ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ
Page Visitors: 2525

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

Posted On 02 Mar 2016
Punjab Sahit Sabha meetingਸੈਕਰਾਮੈਂਟੋ, 2 ਮਾਰਚ (ਪੰਜਾਬ ਮੇਲ)-ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਬੀਤੀ 29 ਫਰਵਰੀ ਨੂੰ ਸਭਾ ਦੀ ਮਾਸਿਕ ਇਕੱਤਰਤਾ ਮਾਊਂਟੇਨ ਮਾਈਕ ਪੀਜ਼ਾ ਆਬਰਨ ਬੁਲੇਵਾਰਡ ਵਿਖੇ ਹੋਈ। ਪ੍ਰਧਾਨ ਦਿਲ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ ਇਸ ਮਾਸਿਕ ਇਕੱਤਰਤਾ ਉਘੇ ਲੇਖਕ ਅਤੇ ਗਾਇਕ ਜਨਾਬ ਅਜੈਬ ਸਿੰਘ ਚੀਮਾ ਦੀ ਦੂਸਰੀ ਕਾਵਿਕ ਪੁਸਤਕ ‘ਕੰਗਣਾਂ ਦੀ ਜੋੜੀ’ ਲੋਕ ਅਰਪਿਤ ਕੀਤੀ ਗਈ। ਮਹਿਫਲ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਜੋਤੀ ਸਿੰਘ ਨੇ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਦਿਲ ਨਿੱਜਰ, ਡਾਇਰੈਕਟਰ ਹਰਬੰਸ ਸਿੰਘ ਢਿੱਲੋਂ ਜਗਿਆਸੂ ਜੀ ਅਤੇ ਅਜੈਬ ਸਿੰਘ ਚੀਮਾ ਜੀ ਨੂੰ ਸੱਦਾ ਦਿੱਤਾ। ਉਪਰੰਤ ਜੋਤੀ ਸਿੰਘ ਨੇ ਪਸਸਕ ਦੇ ਨਵੇਂ ਪਹੁੰਚੇ ਅਤੇ ਬਣੇ ਮੈਂਬਰਾਂ ਕ੍ਰਮਵਾਰ ਅਮਨਦੀਪ ਅਜ਼ਾਦ, ਹਰਨੇਕ ਸਿੰਘ, ਮਕਸੂਦ ਜੀ, ਸੱਜਣ ਸਿੰਘ ਅਤੇ ਕੁਲਦੀਪ ਸਿੰਘ ਬੈਂਸ ਨਾਲ ਸੰਖੇਪ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਮੈਂਬਰ ਲੇਖਕ ਅਤੇ ਗਾਇਕ ਪ੍ਰਮਿੰਦਰ ਰਾਏ ਖਾਨਖਾਨਾਂ ਦੇ ਗੀਤਾਂ ਨਾਲ ਕੀਤੀ ਗਈ। ਉਪਰੰਤ ਨੌਜਵਾਨ ਸ਼ਾਇਰ ਅਤੇ ਪ੍ਰਪੱਕ ਗੀਤਕਾਰ ਗੁਰਿੰਦਰ ਸੂਰਾਪੁਰੀ, ਉਰਦੂ ਜ਼ੁਬਾਨ ਦੇ ਮਾਹਿਰ ਡਾ. ਨਿਰਮਲ ਸਿੰਘ ਮਾਨ ਅਤੇ ਮਕਸੂਦ ਜੀ, ਇੰਦਰਜੀਤ ਸਿੰਘ ਗਰੇਵਾਲ, ਰਸ਼ਮੀ ਸੈਣੀ, ਜੋਤੀ ਸਿੰਘ, ਜੀਵਨ ਰੱਤੂ ਤੇ ਲਹਿੰਦੇ ਪੰਜਾਬ ਤੋਂ ਮਲਿਕ ਇਮਤਿਆਜ਼ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਰਮੇਸ਼ ਕੁਮਾਰ ਬੰਗੜ ਨੇ ‘ਹਰਿਆਣਾ ਕਾਂਡ’ ਤੇ ਰਚਿਤ ਆਪਣੀ ਤਾਜ਼ਾ ਰਚਨਾ ਨਾਲ ਮਹਿਫਲ ਨੂੰ ਭਾਵੁਕ ਬਣਾਇਆ। ਉਪਰੰਤ ਸਭਾ ਦੇ ਮੈਂਬਰ, ਲੇਖਕ ਅਤੇ ਗਾਇਕ ਅਜੈਬ ਸਿੰਘ ਚੀਮਾ ਦੀ ਕਿਤਾਬ ‘ਕੰਗਣਾਂ ਦੀ ਜੋੜੀ’ ਰਿਲੀਜ਼ ਕੀਤੀ ਗਈ। ਸਭਾ ਦੇ ਦੂਜੇ ਸੈਸ਼ਨ ਵਿਚ ਪ੍ਰਧਾਨ ਦਿਲ ਨਿੱਜਰ ਨੇ ਆਪਣੀ ਕਹਾਣੀ ‘ਕੈਣਣ ਮਮਤਾ’ ਅਤੇ ਤਤਿੰਦਰ ਕੌਰ ਨੇ ‘ਜਾਲ੍ਹੀ ਵਾਲਾ ਦੁਪੱਟਾ’ ਪੜ੍ਹੀ। ਉਪਰੰਤ ਕਵੀ ਦਰਬਾਰ ਹੋਇਆ, ਜਿਸ ਵਿਚ ਅਮਨ ਆਜ਼ਾਦ, ਜਸਵੰਤ ਸ਼ੀਮਾਰ, ਜੋਗਿੰਦਰ ਸ਼ੋਖੀ, ਅਜੈਬ ਸਿੰਘ ਚੀਮਾ, ਗੋਗੀ ਸੰਧੂ, ਦਿਲ ਨਿੱਜਰ, ਮਹਿੰਦਰ ਸਿੰਘ ਘੱਗ, ਹਰਬੰਸ ਸਿੰਘ ਢਿੱਲੋਂ ਜਗਿਆਸੂ, ਰਾਜਿੰਦਰ ਕੌਰ, ਕਿਸ਼ੋਰ ਕੁਮਾਰ ਜੀ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.