ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਕੈਨੇਡਾ ਵਿਖੇ ਦੀਵਾਲੀ ਮੌਕੇ ਸੀਨੀਅਰ ਸੋਸਾਇਟੀ ਨੇ ਕਰਵਾਇਆ ਕਵੀ ਦਰਬਾਰ
ਕੈਨੇਡਾ ਵਿਖੇ ਦੀਵਾਲੀ ਮੌਕੇ ਸੀਨੀਅਰ ਸੋਸਾਇਟੀ ਨੇ ਕਰਵਾਇਆ ਕਵੀ ਦਰਬਾਰ
Page Visitors: 2426

ਕੈਨੇਡਾ ਵਿਖੇ ਦੀਵਾਲੀ ਮੌਕੇ ਸੀਨੀਅਰ ਸੋਸਾਇਟੀ ਨੇ ਕਰਵਾਇਆ ਕਵੀ ਦਰਬਾਰ
By : ਹਰਦਮ ਮਾਨ
Tuesday, Oct 29, 2019 09:07 AM

ਕੈਨੇਡਾ ਵਿਖੇ ਦੀਵਾਲੀ ਮੌਕੇ ਸੀਨੀਅਰ ਸੋਸਾਇਟੀ ਨੇ ਕਰਵਾਇਆ ਕਵੀ ਦਰਬਾਰ
ਹਰਦਮ ਮਾਨ
ਸਰੀ, 29 ਅਕਤੂਬਰ, 2019 :ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੱਲੋਂ ਆਪਣਾ ਮਾਸਿਕ ਕਵੀ ਦਰਬਾਰ ਇਸ ਵਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮੱਰਪਿਤ ਕੀਤਾ ਗਿਆ। ਸੀਨੀਅਰ ਸੈਂਟਰ ਸਰੀ-ਡੈਲਟਾ ਦੇ ਉਪਰਲੇ ਹਾਲ ਵਿਚ ਹੋਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸੀਨੀਅਰਜ਼ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।
  ਇਸ ਕਵੀ ਦਰਬਾਰ ਵਿਚ ਨਿਰਮਲ ਸਿੰਘ ਗਰੇਵਾਲ, ਦਵਿੰਦਰ ਕੌਰ ਜੌਹਲ, ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਪਵਿੱਤਰ ਕੌਰ ਬਰਾੜ, ਮਨਜੀਤ ਸਿੰਘ ਮੱਲ੍ਹਾ, ਖੁਸ਼ਹਾਲ ਗੁਲਾਟੀ, ਅਵਤਾਰ ਸਿੰਘ ਬਰਾੜ, ਜੋਗਿੰਦਰ ਕੌਰ ਗਰੇਵਾਲ, ਪ੍ਰਿੰਸੀਪਲ ਸਰਬਣ ਸਿੰਘ, ਬੀਬੀ ਪ੍ਰਮਿੰਦਰ ਕੌਰ ਫੂਲ, ਗੁਰਬਚਨ ਸਿੰਘ ਬਰਾੜ, ਮਾਸਟਰ ਮਲਕੀਤ ਸਿੰਘ ਗਿੱਲ, ਗੁਰਚਰਨ ਸਿੰਘ ਟੱਲੇਵਾਲੀਆ, ਪ੍ਰਿੰਸੀਪਲ ਹਰਨੇਕ ਸਿੰਘ ਸੋਹੀ, ਨਿਰਮਲ ਸਿੰਘ ਕਲਸੀ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ। ਕਵੀ ਦਰਬਾਰ ਦਾ ਸੰਚਾਲਨ ਸੋਸਾਇਟੀ ਦੇ ਸਕੱਤਰ ਹਰਚੰਦ ਸਿੰਘ ਅੱਚਰਵਾਲ ਨੇ ਕੀਤਾ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਭਨਾਂ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਲਖਬੀਰ ਸਿੰਘ ਚੀਮਾ ਵੱਲੋਂ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.