ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿਆਟਲ ਵਿਰਾਸਤ ਮੇਲਾ 17 ਅਪ੍ਰੈਲ ਨੂੰ ਕਰਾਉਣ ਲਈ ਪੋਸਟਰ ਰਿਲੀਜ਼ ਕੀਤਾ
ਸਿਆਟਲ ਵਿਰਾਸਤ ਮੇਲਾ 17 ਅਪ੍ਰੈਲ ਨੂੰ ਕਰਾਉਣ ਲਈ ਪੋਸਟਰ ਰਿਲੀਜ਼ ਕੀਤਾ
Page Visitors: 2554

ਸਿਆਟਲ ਵਿਰਾਸਤ ਮੇਲਾ 17 ਅਪ੍ਰੈਲ ਨੂੰ ਕਰਾਉਣ ਲਈ ਪੋਸਟਰ ਰਿਲੀਜ਼ ਕੀਤਾ

Posted On 06 Apr 2016
seattle virsat mela posterਸਿਆਟਲ, 6 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਵੀਂ ਪਨੀਰੀ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਵਿਸਾਖੀ ਦੇ ਸ਼ੁੱਭ ਅਵਸਰ ‘ਤੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 17 ਅਪ੍ਰੈਲ ਨੂੰ ਸ਼ਾਮ 4 ਤੋਂ 8 ਵਜੇ ਤੱਕ ਐਬਰਨ ਹਾਈ ਸਕੂਲ ਦੇ ਥੀਏਟਰ ਵਿਚ ‘ਸਿਆਟਲ ਵਿਰਾਸਤ ਮੇਲਾ’ ਬੜੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦਾ ਸਪਾਂਸਰਾਂ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਸਰਦਾਰ ਪੰਜਾਬੀ’ ਤੇ ‘ਮਿਸ ਪੰਜਾਬਣ’ ਜੂਨੀਅਰ (18 ਸਾਲ ਤੱਕ) ਤੇ ਸੀਨੀਅਰ (19 ਸਾਲ ਤੋਂ ਉਪਰ) ਲਈ ਮੁਕਾਬਲਾ ਹੋਵੇਗਾ, ਜਿਸ ਵਾਸਤੇ ਪ੍ਰਤੀਯੋਗੀ ਘਰੋਂ ਤਿਆਰ ਹੋ ਕੇ ਆ ਸਕਦੇ ਹਨ। ਦਰਸ਼ਕਾਂ ਨੂੰ ਦਸਤਾਰਾਂ ਤੇ ਦੁਪੱਟੇ ਸਜਾ ਕੇ 4 ਤੋਂ 5 ਵਜੇ ਤੱਕ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ। ਦਸਤਾਰਾਂ ਸਜਾਉਣ ਦੀ ਸੇਵਾ ‘ਸਿੱਖ ਰਾਈਡਰਜ਼ ਆਫ ਕੈਨੇਡਾ’ ਦੇ ਵਾਲੰਟੀਅਰਾਂ ਵੱਲੋਂ 4 ਤੋਂ 5 ਵਜੇ ਤੱਕ ਨਿਭਾਈ ਜਾਵੇਗੀ।
ਸਟੇਜ ਦਾ ਸੰਚਾਲਨ ਕੈਲੀਫੋਰਨੀਆ ਤੋਂ ਆਸ਼ਾ ਸ਼ਰਮਾ ਤੇ ਕੈਲਗਰੀ ਤੋਂ ਹਰਦਿਆਲ ਸਿੰਘ ਹੈਪੀ ਮਾਨ ਨਿਭਾਉਣਗੇ। ਇਸ ਸਮਾਗਮ ‘ਚ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਗਤਕਾ, ਸ਼ਬਦ ਗਾਇਨ, ਕਵੀਸ਼ਰੀ ਵਾਰਾਂ, ਗੀਤ-ਸੰਗੀਤ, ਗਿੱਧਾ-ਭੰਗੜਾ, ਦੋਗਾਣਾਂ ਆਦਿ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿਚ ਜੇ ਇੰਨਸਲੀ ਗਵਰਨਰ ਵਾਸ਼ਿੰਗਟਨ, ਸਰਬੱਤ ਦਾ ਭਲਾ ਟਰੱਸਟ ਦੇ ਐੱਮ.ਡੀ. ਐੱਸ.ਪੀ. ਸਿੰਘ ਓਬਰਾਏ, ਤਰਨਜੀਤ ਸਿੰਘ ਸੰਧੂ ਡਿਪਟੀ ਅੰਬੈਸਡਰ, ਸੁੱਖ ਧਾਲੀਵਾਲ ਐੱਮ.ਪੀ., ਪਰਮਿਲਾ ਜੇਪਾਲ ਸੈਨੇਟਰ, ਜਸਜੀਤ ਸਿੰਘ ਸਮੁੰਦਰੀ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਨਾਮਵਰ ਸ਼ਖਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦਾ ਸਿਆਟਲ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਸਾਡੇ ਬਜ਼ੁਰਗ, ਸਿਆਟਲ ਦਾ ਮਾਣ, ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਨਸ਼ਾ ਪੀ ਕੇ ਆਉਣ ਦੀ ਸਖ਼ਤ ਮਨਾਹੀ ਕੀਤੀ ਗਈ, ਜਿਥੇ ਸਕਿਓਰਿਟੀ ਦਾ ਪੁਖਤਾ ਇੰਤਜਾਮ ਹੋਵੇਗਾ। ਦਰਸ਼ਕਾਂ ਲਈ ਕੋਈ ਟਿਕਟ ਨਹੀਂ, ਪਰੰਤੂ ਕੰਪਲੀਮੈਂਟਰੀ ਪਾਸ ਗੇਟ ‘ਤੇ ਜਾਂ ਅਗਾਊਂ ਦਿੱਤੇ ਜਾਣਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.