹੈਤਰਕ- ਉੱਪਰ ਪਹਿਲੀ ਉਦਾਹਰਣ ਦੇ ਕੀਤੇ ਗਏ ਅਰਥਾਂ ਵਿੱਚ ਤ:ਪ: ਵਾਲਿਆਂ ਨੇ ਲਿਖਿਆ ਹੈ ਮੈਂ ਉਸ ਨਾਨਕ ਪਾਤਸ਼ਾਹ ਦੇ 
(ਗੁਰੂ) ਪ੍ਰਭੂ ਦੇ ਗੁਣ ਗਾਉਂਦਾ ਹਾਂ, ਜਿਸ ਨੇਂ ਗ੍ਰਿਹਸਤੀ (ਰਾਜ) ਰਹਿੰਦੇ ਹੋਏ (ਸੱਚਾ) ਜੋਗ ਮਾਣਿਆਇਨ੍ਹਾਂ ਅਰਥਾਂ ਦਾ ਮਤਲਬ
 ਇਹੀ ਬਣਦਾ ਹੈ ਕਿ ਪਰਮਾਤਮਾ ਨੇ ਰਾਜ ਜੋਗ ਮਾਣਿਆਸਵਾਲ ਪੈਦਾ ਹੁੰਦਾ ਹੈ ਕਿ ਜੇ ਰਾਜ ਜੋਗ ਪਰਮਾਤਮਾ ਨੇ ਮਾਣਿਆ ਤਾਂ 
ਰਾਮਦਾਸ ਜੀਨੇ ਇਸ ਅਵਸਥਾ ਦਾ ਰੱਸ ਕਿਵੇਂ ਜਾਣ ਲਿਆ? 
ਤੁਕ ਵਿੱਚ ਖਾਸ ਕਰਕੇ ਇਹ ਦਰਸਾਇਆ ਗਿਆ ਹੈ ਕਿ (ਗੁਰੂ) ਨਾਨਕ  ਜੀ, (ਗੁਰੂ) ਅੰਗਦ  ਜੀ ਅਤੇ (ਗੁਰੂ) ਅਮਰਦਾਸ ਜੀ 
ਦੀ ਤਰ੍ਹਾਂ (ਹੇ ਰਾਮਦਾਸ ਜੀ!) ਤੂੰ (ਤੁਸੀਂ) ਵੀ ਰਾਜ ਜੋਗ ਦੇ ਇਸ ਸਵਾਦ ਨੂੰ ਪਛਾਣਿਆ ਹੈਕਿਤੇ ਵੀ “(ਉਸੇ) ਗੁਰੂ ਸਦਕਾਦਾ
 ਜ਼ਿਕਰ ਨਹੀਂ ਹੈ, ਤਾਂ ਇਹ ਲਫ਼ਜ਼/ਭਾਵਾਰਥ ਕਿੱਥੋਂ ਆ ਗਏ?
ਭੱਟਾਂ ਦੇ ਸਵੈਯਾਂ ਵਿੱਚ ਹੀ ਵੱਖ ਵੱਖ ਗੁਰੂ ਸਾਹਿਬਾਂ ਨਾਲ ਗੁਰੂਜਾਂ ਗੁਰਪਦ ਅਨੇਕਾਂ ਵਾਰੀਂ ਆਇਆ ਹੈਗੁਰੂ ਨਾਨਕ  ਜੀ ਨਾਲ
 19 ਵਾਰੀਂ, ਗੁਰੂ ਅੰਗਦ ਜੀ/ ਲਹਣਾ ਜੀ ਨਾਲ 12 ਵਾਰੀਂ ਗੁਰੂ ਅਮਰ ਦਾਸ ਜੀ ਨਾਲ 37 ਵਾਰੀਂ, ਗੁਰੂ ਰਾਮਦਾਸ ਜੀ ਨਾਲ 38
 ਵਾਰੀਂ ਅਤੇ ਗਰੂ ਅਰਜਨ ਜੀ ਨਾਲ 21 ਵਾਰੀਂਇਸ ਤਰ੍ਹਾਂ ਸਿਰਫ ਭੱਟਾਂ ਦੇ ਸਵਈਆਂ ਵਿੱਚ ਹੀ ਗੁਰੂ ਸਾਹਿਬਾਂ ਨਾਲ ਸਿੱਧੇ ਤੌਰ ਤੇ ਗੁਰੂਪਦ 121 ਤੋਂ ਵੀ ਵੱਧ ਵਾਰੀਂ ਆਇਆ ਹੈਜੇ ਗੁਰੂ' ਸ਼ਬਦ ਪਰਮਾਤਮਾ ਲਈ ਆਇਆ ਹੈ ਤਾਂ ਕੀ ਇਹ ਮੰਨਣਾ ਚਾਹੀਦਾ ਹੈ
 ਕਿ ਗੁਰੂ ਸਾਹਿਬਾਂ ਦਾ ਪਰਮਾਤਮਾ-ਗੁਰੂਕੋਈ ਵੱਖਰਾ ਸੀ / ਹੈ?
ਸੋ ਇਹ ਹਨ ਨਮੂੰਨੇ ਵਜੋਂ ਇਨ੍ਹਾਂ ਦੀ ਵਿਆਕਰਣ ਸਮਝ ਅਨੁਸਾਰ ਕੀਤੇ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝਕੁ ਉਦਾਹਰਣਾਂਪਾਠਕ ਦੇਖ ਸਕਦੇ ਹਨ ਕਿ ਗੁਰਬਾਣੀ ਦੇ ਕਿਸ ਤਰ੍ਹਾਂ ਦੇ ਅਰਥ ਇਹ ਘੜਨ ਵਾਲੇ ਹਨਅਤੇ ਆਪਣੇ ਇਨ੍ਹਾਂ ਅਰਥਾਂ ਦੇ ਆਧਾਰ ਤੇ 
ਇਹ ਪ੍ਰੋ: ਸਾਹਿਬ ਸਿੰਘ ਜੀ ਦੀ ਉਮਰ ਭਰ ਦੀ ਗੁਰੂ ਨੂੰ ਸਮਰਪਿਤ, ਇਮਾਨਦਾਰਾਨਾ ਮਿਹਨਤ ਉੱਤੇ ਪਾਣੀ ਫੇਰਨ ਦੀ ਕੋਸ਼ਿਸ਼ ਵਿੱਚ
 ਹਨ ਅਤੇ ਗੁਰਮਤਿ ਪ੍ਰਚਾਰ ਦੇ ਨਾਂ ਤੇ ਇਹ ਕੀ ਪ੍ਰਚਾਰ ਰਹੇ ਹਨ?
ਗੁਰਬਾਣੀ ਦੇ ਆਪਣੀ ਸੋਚ ਅਨੁਸਾਰ ਅਰਥ ਘੜਨ ਲਈ ਇਹ ਹੋਰ ਕੀ-ਕੀ ਪਾਪੜ ਵੇਲ ਰਹੇ ਹਨ, ਇਸ ਬਾਰੇ ਅੱਗੋਂ ਦੇ ਵਿਚਾਰ 
ਵੱਖਰੇ ਲੇਖ ਦੁਆਰਾ ਦਿੱਤੇ ਜਾਣਗੇਜਸਬੀਰ ਸਿੰਘ ਵਿਰਦੀ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.