ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
‘ਪ੍ਰਧਾਨ ਮੰਤਰੀ ਦਾ ਭਾਸ਼ਣ ਬਹੁਤ ਅਕਾਊ ਸੀ ਜਿਸ ਕਾਰਨ ਹਰ ਕਿਸੀ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ
‘ਪ੍ਰਧਾਨ ਮੰਤਰੀ ਦਾ ਭਾਸ਼ਣ ਬਹੁਤ ਅਕਾਊ ਸੀ ਜਿਸ ਕਾਰਨ ਹਰ ਕਿਸੀ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ
Page Visitors: 2472

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣ ਕੇਜਰੀਵਾਲ ਨੂੰ ਆਈ ਨੀਂਦ

Posted On 15 Aug 2016
Social-Media-270x202

ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਗਏ ਭਾਸ਼ਣ ਉੱਤੇ ਦੇਸ਼ ਭਰ ਵਿੱਚ ਚਰਚਾ ਛਿੜੀ ਹੋਈ ਹੈ। ਬਲੋਚਿਸਤਾਨ ਦੇ ਆਗੂਆਂ ਦੀ ਭਾਸ਼ਣ ਦੌਰਾਨ ਕੀਤੀ ਗਈ ਪ੍ਰਸੰਸਾ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ ਪਰ ਇਸ ਤੋਂ ਇਲਾਵਾ ਟਵਿੱਟਰ ਉੱਤੇ ਇੱਕ ਨਵੀਂ ਚਰਚਾ ਛਿੜੀ ਹੋਈ ਹੈ। ਉਹ ਹੈ ਲਾਲ ਕਿਲ੍ਹੇ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁੱਤੇ ਪਏ ਦੀ ਤਸਵੀਰ। ਸੋਸ਼ਲ ਮੀਡੀਆ ਉੱਤੇ ਇੱਕ ਧੜਾ ਕੇਜਰੀਵਾਲ ਦੀ ਅਲੋਚਨਾ ਕਰ ਰਿਹਾ ਹੈ ਤੇ ਦੂਜਾ ਧੜਾ ਉਨ੍ਹਾਂ ਦਾ ਪੱਖ ਪੂਰ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਕੇਜਰੀਵਾਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਆਜ਼ਾਦੀ ਦਿਹਾੜੇ ਦੌਰਾਨ ਸੁੱਤੇ ਹੋਏ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਟਵੀਟਰ ਉੱਤੇ ਲਿਖਿਆ ਹੈ, ‘ਪ੍ਰਧਾਨ ਮੰਤਰੀ ਦਾ ਭਾਸ਼ਣ ਬਹੁਤ ਅਕਾਊ ਸੀ ਜਿਸ ਕਾਰਨ ਹਰ ਕਿਸੀ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਆਸ਼ੂਤੋਸ਼ ਨੇ ਇੱਕ ਹੋਰ ਤਸਵੀਰ ਟਵਿੱਟਰ ਉੱਤੇ ਪਾਈ ਜਿਸ ਵਿੱਚ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਸੁੱਤੇ ਹੋਏ ਦਿਖਾਈ ਦੇ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.