ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਡੈਮੋਕ੍ਰੇਟਿਕ ਕਨਵੈਨਸ਼ਨ ‘ਚ ਸਿੱਖਾਂ ਦੀ ਸ਼ਮੂਲੀਅਤ ਨੇ ਮੀਡੀਏ ਨੂੰ ਕੀਤਾ ਆਕਰਸ਼ਿਤ
ਡੈਮੋਕ੍ਰੇਟਿਕ ਕਨਵੈਨਸ਼ਨ ‘ਚ ਸਿੱਖਾਂ ਦੀ ਸ਼ਮੂਲੀਅਤ ਨੇ ਮੀਡੀਏ ਨੂੰ ਕੀਤਾ ਆਕਰਸ਼ਿਤ
Page Visitors: 2617

ਡੈਮੋਕ੍ਰੇਟਿਕ ਕਨਵੈਨਸ਼ਨ ‘ਚ ਸਿੱਖਾਂ ਦੀ ਸ਼ਮੂਲੀਅਤ ਨੇ ਮੀਡੀਏ ਨੂੰ ਕੀਤਾ ਆਕਰਸ਼ਿਤ

Posted On 03 Aug 2016
2

ਫਿਲਾਡਲਫੀਆ, 3 ਅਗਸਤ (ਪੰਜਾਬ ਮੇਲ)-ਇਥੇ ਹੋਏ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਸਿਰਫ 5 ਸਿੱਖਾਂ ਦੀ ਸ਼ਮੂਲੀਅਤ ਨੇ ਅੰਤਰਰਾਸ਼ਟਰੀ ਪੱਧਰ ਦੇ ਮੀਡੀਏ ਨੂੰ ਆਪਣੇ ਵੱਲ ਆਕਰਸ਼ਿਤ ਕਰੀ ਰੱਖਿਆ। ਦੁਨੀਆਂ ਭਰ ਦੇ ਮੀਡੀਆ ਜਿੱਥੇ ਸਟੇਜ ਤੋਂ ਅਮਰੀਕਾ ਦੇ ਉੱਚ ਕੋਟੀ ਦੇ ਲੀਡਰਾਂ ਨੂੰ ਕਵਰ ਕਰ ਰਹੇ ਸਨ, ਉਥੇ ਨਾਲ-ਨਾਲ 50 ਹਜ਼ਾਰ ਦੀ ਗਿਣਤੀ ਵਿਚ ਆਏ ਦਰਸ਼ਕਾਂ ਵਿਚੋਂ ਸਿਰਫ 5 ਦਸਤਾਰਧਾਰੀ ਸਿੱਖਾਂ ਨੂੰ ਵਾਰ-ਵਾਰ ਆਪਣੇ ਟੀ.ਵੀ. ਚੈਨਲਾਂ ਅਤੇ ਇਲੈਕਟ੍ਰਾਨਿਕ ਮੀਡੀਏ ਲਈ ਰਿਕਾਰਡ ਕਰ ਰਹੇ ਸਨ, ਜੋ ਕਿ ਦੁਨੀਆਂ ਭਰ ਦੇ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਮੀਡੀਆ ਨੇ ਜਿੱਥੇ ਇਨ੍ਹਾਂ ਦਸਤਾਰਧਾਰੀ ਸਿੱਖਾਂ ਨੂੰ ਸਮੇਂ-ਸਮੇਂ ‘ਤੇ ਆਪਣੇ ਟੀ.ਵੀ. ਚੈਨਲਾਂ ‘ਤੇ ਦਿਖਾਇਆ ਅਤੇ ਉਥੇ ਬਹੁਤ ਸਾਰੇ ਟੀ.ਵੀ. ਐਂਕਰ ਅਤੇ ਪੱਤਰਕਾਰਾਂ ਨੇ ਇਨ੍ਹਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਉਨ੍ਹਾਂ ਦੀ ਇਸ ਕਨਵੈਨਸ਼ਨ ਅਤੇ ਅਮਰੀਕਾ ਦੀਆਂ ਨਵੰਬਰ ਮਹੀਨੇ ‘ਚ ਆਉਣ ਵਾਲੀਆਂ ਚੋਣਾਂ ਬਾਰੇ ਆਪਣੇ ਵਿਚਾਰ ਪੁੱਛੇ। ਇਸ ਮੀਡੀਆ ਕਵਰੇਜ ਨਾਲ ਸਿੱਖਾਂ ਦੀ ਪਹਿਚਾਣ ਬਣਨ ਵਿਚ ਕਾਫੀ ਸਹਾਇਤਾ ਮਿਲੀ ਹੈ। ਇਸ ਦੌਰਾਨ ਸਟੇਜ ‘ਤੇ ਮੇਜਰ ਕਮਲਜੀਤ ਸਿੰਘ ਕਲਸੀ ਵੀ ਹਾਜ਼ਰ ਹੋਏ।
ਇਸ ਕਨਵੈਨਸ਼ਨ ਵਿਚ ਕੈਲੀਫੋਰਨੀਆ ਤੋਂ ਜਿੱਤੇ ਡੈਲੀਗੇਟ ਗੁਰਜਤਿੰਦਰ ਸਿੰਘ ਰੰਧਾਵਾ, ਤੇਜਪਾਲ ਸਿੰਘ ਬੈਨੀਵਾਲ, ਰੌਬੀ ਬੋਪਾਰਾਏ, ਇੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਬੌਬੀ ਐਲਨ, ਤ੍ਰਿਸ਼ਾ ਕੌਰ ਸੰਧੂ ਅਤੇ ਹਰਪ੍ਰੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਕਨਵੈਨਸ਼ਨ ਨੂੰ ਅਮਰੀਕਾ ਦੇ ਬਹੁਤ ਉੱਚ ਕੋਟੀ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਬਰਨੀ ਸੈਂਡਰਸ, ਨੈਨਸੀ ਪਲੋਸੀ (ਸਪੀਕਰ), ਟਿਮ ਕੇਨੀ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਚ ਕੋਟੀ ਦੇ ਆਗੂਆਂ ਨੇ ਸੰਬੋਧਨ ਕੀਤਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.