ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ
Page Visitors: 2585

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਹੋਈ

Posted On 08 Jun 2016
punjabi sahit sabhaਸੈਕਰਾਮੈਂਟੋ, 8 ਜੂਨ (ਪੰਜਾਬ ਮੇਲ/ਇੰਦਰਜੀਤ ਗਰੇਵਾਲ)- ਪੰਜਾਬੀ ਸਾਹਿਤ ਸਭਾ ਦੀ ਅਹਿਮ ਮੀਟਿੰਗ ਇਥੇ ਹੋਈ। ਮੀਟਿੰਗ ਦੌਰਾਨ ਸਭਾ ਦੀਆਂ ਗਤੀਵਿਧੀਆਂ ਨੂੰ ਉਸਾਰੂ ਅਤੇ ਸਾਹਿਤਕ ਪੱਖੋਂ ਮਿਆਰੀ ਬਣਾਈ ਰੱਖਣ ਲਈ ਉੱਦਮ ਅਤੇ ਉਪਰਾਲਿਆਂ ਬਾਰੇ ਚਰਚਾ ਕੀਤੀ ਗਈ।
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਨਾਂ ਹੇਠ ਸਟਾਕਟਨ ਸ਼ਹਿਰ ਵਿਖੇ ਚੱਲ ਰਹੇ ਯੂਨਿਟ ਦੇ ਨਾ-ਮਿਲਵਰਤਨ ਅਤੇ ਤਸੱਲੀਬਖਸ਼ ਸਹਿਯੋਗ ਨਾ ਦੇਣ ਬਾਰੇ ਗੰਭੀਰਤਾ ਨਾਲ ਨੋਟਿਸ ਲਿਆ ਗਿਆ ਅਤੇ ਮਤਾ ਪਾਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਅਗਾਂਹ ਤੋਂ ਸਟਾਕਟਨ ਯੂਨਿਟ ਕੋਈ ਵੀ ਗਤੀਵਿਧੀ ਪ.ਸ.ਸ.ਕ. ਦੇ ਨਾਮ ਹੇਠ ਨਾ ਕਰੇ, ਨਹੀਂ ਤਾਂ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਕਵੀ ਦਰਬਾਰ ਵੀ ਹੋਇਆ, ਜਿਸ ਵਿਚ ਵੱਖ-ਵੱਖ ਕਵੀਆਂ ਨੇ ਆਪੋ-ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਦਿਲ ਨਿੱਜਰ, ਮਹਿੰਦਰ ਸਿੰਘ ਘੱਗ, ਜੋਤੀ ਸਿੰਘ, ਮਨਜੀਤ ਕੌਰ ਸੇਖੋਂ,ਜੀਵਨ ਰੱਤੂ, ਹਰਭਜਨ ਸਿੰਘ ਢੇਰੀ, ਹਰਬੰਸ ਸਿੰਘ ਜਗਿਆਸੂ, ਗੁਰਿੰਦਰ ਸੂਰਾਪੁਰੀ, ਇੰਦਰਜੀਤ ਸਿੰਘ ਗਰੇਵਾਲ, ਮਲਿਕ ਇਮਤਿਆਜ਼, ਅਜਮੇਰ ਗੌਗੀ ਸੰਧੂ, ਰਮੇਸ਼ ਬੰਗੜ, ਅਜੈਬ ਚੀਮਾ, ਸੌਖੀ ਜੀ, ਕਮਲ ਬੰਗਾ, ਜਨਾਬ ਮੁਹੰਮਦ, ਗੁਰਮੀਤ ਸੰਧੂ ਵੀ ਹਾਜ਼ਰ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.