ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
# - “ਨਾਮ” ਭਾਗ 1 - #
# - “ਨਾਮ” ਭਾਗ 1 - #
Page Visitors: 3611
   # - ਨਾਮ”  ਭਾਗ 1   -  #
(ਨਾਮ ਬਾਰੇ ਇਹ ਲੇਖ ਭਗਤ ਸਿੰਘ ਹੀਰਾ ਦੀ ਕਿਤਾਬ- ਗੁਰਮਤਿ ਵਿਚਾਰਧਾਰਾਵਿੱਚੋਂ ਉਤਾਰਾ ਕੀਤਾ ਗਿਆ ਹੈ) 
ਗੁਰਮਤਿ, ਨਾਮ ਰਾਹੀਂ ਨਾਮੀ ਨੂੰ ਮਿਲਣ ਦਾ ਰਸਤਾ ਦੱਸਦੀ ਹੈ।ਇਸ ਲਈ ਨਾਮ ਵਿਹੂਣਾ ਮਨੁੱਖ ਆਪਣਾ ਜਨਮ ਕੇਵਲ ਅਜਾਈਂ ਹੀ 
ਨਹੀਂ ਗਵਾਂਦਾ, ਬਲਕਿ ਗਰਭ-ਗੇੜ ਦਾ ਮੁੜ-ਮੁੜ ਭਾਗੀ ਹੁੰਦਾ ਹੈ-
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ॥
ਕੋਈ ਗੁਰਮੁਖਿ ਸਜਣੁ ਜੇ ਮਿਲੇ ਮੈ ਦਸੈ ਪ੍ਰਭੁ ਗੁਣਤਾਸੁ॥
ਹਉ ਤਿਸੁ ਵਿਟਹੁ ਚਉਖੰਨੀਐ ਮੈ ਨਾਮੁ ਕਰੇ ਪ੍ਰਗਾਸੁ॥
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ॥
ਬਿਨੁ ਨਾਵੈ ਜੀਵਣੁ ਨ ਥੀਐ ਮੇਰੇ ਸਤਿਗੁਰ ਨਾਮ ਦ੍ਰਿੜਾਇਰਹਾਉ॥” (ਪੰਨਾ- 40)
ਅਸਲ ਵਿੱਚ ਜਿੰਦਾ ਉਹ ਹੈ, ਜਿਸ ਦੇ ਹਿਰਦੇ ਨਾਮ ਦਾ ਨਿਵਾਸ ਹੋਵੇ।ਨਾਮ ਬਿਨਾ ਜੀਵਨ ਨਕਾਰਾ ਹੈ।ਬੇ ਆਬਰੂ ਹੈ-
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ਨਾਨਕ ਅਵਰੁ ਨ ਜੀਵੇ ਕੋਇ”  (ਪੰਨਾ-142)
ਨਾਮ ਬਿਨਾ ਸਾਰੇ ਸਵਾਦ, ਹਾਰ-ਸ਼ਿੰਗਾਰ, ਭੋਗ-ਬਿਲਾਸ, ਸੁਹਾਣੀ ਸੇਜ, ਲਸ਼ਕਰ, ਚੋਬਦਾਰ, ਮਹਿਲਾਂ ਦਾ ਵਾਸ ਆਦਿ ਸਾਰੇ ਸੁਖ 
ਸਗੋਂ ਵਿਨਾਸ਼ਕਾਰੀ ਹਨ-
ਕਿਆ ਖਾਧੈ ਕਿਆ ਪੈਧੈ ਹੋਇ॥ਜਾ ਮਨਿ ਨਾਹੀ ਸਚਾ ਸੋਇਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੁਗ ਬਿਲਾਸੁ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥
ਨਨਾਕ ਸਚੈ ਨਾਮੁ ਵਿਣੁ ਸਭੈ ਟੋਲ ਵਿਣਾਸੁ” (ਪੰਨਾ- 142)
ਸੋ ਗੁਰਮਤਿ ਅਨੁਸਾਰ ਨਾਮ ਅਤਿ ਲੋੜੀਂਦਾ ਤੇ ਸਰਵੋਤਮ ਸਾਧਨ ਹੈ, ਜਿਸ ਰਾਹੀਂ ਜੀਵ ਈਸ਼ਵਰ ਨਾਲ ਇਕ-ਮਿਕ ਹੋ ਸਕਦਾ ਹੈ।
ਪਰ ਨਾਮ ਕੀ ਹੈ ਅਤੇ  ਕਿਵੇਂ ਸਾਖਿਆਤ ਹੁੰਦਾ ਹੈ।
ਨਾਮ ਦੀਆਂ ਤਿੰਨ ਵੱਖੋ-ਵੱਖ ਅਵਸਥਾਵਾਂ ਹਨ, ਜਿਨ੍ਹਾਂ ਵਿੱਚੋਂ ਹਰ ਜਗਿਆਸੂ ਨੂੰ ਲੰਘਣਾ ਪੈਂਦਾ ਹੈ-
1- ਨਾਮ ਦਾ ਜਾਪ   2- ਨਾਮ ਦਾ ਨਿਵਾਸ     3- ਨਾਮ ਦਾ ਪ੍ਰਗਾਸ।
ਨਾਮ ਦਾ ਜਾਪ- 
ਮੁਖ ਰਾਹੀਂ ਬਾਰ-ਬਾਰ ਉਚਾਰਨ  ਨੂੰ ਜਾਪ ਕਹਿੰਦੇ ਹਨ।ਅਕਾਲ ਪੁਰਖ ਦੇ ਕਿਸੇ ਸੰਗਿਅਕ ਨਾਮ ਨੂੰ ਮੁੜ-ਮੁੜ ਮੂਹੋਂ ਉਚਾਰਨਾ 
ਉਸ ਨਾਮ ਦਾ ਜਾਪ ਕਰਨਾ ਹੈ।ਇਹ ਅਸਲ ਨਾਮ ਨੂੰ ਹਾਸਲ ਕਰਨ ਦਾ ਅਰੰਭਕ ਸਾਧਨ ਹੈ।ਜਿਸ ਤਰ੍ਹਾਂ ਬੱਚਾ ਜਦੋਂ ਪਹਿਲਾਂ 
ਪਹਿਲਾਂ ਸਕੂਲੇ ਪਾਈਏ ਤਾਂ ਉਸ ਨੂੰ ਪਹਾੜੇ ਰਟਾਏ ਜਾਂਦੇ ਹਨ।ਪਹਿਲਾਂ ਪਹਿਲਾਂ ਤਾਂ ਬੱਚੇ ਨੂੰ ਨਾ ਅੱਖਰ ਦੀ ਪਛਾਣ ਹੁੰਦੀ ਹੈ ਅਤੇ
 ਨਾ ਪਹਾੜਿਆਂ ਦੀ ਵਰਤੋਂ ਦਾ ਗਿਆਨ।ਪਰ ਸਹਜੇ-ਸਹਜੇ ਅੱਖਰ ਤੇ ਪਹਾੜੇ ਉਸ ਦੇ ਹਿਰਦੇ ਵਿੱਚ ਉੱਤਰ ਜਾਂਦੇ ਹਨ ਅਤੇ ਇਕ 
ਦਿਨ ਉਹ ਹਿਸਾਬ ਦਾ ਚੰਗਾ ਮਾਹਰ ਬਣ ਜਾਂਦਾ ਹੈ।ਇਸੇ ਤਰ੍ਹਾਂ ਅਰੰਭ ਵਿੱਚ ਤਾਂ ਨਾਮ ਦਾ ਜਾਪ ਤੋਤਾ ਰਟਣ ਹੀ ਹੁੰਦਾ ਹੈ, 
ਪਰ ਸਹਜੇ ਸਹਜੇ ਇਹ ਹਿਰਦੇ ਵਿੱਚ ਥਾਂ ਬਣਾ ਲੈਂਦਾ ਹੈ।ਅਤੇ ਅੰਤ ਵਿੱਚ ਇਹ ਸੁਭਾ ਵਿੱਚ ਰਚ-ਮਿਚ ਜਾਂਦਾ ਹੈ। ਸਤਿਗੁਰੂ 
ਫੁਰਮਾਂਦੇ ਹਨ:-
ਜਪੁ ਮਨ ਸਿਰੀ ਰਮੁ॥ਰਾਮ ਰਮਤ ਰਾਮੁ॥ਸਤਿ ਸਤਿ ਰਾਮੁ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ”   (ਪੰਨਾ- 1202)
ਜਪਹੁ ਤ ਏਕੋ ਨਾਮਾ॥ਅਵਰਿ ਨਿਰਾਫਲ ਕਾਮਾ॥ਰਹਾਉ॥ 
ਰਸਨਾ ਨਾਮੁ ਜਪਹੁ ਤਥੁ ਮਥੀਐ ਇਨ ਬਿਧਿ ਅੰਮ੍ਰਿਤ ਪਾਵਹੁ” (ਪੰਨਾ- 728) 
ਸਾਕਤ (ਪਦਾਰਥਕ ਸ਼ਕਤੀ ਦਾ ਉਪਾਸ਼ਕ, ਪਦਾਰਥਵਾਦੀ) ਲੋਭੀ ਤੇ ਮੂਰਖ ਹੈ।ਪਰ ਗੁਰਮੁਖ ਨਾਮ ਜਪ ਕੇ ਮਨ ਨੂੰ ਸੁੰਦਰ ਬਣਾ 
ਲੈਂਦਾ ਹੈ-
ਸਾਕਤ ਲੋਭੀ ਇਹੁ ਮਨ ਮੂੜਾ॥ਗੁਰਮੁਖ ਨਾਮ ਜਪੈ ਮਨ ਰੂੜਾ”  (ਪੰਨਾ-415)
ਨਾਮ ਦਾ ਨਿਵਾਸ-
ਪਰ ਨਿਰਾ-ਪੁਰਾ ਨਾਮ ਜਪਣਾ ਹੀ ਕਾਫੀ ਨਹੀਂ, ਜਦ ਤੱਕ ਮੂੰਹ ਦੀ ਆਵਾਜ਼ ਹਿਰਦੇ ਵਿੱਚੋਂ ਨਾ ਨਿਕਲੇ:-
ਰਾਮ ਰਾਮ ਸਭ ਕੋ ਕਹੈ ਕਹਿਆ ਰਾਮੁ ਨ ਹੋਇ॥ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ॥ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ” (ਪੰਨਾ-491)
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੁ ਪਾਇਆ॥” (ਪੰਨਾ-565)
ਹਰਿ ਹਰਿ ਮੁਖ ਤੇ ਬੋਲਣਾ ਮਨਿ ਵੁਠੈ ਸੁਖੁ ਹੋਇ॥ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ” (ਪੰਨਾ- 260)
ਗਾਵਨਹਾਰੀ ਗਾਵੈ ਗੀਤ॥ਤੇ ਉਧਰੇ ਬਸੇ ਜਿਹ ਚੀਤ॥ਪੇਖੇ ਬਿੰਜਨ ਪਰੋਸਨਹਾਰ॥ਜਿਹ ਭੋਜਨੁ ਕੀਨ ਤੇ ਤ੍ਰਿਪਤਾਰ”( 1299)
ਨਾਮ ਦਾ ਸਵਾਦ ਉਸੇ ਨੂੰ ਹੀ ਆਵੇਗਾ, ਜੋ ਕੇਵਲ ਰਸਨਾ ਨਾਲ ਹੀ ਨਹੀਂ ਸਗੋਂ ਹਿਰਦੇ ਰਾਹੀਂ ਜਪੇ:-
ਬਿਨੁ ਜਿਹਵਾ ਜੋ ਜਪੈ ਹਿਆਇ॥ਕੋਈ ਜਾਣੈ ਕੈਸਾ ਨਾਉ” ( ਪੰਨਾ- 1256)
ਹਿਰਦੇ ਰਾਹੀਂ ਧਿਆਉਣ ਦਾ ਨਾਮ ਹੀ ਸਿਮਰਨ ਹੈ।ਸਿਮਰਨ ਬਿਨਾ ਜੀਵਨ ਥੋਥਾ ਹੈ।ਦੁਖ ਰੂਪ ਹੈ।ਅਨੰਤ ਰੋਗਾਂ ਦਾ ਕਾਰਨ ਹੈ।ਏਸੇ
 ਲਈ ਸਤਿਗੁਰੂ ਜੀ ਸਿਮਰਨ ਤੇ ਜ਼ੋਰ ਦਿੰਦੇ ਹਨ:-
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥ਕਲਿ ਕਲੇਸ ਤਨ ਮਹਿ ਮਿਟਾਵਉ” (ਪੰਨਾ- 262 )
ਸਿਮਰਿ ਸਿਮਰਿ ਨਾਮੁ ਬਾਰੰਬਾਰ ਨਾਨਕ ਜੀਅ ਕਾ ਇਹੈ ਅਧਾਰ”  (ਪੰਨਾ-295 )
ਸਿਮਰਨ-ਹੀਨ ਮਨੁੱਖ ਆਤਮ-ਘਾਤੀ ਹੈ।ਅਜੇਹਾ ਬੇ-ਅਰਥ ਜੀਵਨ ਬਿਤਾਣ ਵਾਲੇ ਨੂੰ ਮਰ ਜਾਣਾ ਚਾਹੀਦਾ ਹੈ।ਖਾਣ ਪੀਣ ਦੀ ਮੌਜ 
ਉਡਾਣ ਵਾਲਾ ਆਪਣੇ ਆਪ ਨੂੰ ਇਸ ਤਰ੍ਹਾਂ ਬਣਾ ਸਜਾ  ਰਿਹਾ ਜਿਸਤਰ੍ਹਾਂ ਮੁਰਦੇ ਨੂੰ ਚੰਗੇ-ਚੰਗੇ ਖਫਣ ਤੇ ਬਸਤਰਾਂ ਨਾਲ ਸਜਾਇਆ 
ਗਿਆ ਹੋਵੇ।ਭਲਾ ਦੱਸੋ ਉਹ ਸ਼ਿੰਗਾਰ ਮੁਰਦੇ ਦੇ ਕਿਸ ਅਰਥ ਹਨ? ਜਿਸ ਪਾਸ ਹਰੀ ਜਸ ਸੁਣਨ ਦਾ ਸਮਾਂ ਨਹੀਂ, ਉਹ ਭਾਵੇਂ ਆਪਣੇ-
ਆਪ ਨੂੰ ਕਿੰਨਾ ਵੀ ਕੁਲੀਨ ਤੇ ਵਡਾ ਸਮਝੇ, ਪਰ ਸਤਿਗੁਰੂ ਤਾਂ ਉਸ ਨੂੰ ਪਸ਼ੂ ਪੰਛੀ ਤੇ ਰੀਂਗਦੇ ਕੀੜੇ ਦੀਆਂ ਜੂਨੀਆਂ ਤੋਂ ਵੀ ਬਦਤਰ
 ਸਮਝਦੇ ਹਨ:-
ਦੁਲਭ ਦੇਹ ਪਾਈ ਵਡਭਾਗੀ॥ਨਾਮੁ ਨ ਜਪਹਿ ਤੇ ਆਤਮ ਘਾਤੀ॥
ਮਰਿ ਨ ਜਾਹੀ ਜਿਨ ਬਿਸਰਤ ਰਾਮ॥ਨਾਮ ਬਿਹੂਨ ਜੀਵਨ ਕਉਨ ਕਾਮਰਹਾਉ॥
ਖਾਤ ਪੀਤ ਖੇਲਤ ਹਸਤ ਬਿਥਾਰ॥ਕਵਨ ਅਰਥ ਮਿਰਤਕ ਸੀਗਾਰ॥
ਜੋ ਨ ਸੁਨਹਿ ਜਸੁ ਪਰਮਾਨੰਦਾ॥ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ” (ਪੰਨਾ- 188)
ਬਿਨ ਸਿਮਰਨ ਜੈਸੇ ਸਰਪ ਆਰਜਾਰੀ॥ਤਿਉ ਜੀਵਹਿ ਸਾਕਤ ਨਾਮ ਬਿਸਾਰੀ॥
ਏਕ ਨਿਮਖ ਜੋ ਸਿਮਰਨ ਮਹਿ ਜੀਆ॥ਕੋਟਿ ਦਿਨਸ ਲਾਖ ਸਦਾ ਥਿਰੁ ਥੀਆਰਹਾਉ॥
ਬਿਨੁ ਸਿਮਰਨ ਧ੍ਰਿਗ ਕਰਮ ਕਰਾਸ॥ਕਾਗ ਬਤਨ ਬਿਸਟਾ ਮਹਿ ਵਾਸ॥
ਬਿਨੁ ਸਿਮਰਨ ਭਏ ਕੂਕਰ ਕਾਮ॥ਸਾਕਤ ਬੇਸਵਾ ਪੂਤ ਨਿਨਾਮ॥
ਬਿਨੁ ਸਿਮਰਨ ਜੈਸੇ ਸੀਙ ਛਤਾਰਾ ਬੋਲਹਿ ਕੂੜੁ ਸਾਕਤ ਮੁਖ ਕਾਰਾ॥
ਬਿਨੁ ਸਿਮਰਨ ਗਰਧਬ ਕੀ ਨਿਆਈ॥ ਸਾਕਤ ਥਾਨ ਭਰਿਸਟ ਫਿਰਾਹੀ॥
ਬਿਨੁ ਸਿਮਰਨ ਕੂਕਰ ਹਰਕਾਇਆ॥ਸਾਕਤ ਲੋਭੀ ਬੰਧੁ ਨ ਪਾਇਆ॥
ਬਿਨੁ ਸਿਮਰਨ ਹੈ ਆਤਮ ਘਾਤੀ॥ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ” (ਪੰਨਾ-239 )
ਗੁਰੂ ਤੇਗ ਬਹਾਦੁਰ ਜੀ ਵੀ ਅਜਿਹੀ ਹੀ ਫਿਟਕਾਰ ਪਾਉਂਦੇ ਹਨ-
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ॥ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨ” (ਪੰਨਾ-1428)
ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜਿਸ ਨੇ ਨਾਮ ਵਿਸਾਰ ਦਿੱਤਾ ਉਹਨੂੰ ਤਾਂ ਭਸਮ ਕਰ ਦੇਣਾ ਚਾਹੀਦਾ ਹੈ।ਅਜੇਹੇ ਪ੍ਰਾਣੀ ਨੂੰ ਜਦੋਂ ਧੁਰ 
ਦਰਗਾਹੋਂ ਪੈਂਦੀਆਂ ਹਨ ਓਦੋਂ ਕੁਝ ਨਹੀਂ ਹੋ ਸਕਦਾ:-
ਨਾਨਕ ਇਹੁ ਤਨ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ॥
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬਿੜੈ ਤਿਤੁ ਨਿਵੰਧੈ ਤਾਲਿ” (ਪੰਨਾ-789 )
ਇਸਦਾ ਇਹ ਮਕਸਦ ਨਹੀਂ ਕਿ ਇਨਸਾਨ ਕਾਰੋਬਾਰ ਤਿਆਗਕੇ  ਨਿਰਾ ਵਿਰੱਕਤ ਹੋ ਨਿਵਿਰਤੀ ਮਾਰਗ ਅਪਨਾ ਲਵੇ ਤੇ ਜਗਤ ਵੱਲੋਂ
 ਉੱਕਾ ਹੀ ਮੂੰਹ ਮੋੜ

    		   
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.