ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਟਾਕਟਨ ਵਿਖੇ ਆਪ ਵਲੰਟੀਅਰਾਂ ਦੀ ਅਹਿਮ ਮੀਟਿੰਗ
ਸਟਾਕਟਨ ਵਿਖੇ ਆਪ ਵਲੰਟੀਅਰਾਂ ਦੀ ਅਹਿਮ ਮੀਟਿੰਗ
Page Visitors: 2550

ਸਟਾਕਟਨ ਵਿਖੇ ਆਪ ਵਲੰਟੀਅਰਾਂ ਦੀ ਅਹਿਮ ਮੀਟਿੰਗ

Posted On 30 Mar 2016

16
ਸਟਾਕਟਨ, 30 ਮਾਰਚ (ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਇੱਕ ਅਹਿੰਮ ਮੀਟਿੰਗ ਸਟਾਕਟਨ ਵਿਖੇ ਹੋਈ, ਜਿਸ ਵਿਚ ਸੈਂਟਰਲ ਵੈਲੀ ਦੇ ਬਹੁਤ ਸਾਰੇ ‘ਆਪ’ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਪਾਰਟੀ ਨੀਤੀਆਂ ‘ਤੇ ਖੁੱਲ੍ਹ ਕੇ ਚਰਚਾ ਹੋਈ, ਉਥੇ ਨਾਲ ਹੀ ਆਪ ਪਾਰਟੀ ਦੇ ਮੁੱਖ ਬੁਲਾਰੇ ਸ. ਸੁਖਪਾਲ ਸਿੰਘ ਖਹਿਰਾ ਦੀ ਅਮਰੀਕਾ ਫੇਰੀ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਬੁਲਾਰਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੁਖਪਾਲ ਖਹਿਰਾ ਦੀ ਅਮਰੀਕਾ ਫੇਰੀ ਨੂੰ ਲੈ ਕੇ ਵਲੰਟੀਅਰਾਂ ਅਤੇ ਪੰਜਾਬ ਦਰਦੀ ਪ੍ਰਵਾਸੀ ਪੰਜਾਬੀਆਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੱਸਿਆ ਕਿ ਸ. ਖਹਿਰੇ ਦੇ ਅਮਰੀਕਾ ਵਿਚਲੇ ਸਾਰੇ ਸਮਾਗਮਾਂ ਨੂੰ ਯੋਜਨਾਬੱਧ ਢੰਗ ਨਾਲ ਕਾਮਯਾਬ ਕਰਨ ਲਈ ਵਲੰਟੀਅਰ ਦਿਨ-ਰਾਤ ਇੱਕ ਕਰ ਰਹੇ ਹਨ ਅਤੇ ਉਮੀਦ ਹੈ ਕਿ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.