ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
Re: Letter To Dalbir Singh From Hardev Singh Jammu !
Re: Letter To Dalbir Singh From Hardev Singh Jammu !
Page Visitors: 3308

Re: Letter To Dalbir Singh From Hardev Singh Jammu !
Mon, May 12, 2014
                                            “ਸੱਚੀ ਬਾਣੀ-ਕੱਚੀ ਬਾਣੀ”
ਗੁਰੂ ਗ੍ਰੰਥ ਸਾਹਿਬ ਪੰਨਾ ੯੨੦ ਤੇ ਦਰਜ ਪਉੜੀ ੨੩ ਅਤੇ ੨੪ ਦੇ ਸੰਬੰਧ ਵਿੱਚ-
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਸੱਚੀ ਬਾਣੀ ਤੋਂ ਇਹ ਭਾਵ ਨਹੀਂ ਲੈਣਾ ਕਿ ਇਹ  ਮ; ੧, ੨, ੩, ੪, ੫, ਅਤੇ ਮ: ੯ ਦੀ ਬਾਣੀ ਲਈ ਕਿਹਾ ਹੈ[
“ਸੱਚੀ ਬਾਣੀ ਅਤੇ ਕੱਚੀ ਬਾਣੀ” ਸੰਬੰਧੀ ਕਿਸੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ[“ਸੱਚੀ ਬਾਣੀ” ਦਾ ਅਰਥ ਹੈ —ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਜੋੜਨ ਵਾਲੀ ਬਾਣੀ, ਆਨੰਦ ਅਤੇ ਆਤਮਕ ਹੁਲਾਰਾ ਦੇਣ ਵਾਲੀ ਬਾਣੀ[ ਅਤੇ “ਕੱਚੀ ਬਾਣੀ” ਦਾ ਅਰਥ ਹੈ- ਗੁਰੂ ਆਸ਼ੇ ਤੋਂ ਉਲਟ, ਕੱਚੇ ਮੇਲ ਦੀ, ਮਨ ਨੂੰ ਨੀਵਾਂ ਕਰਨ ਵਾਲੀ, ਉਚੇ ਆਤਮਕ ਆਨੰਦ ਤੋਂ ਹੇਠਾਂ ਲਿਆਉਣ ਵਾਲੀ ਬਾਣੀ” (ਦੇਖੋ- ਅਰਥ ਅਤੇ ਪਦ ਅਰਥ ਪ੍ਰੋ: ਸਾਹਿਬ ਸਿੰਘਜੀ)[
ਛੇਵੇਂ ਸੱਤਵੇਂ ਅੱਠਵੇਂ ਅਤੇ ਦਸਵੇਂ ਗੁਰੂ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੋਣ ਤੇ ਅਤੇ ਭਗਤਾਂ ਦੀ ਬਾਣੀ ਦਰਜ ਹੋਣ ਤੇ ਜਿਹੜੇ ਕਈ ਲੋਕ ਸ਼ੰਕੇ ਅਤੇ ਸਵਾਲ ਖੜ੍ਹੇ ਕਰਦੇ ਹਨ, ਉਨ੍ਹਾਂ ਲਈ ਬੇਨਤੀ ਹੈ ਕਿ ਜਿਨ੍ਹਾਂ ਗੁਰੂ ਸਾਹਿਬਾਂ ਅਤੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਾਰੀ ਬਾਣੀ ‘ਉਚਾ ਆਤਮਕ ਆਨੰਦ ਅਤੇ ਹੁਲਾਰਾ” ਦੇਣ ਵਾਲੀ ਬਾਣੀ ਹੈ[ਅਤੇ ਜਿਹੜੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਉਨ੍ਹਾਂ ਨੇ ਵੀ ਉਸੇ ਬਾਣੀ ਦਾ ਹੀ ਸਤਿਕਾਰ ਅਤੇ ਪ੍ਰਚਾਰ ਕੀਤਾ ਹੈ[ਇਸ ਲਈ ਜਿਹੜੇ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਵੀ ਹੈ, ਉਨ੍ਹਾਂ ਪ੍ਰਤੀ ਕਿਸੇ ਸ਼ੰਕੇ ਅਤੇ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ[
ਦਸਮ ਗ੍ਰੰਥ ਸੰਬੰਧੀ- ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਉਚਾਰੀ ਵੀ ਸੀ[ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਉਚ ਕੋਟੀ ਦੇ ਕਵੀ ਸਨ ਅਤੇ ਉਨ੍ਹਾਂ ਦੀ ਹਜੂਰੀ ਵਿੱਚ ਕਵੀ ਵੀ ਸ਼ਾਮਲ ਹੁੰਦੇ ਸਨ[ਇਹ ਨਹੀਂ ਹੋ ਸਕਦਾ ਕਿ ਉਚ ਕੋਟੀ ਦੇ ਕਵਿ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਕੋਈ ਰਚਨਾਵਾਂ ਹੀ ਨਾ ਲਿਖੀਆਂ ਹੋਣ[ਪਰ ਇਸ ਦੇ ਬਾਵਜੂਦ ਇਹ ਵੀ ਸੱਚਾਈ ਹੈ ਕਿ ਦਸਮ ਪਾਤਿਸ਼ਾਹ ਨੇ ਕੁਝ ਸੋਚ ਕੇ ਹੀ-  
੧- ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਦਿੱਤੀ ਪਰ ਆਪਣੀ ਬਾਣੀ ਦਰਜ ਨਹੀਂ ਕਰਵਾਈ[ਅਤੇ
੨- ਆਪਣੀ ਕਿਸੇ ਵੀ ਰਚਨਾ ਵਿੱਚ ‘ਨਾਨਕ’ ਨਾਮ ਦੀ ਛਾਪ ਨਹੀਂ ਵਰਤੀ[ ਇਸ ਦਾ ਇੱਕੋ ਇਕ ਕਾਰਣ ਸਮਝ ਆਉਂਦਾ ਹੈ ਕਿ ਦਸਵੇਂ ਪਾਤਸ਼ਾਹ ਨੇ ਖੁਦ ਆਪਣੇ ਹੱਥੀਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਦਰਜ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਅਤੇ ਗੁਰੂ ਦਾ ਦਰਜਾ ਦੇ ਦਿੱਤਾ[ਆਪਣੀ ਕਿਸੇ ਵੀ ਰਚਨਾ ਵਿੱਚ ‘ਨਾਨਕ’ ਨਾਮ ਦੀ ਛਾਪ ਦਾ ਪ੍ਰਯੋਗ ਨਾ ਕਰਨ ਦਾ ਸਿੱਧਾ ਮਤਲਬ ਇਹ ਬਣਦਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਕਰਨ ਦੇ ਇਰਾਦੇ ਨਾਲ ਹੀ ਆਪਣੀਆਂ ਰਚਨਾਵਾਂ ਲਿਖੀਆਂ[ਅਤੇ ਆਪਣੀ ਖੁਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਕਰਕੇ ਇਸ ਗੱਲ ਦੀ ਪਕਿਆਈ ਕਰ ਦਿੱਤੀ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਹੋਰ ਸ਼ਖਸ਼ ਆਪਣੇ ਆਪ ਨੂੰ ਗੁਰੂ ਪ੍ਰਚਾਰਕੇ ਇਸ ਗ੍ਰੰਥ (ਗੁਰੂ ਗ੍ਰੰਥ ਸਾਹਿਬ) ਵਿੱਚ ਅੱਗੋਂ ਬਾਣੀ ਨਾ ਜੋੜ ਸਕੇ[
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਰਵਾਈ ਅਤੇ ਨਾ ਹੀ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਦਾ ਕੋਈ ਵੱਖਰਾ ਗ੍ਰੰਥ ਤਿਆਰ ਕਰਵਾਇਆ ਜਾਂ ਇਸ ਤਰ੍ਹਾਂ ਕਰਨ ਦਾ ਕੋਈ ਆਦੇਸ਼ ਕਿਸੇ ਨੂੰ ਦਿੱਤਾ[ਜੇ ਉਨ੍ਹਾਂਦਾ ਐਸਾ ਕੋਈ ਇਰਾਦਾ ਹੁੰਦਾ ਤਾਂ ਉਹ ਖੁਦ ਹੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਦਰਜ ਕਰਵਾਉਣ ਵੇਲੇ, ਆਪਣੀ ਬਾਣੀ ਵੀ ‘ਨਾਨਕ’ ਨਾਮ ਦੀ ਮੋਹਰ ਨਾਲ ਉਚਾਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਦਿੰਦੇ[ਜਾਂ ਆਪਣੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਵਾ ਜਾਂਦੇ[ਪਰ ਐਸਾ ਕੁਝ ਨਹੀਂ ਹੋਇਆ[
ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਨਾਮ ਤੇ ਗ੍ਰੰਥ ਬਣਾਕੇ ਅਤੇ ਇਸ ਗ੍ਰੰਥ ਨੂੰ ‘ਦਸਮ ਗ੍ਰੰਥ’ ਨਾਮ ਦੇਣਾ ਮਨਮੱਤ ਹੀ ਨਹੀਂ ਬਲਕਿ ਦਸਮ ਪਾਤਿਸ਼ਾਹ ਦੀ ਇੱਛਾ ਦੇ ਵੀ ਉਲਟ ਕੰਮ ਹੈ[ਅਤੇ ਇਸ ਅਖੌਤੀ ਦਸਮ ਗ੍ਰੰਥ ਵਿੱਚ ਅਸ਼ਲੀਲ ਅਤੇ ਹੋਰ ਜੰਗਾਂ ਯੁਧਾਂ, ਦੇਵੀ ਦੇਤਿਆਂ ਦੀਆਂ ਕਹਾਣੀਆਂ ਜੋੜਨੀਆਂ ਵਿਰੋਧੀ ਅਨਮਤੀਆਂ ਦੀ ਸਾਜਿਸ਼ ਹੈ[
ਰਾਗਮਾਲਾ ਸੰਬੰਧੀ- ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰੇ ਦੇ ਵਕਤ ਜਾਂ ਛਪਾਈ ਵੇਲੇ ਲਗਾਂ ਮਾਤਰਾਵਾਂ ਜਾਂ ਕਿਸੇ ਹੋਰ ਘਾਟੇ ਵਾਧੇ ਆਦਿ ਦੀ ਗ਼ਲਤੀ ਹੋਣ ਦੀ ਬਿਲਕੁਲ ਕੋਈ ਸੰਭਾਵਨਾ ਨਹੀਂ ਹੈ[ਕਿਉਂਕਿ ਉਤਾਰੇ ਵਾਲੀਆਂ ਅਤੇ ਛਾਪੇ ਵਾਲੀਆਂ ਬੀੜਾਂ ਨੂੰ ਕਿਸੇ ਇੱਕ ਅੱਧ ਬੰਦੇ ਨੇ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਸਮੇਂ ਖੁਦ ਗੁਰੂ ਸਾਹਿਬਾਂ ਨੇ ਅਤੇ ਬਾਅਦ ਵਿੱਚ ਵੀ ਵਿਦਵਾਨਾਂ ਦੇ ਪੈਨਲ ਨੇ ਇਨ੍ਹਾਂ ਬੀੜਾਂ ਨੂੰ ਦੇਖਿਆ ਪਰਖਿਆ ਅਤੇ ਘੋਖਿਆ ਹੋਵੇਗਾ[ਵੱਖ ਵੱਖ ਬੀੜਾਂ ਵਿੱਚ ਜਿਹੜੇ ਫਰਕ ਦੇਖੇ ਜਾ ਰਹੇ ਹਨ ਇਹ ਅੰਦਰਖਾਤੇ ਚੋਰੀ ਛਿਪੇ ਲਿਖੀਆਂ ਗਈਆਂ ਬੀੜਾਂ ਵਿੱਚ ਜਾਣਬੁੱਝ ਕੇ ਪਾਏ ਗਏ ਫਰਕ ਹਨ, ਕਿਸੇ ਭੁਲੇਖੇ ਜਾਂ ਗ਼ਲਤੀ ਨਾਲ ਪਏ ਫਰਕ ਨਹੀਂ[ਰਾਗਮਾਲਾ ਵੀ ਕਿਸੇ ਸਾਜਿਸ਼ ਅਧੀਨ ਅੰਦਰਖਾਤੇ ਗੁਰੂ ਗ੍ਰੰਥ ਸਾਹਿਬ ਵਿੱਚ ਖਾਲੀ ਪੰਨਾ ਦੇਖਕੇ ਅਖੀਰ ਵਿੱਚ ਦਰਜ ਕੀਤੀ ਗਈ ਹੈ[ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸ਼ਬਦਾਂ ਦੇ ਨਾਲ ਨੰਬਰ ਪਏ ਹੋਣ ਕਰਕੇ ਵਿੱਚ ਵਿਚਾਲੇ ਕੋਈ ਰਚਨਾ ਜੋੜਨੀ ਜਾਂ ਹਟਾਣੀ ਏਨਾ ਸੌਖਾ ਕੰਮ ਨਹੀਂ ਹੈ[ਇਸ ਲਈ ਰਾਗਮਾਲਾ ਨੂੰ ਅਖੀਰ ਵਿੱਚ ਕਿਸੇ ਦੁਆਰਾ ਬਾਅਦ ਵਿੱਚ ਜੋੜ ਦਿੱਤਾ ਗਿਆ[ਗੁਰੂ ਗ੍ਰੰਥ ਸਾਹਿਬ ਵਿੱਚ ‘ਮੂਲ ਮੰਤਰ’ ਦਾ ਕਈ ਥਾਈਂ ਅੱਗੇ ਪਿੱਛੇ ਲਿਖਿਆ ਹੋਣਾ ਵੀ ਉਤਾਰੇ ਵੇਲੇ ਹੋਈ ਗ਼ਲਤੀ ਨਹੀਂ ਬਲਕਿ ਕਿਸੇ ਕਾਰਣ, ਵਿਦਵਾਨਾਂ ਦੁਆਰਾ ਇੱਕ ਮੱਤ ਹੋ ਕੇ ਕੀਤੇ ਗਏ ਫੈਸਲੇ ਅਧੀਨ ਇਹ ਫਰਕ ਹੈ[ਜੇ ਇਹ ਫਰਕ ਗਲਤੀ ਨਾਲ ਪਿਆ ਹੁੰਦਾ ਤਾਂ ਉਸੇ ਵਕਤ ਹੀ ਵਿਦਵਾਨਾਂ ਨੇ ਇਸ ਫਰਕ ਬਾਰੇ ਨੋਟਿਸ ਲੈ ਲੈਣਾ ਸੀ[

ਜਸਬੀਰ ਸਿੰਘ ਵਿਰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.