ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23 ਏ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23 ਏ
Page Visitors: 3194

“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23 ਏ
ਦੇ ਉਚਾਰਣ ਸੰਬੰਧੀ ਵਿਚਾਰ ਚੱਲ ਰਹੀ ਸੀ । ਇਸ ਵਿਚਾਰ-ਲੜੀ ਵਿੱਚ ਇਸ ਤੋਂ ਪਹਿਲਾਂ ਦੇ ਵਿਚਾਰ “ਅਜੋਕਾ ਗੁਰਮਤਿ ਪ੍ਰਚਾਰ? ਭਾਗ 23 ਤੇ ਦੇਖੇ ਜਾ ਸਕਦੇ ਹਨ ।
ਕਾਫੀ ਸਮੇਂ ਤੋਂ ਕੁਝ ਅਨ-ਮਤੀਏ ਦਾ ਸਰੂਪ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਸਨ । ਪਰ ਹੁਣ ਉਨ੍ਹਾਂ ਅਨ-ਮਤੀਆਂ ਨਾਲੋਂ ਵਧ ਸਿੱਖੀ ਸਰੂਪ ਵਾਲੇ ਕੁਝ ਲੋਕਾਂ ਨੇ ਵੀ ਦਾ ਸਰੂਪ ਅਤੇ ਇਸ ਦੇ ਅਰਥ ਵਿਗਾੜਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।ਉਨ੍ਹਾਂ ਵਿੱਚੋਂ ਹੀ ਇਕ ਵਿਅਕਤੀ ਜਿਸਨੂੰ ਕਿ ਇਸ ਲੇਖ ਦੇ ਪਹਿਲੇ ਭਾਗ (ਭਾਗ 23) ਵਿੱਚ “ਵਿਦਵਾਨ ਇ: ਸਿੰਘ” ਲਿਖਕੇ ਸੰਬੋਧਨ ਕੀਤਾ ਗਿਆ ਸੀ ਨੂੰ ਇੱਥੇ “ਡਾ:” ਕਹਿਕੇ ਸੰਬੋਧਨ ਕੀਤਾ ਜਾ ਰਿਹਾ ਹੈ । ਕਿਉਂਕਿ ਜਿਸ ਬੰਦੇ ਨੇ ਸਿੱਖੀ ਸੰਬੰਧੀ ਭੁਲੇਖੇ ਖੜ੍ਹੇ ਕਰੀ ਰੱਖਣੇ ਆਪਣਾ ਮਕਸਦ ਮਿਥ ਰੱਖਿਆ ਹੈ ਉਸ ਨੂੰ ‘ਵਿਦਵਾਨ’ ਕਹਿਕੇ ਸੰਬੋਧਨ ਕਰਨਾ ਪੰਥ ਨਾਲ ਧੋਖਾ ਹੈ । ਪੇਸ਼ ਹੈ ਉਸ ਵਿਅਕਤੀ / ‘ਡਾ:’ ਦੁਆਰਾ ਸੰਬੰਧੀ ਲਿਖੇ ਗਏ ਨਵੇਂ ਲੇਖ ਦੇ ਸੰਬੰਧ ਵਿੱਚ ਵਿਚਾਰ:-
ਡਾ: ਲਿਖਦਾ ਹੈ- "ਕੱਲੀ-ਕਾਰੀ ਸਵਰ ਧੁਨੀ ਨੂੰ ਪਰਾਪਤ ਕਰਨ ਹਿਤ ੳ, ਅ ਜਾਂ ੲ ਅੱਖਰਾਂ ਨਾਲ ਕੋਈ ਨਾ ਕੋਈ ਲਗ ਮਾਤ੍ਰਾ ਜੋੜ ਲਈ ਜਾਂਦੀ ਹੈ । ਹੁਣ ਹੋੜੇ ਦੀ ਮਾਤਰਾ ਨੇ ੳ ਨਾਲ ਜੁੜਨਾ ਹੈ । ਹੋੜਾ ਕਿਸੇ ਅੱਖਰ ਦੀ ਚੋਟੀ ਦੇ ਉੱਤੇ ਹੀ ਰੱਖਿਆ ਜਾਂਦਾ ਹੈ।ੳ ਦੇ ਉੱਤੇ ਹੋੜਾ ਰੱਖਣ ਨਾਲ ਇਹ ਇਸ ਦੇ ਨਾਲ ਆ ਰਹੇ ਦੂਸਰੇ ਅੱਖਰਾਂ ਦੇ ਮੁਕਾਬਲੇ ਵਧੇਰੇ ਹੀ ਉੱਚਾ ਹੋ ਜਾਵੇਗਾ । ਇਸ ਤਰ੍ਹਾਂ ਇਸ ਤੋਂ ਪਹਿਲਾਂ ਆ ਰਹੀ ਪੰਕਤੀ ਵਿਚਾਲੇ ਫਾਸਲਾ ਵੀ ਵਧਾਣਾ ਪਏਗਾ । ਜਿਸ ਨਾਲ ਸਮੂਚੇ ਪੰਨੇ ਦੀ ਲਿਖਤ ਬੇਢਬੀ ਹੋ ਜਾਵੇਗੀ । ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਹਿਤ ਲਿਖਾਰੀਆਂ ਨੇ ਪਹਿਲਾਂ ਹੋੜੇ ਨੂੰ ਊੜੇ ਦੇ ਨਾਲ ਸੱਜੇ ਪਾਸੇ ਨੂੰ ਲੇਟਵੇਂ ਰੁਖ ਕਰਕੇ ਜੋੜਨਾ ਅਰੰਭ ਕਰ ਦਿੱਤਾ । ਕਿਉਂਕਿ ਬਿੰਦੀ (ਟਿੱਪੀ ਦੀ ਜਗਹ ਤੇ) ਅਤੇ ਅੱਧਕ ਵੀ ਇਸੇ ਤਰ੍ਹਾਂ ਊੜੇ ਦੇ ਸੱਜੇ ਪਾਸੇ ਜੋੜੀਆਂ ਜਾ ਰਹੀਆਂ ਸਨ । ਪ੍ਰੰਤੂ ਹੋੜੇ ਦਾ ਅਕਾਰ ਬਿੰਦੀ ਅਤੇ ਅੱਧਕ ਦੇ ਮੁਕਾਬਲੇ ਕਾਫੀ ਵੱਡਾ ਹੋਣ ਕਰਕੇ ਸਮੱਸਿਆ ਪੂਰੀ ਤਰ੍ਹਾਂ ਹਲ ਨਹੀਂ ਹੋ ਰਹੀ ਸੀ । ਇਸ ਲਈ ਲਿਖਾਰੀਆਂ ਨੇ ਇਸ ਲੇਟਵੇਂ ਹੋੜੇ ਨੂੰ ਥੋੜ੍ਹੇ ਵਿੰਗ ਵਾਲੀ ਲਕੀਰ ਵਿੱਚ ਬਦਲ ਦਿੱਤਾ । ਬਾਦ ਵਿੱਚ ਕੁਝ ਲਿਖਾਰੀਆਂ ਨੇ ਊੜੇ ਨੂੰ ਉੱਪਰੋਂ ਖੁਲ੍ਹਾ ਰੱਖਕੇ ਹੀ ਇਸ ਨੂੰ ਹੋੜੇ ਵਾਲੇ ਊੜੇ ਦਾ ਵਿਕਲਪ ਮੰਨ ਲਿਆ ਅਤੇ ੳ ਦੇ ਨਾਲ ਹੋੜੇ ਦੇ ਚਿੰਨ੍ਹ (ਖੜ੍ਹਵੇਂ ਜਾਂ ਲੇਟਵੇਂ) ਦੀ ਲੋੜ ਨੂੰ ਖ਼ਤਮ ਕਰ ਦਿੱਤਾ । ਇਸ ਤੋਂ ਅੱਗੇ ਡਾ: ਨੇ ਕਾਲਪਨਿਕ ਚਿੱਤਰ ਘੜਕੇ ਪੇਸ਼ ਕੀਤਾ ਹੈ।ਕਿਸੇ ਕਾਰਨ ਡਾ: ਦੁਆਰਾ ਪੋਸਟ ਕੀਤੇ ਚਿੱਤਰ ਇੱਥੇ ਪੇਸਟ ਨਹੀਂ ਕੀਤੇ ਜਾ ਸਕਦੇ  । ਚਿੱਤਰ ਵਿੱਚ ਨੰ:1 ਤੇ ਡਾ: ਨੇ ੳ ਦੇ ਉੱਪਰ ‘ ੋ’ ਹੋੜਾ ਜੜਿਆ ਹੈ।ਅਤੇ ਅਖੀਰਲੇ ਨੰ:9 ਤੇ ਇਸ ਦਾ ਰੂਪ ਓ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ੳ ਦੇ ਉੱਪਰ ‘ ੋ’ ਤੋਂ ਬਦਲਦਾ ਹੋਇਆ ਓ ਰੂਪ ਬਣਿਆ ਹੈ।ਡਾ: ਇਹ ਕਹਿਣਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਦੁਆਰਾ ਰਚਿਆ ਅਸਲ ਵਿੱਚ ੴ (/ ਇਕ ਓ) ਹੀ ਹੈ ।
ਆਪਣੀਆਂ ਕਲਪਨਾਵਾਂ ਦੁਆਰਾ ਘੜਿਆ ਚਿੱਤਰ ਪੇਸ਼ ਕਰਕੇ ਅੱਗੇ ਡਾ: ਲਿਖਦਾ ਹੈ- “ਉੱਪਰ ਦਿੱਤੀ ਗਈ ਵਿਆਖਿਆ ਅਤੇ ਊੜੇ ਦੀ ਬਨਾਵਟ ਸੰਬੰਧੀ ਦਿੱਤੇ ਗਏ 1 ਤੋਂ 9 ਚਿੱਤਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵਿੱਚ ਊੜੇ ਦੇ ਨਾਲ ਸੱਜੇ ਪਾਸੇ ਨੂੰ ਲੱਗੀ ਹੋਈ ਵਲ਼-ਵਿੰਗ ਖਾਂਦੀ ਲਕੀਰ ਹੋੜੇ ਦੀ ਲਗ-ਮਾਤਰਾ ਤੋਂ ਹੀ ਪਰਾਪਤ ਹੋਈ ਹੈ”। ਵਿਚਾਰ- ਆਮ ਬੋਲਚਾਲ ਵਾਲੀ ਭਾਸ਼ਾ ਵਿੱਚ ਲਿਖਣ ਦਾ ਹਿੱਸਾ ਕਦੇ ਵੀ ਨਹੀ ਰਿਹਾ । ਅਤੇ ਗੁਰੂ ਸਾਹਿਬ ਨੇ ਵੀ (ਸਿਰਲੇਖਾਂ ਨੂੰ ਛੱਡਕੇ) ਨੂੰ ਗੁਰਬਾਣੀ ਦੇ ਆਮ ਸ਼ਬਦਾਂ ਵਿੱਚ ਕਿਤੇ ਵੀ ਨਹੀਂ ਵਰਤਿਆ । ਹਰ ਥਾਂ ਤੇ ਸਿਰਲੇਖਾਂ ਵਿੱਚ ਹੀ ਲਿਖਿਆ ਗਿਆ ਹੈ । ਸੋ ਇਸ ਤੋਂ ਪਹਿਲਾਂ ਆਉਣ ਵਾਲੀ ਕਿਸੇ ਸਤਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਤਾਂ ਫੇਰ ਡਾ: ਨੇ ਕਿਵੇਂ ਅੰਦਾਜਾ ਲਗਾ ਲਿਆ ਕਿ ਇਸ ਤੋਂ ਪਹਿਲਾਂ ਆਉਣ ਵਾਲੀ ਸਤਰ ਵਿੱਚ ਫਾਸਲਾ ਘੱਟ ਰਹਿ ਜਾਂਦਾ ਸੀ ਇਸ ਲਈ ੳ ਦੇ ਉੱਪਰ ‘ ੋ’ ਹੋੜੇ ਨੂੰ ਹਟਾ ਕੇ ਓ ਵਾਲਾ ਰੂਪ ਬਣਾ ਦਿੱਤਾ ਗਿਆ?
ਆਪਣੇ ਆਪ ਨੂੰ ਡਾ: ਅਖਵਾਉਣ ਵਾਲਾ ਇਹ ਸ਼ਖਸ ਕੀ ਪੁਰਾਤਨ ਕਿਸੇ ਵੀ ਲਿਖਤ ਦਾ ਨਮੂੰਨਾ ਪੇਸ਼ ਕਰ ਸਕਦਾ ਹੈ ਜਿਸ ਤੋਂ ਸਾਬਤ ਹੋ ਸਕੇ ਕਿ ਪਹਿਲਾਂ ‘ੳ’ ਦੇ ਉੱਪਰ ‘ ੋ’ ਹੋੜੇ ਦਾ ਪ੍ਰਯੋਗ ਕੀਤਾ ਜਾਂਦਾ ਸੀ ?
ਅੱਗੇ ਡਾ: ਲਿਖਦਾ ਹੈ- “ਉਂਜ ਪਹਿਲੇ ਪੰਜ ਸਿੱਖ ਗੁਰੂਆਂ ਵਿੱਚੋਂ ਕਿਸੇ ਦੀ ਵੀ ਕੋਈ ਹੱਥ-ਲਿਖਤ ਉਪਲਭਦ ਨਹੀਂ ਰਹੀ।.. ਸੋ.. ਇਹ ਕਿਆਸ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਜੀ ਨੇ ਆਪਣੀ ਕਲਮ ਨਾਲ ਲਿਖਣ ਵੇਲੇ ‘ੴ ’ ਨੂੰ ਕਿਸ ਰੂਪ ਵਿੱਚ ਲਿਖਿਆ ਸੀ ਭਾਵ ਉਹਨਾ ਨੇ ਊੜੇ ਦੇ ਸੱਜੇ ਪਾਸੇ ਕੋਈ ਲੰਬੀ ਲਕੀਰ ਜੋੜੀ ਵੀ ਸੀ ਕਿ ਨਹੀਂ” ।
ਕੁਰਬਾਨ ਜਾਈਏ ਐਸੇ ਖੋਜੀ ਸਕੌਲਰ ਦੇ ।          
ਇੱਕ ਪਾਸੇ ਕਾਲਪਨਿਕ ਚਿੱਤਰ ਦੇ ਜਰੀਏ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ੴ ਪਹਿਲਾਂ ‘ੳ’ ਦੀ ਚੋਟੀ ਤੇ ‘ ੋ’ (ਹੋੜੇ) ਦੇ ਰੂਪ ਵਿੱਚ ਲਿਖਿਆ ਜਾਂਦਾ ਸੀ।ਬਾਦ ਵਿੱਚ ਬਦਲਦਾ ਹੋਇਆ ਇਸ ਦਾ ‘ਓ’ ਵਾਲਾ ਰੂਪ ਬਣ ਗਿਆ ਹੈ ।
ਦੂਜੇ ਪਾਸੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ- ਹੋ ਸਕਦਾ ਹੈ ਗੁਰੂ ਸਾਹਿਬ ਨੇ ਕਾਰ ‘> ’ ਵਾਲੀ ਲਕੀਰ ਤੋਂ ਬਿਨਾ ਹੀ ੴ ਲਿਖਿਆ ਹੋਵੇ।ਅਰਥਾਤ ਗੁਰੂ ਸਾਹਿਬ ਨੇ ਪਹਿਲਾਂ ਹੀ ੴ ਲਿਖਿਆ ਹੋਵੇ ।
ਡਾ: ਦੇ ਇਨ੍ਹਾਂ ਅੰਦਾਜਿਆਂ ਤੋਂ ਚਿੱਤਰਾਂ ਦੇ ਜਰੀਏ ਬਿਆਨ ਕੀਤੀ ੳ ਦੇ ਉੱਪਰ  ੋ ਹੋੜੇ ਵਾਲੀ ਸਾਰੀ ਕਹਾਣੀ ਖੁਦ ਬ ਖੁਦ ਕੋਰੀਆਂ ਕਲਪਨਾਵਾਂ ਸਾਬਤ ਨਹੀਂ ਹੋ ਜਾਂਦੀ ?  ਇਸ ਗੱਲ ਤੋਂ ਇਹ ਸਾਬਤ ਨਹੀਂ ਹੋ ਜਾਂਦਾ ਕਿ ਕਿਸੇ ਵੀ ਤਰੀਕੇ ਨਾਲ ਉਹ ਦਾ ਸਰੂਪ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ? ਕਿਸੇ ਲਿਖਤੀ ਸਬੂਤ ਦੀ ਅਣਹੋੰਦ ਕਾਰਨ ਵੀ ਡਾ: ਦੀ ਸਾਰੀ ਕਹਾਣੀ ਕਾਲਪਨਿਕ ਸਾਬਤ ਨਹੀਂ ਹੋ ਜਾਂਦੀ  ?
ਡਾ: ਦਾ ਕਹਿਣਾ ਹੈ-‘ਗੁਰੂ ਨਾਨਕ ਸਾਹਿਬ ਨੇ ਓ ਦੇ ਨਾਲ ਲੰਬੀ ਲਕੀਰ > ਪਾਈ ਵੀ ਸੀ ਕਿ ਨਹੀਂ’ । ਡਾ: ਦੀ ਇਹ ਬੇ-ਬੁਨਿਆਦ ਕਲਪਨਾ ਪੁਰਾਤਨ ਹੁਕਮਨਾਮਿਆਂ ਤੋਂ ਵੀ ਝੂਠੀ ਸਾਬਤ ਹੋ ਜਾਂਦੀ ਹੈ ।
ਗੁਰੂ ਸਾਹਿਬਾਂ ਦੁਆਰਾ ਹਥ-ਲਿਖਤ ਜਿੰਨੇ ਵੀ ਹੁਕਮਨਾਮੇ ਉਪਲਭਦ ਹਨ ਸਭ ਵਿੱਚ ੴ, ਓ ਤੋਂ ਬਾਦ ਕਾਰ >   ਵਾਲੀ ਲਕੀਰ ਪਾਈ ਹੋਈ ਹੈ।ਕੀ ਡਾ: ਇਹ ਕਹਿਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਓ ਦੇ ਨਾਲ  >  ਵਾਲੀ ਲਕੀਰ ਸ਼ਾਇਦ ਨਹੀਂ ਪਾਈ ਸੀ ਪਰ ਬਾਦ ਵਾਲੇ ਗੁਰੂ ਸਾਹਿਬਾਂ ਨੇ ਆਪਣੇ ਕੋਲੋਂ ਹੀ ਪਾ ਦਿੱਤੀ ?
ਗੰਡਾ ਸਿੰਘ ਦੁਆਰਾ ਸੰਪਾਦਿਤ ਪੁਸਤਕ ‘ਹੁਕਮਨਾਮੇ’ ਦੇਖੋ-ਪੰਨਾ 110 ਤੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਹੁਕਮਨਾਮੇ ਵਿੱਚ ਸਿਰਲੇਖ ਵਿੱਚ >  ਵਾਲੀ ਲਕੀਰ ਦੇ ਨਾਲ ੴ ਲਿਖਿਆ ਹੋਇਆ ਹੈ । ਅਤੇ ਹੁਕਮਨਾਮੇ ਦੀ ਇਬਾਰਤ ਵਿੱਚ ਪੰਜਵੀਂ ਲਾਇਨ ਤੇ ‘ਓਸ’ ਸ਼ਬਦ ‘ਓ’ ਨਾਲ ਲਿਖਿਆ ਹੋਇਆ ਹੈ । ਪੰਨਾ 114 ਤੇ ਸਿਰਲੇਖ >  ਨਾਲ ੴ  ਤੋਂ ਸ਼ੁਰੂ ਹੈ।ਅਤੇ ਹੁਕਮਨਾਮੇ ਦੀ ਇਬਾਰਤ ਵਿੱਚ ਤੀਜੀ ਲਾਇਨ ਤੇ ‘ਓਸ’ ਸ਼ਬਦ ‘ਓ’ ਨਾਲ ਲਿਖਿਆ ਹੋਇਆ ਹੈ ।                    
ਪੰਨਾ 200 ਤੇ ਮਾਤਾ ਸੁੰਦਰੀ ਜੀ ਦੁਆਰਾ ਲਿਖਿਤ ਹੁਕਮਨਾਮੇ ਦੇ ਸਿਰਲੇਖ ਵਿੱਚ >  ਨਾਲ ‘ੴ’ ਲਿਖਿਆ ਹੈ।ਅਤੇ ਅਖੀਰਲੀ ਲਾਇਨ ਵਿੱਚ ‘ਅਸੂਓ’ ਸ਼ਬਦ ‘ਓ’ ਨਾਲ ਲਿਖਿਆ ਹੈ ।
ਇਹ ਅਖੌਤੀ ਡਾ: ਕਿਵੇਂ ਕਹਿੰਦਾ ਹੈ ਕਿ ‘ਓå ’ ੳ ਦੇ ਉੱਪਰ ਹੋੜੇ ਤੋਂ ਪੜਾਵ ਦਰ ਪੜਾਵ ਸਫਰ ਕਰਦਾ ਹੋਇਆ ਓ ਵਾਲਾ ਰੂਪ ਬਣਿਆ ਹੈ, ਜਦਕਿ ਪੁਰਾਤਨ ਹੱਥ ਲਿਖਤ ਹੁਕਮਨਾਮਿਆਂ ਵਿੱਚ ਇੱਕੋ ਸਮੇਂ ਸਿਰਲੇਖਾਂ ਵਿੱਚ ੴ ਦਾ ਸਰੂਪ ‘ਓå ’ ਵਾਲਾ ਹੈ ਅਤੇ ਲਿਖਤ ਦੀ ਇਬਾਰਤ ਵਿੱਚ ਓ ਲਿਖਿਆ ਹੋਇਆ ਹੈ?  
ਜੇ , ‘ਇਕੋ’ ਹੀ ਹੈ ਤਾਂ ਸਿਰਲੇਖਾਂ ਨੂੰ ਛੱਡਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਡਾ: ਕਿਤੇ ਵੀ ਗਿਣਤੀ ਦੇ ‘1’ ਨਾਲ ਇਕੋ ਲਿਖਿਆ ਦਿਖਾ ਸਕਦਾ ਹੈ ?ਗੁਰਬਾਣੀ ਦੀਆਂ ਕੁਝ ਉਦਾਹਰਣਾਂ ਦੇਖੋ-
ਸਲੋਕ ਕਬੀਰ ਜੀ-
ਬਲਿਹਾਰੀ ਇਸ ਜਾਤਿ ਕਉ ਜਿਹ *ਜਪਿਓ* ਸਿਰਜਨਹਾਰੁ॥2॥
ਮੋਹਿ *ਮਿਲਿਓ* ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ॥6॥
ਕਬੀਰ ਚੰਦਨ ਕਾ ਬਿਰਵਾ ਭਲਾ *ਬੇੜਿਓ* ਢਾਕ ਪਲਾਸ॥11॥
ਸਲੋਕ ਫਰੀਦ ਜੀ:-
ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ *ਭਵਿਓਮ*॥20॥
ਫਰੀਦਾ ਨੰਢੀ ਕੰਤੁ ਨ *ਰਾਵਿਓ* ਵਡੀ ਥੀ ਮੁਈਆਸੁ॥54॥
ਭਗਤ, ਜੋ ਕਿ ਗੁਰੂ ਸਾਹਿਬ ਤੋਂ ਵੀ ਪਹਿਲਾਂ ਹੋ ਚੁੱਕੇ ਸਨ ਦੀ ਬਾਣੀ ਵਿੱਚ ਵੀ “ਓ” ਸ਼ਬਦ “ਓ” ਦੇ ਰੂਪ ਵਿੱਚ ਹੀ ਲਿਖਿਆ ਜਾਂਦਾ ਸੀ ਤਾਂ ਇਹ ਅਖੌਤੀ ਡਾ: ਕਿਵੇਂ ਕਹਿੰਦਾ ਹੈ ਕਿ “ਓ” ਪਹਿਲਾਂ ੳ ਦੇ ਉੱਪਰ ‘ ੋ’ ਹੋੜੇ ਦੇ ਨਾਲ ਲਿਖਿਆ ਜਾਂਦਾ ਸੀ, ਬਾਦ ਵਿੱਚ ਇਸ ਦਾ ਰੂਪ ਓ ਹੋ ਗਿਆ ?      
ਡਾ: ਨੇ ਹੁਕਮਨਾਮਿਆਂ ਵਿੱਚੋਂ ਚਿੱਤਰ ਪੇਸ਼ ਕੀਤਾ ਹੈ ਜਿਸ ਵਿੱਚ ਪੁਰਾਤਨ ਹੱਥ ਲਿਖਤ ੴ ਦੇ ਨਮੂੰਨੇ ਹਨ।(ਕਿਸੇ ਕਾਰਨ ਇੱਥੇ ਚਿੱਤਰ ਪੇਸਟ ਨਹੀਂ ਕੀਤਾ ਜਾ ਸਕਿਆ।ਪਰ) ਚਿੱਤਰ ਵਿੱਚ ਹੱਥ ਲਿਖਤ ੴ ਹੋਣ ਕਰਕੇ ਸਾਰੇ ਨਮੂੰਨੇ ਵੱਖ ਵੱਖ ਸਟਾਇਲ ਵਿੱਚ ਨਜ਼ਰ ਆ ਰਹੇ ਹਨ, ਪਰ ਕਿਸੇ ਵਿੱਚ ਵੀ ਇਹ ਨਹੀਂ ਲੱਗਦਾ ਕਿ ਪਹਿਲਾਂ ਦਾ ਸਰੂਪ ‘ੳ ਦੇ ਉੱਪਰ ਹੋੜੇ’ ਵਾਲਾ ਸੀ ਅਤੇ ਹੌਲੀ ਹੌਲੀ ੴ ਬਣ ਗਿਆ।
ਡਾ: ਲਿਖਦਾ ਹੈ-
“ਅਸਲ ਵਿੱਚ ਹਿੰਦੂ ਫਲਸਫੇ ਵਿੱਚ ‘ਅਉਮ’ ਨੂੰ ਇੱਕ ਧੁਨੀ ਸਮੂਹ ਦੇ ਤੌਰ ਤੇ ਚਿਤਵਿਆ ਗਿਆ ਹੈ । ਅਤੇ ਉੱਥੇ ‘ਅ’ ਦੀ ਧੁਨੀ ਵਾਸਤੇ ਸ਼ਬਦ-ਰੂਪ ‘ਆਕਾਰ’ ਵਰਤਿਆ ਗਿਆ ਹੈ । ਹਿੰਦੂ ਫਲਸਫੇ ਵਿੱਚ ਇਸੇ ‘ਆਕਾਰ’ ਨੂੰ ਹੀ ਓਅੰ ਨਾਲ ਜੋੜਕੇ ‘ਓਅੰਕਾਰ’ ਬਣਾਇਆ ਗਿਆ ਹੈ (ਇਥੇ ਓਅੰਕਾਰ ਦਾ ਅਰਥ ਹੋਇਆ ‘ਅਉਮ’ ਨੂੰ ਲੰਬਾ ਕਰਕੇ ਉਚਾਰਨ ਦੀ ਧੁਨੀ । ਇੱਥੋਂ ਤੱਕ ਕਿ ਅ, ਉ ਅਤੇ ਮ ਨਾਲ ਵੀ ‘ਆਕਾਰ’ ਜੋੜ ਕੇ ਕ੍ਰਮਵਾਰ ‘ਅਆਕਾਰ, ਓਆਕਾਰ ਅਤੇ ਮਆਕਾਰ’ ਬਣਾ ਲਿਆ ਜਾਂਦਾ ਹੈ । ਇਸ ਤਰ੍ਹਾਂ ਹਿੰਦੂ ਫਲਸਫੇ ਵਿੱਚ ਓਮ / ਓਅੰ / ਓਅੰਕਾਰ ਨੂੰ ਲੈ ਕੇ ਵੱਡਾ ਭੰਬਲਭੂਸਾ ਬਣਿਆ ਹੋਇਆ ਹੈ”।
ਵਿਚਾਰ- ਅਧੂਰੀ ਜਾਣਕਾਰੀ ਦੇ ਆਧਾਰ ਤੇ ਡਾ: ੴ (ਇਕ ਓਅੰਕਾਰ) ਦੀ ਵਿਆਖਿਆ ਕਰਨ ਲੱਗਾ ਹੋਇਆ ਹੈ । ਜਿਸ ਨੂੰ ਇਹ ‘ਅਆਕਾਰ, ਓਆਕਾਰ ਅਤੇ ਮਆਕਾਰ’ ਦੱਸਦਾ ਹੈ, ਉਸ ਬਾਰੇ ਅਸਲ ਵਿਚਾਰ ਇਹ ਹੈ ਕਿ- ਜਿਵੇਂ ਪੰਜਾਬੀ ਵਿੱਚ ‘ੳ’ ਨੂੰ ਊੜਾ, ‘ਅ’ ਨੂੰ ਐੜਾ ‘ੲ’ ਨੂੰ ਈੜੀ ਬੋਲਿਆ ਜਾਂਦਾ ਹੈ । ਉਸੇ ਤਰ੍ਹਾਂ ਹਿੰਦੀ ਵਿੱਚ ‘ਅ’ ਨੂੰ ਅਕਾਰ, ‘ਆ’ ਨੂੰ ਆਕਾਰ ‘ਉ’ ਨੂੰ ਉਕਾਰ ‘ਊ ਨੂੰ ਊਕਾਰ ‘ਓ’ ਨੂੰ ਓਕਾਰ ‘ਇ’ ਨੂੰ ਇਕਾਰ, ‘ਈ’ ਨੂੰ ਈਕਾਰ, ‘ਮ’ ਨੂੰ ਮਕਾਰ ਆਦਿ ਬੋਲਿਆ ਜਾਂਦਾ ਹੈ । ‘ਅ’ ਨੂੰ ਆਕਾਰ, ਓ ਨੂੰ ਓਆਕਾਰ ਨਹੀਂ ਬੋਲਿਆ ਜਾਂਦਾ । ਇੱਕ ਗੱਲ ਹੋਰ; ਓਮ ਵਿੱਚ ਉ ਨੂੰ ‘ਉਕਾਰ’ ਕਿਹਾ ਜਾਂਦਾ ਹੈ ‘ਓਆਕਾਰ’ ਨਹੀਂ । ਨਾ ਹੀ ਲੰਬੀ ਧੁਨੀ ਲਈ ਓ ਨੂੰ ਓਆਕਾਰ ਬਣਾਇਆ ਗਿਆ ਹੈ । ਬਲਕਿ ਜਿਸ ਸ਼ਬਦ ਨੂੰ ਲੰਬੀ ਧੁਨੀ ਵਿੱਚ ਉਚਾਰਨਾ ਹੁੰਦਾ ਹੈ ਉਸ ਨਾਲ ਨੰਬਰ ਪਾ ਦਿੱਤਾ ਜਾਂਦਾ ਹੈ । ਜਿਵੇਂ ਓਮ ਨੂੰ ਲੰਬੀ ਧੁਨੀ ਵਿੱਚ ਉਚਾਰਨ ਲਈ ਓ 3 ਮ ਲਿਖਿਆ ਜਾਂਦਾ ਹੈ।ਇਸ ਦਾ ਮਤਲਬ ਹੈ ਓ ਨੂੰ ਆਮ ਨਾਲੋਂ ਤਿੰਨ ਗੁਣਾ ਜਿਆਦਾ ਲੰਬੀ ਧੁਨੀ ਵਿੱਚ ਉਚਾਰਨਾ ਹੈ । ਇਹ ਅਖੌਤੀ ਡਾ: ਕਿਤੋਂ ਦੀ ਗੱਲ ਕਿਤੇ ਜੋੜਕੇ ਆਪਣੇ ਕੋਲੋਂ ਹੀ ਹੋਰ ਦੀਆਂ ਹੋਰ ਫਲੌਸਫੀਆਂ ਘੜਨ’ਚ ਮਾਹਰ ਹੈ । ਆਪਣੀਆਂ ਕਲਪਨਾਵਾਂ ਦੁਆਰਾ ਘੜੀ ਫਲੌਸਫੀ ਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਪੜ੍ਹਨ ਵਾਲੇ ਨੂੰ ਲੱਗਦਾ ਹੈ ਵਿਦਵਾਨਾਂ ਦੁਆਰਾ ਸਬੂਤਾਂ ਦੇ ਆਧਾਰ ਤੇ ਬਣਾਈ ਗਈ ਫਲੌਸਫੀ ਡਾ: ਪੇਸ਼ ਕਰ ਰਿਹਾ ਹੈ ।          
ਡਾ: ਦੀ ਵਿਆਕਰਣ ਸਮਝ ਦਾ ਨਮੂਨਾ ਵੀ ਦੇਖੋ।ਲਿਖਦਾ ਹੈ:-
“ਗੁਰਮੁਖੀ ਲਿਪੀ ਵਿੱਚ ਉੱਪਰ ਤੋਂ ਖੁਲ੍ਹਾ ਊੜਾ ਭਾਵ ‘ਓ’ ਦੋ ਤਰ੍ਹਾਂ ਦੀਆਂ ਸਵੱਰ ਧੁਨੀਆਂ ਪੈਦਾ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ।  
ਇੱਕ ਹੈ ਸ਼ੁੱਧ-ਸਵੱਰ ਧੁਨੀ ਜੋ ‘ਦੋ, ਓਟ, ਜਾਓ ਆਦਿਕ ਸ਼ਬਦਾਂ ਦੇ ਉਚਾਰਨ ਵਿੱਚੋਂ ਪ੍ਰਾਪਤ ਹੁੰਦੀ ਹੈ ।
ਦੂਸਰੀ ਹੈ ਸੰਧੀ-ਸਵੱਰ ਧੁਨੀ ਜੋ ਸਾਨੂੰ ‘ਲਓ, ਪਓ, ਖਓ’ ਆਦਿਕ ਸ਼ਬਦਾਂ ਵਿੱਚ ਮਿਲਦੀ ਹੈ । ਅਤੇ ਇਸ ਸਵੱਰ ਧੁਨੀ ਵਿੱਚ ਦੋ ਸਵੱਰ ਧੁਨੀਆਂ ਸ਼ਾਮਲ ਹਨ, ਪਹਿਲੀ ਐੜਾ ਮੁਕਤਾ ਦੀ ਅਤੇ ਦੂਸਰੀ ‘ਉ’ ਦੀ । ਸੰਧੀ-ਸਵੱਰ ਧੁਨੀ ਦਾ ਨਿਯਮ ਇਹ ਹੈ ਕਿ ਇਹ ਇੱਕ ਸਵੱਰ ਧੁਨੀ ਤੋਂ ਅਰੰਭ ਹੁੰਦੀ ਹੈ ਅਤੇ ਮੁਕਦੀ ਕਿਸੇ ਹੋਰ ਸਵੱਰ ਧੁਨੀ ਤੇ ਹੈ । ਪਰੰਤੂ ਇਸ ਦਾ ਉਚਾਰਨ ਸਮਾਂ ਲੰਬੀ ਸਵੱਰ ਧੁਨੀ ਦੇ ਬਰਾਬਰ ਹੁੰਦਾ ਹੈ । ‘ਲਓ, ਪਓ, ਖਓ’ ਵਿੱਚ ਆਉਂਦੀ ਸੰਧੀ ਸਵੱਰ ਧੁਨੀ ‘ਅ’ ਤੋਂ ਅਰੰਭ ਹੁੰਦੀ ਹੈ ਅਤੇ ‘ਉ’ ਉੱਤੇ ਮੁਕਦੀ ਹੈ । ਇਹ ਧੁਨੀ ਕਨੌੜੇ ਦੀ ਧੁਨੀ ਨਾਲੋਂ ਭਿੰਨ ਹੈ । ਇਸੇ ਕਰਕੇ ਬਹੁਤੀ ਵਾਰੀਂ ‘ਲਓ, ਪਓ, ਅਤੇ ਖਓ’ ਦੇ ਸ਼ਬਦ-ਜੋੜ ਕ੍ਰਮਵਾਰ ‘ਲਉ, ਪਉ ਅਤੇ ਖਉ ਰੱਖੇ ਜਾਂਦੇ ਹਨ ।
ਵਿਚਾਰ- ਲਓ, ਪਓ, ਖਓ ਦਾ ਸੰਧੀ ਵਿਸ਼ੇਦ ਬਣਦਾ ਹੈ-  ਲ+ਅ+ਉ, ਪ+ਅ+ਉ, ਖ+ਅ=ਉ
ਇਸ ਤਰ੍ਹਾਂ ਇਕੋ ਦਾ ਸੰਧੀ ਵਿਸ਼ੇਦ ਬਣਦਾ ਹੈ-  ਇਕ+ਅ+ਉ (ਇਕ+ਅ=ਓ ਨਹੀਂ)
ਇਸ ਵਿੱਚ ਇਕ ਦਾ 'ਕ' ਮੁਕਤਾ ਅੰਤ ਹੋਣ ਕਰਕੇ ਕ ਦੇ ਅਖੀਰ 'ਅ' ਸ਼ਾਮਲ ਹੈ । ਠੀਕ ਹੈ ।  ਲੇਕਿਨ 'ਉ' ਦਾ ਕੀ ਕੀਤਾ ਜਾਵੇ ? ਇਕ ਨਾਲ 'ਉ' ਦੀ ਜਿਹੜੀ ਸੰਧੀ ਹੋ ਰਹੀ ਹੈ ਇਹ 'ਉ' ਕੀ ਹੈ ? ਇਹ ਕਿੱਥੋਂ ਆ ਗਿਆ ?        
ਡਾ: ਦਾ ਕਹਿਣਾ ਹੈ- “ਇਹ ਧੁਨੀ ਕਨੌੜੇ ਦੀ ਧੁਨੀ ਨਾਲੋਂ ਭਿੰਨ ਹੈ” ।
ਕੀ ਡਾ: ਸਮਝਾਉਣ ਦੀ ਖੇਚਲ ਕਰੇਗਾ ਕਿ ਊ ਜਾਂ ਔ ਤੋਂ ਵੱਖਰੀ ਕਿਹੜੀ ਧੁਨੀ ਉਸਨੇ ਇਜਾਤ ਕੀਤੀ ਹੈ ? ਕੀ ਡਾ: ਅ ਤੇ ਉ ਦੀ ਲੰਬੀ ਸਵੱਰ ਧੁਨੀ ਅਤੇ ਕਨੌੜੇ ਦੀ ਧੁਨੀ ਨਾਲੋਂ ਭਿੰਨ ਵਾਲੀ ਗੱਲ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰੇਗਾ ?
ਜਾਓ, ਪੀਓ’ ਬਾਰੇ-
ਡਾ: ਲਿਖਦਾ ਹੈ:-“ ‘ੴ ’ ਨੂੰ ‘ਇਕ+ਹੋੜੇ’ ਦਾ ਧੁਨੀ-ਜੁੱਟ ਕਿਆਸਦੇ ਹੋਏ ਇਕੋ ਕਰਕੇ ਉਚਾਰਨਾ ਪਏਗਾ । ਇੱਥੇ ਹੋੜੇ ਦੀ ਜਗਹਾ ਤੇ ‘ਓ’ ਇਸ ਲਈ ਵਰਤਿਆ ਗਿਆ ਹੈ ਕਿ ਇੱਕ ਦੇ ਹਿੰਦਸੇ ਉੱਤੇ ਹੋੜੇ ਦੀ ਲਗ-ਮਾਤਰਾ ਨਹੀਂ ਲਗਾਈ ਜਾ ਸਕਦੀ ਜਿਵੇਂ ‘ਜਾਓ’ ਵਿੱਚ ਕੰਨਾ ਦੀ ਲਗ-ਮਾਤਰ ਉੱਤੇ, ਪੀਓ ਦੀ ਬਿਹਾਰੀ ਦੀ ਲਗ-ਮਾਤਰ ਉੱਤੇ ਹੋੜਾ ਲਗ-ਮਾਤਰ ਨਹੀਂ ਲਗਾਈ ਜਾ ਸਕਦੀ” ।
ਵਿਚਾਰ- ਜੇਕਰ ਗਿਣਤੀ ਦੇ ਹਿੰਦਸੇ 1 ਉੱਪਰ ‘ ੋ’ ਹੋੜੇ ਦੀ ਲਗ ਮਾਤਰ ਨਹੀਂ ਲਗਾਈ ਜਾ ਸਕਦੀ ਤਾਂ 1 ਦੇ ਉੱਪਰ ‘ ੋ’ ਹੋੜੇ ਦੀ ਧੁਨੀ ਵਾਲਾ ਉਚਾਰਣ ਕਿਵੇਂ ਬਣ ਗਿਆ ?  ਜਿਵੇਂ ਜਾ ਅਤੇ ਪੀ ਦੇ ਉੱਪਰ  ੋ ਹੋੜੇ ਦੀ ਲਗ ਮਾਤਰ ਨਹੀਂ ਲਗਾਈ ਜਾ ਸਕਦੀ ਇਨ੍ਹਾਂਨੂੰ ਜਾਓ ਅਤੇ ਪੀਓ ਹੀ ਲਿਖਣਾ ਅਤੇ ਉਚਾਰਣਾ ਹੁੰਦਾ ਹੈ ।ਉਸੇ ਤਰ੍ਹਾਂ 1 ਓ ਨੂੰ ਇਕ ਓ ਹੀ ਉਚਾਰਣਾ ਪਏਗਾ।
ਡਾ: ਦੀਆਂ ਦਿੱਤੀਆਂ ਉਦਾਹਰਣਾਂ ਤੋਂ ਬਣਿਆ-
1- ਜਾਓ;  ਪੀਓ;  ਇਕਓ
2- ਲ+ਅ+ਉ= ਲਓ, ਪ+ਅ+ਉ=ਪਓ, ਖ+ਅ+ਉ=ਖਓ, ਇਕ+ਅ+ਉ=ਇਕੋ; (ਇਕ+ਅ+ਓ=ਇਕੌ)
ਡਾ: ਲਿਖਦਾ ਹੈ-“ਸੰਧੀ-ਸਵੱਰ ਧੁਨੀ ਦਾ ਨਿਯਮ ਇਹ ਹੈ ਕਿ ਇਹ ਇੱਕ ਸਵੱਰ ਧੁਨੀ ਤੋਂ ਅਰੰਭ ਹੁੰਦੀ ਹੈ ਅਤੇ ਮੁਕਦੀ ਕਿਸੇ ਹੋਰ ਸਵੱਰ ਧੁਨੀ ਤੇ ਹੈ । ਪਰੰਤੂ ਇਸ ਦਾ ਉਚਾਰਨ ਸਮਾਂ ਲੰਬੀ ਸਵੱਰ ਧੁਨੀ ਦੇ ਬਰਾਬਰ ਹੁੰਦਾ ਹੈ” ।
ਵਿਚਾਰ- ਡਾ: ਨੇ ਇਹ ਸੰਧੀ ਦਾ ਜਿਹੜਾ ਨਿਯਮ ਦੱਸਿਆ ਹੈ ਇਹ ਕਿਸੇ ਕਿਤਾਬ ਵਿੱਚ ਵੀ ਲਿਖਿਆ ਹੈ ਜਾਂ ਡਾ: ਨੇ ਕਲਪਨਾਵਾਂ ਦੇ ਆਧਾਰ ਤੇ ਜੋ ਕਹਿ ਦਿੱਤਾ ਉਹੀ ਨਿਯਮ ਅਤੇ ਸਿਧਾਂਤ ਬਣ ਜਾਂਦਾ ਹੈ ?
ਡਾ: ਅੱਗੇ ਲਿਖਦਾ ਹੈ:- “ਗੁਰਮੁਖੀ ਲਿਪੀ ਵਿੱਚ ਖੁਲ੍ਹਾ ਊੜਾ ਇਕੋ-ਇਕ ਧੁਨੀ (ਹੋੜੇ ਦੀ ਸਵੱਰ ਧੁਨੀ) ਦਿੰਦਾ ਹੈ ਜਦੋਂ ਕਿ ‘ਓਅੰਕਾਰ ਵਿੱਚ ਛੇ ਧੁਨੀਆਂ ਸ਼ਾਮਲ ਹਨ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਓਅੰਕਾਰ = ਓ+ਅ+ਙ+ਕ+ਾ+ਰ
ਵਿਚਾਰ- ਇਸ ਨੁਕਤੇ ਸੰਬੰਧੀ ਡਾ: ਪਹਿਲਾਂ ਆਪਣੀ ਲਿਖਤ ਖੁਦ ਹੀ ਦੇਖ ਲਵੇ, ਉਹ ਲਿਖਦਾ ਹੈ:-
- “ਗੁਰੂ ਨਾਨਕ ਨੇ ਹੀ *ਪਹਿਲੀ ਵਾਰ* 'ੴ ' ਵਿੱਚ ਇਕ ਅੰਕ ਦੇ ਨਾਲ ਇੱਕ ਅੱਖਰ ਨੂੰ ਜੋੜਕੇ ਇੱਕ ਮਿਸ਼ਰਤ ਲਿਪੀ ਰੂਪ ਬਣਾਇਆ ਅਤੇ ਵਰਤਿਆ ਸੀ” ।
- “ *ਇਹ ਸ਼ਬਦ-ਰੂਪ ਗੁਰੂ ਨਾਨਕ ਜੀ ਦੀ ਦੇਣ ਹੈ* ਕਿਉਂਕਿ ਇਹ ਉਸ ਸਤਰ ਦਾ ਹਿੱਸਾ ਹੈ ਜੋ 'ਜਪੁ' ਬਾਣੀ ਦੇ ਐਨ ਅਰੰਭ ਵਿੱਚ ਆਉਂਦੀ ਹੈ ਅਤੇ ਜਪੁ ਬਾਣੀ ਗੁਰੂ ਨਾਨਕ ਜੀ ਦੀ ਰਚੀ ਹੋਈ ਮੰਨੀ ਜਾਂਦੀ ਹੈ”। (ਨੋਟ: “ਮੰਨੀ ਜਾਂਦੀ ਹੈ” ਲਿਖਣ ਦਾ ਕਾਰਨ ਹੈ ਕਿ ਕਲ੍ਹ ਨੂੰ ਇਹ ਝਮੇਲਾ ਖੜ੍ਹਾ ਕਰਨ ਦੀ ਗੁੰਜਾਇਸ਼ ਰਹਿ ਸਕੇ ਕਿ ੴ ਗੁਰੂ ਨਾਨਕ ਦੇਵ ਜੀ ਦੀ ਦੇਣ ਹੀ ਨਹੀਂ)
- “ਹਿੰਦਸੇ ਅਤੇ ਅੱਖਰ ਨੂੰ ਜੋੜਕੇ ਬਣੇ ਇਸ ਮਿਸ਼ਰਿਤ ਲਿਪੀ ਰੂਪ ਦੀ ਬਣਤਰ ਇਸ ਦੇ ਭਾਵ-ਅਰਥਾਂ ਦੇ ਪ੍ਰਗਟਾਵੇ ਹਿਤ ਵਿਸ਼ੇਸ਼ ਤੌਰ ਤੇ ਘੜੀ ਗਈ ਹੋਈ ਹੈ”।ਵਿਚਾਰ- ਸਵਾਲ ਪੈਦਾ ਹੁੰਦਾ ਹੈ ਕਿ ਹਿੰਦਸੇ ਅਤੇ ਅੱਖਰ ਦੇ ਮੇਲ ਨਾਲ ਜਿਹੜੀ ਵਚਿਤਰ ਰਚਨਾ ਪਹਿਲੀ ਵਾਰੀਂ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਤੌਰ ਤੇ ਕੀਤੀ ਹੈ । ਜਿਸ ਨੂੰ ਗੁਰੂ ਸਾਹਿਬਾਂ ਤੋਂ ਪਹਿਲਾਂ, ਗੁਰੂ ਸਾਹਿਬਾਂ ਦੇ ਸਮੇਂ ਜਾਂ ਬਾਅਦ ਵਿੱਚ, ਕਦੇ ਵੀ ਆਮ ਲਿਖਣ ਜਾਂ ਬੋਲਣ ਵਾਲੀ ਭਾਸ਼ਾ ਵਿੱਚ ਵਰਤਿਆ ਹੀ ਨਹੀਂ ਗਿਆ ।ਜਿਹੜੀ ਵਿਆਕਰਣ ਨਿਯਮਾਂ ਅਨੁਸਾਰ ਰਚੀ ਹੀ ਨਹੀਂ ਗਈ । ਉਸਨੂੰ ਡਾ: ਕਿਹੜੇ ਵਿਆਕਰਣਕ ਨਿਯਮਾਂ ਦੇ ਜਰੀਏ ਜੋੜ-ਤੋੜ ਕਰਕੇ ਉਚਾਰਨ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ? ਕੀ ਆਮ ਬੋਲ-ਚਾਲ ਵਾਲੀ ਭਾਸ਼ਾ ਵਾਲੀ ਕੋਈ ਵੀ ਲਿਖਤ ਪੇਸ਼ ਕੀਤੀ ਜਾ ਸਕਦੀ ਹੈ ਜਿਸ ਵਿੱਚ ‘ਇਕੋ’ ਲਿਖਣ ਲਈ ਗਿਣਤੀ ਦੇ 1 ਅਤੇ ਓå ਦਾ ਇਸਤੇਮਾਲ ਕੀਤਾ ਗਿਆ ਹੋਵੇ ?
ਡਾ: ਲਿਖਦਾ ਹੈ- ਪੰਜਾਬੀ ਧੁਨੀਵਿਉਂਤ ਦਾ ਐਸਾ ਕੋਈ ਨਿਯਮ ਮੌਜੂਦ ਨਹੀਂ ਜਿਸ ਰਾਹੀਂ ਇੱਕ ਧੁਨੀ ਨੂੰ ਛੇ ਧੁਨੀਆਂ ਦੇ ਬਰਾਬਰ ਕਰ ਲਿਆ ਜਾਵੇ।ਨਾ ਹੀ ਪੰਜਾਬੀ ਵਿਆਕਰਨ ਜਾਂ ਗੁਰਮੁਖੀ ਲਿਪੀ ਦਾ ਐਸਾ ਕੋਈ ਨਿਯਮ ਮੌਜੂਦ ਹੈ ਜਿਸ ਰਾਹੀਂ ਕਿਸੇ ਸ਼ਬਦ ਦਾ ਛੋਟਾ ਰੂਪ ਬਣਦਾ ਹੋਵੇ ਅਤੇ ਜਿਸ ਰਾਹੀਂ ‘ਓਅੰਕਾਰ ਦਾ ‘ਓå ’ ਬਣ ਸਕਦਾ ਹੋਵੇ”।
ਵਿਚਾਰ- ਉਦਾਹਰਣ ਵਜੋਂ ਡਾ: ਦੀ ਲਿਖਤ ਵਿੱਚੋਂ ਇਕ ਛੋਟਾ ਜਿਹਾ ਅੰਸ਼ ਪੇਸ਼ ਕੀਤਾ ਜਾ ਰਿਹਾ ਹੈ- “ਜਿੱਥੇ , ਇੱਕ ਪਾਸੇ , ਊੜੇ ਨਾਲ…..”।
ਡਾ: ਦੀ ਹੀ ਲਿਖਤ ਦੇ ਇਸ ਨਮੂੰਨੇ ਵਿੱਚ ‘ਜਿੱਥੇ’ ਅਤੇ ‘ਪਾਸੇ’ ਤੋਂ ਬਾਅਦ ਦੋ ਥਾਵਾਂ ਤੇ ਇਕ ਛੋਟਾ ਜਿਹਾ ਚਿਨ੍ਹ ( , ) ਵਰਤਿਆ ਗਿਆ ਹੈ । ਜਿਸ ਨੂੰ ‘ਅਰਧ ਵਿਰਾਮ’ ਕਿਹਾ ਜਾਂਦਾ ਹੈ । ਇਸ ਛੋਟੇ ਜਿਹੇ ਚਿਨ੍ਹ ਵਿੱਚ ‘ਅ ਰ ਧ  ਿਵ ਰ ਾ ਮ’ ਕਿੰਨੀਆਂ ਲਗਾਂ ਮਾਤਰਾਂ ਜੁੜੀਆਂ ਹਨ।ਇਸ ਬਾਰੇ ਡਾ: ਕੀ ਕਹਿਣਾ ਚਾਹੇਗਾ ?ਡਾ: ਲਿਖਦਾ ਹੈ- “ ਓå ਦਾ ਉਚਾਰਰਨ ‘ਓਅੰਕਾਰ ਇਸ ਕਰਕੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ‘ਜਪ’ ਬਾਣੀ ਦੀ ਪਹਿਲੀ ਸਤਰ ਵਿੱਚ ‘ਓਅੰਕਾਰ’ ਦੇ ਅਰਥਾਂ ਵਾਲਾ ਸ਼ਬਦ-ਜੁੱਟ ‘ਕਰਤਾ ਪੁਰਖ’ ਪਹਿਲਾਂ ਹੀ ਮੌਜੂਦ ਹੈ।
ਵਿਚਾਰ- “ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ॥” (ਪੰਨਾ-1310)
ਅਰਥ- ਉਹ ਇੱਕ ਪਰਮਾਤਮਾ ਸਭ ਜਗ੍ਹਾ ਤੇ ਵਿਆਪਕ ਹੈ ...।
ਪਰਮਾਤਮਾ ਦਾ ਇਹ 'ਸਰਬ ਵਿਆਪਕਤਾ ਵਾਲਾ ਗੁਣ ‘ਜਪ’ ਬਾਣੀ ਦੀ ਪਹਿਲੀ ਸਤਰ ਵਿੱਚ ਕਿੱਥੇ ਦਰਜ ਹੈ ?
ਡਾ: ਲਿਖਦਾ ਹੈ- ਗੁਰਬਾਣੀ ਵਿੱਚ ‘ਓਅੰਕਾਰ’ ਵਾਂਙ ‘ਏਕੰਕਾਰ’ ਵੀ ਇਸ ਸ੍ਰਿਸ਼ਟੀ ਦੇ ‘ਰਚਨਹਾਰ’ ਦੇ ਅਰਥਾਂ ਵਿੱਚ ਹੀ ਆਇਆ ਹੈ ਜਿਵੇਂ ਕਿ ਗੁਰਬਾਣੀ ਵਿੱਚ ਹੇਠਾਂ ਦਰਸਾਏ ਅਨੁਸਾਰ ਦਰਜ ਹੈ:-
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰ ॥
 ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ
॥”
“ਇਸ ਲਈ ਉਸੇ ਹੀ ਸਤਰ ਵਿੱਚ ‘ਕਰਤਾ ਪੁਰਖ’ ਆ ਰਿਹਾ ਹੋਣ ਕਰਕੇ ‘ੴ ’ ਨੂੰ ਏਕੰਕਾਰ ਦਾ ਰੂਪ ਨਹੀਂ ਦਿੱਤਾ ਜਾ ਸਕਦਾ”
ਵਿਚਾਰ- ਕੀ ਡਾ: ਦੱਸ ਸਕਦਾ ਹੈ ਕਿ ਇੱਥੇ ਪੇਸ਼ ਕੀਤੀ ਗਈ ਤੁਕ ਵਿੱਚ ਕਿਹੜੇ ਅੱਖਰਾਂ ਦਾ ਅਰਥ ਉਹ ‘ਕਰਤਾ ਪੁਰਖ’ ਮੰਨ ਰਿਹਾ ਹੈ ? ਡਾ: ਨੂੰ ਸ਼ਾਇਦ ਇਹ ਵੀ ਸਮਝਾਣ ਦੀ ਜਰੂਰਤ ਹੈ ਕਿ ਏਕੰਕਾਰ ਇੱਥੇ ‘ਕਰਤਾ ਪੁਰਖ’ ਦੇ ਨਹੀਂ ਬਲਕਿ ‘ਸਰਬ ਵਿਆਪਕਤਾ’ ਦੇ ਗੁਣਾ ਵਜੋਂ ਲਿਖਿਆ ਗਿਆ ਹੈ । ਉਹ ਜਲਿ, ਥਲਿ, ਮਹੀਅਲਿ, ਸਭ ਥਾਵਾਂ ਤੇ ਵਿਆਪਕ ਹੋ ਕੇ ਪਸਰਿਆ ਹੋਇਆ ਹੈ ।
ਇਸ ਸਾਰੀ ਲਿਖਤ ਸਾ ਨਿਚੋੜ ਇਹ ਹੈ ਕਿ ਗੁਰੂ ਸਾਹਿਬ ਨੇ ਵਿਸ਼ੇਸ ਤੌਰ ਤੇ ੴ ਚਿਨ੍ਹ ਰੂਪ ਰਚਿਆ ਹੈ ।
ਭਾਈ ਗੁਰਦਾਸ ਜੀ, ਪ੍ਰੋ: ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਅਨੁਸਾਰ ੴ ਦਾ ਉਚਾਰਨ ਇਕ ਓਅੰਕਾਰ ਹੈ, (ਇਕੋ ਨਹੀਂ) ।
ਡਾ: ਕਿਸੇ ਸਾਜਿਸ਼ ਅਧੀਨ ੴ ਦਾ ਲਿਖਤੀ ਰੂਪ ਅਤੇ ਇਸ ਦਾ ਉਚਾਰਨ ਦੋਨੋ ਹੀ ਵਿਗਾੜਨ ਦੀਆਂ ਨਾਪਾਕ ਕੋਸ਼ਿਸ਼ਾਂ ਕਰ ਰਿਹਾ ਹੈ । ਦੂਸਰੇ ਲਫਜ਼ਾਂ ਵਿੱਚ ਉਹ ੴ ਦਾ ਖਾਤਮਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ।
ਡਾ: ਜੋ ਦਲੀਲਾਂ ਪੇਸ਼ ਕਰ ਰਿਹਾ ਹੈ, ਸਭ ਇਸ ਦੇ ਮਨ ਦੀ ਘਾੜਤ ਤੋਂ ਵਧ ਕੁਝ ਨਹੀਂ ।
ਗੁਰਸਿੱਖ ਪ੍ਰੇਮੀਆਂ ਨੂੰ, ਇਸ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕੋਈ ਪ੍ਰਚਾਰਕ ਸਿਖੀ ਸਰੂਪ ਵਿੱਚ ਹੈ।ਉਸ ਦੇ ਨਾਮ ਨਾਲ ਪ੍ਰੋ: ਜਾ ਡਾ: ਲੱਗਾ ਹੋਇਆ ਹੈ ਤਾਂ, ਉਹ ਸਿੱਖ ਹਿਤਾਂ ਲਈ ਇਮਾਨਦਾਰ ਪ੍ਰਚਾਰਕ ਹੀ ਹੋਵੇਗਾ।ਬਲਕਿ ਸਿੱਖੀ ਸਰੂਪ ਵਾਲੇ ਇਹੋ ਜਿਹੇ ਅਖੌਤੀ ਵਿਦਵਾਨਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ ।
ਨੋਟ: ਪਹਿਲਾਂ ਦੀ ਤਰ੍ਹਾਂ ਇਹ ਲਿਖਤ ਵੀ ਸੰਬੰਧਤ ਡਾ: ਨੂੰ ਭੇਜ ਦਿੱਤੀ ਜਾਵੇਗੀ ਤਾਂ ਕਿ ਜੇ ਉਹ ਚਾਹੇ ਤਾਂ ਇਸ ਸਾਇਟ ਤੇ ਜਾਂ ਆਪਣੀ ਮਨ ਪਸੰਦ ਦੀ ਸਾਇਟ ਤੇ ਇਸ ਲੇਖ ਸੰਬੰਧੀ ਆਪਣੇ ਵਿਚਾਰ ਦੇਣੇ ਚਾਹੇ ਤਾਂ ਦੇ ਸਕਦਾ ਹੈ ।
ਸਪੱਸ਼ਟੀਕਰਨ- ਕਿਸੇ ਨੂੰ ਰੁੱਖੇ ਸ਼ਬਦਾਂ ਨਾਲ ਸੰਬੋਧਨ ਕਰਨਾ ਕੋਈ ਚੰਗੀ ਗੱਲ ਨਹੀਂ ਪਰ ਇਹ ਡਾ: ਹਮੇਸ਼ਾਂ ਪੰਥ ਵਿਰੋਧੀ ਗਤੀ ਵਿਧੀਆਂ ਕਰਦਾ ਰਹਿੰਦਾ ਹੈ, ਇਸ ਲਈ ਐਸੇ ਪੰਧ-ਵਿਰੋਧੀ ਨੂੰ ਇੱਜਤ ਵਾਲੇ ਲਫਜਾਂ ਨਾਲ ਸੰਬੋਧਨ ਕਰਨਾ ਮੈਂ ਗਵਾਰਾ ਨਹੀਂ ਕਰਦਾ।ਪਾਠਕਾਂ ਪਾਸੋਂ ਇਸ ਗੱਲ ਦੀ ਮੁਆਫੀ ਚਾਹੁੰਦਾ ਹਾਂ ।ਜਸਬੀਰ ਸਿੰਘ ਵਿਰਦੀ     25-03-2014

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.