ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਬੇਟੀ ਸੁਕ੍ਰਿਤ ਕੌਰ ਦਾ ਆਨੰਦ-ਕਾਰਜ ,
ਬੇਟੀ ਸੁਕ੍ਰਿਤ ਕੌਰ ਦਾ ਆਨੰਦ-ਕਾਰਜ ,
Page Visitors: 2665

                     ਬੇਟੀ ਸੁਕ੍ਰਿਤ ਕੌਰ ਦਾ ਆਨੰਦ-ਕਾਰਜ ,
                  ਸ੍ਰ, ਬਲਵੰਤ ਸਿੰਘ , ਸਪੁਤ੍ਰ ਸ੍ਰ. ਹਰਭਜਨ ਸਿੰਘ ਨਾਲ 
                              ਗੁਰ-ਮਰਯਾਦਾ ਅਨੁਸਾਰ ਹੋਇਆ ।
    ਸਿਹਰੇ-ਕਲਗੀ , ਚੂੜੇ-ਕਲੀਰਿਆਂ , ਗਹਿਣੇ-ਮਹਿੰਦੀ , ਬੈਂਡ-ਵਾਜੇ , ਡੀ.ਜੇ. , ਨਾਚ-ਗਾਣੇ , ਸ਼ਰਾਬ ਆਦਿ ਤੋਂ ਦੂਰ । ਕਰਮ-ਕਾਂਡਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਹੋਏ । ਪੱਲੇ ਤੈਂਡੇ ਲਾਗੀ ਆਦਿ , ਬੇ-ਮੌਕਾ ਪੜ੍ਹੇ ਜਾਣ ਵਾਲੇ ਗੁਰ-ਸ਼ਬਦਾਂ ਦੀ ਕੁਵਰਤੋਂ ਤੋਂ ਬਚਦੇ ਹੋਏ , ਹਜ਼ੂਰੀ ਰਾਗੀ ਭਾਈ ਜ਼ੋਰਾਵਰ ਸਿੰਘ ਜੀ ਦੇ ਜਥੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਮਧੁਰ ਕੀਰਤਨ ਨਾਲ ਕੀਤੀ ।       
   ਉਸ ਉਪ੍ਰਾਂਤ , ਨੈਨੀਤਾਲ ਤੋਂ ਆਏ ਵੀਰ ਰਨਬੀਰ ਸਿੰਘ ਜੀ ਨੇ , ਆਪਣੇ ਕੀਰਤਨ ਦੀ ਸ਼ੁਰੂਆਤ ,

                   ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥ ਦੁਤੀਆ ਤਿਆਗੀ ਲੋਗਾ ਰੀਤਿ ॥   (370)  
ਤੋਂ ਕਰਦੇ ਹੋਏ ਸੰਗਤ ਦਾ ਧਿਆਨ ਆਪਣੇ ਵੱਲ ਖਿਚਿਆ , ਇਸ ਦੀ ਵਿਆਖਿਆ ਕਰਦੇ ਹੋਏ , ਕੀਤੇ ਜਾਂਦੇ ਅਜਿਹੇ ਆਨੰਦ ਕਾਰਜ , ਜਿਨ੍ਹਾਂ ਵਿਚ ਪੈਸੇ ਦੇ ਵਿਖਾਵੇ ਦੀ ਹੀ ਗੱਲ ਹੁੰਦੀ ਹੈ , ਜਿਸ ਨਾਲ ਮਨ ਵਿਚ ਹਉਮੈ ਪੈਦਾ ਹੁੰਦੀ ਹੈ , ਦੀ ਨਿਹਫਲਤਾ ਦੀ ਗੱਲ ਕਰਦਿਆਂ , ਅਜਿਹੇ ਹਉਮੈ ਪੈਦਾ ਕਰਨ ਵਾਲੇ ਰੀਤੀ ਰਿਵਾਜਾਂ , ਜੋ ਸਿਰਫ ਲੋਕਾ ਚਾਰੀ ਹੀ ਹੁੰਦੇ ਹਨ , ਦਾ ਤਿਆਗ ਕਰਨ ਦੀ ਪ੍ਰੇਰਨਾ ਕੀਤੀ। ਫਿਰ ਸ਼ਬਦ ,

                                     ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨ ਮੈ ਦਾਜੋ
                                  ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥     (78-79)  
ਦਾ ਮਿੱਠੇ ਸੁਰ ਵਿਚ ਕੀਰਤਨ ਕੀਤਾ , ਅਤੇ ਉਸ ਦੀ ਵਿਆਖਿਆ ਕਰ ਕੇ , ਹਾਜ਼ਰ ਸੰਗਤ ਨੂੰ ਗੁਰਮਤਿ ਅਨੁਸਾਰੀ ਦਾਜ ਬਾਰੇ ਜਾਣੂ ਕਰਵਾਇਆ ।
    ਇਸ ਉਪ੍ਰਾਂਤ ਬਿਲਾਸ-ਪੁਰ ਤੋਂ ਆਈ ਬੇਟੀ ਹਰਬੀਰ ਕੌਰ (ਸ੍ਰ. ਬਲਬੀਰ ਸਿੰਘ ਜੀ ਹੰਸ , ਜੋ ਗੁਰਬਾਣੀ ਸਿਧਾਂਤ ਵਿਚ ਬਹੁਤ ਪਰਪੱਕ ਸਨ , ਦੀ ਪੋਤ੍ਰੀ) ਨੇ ਬਹੁਤ ਹੀ ਸੁਚੱਜੇ ਢੰਗ ਨਾਲ ਲਾਵਾਂ ਦੀ ਵਿਆਖਿਆ ਕੀਤੀ ।
       ਭਾਈ ਜੋਰਾਵਰ ਸਿੰਘ ਜੀ ਦੇ ਜਥੇ ਵਲੋਂ ਸ਼ਬਦ ,

                                           ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ ॥
                                          ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥     (91)     ਦੇ ਨਾਲ ਹੀ
        ਬੇਟੀ ਸੁਕ੍ਰਿਤ ਕੌਰ ਨੇ ਆਪਣਾ ਆਨੰਦ-ਕਾਰਜ ਸ਼ੁਰੂ ਕਰਨ ਦੀ ਆਗਿਆ ਲੋੜਦਿਆਂ , ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ , ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਪ੍ਰਭੂ ਪਿਤਾ ਅੱਗੇ , ਆਪਣੇ ਲਈ , “ ਏਕ ਜੋਤਿ ਦੁਇ ਮੂਰਤੀ ” (788) ਬਣਨ ਦੀ ਸਮਰਥਾ ਦੀ ਯਾਚਨਾ ਵੀ ਕੀਤੀ ।
     ਕਾਕਾ ਬਲਵੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ , ਸੰਗਤਾਂ ਨਾਲ ਸਾਂਝਾ ਕੀਤਾ ।
    ਉਸ ਉਪ੍ਰਾਂਤ ਹਜ਼ੂਰੀ ਗ੍ਰੰਥੀ , ਭਾਈ ਕਰਮਜੀਤ ਸਿੰਘ ਜੀ ਨੇ ਆਨੰਦ-ਕਾਰਜ ਸੰਪੂਰਨ ਕਰਵਾਇਆ ਅਤੇ ਹਜ਼ੂਰੀ ਰਾਗੀ , ਭਾਈ ਜ਼ੋਰਾਵਰ ਸਿੰਘ ਜੀ ਦੇ ਜਥੇ ਨੇ ਉਨ੍ਹਾਂ ਦਾ ਸਾਥ ਦਿੱਤਾ ।
    ਜੁੜੀ ਸੰਗਤ ਤੇ , ਵੀਰ ਰਨਬੀਰ ਸਿੰਘ ਜੀ ਦੇ , ਦਾਜ ਬਾਰੇ ਸ਼ਬਦ ਅਤੇ ਬੇਟੀ ਹਰਬੀਰ ਕੌਰ ਦੀ ਲਾਵਾਂ ਦੀ ਵਿਆਖਆ ਦਾ ਬਹੁਤ ਡੂੰਘਾ ਅਸਰ ਹੋਇਆ ਅਤੇ ਹਰ ਕੋਈ ਅਜਿਹੇ ਆਨੰਦ-ਕਾਰਜ ਦੀ ਸ਼ਲਾਘਾ ਕਰਦਿਆਂ ਇਹ ਕਹਿੰਦਾ ਸੁਣਿਆ ਗਿਆ ਕਿ ਆਨੰਦ ਕਾਰਜ ਤਾਂ ਇਵੇਂ ਹੀ ਹੋਣੇ ਚਾਹੀਦੇ ਹਨ ।
   ਇਸ ਮਗਰੋਂ ਨੌਜਵਾਨ ਬੱਚੀਆਂ ਅਤੇ ਬੱਚਿਆਂ ਨੇ , ਵੇਲੇ ਦੀ ਸਭ ਤੋਂ ਮੁੱਖ ਲੋੜ ਦਾ ਅਹਿਸਾਸ ਕਰਵਾਉਣ ਹਿੱਤ , ਜੁੜੀ ਸੰਗਤ ਸਾਹਵੇਂ ਮਾਰਸ਼ਲ ਆਰਟ (ਗਤਕੇ) ਨਾਲ ਸਬੰਦਿਤ ਆਪੋ-ਆਪਣੇ ਜੌਹਰ ਵੀ ਪੇਸ਼ ਕੀਤੇ ।
                                                    ਅਮਰ ਜੀਤ ਸਿੰਘ ਚੰਦੀ
                                                   ਫੋਨ:- 91 95685 41414

     (ਬੇਟੀ ਹਰਬੀਰ ਕੌਰ ਨੂੰ ਤਾਂ ਹਲਦਵਾਨੀ ਤੋਂ ਆਏ ਵੀਰਾ-ਭੈਣਾਂ ਨੇ , ਹਲਦਵਾਨੀ ਵਿਚ ਹੋਣ ਵਾਲੇ ਆਨੰਦ-ਕਾਰਜ ਵਿਚ ਵੀ ਲਾਵਾਂ ਦੀ ਵਿਆਖਿਆ ਕਰਨ ਦੀ ਬੇਨਤੀ ਕੀਤੀ , ਜਿਸ ਨੂੰ ਉਨ੍ਹਾਂ ਨੇ ਖਿੜੇ-ਮੱਥੇ ਪਰਵਾਨ ਕਰ ਲਿਆ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.