ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤਿੱਖੀ ਹੋਈ - ਸ਼ਿੰਗਾਰਾ ਸਿੰਘ ਮਾਨ
ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤਿੱਖੀ ਹੋਈ - ਸ਼ਿੰਗਾਰਾ ਸਿੰਘ ਮਾਨ
Page Visitors: 2386

ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤਿੱਖੀ ਹੋਈ - ਸ਼ਿੰਗਾਰਾ ਸਿੰਘ ਮਾਨ 
 ਅਸ਼ੋਕ ਵਰਮਾ
 Friday, Mar 12, 2021 07:53 PM

 
  • ਅਸ਼ੋਕ ਵਰਮਾ
    ਨਵੀਂ ਦਿੱਲੀ , 12 ਮਾਰਚ 2021 - ਅੱਜ ਪੰਜਾਬ ਦੇ ਪਿੰਡ ਮਠੁੱਡਾਂ ਕਲਾਂ ਵਿਖੇ ਬਰਤਾਨਵੀ ਸਾਮਰਾਜ ਕਿਸਾਨ ਖਿਲਾਫ ਉੱਠੀ ਨਾਮਧਾਰੀ ਕੂਕਾ  ਲਹਿਰ ਦੀ 100 ਸਾਲਾ ਦੀ ਯਾਦ ਵਿੱਚ  ਜਦੋ  100 ਸਾਲ ਪਹਿਲਾਂ ਮੁਠੱਡਾ ਕਲਾਂ ਪਿੰਡ ਦੇ ਵਿੱਚ ਨਾਮਧਾਰੀ ਕੂਕਾ ਲਹਿਰ ਦੀ ਯਾਦਗਾਰੀ ਸਟੇਡੀਅਮ ਵਿੱਚ ਇਹ ਮੇਲਾ ਭਰਿਆ ਸੀ ਜਿੱਥੇ ਲੋਕ ਪੱਖੀ ਲਹਿਰ ਨਾਲ ਸੰਬੰਧਿਤ ਇਨਕਲਾਬੀ ਕਾਰਕੁਨ ਆਏ ਸਨ।ਉਸ ਇੱਕਠ ਵਿੱਚ ਆਪਣੇ ਪਿਤਾ ਸਰਦਾਰ ਕ੍ਰਿਸ਼ਨ ਸਿੰਘ ਦੇ ਨਾਲ 14 ਵਰ੍ਹਿਆਂ ਦੀ ਉਮਰ ਦਾ ਭਗਤ ਸਿੰਘ (ਭਾਗਾਂ ਵਾਲਾ)ਆਇਆ ਸੀ।
      ਅੱਜ ਤੋਂ 100 ਵਰ੍ਹੇ ਪਹਿਲਾਂ ਇੱਕਠ ਵਿਚ ਭਗਤ ਸਿੰਘ ਵੱਲੋਂ ਭਾਸ਼ਣ ਦੇਣ ਸਬੰਧੀ ਪਕੌੜਾ ਚੌਂਕ ਨੇੜੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅੱਜ ਵੀ ਲਗਭਗ ਸਾਢੇ 7 ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਭਗਤ ਸਿੰਘ ਦੀ ਅਜ਼ਾਦੀ ਦੇ ਸੁਪਨੇ ਅਧੂਰੇ ਹਨ।
     ਉਨ੍ਹਾਂ ਕਿਹਾ ਕਿ  ਉਸ ਵੇਲੇ ਤੋਂ  ਸਾਮਰਾਜੀ ਦੇਸੀ ਵਿਦੇਸੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਬਾਦਸਤੂਰ ਜਾਰੀ ਹੀ ਨਹੀਂ ਹੈ  ਸਗੋਂ ਇਹਨਾਂ ਸਮਿਆਂ 'ਚ ਉਕਤ ਸਮੇਂ ਨਾਲੋਂ ਕਿਰਤੀਆਂ ਦੀ ਲੁੱਟ ਤਿੱਖਾ ਰੂਪ ਧਾਰਨ ਕਰ ਚੁੱਕੀ ਹੈ।ਇਸ ਲਈ ਦਿੱਲੀ ਦਾ ਕਿਸਾਨ ਅੰਦੋਲਨ ਇੱਕਲੀ ਕਿਸਾਨੀ ਦੀ ਲੁੱਟ ਤੱਕ ਸੀਮਤ ਨਾ ਰਹਿ ਕੇ ਮੁਲਕ ਪੱਧਰਾ ਤੇ ਕੌਮਾਂਤਰੀ ਪੱਧਰਾ ਬਣ ਚੁੱਕਿਆ ਹੈ।
     ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਦਿੱਲੀ ਅੰਦੋਲਨ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਹੈ,ਉੱਥੇ ਹੀ ਨੌਜਵਾਨਾਂ ਨੂੰ ਕੁਸ ਅਹਿਮ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ  ਸ਼ਹਿਰ ਦੇ ਵਿੱਚ ਉੱਚੀ ਅਵਾਜ਼ ਵਿੱਚ ਡੈਕ ਲਾਉਣੇ,ਅਸ਼ਲੀਲ ਹਰਕਤਾਂ ਦਾ ਪ੍ਰਭਾਵ ਦਿੰਦੀਆਂ ਹਰਕਤਾਂ ਤੋਂ ਅਤੇ ਕੁੱਲ ਨਸ਼ਿਆ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ।
     ਔਰਤ ਆਗੂ ਜਸਵਿੰਦਰ ਕੌਰ ਬਰਾਸ(ਪਟਿਆਲਾ) ਨੇ ਕਿਹਾ ਕਿ ਮੌਸਮ ਦੀ ਖਰਾਬੀ ਹੌਣ ਦੇ ਕਾਰਨ ਵੀ ਮਰਦਾਂ ਦੇ ਮੁਕਾਬਲੇ ਔਰਤ ਭੈਣਾਂ ਵੱਧ ਡਟੀਆਂ ਬੈਠੀਆਂ ਹਨ।ਉਹਨਾਂ ਖਾਸ ਕਰਕੇ ਮਰਦ ਭਰਾਵਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਔਰਤ ਸ਼ਕਤੀ ਨੂੰ ਪਛਾਣੋ ਤੇ ਇਸ ਸ਼ਕਤੀ ਨੂੰ ਬਰਾਬਰ ਘੋਲ ਦਾ ਹਿੱਸਾ ਬਣਾਓ। ਔਰਤਾਂ ਨੇ ਸਟੇਜ ਤੋਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ  ।ਅੱਜ ਦੇ ਇਕੱਠ ਨੂੰ ਗੁਰਭਗਤ ਸਿੰਘ ਭਲਾਈਆਣਾ  ,ਹਰਮੇਲ ਸਿੰਘ ਘਾਲੀ  ਅਤੇ ਹਰਿਆਣਾ ਤੋਂ ਕੌਸ਼ੱਲਿਆ ਸੋਨੀਪਤ ਅਤੇ ਸੋਨੀਵਤੀ ਸੋਨੀਪਤ ਨੇ ਵੀ ਸੰਬੋਧਨ ਕੀਤਾ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.