ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਜੱਥੇਦਾਰ ਵਿਚਾਰ ਵਟਾਂਦਰੇ ਤੋਂ ਡਰਦੇ ਪਿਛਲੇ ਦਰਵਾਜੇ ਰਾਹੀਂ ਖਿਸਕ ਗਏ!!
ਜੱਥੇਦਾਰ ਵਿਚਾਰ ਵਟਾਂਦਰੇ ਤੋਂ ਡਰਦੇ ਪਿਛਲੇ ਦਰਵਾਜੇ ਰਾਹੀਂ ਖਿਸਕ ਗਏ!!
Page Visitors: 2591

 

ਜੱਥੇਦਾਰ ਵਿਚਾਰ ਵਟਾਂਦਰੇ ਤੋਂ ਡਰਦੇ ਪਿਛਲੇ ਦਰਵਾਜੇ ਰਾਹੀਂ ਖਿਸਕ ਗਏ!!
ਸਿੱਖ ਕੌਮ ਦੇ ਜੱਥੇਦਾਰਾਂ ਦੁਆਰਾ ਬੇਸ਼ਰਮੀ ਦੀ ਉਦੋਂ ਹੱਦ ਹੋ ਗਈ ਜਦੋਂ ਉਹ ਸੰਗਤ ਨਾਲ ਵਿਚਾਰਾਂ ਕਰਨ ਦਾ ਵਾਅਦਾ ਕਰਕੇ ਠਾਠ ਨੁਮਾ ਗੁਰਦਵਾਰੇ ਦੇ ਪਿਛਲੇ ਦਰਵਾਜੇ ਰਾਹੀਂ ਚੋਰਾਂ ਵਾਂਗ ਪੱਤਰਾ ਵਾਚ ਗਏ। ਹੋਇਆ ਇੰਝ ਕਿ ਪੰਥ ਦੇ ਆਗੂ ਅਖਵਾਉਣ ਵਾਲੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਅਤੇ ਪਟਨੇ ਸਾਹਿਬ ਵਾਲਾ ਅਖੌਤੀ ਜੱਥੇਦਾਰ ਇਕਬਾਲ ਸਿੰਘ
,  ਅਖੌਤੀ ਸਾਧ ਬਲਵਿੰਦਰ ਸਿੰਘ ਕੁਰਾਲੀ ਦੇ ਅੰਧਵਿਸ਼ਵਾਸੀ ਸੰਗਤਾਂ ਦੇ ਪੈਸੇ ਨਾਲ ਬਣਾਈ ਜਾ ਰਹੀ ਨਾਨਕਸਰ ਠਾਠ ਦਾ ਉਦਘਾਟਨ ਕਰਨ ਲਈ ਪੁੱਜੇ ਸਨ । ਬੀਬੀ ਕਮਲਜੀਤ ਕੌਰ ਲੈਥਰੋਪ ਦੀ ਅਗਵਾਈ ਹੇਠ ਵਰਡ ਸਿੱਖ ਫੈਡਰੇਸ਼ਨ ਦੇ ਕੁਝ ਸੇਵਾਦਾਰਾਂ ਨੇ ਹੋਰ ਸੰਗਤਾਂ ਨੂੰ ਨਾਲ ਲੈਕੇ ਜੱਥੇਦਾਰਾਂ ਨਾਲ ਵਿਚਾਰਾਂ ਕਰਨ ਦੀ ਨੀਅਤ ਨਾਲ ਦਰਬਾਰ ਹਾਲ ਵਿੱਚ ਬੈਠੇ ਜੱਥੇਦਾਰਾਂ ਨੂੰ ਵਿਚਾਰਾਂ ਦੀ ਇੱਛਾ ਦੱਸੀ ਤਾਂ ਜੱਥੇਦਾਰਾਂ ਨੇ ਦੀਵਾਨ ਦੀ ਸਮਾਪਤੀ ਤੇ ਵਿਚਾਰ ਕਰਨ ਦੀ ਸਹਿਮਤੀ ਦੇ ਦਿੱਤੀ ।ਵਰਡ ਸਿੱਖ ਫੈਡਰੇਸ਼ਨ ਦੇ ਸੇਵਾਦਾਰ ਅਤੇ ਸੰਗਤਾਂ ਇਸ ਉਮੀਦ ਵਿੱਚ ਬੈਠੇ ਉਡੀਕ ਕਰਦੇ ਰਹੇ ਕਿ ਜੱਥੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਾਅਦਾ ਕੀਤਾ ਹੋਇਆ ਹੈ ।ਪਰ ਇਹਨਾਂ ਕੌਮ ਦੇ ਜੱਥੇਦਾਰ ਅਖਵਾਉਣ ਵਾਲਿਆਂ ਦੀ ਬੇਸ਼ਰਮੀ ਦੀ ਹੱਦ ਹੋ ਗਈ ਜਦੋਂ ਉਹ ਦੱਬੇ ਪੈਰੀਂ ਸਾਧ ਦੇ ਚਾਟਡ਼ਿਆਂ ਨਾਲ ਪਿਛਲੇ ਦਰਵਾਜੇ ਥਾਈਂ ਰਫੂ-ਚੱਕਰ ਹੋ ਗਏ । ਜਦੋਂ ਸੰਗਤਾਂ ਨੂੰ ਜੱਥੇਦਾਰਾਂ ਦੀ ਕਰਤੂਤ ਦਾ ਪਤਾ ਲੱਗਾ ਤਾਂ ਉਥੇ ਕਾਫੀ ਹੰਗਾਮਾ ਹੋ ਗਿਆ ।ਜੱਥੇਦਾਰਾਂ ਖਿਲਾਫ ਨਾਅਰੇ ਬਾਜੀ ਵੀ ਹੋਈ ।
ਰਾਤ ਨੂੰ ਤਕਰੀਬਨ ਨੌਂ ਵਜੇ ਇਸੇ ਸਬੰਧ ਵਿੱਚ ਕੈਲੇਫੋਰਨੀਆਂ ਦੇ ਮਸ਼ਹੂਰ ਰੇਡੀਓ ਸਟੇਸ਼ਨ ਚਡ਼ਦੀਕਲਾ ਤੇ ਸੰਗਤਾਂ ਦੇ ਗੁੱਸੇ ਦਾ ਪ੍ਰਤੀਕ ਇਕ ਟਾਕ ਸ਼ੋ ਹੋਇਆ ।ਅਸਲ ਵਿੱਚ ਟਾਕ ਸ਼ੋ ਜੱਥੇਦਾਰਾਂ ਨਾਲ ਵਿਚਾਰਾਂ ਲਈ ਰੱਖਿਆ ਗਿਆ ਸੀ ।ਜੱਥੇਦਾਰਾਂ ਅਤੇ ਸਾਧਾਂ ਦੇ ਚੇਲਿਆਂ ਨੇ ਇਹ ਕਹਿਕੇ ਖਹਿਡ਼ਾ ਛੁਡਾ ਲਿਆ ਕਿ ਜੱਥੇਦਾਰ ਤਾਂ ਨਿਊਯਾਰਕ ਦੀ ਫਲਾਈਟ ਵਿੱਚ ਹਨ ਜਦ ਕਿ ਕੁਝ ਸੰਗਤਾਂ ਦੇ ਦੱਸਣ ਤੇ ਪਤਾ ਚਲਿਆ ਕਿ ਜੱਥੇਦਾਰ ਟਾਕਸ਼ੋ ਦੇ ਸਮੇ ਅਤੇ ਬਾਅਦ ਵਿੱਚ ਸੈਨਹੋਜੇ ਵਿੱਚ ਹੀ ਛੁਪੇ ਹੋਏ ਸੰਨ ।ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਕਿੰਝ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜੱਥੇਦਾਰ ਨੇ ਵਿਚਾਰਾਂ ਦਾ ਵਾਅਦਾ ਕੀਤਾ ਸੀ । ਟਾਕ ਸ਼ੋ ਵਿੱਚ ਕੁਝ ਨਵੇਂ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਨੇ ਅੱਖੀਂ ਡਿੱਠਾ ਹਾਲ ਸੁਣਾਉਦਿਆਂ ਜੱਥਾਦਾਰਾਂ ਦੇ ਵਾਅਦਾ ਕਰਕੇ ਭੱਜਣ ਨੂੰ ਮੰਦਭਾਗਾ ਦੱਸਿਆ। ਕਈ ਫੈਡਰੇਸ਼ਨ ਵੀਰਾਂ ਨੇ ਦੱਸਿਆ ਕਿ ਸਾਡਾ ਇਰਾਦਾ ਸ਼ਾਂਤਮਈ ਢੰਗ ਨਾਲ ਵਿਚਾਰ ਕਰਨੀ ਸੀ ।ਕਈਆਂ ਨੇ ਫੋਨ ਕਰਕੇ ਕਿਹਾ ਕਿ ਉਹ ਉਹ ਤਾਂ ਜੱਥੇਦਾਰਾਂ ਨੂੰ ਵੈੱਬਸਾਈਟਾਂ ਤੇ ਛਪੇ ਸਵਾਲਾਂ ਦੇ ਜਵਾਬ ਹੀ ਪੁੱਛਣਾ ਚਾਹੁੰਦੇ ਸਨ ।ਸੰਗਤਾਂ ਪੁੱਛ ਰਹੀਆਂ ਸਨ ਕਿ ਜੇਕਰ ਜੱਥੇਦਾਰ ਹੀ ਡੇਰੇ/ਠਾਠਾਂ ਦੇ ਉਦਘਾਟਨ ਕਰਨ ਲਗ ਪਏ ਹਨ ਤਾਂ ਕੀ ਗੁਰਦਵਾਰੇ ਬੰਦ ਕਰ ਦੇਣੇ ਚਾਹੀਦੇ ਹਨ ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਛੱਡਕੇ ਕੀ ਇਹ ਜੱਥੇਦਾਰ ਪੰਥ ਵਿਰੋਧੀ ਸਾਧਾਂ ਕੋਲ ਜਾਣਾ ਜਿਆਦਾ ਜਰੂਰੀ ਸਮਝਦੇ ਹਨ ।ਕਈ ਸੰਗਤਾਂ ਦੀ ਸੁਰ ਬਹੁਤ ਤਿੱਖੀ ਸੀ ਉਹ ਕਹਿ ਰਹੇ ਸੰਨ ਕਿ ਇਹਨਾਂ ਜੱਥੇਦਾਰਾਂ ਨੂੰ ਅਗਾਂਹ ਤੋਂ ਸਵਾਲ ਪੁੱਛਣ ਜਾਣ ਦੀ ਕੋਈ ਲੋਡ਼ ਨਹੀਂ ਇਹਨਾਂ ਦਾ ਘੇਰਾਓ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਵਿਰੋਧਤਾ ਕਾਲੇ ਝਡਿਆਂ ,ਵਿਰੋਧੀ ਨ੍ਹਾਰੇਆਂ ਅਤੇ ਹਰ ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਸਦੇ ਇਹ ਯੋਗ ਹਨ ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.