ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਅਜੋਕਾ ਗੁਰਮਤਿ ਪ੍ਰਚਾਰ ? ਭਾਗ 29/1
ਅਜੋਕਾ ਗੁਰਮਤਿ ਪ੍ਰਚਾਰ ? ਭਾਗ 29/1
Page Visitors: 3208

  ਅਜੋਕਾ ਗੁਰਮਤਿ ਪ੍ਰਚਾਰ ?  ਭਾਗ 29/1
ਜੰਮਣ ਮਰਨਾ ਹੁਕਮ ਹੈ
ਪਿਛਲੇ ਦਿਨੀਂ ਫੇਸ ਬੁੱਕ ਤੇ ਇੱਕ ਸੱਜਣ ਅ: ਸਿੰਘ ਜੀ ਨੇ ਪੋਸਟ ਪਾਈ ਸੀ।ਉਸ ਸੰਬੰਧੀ ਹੋਏ ਵਿਚਾਰ ਵਟਾਂਦਰੇ ਤੇ ਆਧਾਰਿਤ ਵਿਚਾਰ ਪੇਸ਼ ਹਨ-
ਅ: ਸਿੰਘ:-
ਅਕਸਰ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ ਕਿ ਵਰਤਮਾਨ ਜੀਵਨ ਵਿੱਚ ਕੀਤੇ ਕਰਮਾਂ ਦਾ ਫਲ਼ ਅਗਲੇ ਜਨਮ ਵਿੱਚ ਮਿਲਦਾ ਹੈ । ਪਰ ਇਹ ਵਿਚਾਰ ਗੁਰਮਤਿ ਅਨੁਕੂਲ ਨਹੀਂ ਹੈ । "ਕਰਮੀ ਆਪੋ ਆਪਣੀ" ਸਿਧਾਂਤ ਨੂੰ ਸਾਹਮਣੇ ਰੱਖਕੇ ਪਤਾ ਚੱਲਦਾ ਹੈ, ਕਰਮ ਕਰਕੇ ਇਨਸਾਨ ਅਜਾਦ ਹੈ, ਪਰ ਯਾਦ ਰੱਖਣ ਜੋਗ ਹੈ ਕਿ "ਆਪੇ ਬੀਜ ਆਪੇ ਹੀ ਖਾਹੁ" ਜੋ ਇਨਸਾਨ ਨੇ ਬੀਜਿਆ ਹੈ ਉਹ ਇਸ ਹੀ ਜਨਮ ਵਿੱਚ ਖਾਣਾ ਵੀ ਪਵੇਗਾ...ਕੋਈ ਅਗਲੇ ਪਿਛਲੇ ਜਨਮ ਵਾਲਾ ਬਹਾਨਾ ਨਹੀਂ ਚੱਲੇਗਾ । ਜਨਮ ਅਤੇ ਮਰਨ ਹੁਕਮੀ ਦੇ ਹੁਕਮ ਵਿੱਚ ਹੈ..ਉਸ ਦੇ ਹੁਕਮ ਰਜ਼ਾ (ਭਾਣੇ) ਵਿੱਚ ਹੈ!! ਜਨਮ ਕਰਮ, ਕਰਕੇ ਨਹੀਂ, ਸਤਿਗੁਰੂ ਦੀ ਰਜ਼ਾ ਵਿੱਚ ਮਿਲਦਾ ਹੈ।ਫੁਰਮਾਨ ਹੈ- 
"
ਮੋ ਕਉ ਇਹੁ ਬਿਧਿ ਕੋ ਸਮਝਾਵੈ॥ਕਰਤਾ ਹੋਇ ਜਨਾਵੈ॥1ਰਹਾਉ॥
ਅਨਜਾਨਤ ਕਿਛੁ ਇਨਹਿ ਕਮਾਨੇ ਜਪ ਤਪ ਕਛੂ ਨ ਸਾਧਾ॥
ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ1
ਮਨ ਤਨ ਧਨ ਭੁਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ॥
ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ2
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ॥
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ3
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ॥
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮ ਚੁਕਾਇਆ4(ਪੰਨਾ 215-216)”
ਜਸਬੀਰ ਸਿੰਘ ਵਿਰਦੀ:- 
ਅਰਥ:- (ਹੇ ਭਾਈ!) ਹੋਰ ਕੌਣ ਮੈਨੂੰ ਇਸ ਤਰ੍ਹਾਂ ਸਮਝਾ ਸਕਦਾ ਹੈ? (ਉਹੀ ਗੁਰਮੁਖ) ਸਮਝਾ ਸਕਦਾ ਹੈ (ਜੋ) ਕਰਤਾਰ ਦਾ ਰੂਪ ਹੋ ਜਾਏ ।1ਰਹਾਉ।
(
ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ) ਅਗਿਆਨਤਾ ਵਿਚ ਫਸਕੇ ਇਸ ਜੀਵ ਨੇ ਸਿਮਰਨ ਨਹੀਂ ਕੀਤਾ ਤੇ ਵਿਕਾਰਾਂ ਵਲੋਂ ਰੋਕ ਦਾ ਉੱਦਮ ਨਹੀਂ ਕੀਤਾ, ਕੁਝ ਹੋਰ ਹੋਰ ਹੀ (ਕੋਝੇ ਕੰਮ) ਕੀਤੇ ਹਨ । ਇਹ ਜੀਵ ਆਪਣੇ ਇਸ ਮਨ ਨੂੰ ਦਸੀਂ ਪਾਸੀਂ ਭਜਾ ਰਿਹਾ ਹੈ।ਇਹ ਕੇਹੜੇ ਕਰਮਾਂ ਦੇ ਕਾਰਨ (ਮਾਇਆ ਦੇ ਮੋਹ ਵਿਚ) ਬੱਝਾ ਪਿਆ ਹੈ? 1
(
ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਢੰਗਾ ਆਦਿਕ ਪਾਇਆ ਹੁੰਦਾ ਹੈ)।(ਮੋਹ ਵਿਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ-) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।2
(
ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਜਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)।3
ਹੇ ਨਾਨਕ! ਆਖ-ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ) ।4
ਇੱਥੇ ਰਹਾਉ ਦੀ ਤੁਕ ਵਿੱਚ ਕਿਹਾ ਗਿਆ ਹੈ ਕਿ ਕੋਈ ਕਰਤਾਰ-ਰੂਪ ਸੱਜਣ (ਗੁਰੂ) ਹੀ ਇਹ ਸਮਝਾ ਸਕਦਾ ਹੈ ਕਿ- 
1-
ਜੀਵ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਮਾਇਆ ਦੇ ਮੋਹ ਵਾਲੇ ਧੰਦਿਆਂ ਵਿੱਚ ਫਸਿਆ ਰਿਹਾ।
2- ਮੋਹ ਮਾਇਆਚ ਫਸਿਆ ਬੰਦਾ ਇਹੀ ਸਮਝਦਾ ਹੈ ਕਿ ਇਹ ਧਨ ਦੌਲਤ ਜਾਇਦਾਤ ਮੈਂ ਆਪਣੀ ਸਮਝ ਅਤੇ ਆਪਣੇ ਉੱਦਮ ਨਾਲ ਕਮਾ ਰਿਹਾ ਹੈ।ਪਰ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿ ਇਹ ਸਾਰਾ ਪਸਾਰਾ ਉਸੇ ਦਾ ਹੀ ਕੀਤਾ ਹੋਇਆ ਹੈ।ਕਿਸੇ ਨੇ ਆਪਣੇ ਉੱਦਮ ਆਪਣੀ ਸਮਝ ਅਤੇ ਸਿਆਣਪ ਨਾਲ ਕੁਝ ਨਹੀਂ ਬਣਾਇਆ।
3- ਸੋਚਣ ਵਾਲੀ ਗੱਲ ਹੈ, ਕਿ ਜਿਸ ਧਨ, ਦੌਲਤ ਦਾ ਇਹ ਅਹੰਕਾਰ ਕਰਦਾ ਹੈ, ਜਦੋਂ ਹਾਲੇ ਇਹ ਸੰਸਾਰ ਪਸਾਰਾ ਨਹੀਂ ਸੀ ਹੋਇਆ, ਉਸ ਵੇਲੇ ਇਹ ਧਨ ਦੌਲਤ ਕਿੱਥੇ ਸੀ?ਉਸ ਵਕਤ ਨਾ ਇਹ ਧਨ ਦੌਲਤ ਸੀ ਅਤੇ ਨਾ ਹੀ ਇਸ ਧਨ ਦੌਲਤ ਨੂੰ ਆਪਣੀ ਸਮਝ ਅਤੇ ਉੱਦਮ ਨਾਲ ਕਮਾਉਣ ਵਾਲਾ ਹੀ ਕੋਈ ਸੀ।
4- ਗੁਰੂ ਨੇ ਸਮਝਾਇਆ ਹੈ ਕਿ, ਜਿਸ ਧਨ ਦੌਲਤ ਨੂੰ ਆਪਣੀ ਸਮਝਦਾ ਹੈ, ਇਹ ਸਭ ਪ੍ਰਭੂ ਦੀ ਰਚਨਾ ਦਾ ਹਿੱਸਾ ਹੈ।ਤੇ ਪ੍ਰਭੂ ਆਪ ਹੀ ਆਪਣੇ ਕੰਮਾਂ ਨੂੰ (ਆਪਣੀ ਰਚਨਾ ਨੂੰ) ਜਾਣਦਾ ਹੈ।ਅਗਿਆਨੀ ਮਨੁੱਖ ਭੁਲੇਖੇ ਵਿੱਚ ਹੀ ਪਿਆ ਇਹ ਸਮਝਦਾ ਹੈ ਇਹ ਸਭ ਕੁਝ ਉਹ ਆਪਣੀ ਸਿਆਣਪ, ਆਪਣੇ ਉੱਦਮ ਨਾਲ ਬਣਾ ਰਿਹਾ ਹੈ।
ਸ਼ਬਦ ਵਿੱਚ ਜੰਮਣ-ਮਰਨ, ਇਸ ਜਨਮ ਜਾਂ ਅਗਲੇ ਪਿਛਲੇ ਜਨਮ ਦੀ ਗੱਲ ਨਹੀਂ ਬਲਕਿ ਇਹ ਸਮਝਾਇਆ ਹੈ ਕਿ ਜਿਵੇਂ ਖੋਤੇ ਦੇ ਪੈਰਾਂ ਵਿੱਚ ਢੰਗਾ ਪਇਆ ਹੁੰਦਾ ਹੈ ਅਤੇ ਮਾਲਕ ਦੇ ਕਹੇ ਤੇ ਭਾਰ ਢੋਈ ਜਾਂਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਪੈਰਾਂ ਵਿੱਚ ਮਾਇਆ ਦਾ ਢੰਗਾ ਪਾ ਕੇ ਕਿਰਤ ਕਰੀ ਜਾਂਦਾ ਹੈ ਤੇ ਸਮਝਦਾ ਹੈ; ਇਹ ਸਰੀਰ, ਧਨ, ਦੌਲਤ ਉਸ ਨੇ ਬਣਾਈ ਹੈ, ਜਦਕਿ ਅਸਲੀਅਤ ਇਹ ਹੈ ਕਿ ਇਹ ਸਭ ਕਾਸੇ ਦਾ ਕਰਤਾ ਪਰਮਾਤਮਾ ਹੈ।
ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਇੱਕ ਵੀ ਤੁਕ ਐਸੀ ਨਹੀਂ ਮਿਲਦੀ ਜਿਸ ਵਿੱਚ ਲਿਖਿਆ ਹੋਵੇ ਕਿ ਸਾਰੇ ਚੰਗੇ ਮੰਦੇ ਕਰਮਾਂ ਦਾ ਫਲ਼ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ । ਬਲਕਿ ਇਸ ਭਾਵ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ ਕਿ ਬੰਦਾ ਸਾਰੀ ਉਮਰ ਸਿਰ ਦੇ ਵਾਲ ਚਿੱਟੇ ਹੋ ਜਾਣ ਤੱਕ, ਸਰੀਰ ਦੇ ਸਾਰੇ ਅੰਗ ਕੰਮ ਛੱਡ ਜਾਣ ਤੱਕ, ਜੀਵਨ ਦੇ ਆਖਰੀ ਪੜਾਵ ਤੇ ਪਹੁੰਚਣ ਤੱਕ ਵੀ ਪ੍ਰਭੂ ਨੂੰ ਯਾਦ ਨਹੀਂ ਕਰਦਾ ਅਤੇ ਅੰਤ ਨੂੰ ਪਛਤਾਉਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ।
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ 
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ” (ਪੰਨਾ-466)
 ਹਉਮੈ ਦਾ ਬੱਝਾ ਮਨੁੱਖ ਸਮਝਦਾ ਹੈ; ਮੇਰਾ ਸਰੀਰ, ਮੇਰੀ ਸਮਝ, ਮੇਰੀ ਦੌਲਤ, ਮੈਂ ਏਹ ਕੀਤਾ, ਮੈਂ ਓਹ ਕੀਤਾਹਉਮੈ ਦੇ ਬੰਧਨਾਂ ਦਾ ਬੱਝਾ ਬੰਦਾ ਕਰਮ ਕਮਾਈ ਜਾਂਦਾ ਹੈ ਅਤੇ ਇਨ੍ਹਾਂ ਆਸ਼ਾਵਾਂ ਤ੍ਰਿਸ਼ਨਾਵਾਂ ਅਤੇ ਹਉਮੈ ਦੇ ਬੰਧਨਾਂ ਦਾ ਬੱਝਾ ਮੁੜ ਮੁੜ ਜੂਨਾਂ ਦੇ ਗੇੜ ਵਿੱਚ ਪੈ ਜਾਂਦਾ ਹੈ।
ਜਨਮ-ਮਰਨ ਸਭ ਉਸ ਦੇ ਭਾਣੇ, ਉਸ ਦੇ ਹੁਕਮ ਵਿੱਚ ਹੀ ਹੁੰਦਾ ਹੈ ਪਰ ਹੁੰਦਾ ਸਾਡੇ ਕੀਤੇ ਕਰਮਾਂ ਅਨੁਸਾਰ ਹੈ-
 ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ” (ਪੰਨਾ-1241) 
ਅਗਲੇ ਪਿਛਲੇ ਜਨਮ ਨੂੰ ਨਾ ਮੰਨਣਾ ਗੁਰਮਤਿ ਫਲੌਸਫੀ ਨਹੀਂ ਬਲਕਿ ਚਾਰਵਾਕੀਫਲੌਸਫੀ ਹੈ । ਗੁਰਮਤਿ ਵਿੱਚ ਚਾਰਵਾਕੀ ਮੱਤ ਦੀ ਘੁਸਪੈਠ ਹੋ ਰਹੀ ਹੈ, ਜਿਸ ਤੋਂ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਜਰੂਰਤ ਹੈ । ਮਹਾਂਰਿਸ਼ੀ ਚਾਰਵਾਕ ਦਾ ਸਿਧਾਂਤ ਹੈ-
 ‘ਜਿਤਮ ਜੀਵੇਤ ਸੁਖਮ ਜੀਵੇਤ । ਰਿਣਮ ਕ੍ਰਿਤਵਾ ਘ੍ਰਿਤਮ ਪੀਬੇਤ’            
 ਅਰਥਾਤ- ਜਦੋਂ ਤੱਕ ਜਿਉਣਾ ਹੈ ਸੁਖ ਮਾਣਦੇ ਹੋਏ ਜੀਵੋ । ਜੇ ਗੁੰਜਾਇਸ਼ ਨਹੀਂ ਤਾਂ ਕਰਜਾ ਚੁੱਕਕੇ ਵੀ ਘਿਉ ਪੀਵੋ । ਕਰਜਾ ਮੋੜਨ ਦੀ ਚਿੰਤਾ ਨਾ ਕਰੋ; ਕਿਉਂਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ ਹੈ । ਕਿਸੇ ਨੇ ਕਰਜਾ ਵਾਪਸ ਮੰਗਣ ਲਈ ਤੁਹਾਡੇ ਮਗ਼ਰ ਨਹੀਂ ਆਉਣਾ, ਅਤੇ ਕਰਜਾ ਮੋੜਨ ਲਈ ਤੁਸੀਂ ਵੀ ਜਗ ਤੇ ਵਾਪਸ ਨਹੀਂ ਆਉਣਾ।
ਅ: ਸਿੰਘ:- 
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ 
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ॥ਪ-215) **ਜਬ ਇਹੁ ਕਛੂ ਨ ਹੋਤਾ**
ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥ 
ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ 
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ 
ਜਬ ਆਪਨ ਆਪ ਆਪਿ ਪਾਰਬ੍ਰਹਮ ॥ ਤਬ ਮੋਹ ਕਹਾ ਕਿਸੁ ਹੋਵਤ ਭਰਮ ॥ 
ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥ (ਪੰਨਾ-290-291) 
ਜਬ ਇਹੁ ਕਛੂ ਨ ਹੋਤਾ”  ਤੋਂ ਸਾਫ ਪਤਾ ਚੱਲਦਾ ਹੈ ਕਿ ਜਦ ਮਾਲਕ ਨੇ ਜੀਵ ਪੈਦਾ ਕੀਤੇ ਸਨ ਉਸ ਵੇਲੇ ਤਾਂ ਕਰਮ ਤੋਂ ਮੁਕਤ ਸਨ । ਸਭ ਕੁਝ ਹੁਕਮ ਵਿੱਚ ਹੋਇਆਂ ਹੈ ਅਤੇ ਹੁੰਦਾ ਹੈ। 
““ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ””
 ਫਿਰਿ ਫਿਰਿ ਜੋਨੀ ਤੋਂ ਭਾਵ ਕੋਈ ਪਿਛਲੇ ਅਗਲੇ ਜਨਮ ਤੋਂ ਨਹੀਂ….ਹਰ ਪਲ ਅਸੀਂ ਹਉਮੈ ਕਰਕੇ ਜੀਵਨ ਸਲੀਕਾ ਬਦਲਦੇ ਰਹਿੰਦੇ ਹਾਂ।
ਜਸਬੀਰ ਸਿੰਘ ਵਿਰਦੀ:- 
ਮਨੁੱਖ ਮਨ, ਤਨ, ਧਨ, ਭੂਮਿਦਾ ਆਪਣੇ ਆਪ ਨੂੰ ਮਾਲਕ ਸਮਝਦਾ ਹੈ, ਅਗਿਆਨੀ ਮਨੁੱਖ ਇਹ ਨਹੀਂ ਸੋਚਦਾ ਕਿ ਜਦੋਂ ਮਨ, ਤਨ, ਧਨ, ਭੂਮੀ ਕੁਝ ਵੀ ਨਹੀਂ ਸੀ, ਕੇਵਲ ਨਿਰਾਕਾਰ ਪ੍ਰਭੂ ਆਪ ਹੀ ਆਪ ਸੀ, ਉਸ ਵੇਲੇ ਕੋਈ ਕੀ ਕਮਾਉਣ ਜੋਗਾ ਸੀ ?
 “ਤਬ ਇਹੁ ਕਹਾ ਕਮਾਵਨ ਪਰਿਆ, ਜਬ ਇਹੁ ਕਛੂ ਨ ਹੋਤਾ” 
ਜੀਵ ਘੁਮੰਡ ਕਰਦਾ ਹੈ ਕਿ ਮੈਂ ਆਪਣੀ ਸਮਝ ਸਿਆਣਪ ਅਤੇ ਤਾਕਤ ਨਾਲ ਕਮਾਈ ਕਰਕੇ ਧਨ ਦੌਲਤ ਭੂਮੀ ਬਣਾਈ ਹੈ, ਪਰ ਜਦੋਂ ਪ੍ਰਭੂ ਦਾ ਇਹ ਪਸਾਰਾ ਹੀ ਨਹੀਂ ਸੀ ਉਸ ਵੇਲੇ ਕਿਸ ਨੇ ਅਤੇ ਕਿਹੜੀ ਕਮਾਈ ਕਰਕੇ ਇਹ ਸਭ ਕੁਝ ਬਣਾਇਆ ? ਇਸ ਸ਼ਬਦ ਵਿੱਚ ਇਸ ਜਨਮ ਜਾਂ ਅਗਲੇ ਪਿਛਲੇ ਜਨਮ ਦੇ ਕਰਮਾਂ ਦਾ ਜਿਕਰ ਹੀ ਨਹੀਂ ਹੈ; ਇੱਥੇ ਤਾਂ ਮਨੁਖ ਦੇ ਸਰੀਰ, ਤਾਕਤ, ਬੁੱਧੀ ਆਦਿ ਦੇ **ਘੁਮੰਡ** ਦੀ ਗੱਲ ਕੀਤੀ ਗਈ ਹੈ, ਘੁਮੰਡ ਕਰਕੇ ਇਹ ਸਮਝਦਾ ਹੈ ਕਿ ਆਪਣੇ ਗੁਣਾਂ ਕਰਕੇ ਉਸਨੇ ਤਨ, ਮਨ, ਧਨ ਦੌਲਤ ਬਣਾਈ ਹੈ ।     
ਇਹ ਠੀਕ ਹੈ ਕਿ ਸਭ ਕੁਝ ਉਸਦੇ ਹੁਕਮ ਵਿੱਚ ਹੋਇਆ ਹੈ ਅਤੇ ਹੋ ਰਿਹਾ ਹੈ, ਪਰ ਉਸ ਦਾ ਹੁਕਮ ਮਨੁੱਖ ਦੇ ਕਰਮਾਂ ਅਨੁਸਾਰ ਚੱਲਦਾ ਹੈ-
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ
ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ ॥ ਪਾਪ ਪੁੰਨ ਤਬ ਕਹਿ ਤੇ ਹੋਤਾ” 
ਇਸ ਅਸ਼ਟਪਦੀ ਦੇ ਅਖੀਰਚ ਪ੍ਰੋ: ਸਾਹਿਬ ਸਿੰਘ ਜੀ ਦਾ ਲਿਖਿਆ ਨੋਟ ਦੇਖੋ- ਇਸ ਅਸ਼ਟਪਦੀ ਵਿੱਚ ਇਸ ਖਿਆਲ ਦਾ ਖੰਡਨ ਕੀਤਾ ਗਿਆ ਹੈ ਕਿ ***ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ***।ਗੁਰ-ਆਸ਼ੇ ਅਨੁਸਾਰ ਸਿਰਫ ਪਰਮਾਤਮਾ ਹੀ ਅਨਾਦੀ ਹੈ । ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ ਨਾ ਮਾਇਆ ਸੀ । ਤਦੋਂ ਕਰਮਾਂ ਦਾ ਭੀ ਅਭਾਵ ਸੀ । ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ ਹੈ । ਕਰਮਾਂ ਦਾ, ਨਰਕ ਸੁਰਗ ਦਾ ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿੱਚ ਆ ਹੀ ਗਿਆ।(ਪ੍ਰੋ: ਸਾਹਿਬ ਸਿੰਘ)
ਸਾਂਖ (ਹਿੰਦੂ) ਮੱਤ ਅਨੁਸਾਰ; ਜੀਵ, ਪ੍ਰਕਿਰਤੀ ਅਤੇ ਪਰਮਾਤਮਾ ਤਿੰਨੋਂ ਹੀ ਅਨਾਦੀ ਹਨ।ਅਤੇ ਜਗ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ ਹੈ । ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਵਿੱਚ ਇਸ ਵਿਚਾਰਧਾਰਾ ਦਾ ਖੰਡਨ ਕੀਤਾ ਗਿਆ ਹੈ ਕਿ ਜੇ ਜਗਤ ਪਸਾਰਾ ਜੀਵ ਦੇ ਕਰਮਾਂ ਕਰਕੇ ਹੋਇਆ ਹੈ ਤਾਂ ਉਸ ਵਕਤ ਜੀਵ ਨੇ ਕਿਹੜੇ ਕਰਮ, ਕਿਹੜੇ ਪਾਪ ਪੁੰਨ ਕੀਤੇ ਜਦੋਂ ਹਾਲੇ ਜਗਤ ਪਸਾਰਾ ਹੀ ਨਹੀਂ ਸੀ ਹੋਇਆ ?
"ਮੋ ਕਉ ਇਹੁ ਬਿਧਿ ਕੋ ਸਮਝਾਵੈ ॥ ਕਰਤਾ ਹੋਇ ਜਨਾਵੈ” 
ਇਸ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ । ਅਤੇ 
ਜਬ ਅਕਾਰੁ ਇਹੁ ਕਛੁ ਨ ਦ੍ਰਿਸ਼ਟੇਤਾ” 
ਅਸ਼ਟਪਦੀ ਵਿੱਚ ਇਹ ਖਿਆਲ ਦਿੱਤਾ ਗਿਆ ਹੈ ਕਿ ਜਗਤ ਰਚਨਾ ਮਨੁੱਖ ਦੇ ਕੀਤੇ ਕਰਮਾਂ ਕਰਕੇ ਨਹੀਂ, ਪ੍ਰਭੂ ਦੇ ਹੁਕਮ ਵਿੱਚ ਹੋਈ ਹੈ । ਅਤੇ ਕਰਮਾਂ ਦਾ ਸਿਲਸਿਲਾ ਵੀ ਓਦੋਂ ਹੀ ਸ਼ੁਰੂ ਹੋਇਆ ਜਦੋਂ ਪ੍ਰਭੂ ਨੇ ਸੰਸਾਰ ਰਚਨਾ ਕੀਤੀ ।
ਸੋਚਣ ਵਾਲੀ ਗੱਲ ਹੈ ਕਿ ਜੇ ਜਗਤ ਪਸਾਰੇ ਵਾਲੀ ਖੇਡ ਰਚਣ ਤੇ ਵੀ ਮਨੁੱਖ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਕੋਈ ਲੇਖਾ ਨਹੀਂ, ਫੇਰ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਗੁਰਮਤਿ ***ਚਾਰਵਾਕੀ*** ਵਿਚਾਰਧਾਰਾ ਦਾ ਸਮਰਥਨ ਕਰਦੀ ਹੈ ਕਿ ਆਪਣਾ ਇਹ ਮੌਜੂਦਾ ਜੀਵਨ ਸੁਖਾਂ ਭਰਿਆ ਅਤੇ ਐਸ਼ ਨਾਲ ਗੁਜਾਰੋ ਚੰਗੇ ਮਾੜੇ ਕਰਮਾਂ ਦੇ ਲੇਖੇ ਦੀ ਪਰਵਾਹ ਨਾ ਕਰੋ । ਆਪਣੀਆਂ ਸੁਖ ਸਹੂਲਤਾਂ ਦੀ ਸੋਚੋ, ਕਿਸੇ ਪਰਉਪਕਾਰ ਬਾਰੇ ਸੋਚਣ ਦੀ ਜਰੂਰਤ ਨਹੀਂ ।
ਅ: ਸਿੰਘ ਜੀ! ਤੁਹਾਡੀਆਂ ਪੇਸ਼ ਕੀਤੀਆਂ ਉਦਾਹਰਣਾਂ ਵਿੱਚ ਕਿਤੇ ਵੀ ਇਸ ਜਨਮ ਤੋਂ ਬਾਅਦ ਫੇਰ ਜਨਮ ਦਾ ਖੰਡਨ ਨਹੀਂ ਕੀਤਾ ਗਿਆ । ਅਤੇ ਜੋਨੀ ਪਾਹਿਦੇ ਅਰਥ ਤੁਸੀਂ ਕੀਤੇ ਹਨ- ਜੀਵਨ ਸਲੀਕਾ ਬਦਲਦੇ ਰਹਿੰਦੇ ਹਾਂ” ?????
ਅ: ਸਿੰਘ:-
 “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ” .
.
ਗੁਰਬਾਣੀ ਦੱਸ ਰਹੀ ਹੈ ਜਨਮ ਮਰਣ ਹੁੰਦਾ ਹੈ ਪਰ ਕਰਮ ਕਰਕੇ ਨਹੀਂ ਸਤਿਗੁਰ ਦੀ ਰਜ਼ਾ ਜਾਂ ਭਾਣੇ ਕਰਕੇ।
ਗੁ: ਸਿੰਘ:- ਜਿਸ ਤੋਂ ਉਪਜੇ ਹਾਂ ਉਸ ਵਿੱਚ ਸਮਾ ਜਾਵਾਂਗੇ
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥ ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ” (ਪੰਨਾ-20)
ਗੁਰਬਾਣੀ ਜੀਂਦੇ ਜੀ ਮੁਕਤੀ ਦੀ ਗੱਲ ਕਰਦੀ ਹੈ, ਨਾ ਕਿ ਮਰਨ ਦੇ ਬਾਦ ਦੀ ।
ਜਸਬੀਰ ਸਿੰਘ ਵਿਰਦੀ:- 
ਵੀਰ ਜੀ! ਮੈਂ ਕਿਤੇ ਨਹੀਂ ਕਿਹਾ ਕਿ ਬੰਦਾ ਕਰਮਾਂ ਕਰਕੇ ਜੰਮਦਾ ਮਰਦਾ ਹੈ। ਮੈਂ ਤਾਂ ਖੁਦ ਹੀ ਕਹਿ ਰਿਹਾ ਹਾਂ ਕਿ ਜੀਵ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਅਤੇ ਸੰਸਾਰ ਤੋਂ ਜਾਂਦਾ ਹੈ । ਪਰ ਉਸ ਦਾ ਹੁਕਮ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਚੱਲਦਾ ਹੈ- 
ਹੁਕਮ ਚਲਾਏ ਆਪਣੈ ਕਰਮੀ ਵਹੈ ਕਲਾਮ”   ਅਤੇ 
ਮਨਮੁਖਾ ਨੋ ਫਿਰਿ ਜਨਮ ਹੈ ਨਾਨਕ ਹਰਿ ਭਾਏ” 
ਉਸ ਦਾ ਇਹੀ ਭਾਣਾ ਹੈ, ਉਸ ਨੂੰ ਇਹੀ ਚੰਗਾ ਲੱਗਦਾ ਹੈ ਕਿ ਮਨਮੁਖ ਬੰਦਾ ਜਨਮ ਮਰਨ ਦੇ ਗੇੜ ਵਿੱਚ ਪਏ । ਜੇ ਇਹ ਮੰਨ ਲਈਏ ਕਿ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ ਤਾਂ ਇਸ ਦਾ ਮਤਲਬ ਇਹੀ ਬਣਦਾ ਹੈ ਕਿ ਗੁਰਬਾਣੀ ਚਾਰਵਾਕ ਮੱਤ ਦਾ ਸਮਰਥਨ ਕਰਦੀ ਹੈ । ਚਾਰਵਾਕੀਆਂ ਦਾ ਮੱਤ ਹੈ ਕਿ ਇਹ ਮੌਜੂਦਾ ਜੀਵਨ ਸੁਖ ਆਨੰਦ ਮਾਣਦੇ ਹੋਏ ਗੁਜ਼ਾਰੋ । ਚਾਹੇ ਕਰਜ਼ਾ ਚੁੱਕਕੇ ਵੀ ਇਹ ਕਿਉਂ ਨਾ ਕਰਨਾ ਪਵੇ, ਚਾਹੇ ਧੋਖਾਧੜੀ ਅਤੇ ਗਰੀਬਮਾਰ ਕਰਕੇ ਹੀ ਕਿਉਂ ਨਾ ਦੌਲਤ ਇਕੱਠੀ ਕਰਨੀ ਪਵੇ ।
ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਛ ਨਹੀਂ ਕੀਤੀ ਜਾ ਸਕਦੀ ਜਿਸ ਵਿੱਚ ਲਿਖਿਆ ਹੋਵੇ ਕਿ ਬੰਦੇ ਦੇ ਕੀਤੇ ਚੰਗੇ ਮਾੜੇ ਕਰਮਾਂ ਦਾ ਲੇਖਾ ਇਸੇ ਜਨਮ ਵਿੱਚ ਹੀ ਭੁਗਤਿਆ ਜਾ ਰਿਹਾ ਹੈ।ਤੁਸੀਂ ਜਿਹੜੀਆਂ ਗੁਰਬਾਣੀ ਉਦਹਰਣਾਂ ਪੇਸ਼ ਕੀਤੀਆਂ ਹਨ ਉਨ੍ਹਾਂ ਵਿੱਚ ਕਿਤੇ ਵੀ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਖਡਣ ਨਹੀਂ ਕੀਤਾ ਗਿਆ।
ਗੁ: ਸਿੰਘ ਜੀ! ਤੁਸੀਂ ਜਿਹੜੀ ਉਦਾਹਰਣ ਪੇਸ਼ ਕੀਤੀ ਹੈ, ਉਸ ਦਾ ਅਰਥ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੋਇਆ ਹੈ ਉਹੀ ਉਸ ਨੂੰ ਖਤਮ ਕਰਨ ਵਾਲਾ ਵੀ ਹੈ । {ਅਰਥਾਤ ਜਿਸ ਪ੍ਰਭੂ ਦੇ ਹੁਕਮ ਨਾਲ ਬੰਦਾ ਸੰਸਾਰ ਤੇ ਆਉਂਦਾ ਹੈ ਉਸੇ ਦੇ ਹੁਕਮ ਨਾਲ ਹੀ ਸੰਸਾਰ ਤੋਂ ਜਾਂਦਾ ਹੈ}
ਗੁ: ਸਿੰਘ ਜੀ! ਤੁਹਾਡਾ ਕਹਿਣਾ ਹੈ ਕਿ ਗੁਰਬਾਣੀ ਜੀਵਨ-ਮੁਕਤ ਦੀ ਗੱਲ ਕਰਦੀ ਹੈ । ਇਹ ਠੀਕ ਹੈ ਕਿ ਗੁਰਬਾਣੀ ਜੀਵਨ ਮੁਕਤੀ ਦੀ ਗੱਲ ਕਰਦੀ ਹੈ, ਪਰ ਕੀ ਗੁਰਬਾਣੀ ਚ ਲਿਖੇ ਇਸ ਸੰਕਲਪ ਨਾਲ ਹੀ ਦੁਨੀਆਂ ਦਾ ਹਰ ਵਿਅਕਤੀ ਜੀਵਨ ਮੁਕਤ ਹੈ ? ਜਾਂ ਜੀਵਨ ਮੁਕਤ ਹੋਣ ਲਈ ਕੁਝ ਉਪਰਾਲੇ ਕਰਨ ਦੀ ਜਰੂਰਤ ਹੈ ?  ਕੀ ਕੋਈ ਬੰਦਾ ਚਾਹੇ ਹੋਈ ਕਿੰਨਾ ਵੀ ਦੁਰਾਚਾਰੀ, ਧੋਖੇਬਾਜ ਅਤੇ ਪਖੰਡੀ ਕਿਉਂ ਨਾ ਹੋਵੇ, ਉਹ ਜੀਵਨ ਮੁਕਤ ਹੈ ? ਕੀ ਗੁਰਮਤਿ ਅਨੁਸਾਰ ਸਿਰਸੇ ਵਾਲਾ ਰਾਮ ਰਹੀਮ ਅਤੇ ਉਸ ਤਰ੍ਹਾਂ ਦੇ ਹੋਰ ਬਾਬੇ ਜਿਹੜੇ ਭੋਲੇ ਭਾਲੇ ਅਤੇ ਗਰੀਬ ਲੋਕਾਂ ਦੀ ਮਿਹਨਤ ਨਾਲ ਕਮਾਈ ਦੌਲਤ ਅਤੇ ਇੱਜਤ ਲੁੱਟਕੇ ਆਪਣੀ ਐਸ਼ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਕੀ ਇਹ ਸਾਰੇ ਪਖੰਡੀ ਸਾਧ ਬਾਬੇ ਵੀ ਜੀਵਨ ਮੁਕਤ ਹਨ
ਗੁ: ਸਿੰਘ:- 
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ
 ਬਾਣੀ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਦੇ ਕਰਮਾਂ ਦੇ ਬਾਦ ਮੁਕਤੀ ਨਹੀਂ।
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥
..ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥
 ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ 
ਥਾਕਾ ਤੇਜੁ ਕਰੈ ਉਡਰਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ 
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ” (ਪ-93)
ਅ: ਸਿੰਘ:-
ਜਸਬੀਰ ਸਿੰਘ ਜੀ! ਮੈਂ ਇਸ ਟੌਪਿਕ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ, ਗੁਰਬਾਣੀ ਮੁਤਾਬਕ ਜਨਮ ਅਤੇ ਮਰਨ ਸਤਿਗੁਰੂ ਦੀ ਰਜ਼ਾ ਵਿੱਚ ਹੀ ਹੁੰਦਾ ਹੈ ਨਾ ਕਿ ਕਰਮ ਕਰਕੇ । ਜੇ ਕਰਮ ਕਰਕੇ ਹੁੰਦਾ ਤਾਂ ਜਦ ਸ੍ਰਿਸ਼ਟੀ ਬਣੀ ਤਦ ਕੇਹੜਾ ਕਰਮ ਸੀ ? ਇਹ ਤਾਂ ਸਤਿਗੁਰੂ ਦੀ ਖੇਡ ਹੈ । ਜਿੱਥੋਂ ਤੱਕ ਕਰਮਾਂ ਦੇ ਫਲ਼ ਦਾ ਸਵਾਲ ਹੈ ਇਹ ਸਮੇਂ ਸਮੇਂ ਤੇ ਮਿਲ ਰਿਹਾ ਹੈ । ਗੁਰਬਾਣੀ ਵੀ ਦੱਸਦੀ ਹੈ
1-“ਅਹਿ ਕਰੁ ਕਰੈ ਸੁ ਅਹਿ ਕਰੁ ਪਾਏ ” 
2-ਦਦੈ ਦੋਸੁ ਨ ਦੀਜੈ ਦੇਊ ਕਿਸੇ ਦੋਸੁ ਕਰੰਮਾ ਆਪਣਿਆ 
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ” (ਪ-433)  ਮਨੁੱਖ
 “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ” (ਪ-134)
 ਆਪਣੇ ਖਿਆਲਾਂ ਅਤੇ ਇੱਥੇ ਕੀਤੇ ਕਰਮਾਂ ਅਨੁਸਾਰ ਮਨੁੱਖ ਆਪ ਹੀ ਚੰਗਾ ਜਾਂ ਮੰਦਾ ਫਲ਼ ਪਰਾਪਤ ਕਰਦਾ ਹੈ।
ਕਰਮਾਂ ਦਾ ਨਿਬੇੜਾ ਨਾਲੋ ਨਾਲ ਹੋ ਜਾਂਦਾ ਹੈ ਉਸੇ ਅਨੁਸਾਰ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ
 ਮਨੁੱਖ ਰੱਬ ਜੀ ਤੋਂ (ਆਤਮਕ) ਨੇੜੇ ਜਾਂ ਦੂਰ ਹੋ ਜਾਂਦਾ ਹੈ।
ਇਸ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ” (ਪ-182) 
ਜੇ ਮਨ ਸਤਿਗੁਰੂ (ਗਿਆਨ ਗੁਰੂ) ਅਨੁਸਾਰ ਜਾਗ ਪਵੇ ਤਾਂ ਆਪਣੇ ਅੰਦਰੋਂ ਹੋਰਨਾਂ ਜੂਨੀਆਂ ਵਾਲੀ (ਸੋਚਣੀ, ਕਰਨੀ) ਬਿਰਤੀ ਤੋਂ ਜਾਗਰੁਕ ਹੋ ਜਾਂਦਾ ਹੈ, ਸਿੱਟੇ ਵਜੋਂ ਉਸਨੂੰ ਅਪਣਾ ਮੂਲ ਪਛਾਣ ਦੀ ਸੋਝੀ ਪੈ ਜਾਂਦੀ ਹੈ । 
ਗੁਰੂ ਗ੍ਰੰਥ ਸਾਹਿਬ ਜੀ ਚ ਇਸੇ ਅਵਸਥਾ ਨੂੰ 
ਜਨਮ ਮਰਨ ਕੀ ਸੋਈ ਜਾਗੀਕਿਹਾ ਗਿਆ ਹੈ।ਤੇ ਫੇਰ ਵੀਰ ਜੀ! ਕੀ ਆਪ ਜੀ ਨੂੰ ਲੱਗਦ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.