ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪ੍ਰਬੰਧਕਾਂ , ਬੁਲਾਰਿਆਂ ਅਤੇ ਸ੍ਰੋਤਿਆਂ ਨੇ ਕੀਤਾ ਮਾਯੂਸ
ਪ੍ਰਬੰਧਕਾਂ , ਬੁਲਾਰਿਆਂ ਅਤੇ ਸ੍ਰੋਤਿਆਂ ਨੇ ਕੀਤਾ ਮਾਯੂਸ
Page Visitors: 2550

 

  ਪ੍ਰਬੰਧਕਾਂ , ਬੁਲਾਰਿਆਂ ਅਤੇ ਸ੍ਰੋਤਿਆਂ ਨੇ ਕੀਤਾ ਮਾਯੂਸ
     15 ਸਤੰਬਰ , ਦਿਨ ਐਤਵਾਰ ਨੂੰ , ਸ੍ਰ. ਪਰਮਜੀਤ ਸਿੰਘ ਸਰਨਾ , ਦਿੱਲੀ ਅਕਾਲੀ-ਦਲ ਦੇ ਹੋਰ ਸੱਜਣਾ ਨੇ ਇਕ ਕਾਨਫਰੈਂਸ , ਦਿੱਲੀ ਦੇ ਤਾਲ-ਕਟੋਰਾ ਇਨ ਡੋਰ ਸਟੇਡੀਅਮ ਵਿਚ ਰੱਖੀ ਸੀ । ਸਾਨੂੰ ਵੀ ਸੱਦਾ ਮਿਲੇ ਹੋਣ ਕਾਰਨ, ਅਤੇ ਉਸ ਕਾਨਫਰੈਂਸ (ਪੰਥਿਕ ਕਾਨਫਰੈਂਸ) ਅਤੇ ਇਸ ਦੇ ਏਜੈਂਡੇ  “ ਦਸ਼ਾ ਤੇ ਦਿਸ਼ਾ ”  ਦੀ ਖਿੱਚ ਕਾਰਨ , ਤਿੰਨ ਬੱਸਾਂ ਵਿਚ 150 ਕਰੀਬ ਬੰਦੇ , ਹੁੱਮ-ਹੁਮਾ ਕੇ ਉਸ ਵਿਚ ਪੁੱਜੇ । 
     ਕਾਨਫਰੈਂਸ ਦਾ ਸਮਾ ਪਹਿਲਾਂ ਗਿਆਰਾਂ ਵਜੇ ਦਾ ਦੱਸਿਆ ਸੀ , ਪਰ ਮਗਰੋਂ ਕੁਝ ਮਜਬੂਰੀਆਂ ਕਰ ਕੇ , ਉਸ ਦਾ ਸਮਾ ਇਕ ਵਜੇ  ਕਰ ਦਿੱਤਾ ਗਿਆ । ਪ੍ਰਬੰਧਕਾਂ ਅਤੇ ਸਰੋਤਿਆਂ ਦੇ (ਸ਼ਾਇਦ) ਢਾਡੀਆਂ ਨੂੰ ਕੁਝ ਜ਼ਿਆਦਾ ਮਾਨਤਾ ਦੇਣ ਕਾਰਨ , ਕਾਨਫਰੈਂਸ ਦੋ ਵਜੇ ਸ਼ੁਰੂ ਹੋਈ , ਜਿਸ ਦੀ ਸਮਾਪਤੀ ਦਾ ਸਮਾ , ਸਟੇਡੀਅਮ ਵਾਲਿਆਂ ਵਲੋਂ ਚਾਰ ਵਜੇ ਨਿਸਚਿਤ ਸੀ ।
    ਐਤਵਾਰ ਹੋਣ ਕਰ ਕੇ , ਸਟੇਡੀਅਮ ਖਚਾ-ਖੱਚ ਭਰਿਆ ਹੋਇਆ ਸੀ , ਸ਼ਾਇਦ ਲੋਕਾਂ ਨੇ ਐਤਵਾਰ ਦੀ ਪਿਕ-ਨਿਕ , ਸਟੇਡੀਅਮ ਦੇ ਏ. ਸੀ. ਹਾਲ ਵਿਚ ਹੀ ਮਨਾਉਣ ਦਾ ਨਿਰਣਾ ਕੀਤਾ ਸੀ ।
    ਬੁਲਾਰਿਆਂ ਵਿਚੋਂ 90 % ਵਿਸ਼ੇ ਤੋਂ ਹੱਟ ਕੇ ਬੋਲਦੇ ਸੁਣੇ ਗਏ , ਜਾਂ ਤਾਂ ਉਨ੍ਹਾਂ ਨੂੰ ਵਿਸ਼ੇ ਦੀ ਗੰਭੀਰਤਾ ਦਾ ਗਿਆਨ ਹੀ ਨਹੀਂ ਸੀ , ਜਾਂ ਉਸ ਸਮੇ ਲੀਡਰਾਂ ਦੀ ਚਾਪਲੂਸੀ ਕਰਨੀ ਉਨ੍ਹਾਂ ਦੀ ਮਜਬੂਰੀ ਸੀ  ? ਜਿਨ੍ਹਾਂ  10 % ਨੇ ਵਿਸ਼ੇ ਨੂੰ ਛੋਹਿਆ , ਉਹ ਆਪ ਵੀ ਸ਼ਾਇਦ  ਇਸ ਵਿਸ਼ੇ ਬਾਰੇ ਅਣਭਿੱਜ ਸਨ । ਸਟੇਜ ਤੇ ਹੀ ਕਰੀਬ 50 ਸਤਿਕਾਰ-ਯੋਗ ਸੱਜਣ , ਥੱਲੇ ਹੀ ਚੌਂਕੜੀ ਮਾਰ ਕੇ ਬੈਠੇ , ਬੁਲਾਰਿਆਂ ਨੂੰ ਸੁਣਨ ਨਾਲੋਂ , ਆਪਸ ਵਿਚ ਹੀ ਗੱਲਾਂ ਕਰਦੇ ਰਹੇ । ਸਟੇਜ ਅਤੇ ਮੁਅਜ਼ਿਜ਼ ਮਹਿਮਾਨਾਂ ਦੀ ਪਹਿਲੈ ਕਤਾਰ ਵਿਚਾਲੇ ਹੀ , 30 ਕਰੀਬ ਬੰਦੇ ਭੁੰਜੇ ਬੈਠੇ ਹੀ ਆਪਸ ਵਿਚ ਗੱਲਾਂ ਕਰਦੇ ਰਹੇ ਅਤੇ ਏਨੇ ਕੁ ਹੀ ਬੰਦੇ ਸਟੇਜ ਅਤੇ ਕੁਰਸੀਆਂ ਦੀ ਪਹਿਲੀ ਕਤਾਰ ਵਿਚਾਲੇ ਖੜੇ ਹੋਏ ਸਨ । ਮੁਅਜ਼ਿਜ਼ ਮਹਿਮਾਨਾਂ ਵਿਚੋਂ ਵੀ ਕੁਝ ਤਾਂ ਫੋਨ ਤੇ ਹੀ ਗੱਲ ਕਰਦੇ ਰਹੇ ਅਤੇ ਕੁਝ ਆਪਸ ਵਿਚ ਹੀ ਗੱਲਾਂ ਕਰਦੇ , ਸੁਣਨ ਵਾਲਿਆਂ ਲਈ ਅਸੁਵਿਧਾ ਦਾ ਕਾਰਨ ਬਣੇ ਰਹੇ ।
     ਸ੍ਰੋਤੇ , ਸ਼ਾਇਦ ਕੁਝ ਵੀ ਗੰਭੀਰਤਾ ਨਾਲ ਸੁਣਨ ਦੇ ਮੂਡ ਵਿਚ ਨਹੀਂ ਸਨ , ਸਟੇਡੀਅਮ ਵਿਚੋਂ , ਦਰਸ਼ਿਕਾਂ ਵਲੋਂ ਨਾਅਰੇ ਅਤੇ ਜੈਕਾਰੇ , ਦਿਲ ਖੋਲ੍ਹ ਕੇ ਲਾਏ ਗਏ ।
     ਬਾਬਾ ਬਲਜੀਤ ਸਿੰਘ ਦਾਦੂਵਾਲ , ਉਨ੍ਹਾਂ ਦੀ ਧਰਮ-ਪਤਨੀ ਅਤੇ ਸ. ਸੁਰਜੀਤ ਸਿੰਘ ਬਰਨਾਲਾ ਦੀ ਪਤਨੀ , ਮੁਖਿ ਮਹਿਮਾਨ ਸਨ ।
ਵੈਸੇ ਤਾਂ ਹੰਸਪਾਲ ਸਿੰਘ ਆਹਲੂਵਾਲੀਆ ਅਤੇ ਦਿੱਲੀ ਸਰਕਾਰ ਵਿਚਲੇ ਇਕ ਵਜ਼ੀਰ (ਜਿਸ ਨੂੰ ਵਜ਼ੀਰੀ , ਆਪਣੇ ਪਿਤਾ ਦੇ ਕਾਰਨਾਮਿਆਂ ਕਰ ਕੇ , ਤੋਹਫੇ ਵਿਚ ਮਿਲੀ ਹੈ) ਵੀ ਆਪਣੇ-ਆਪ ਨੂੰ ਮੁੱਖ-ਮਹਿਮਾਨ ਹੀ ਸਮਝ ਰਹੇ ਸਨ ।
     ਇਵੇਂ ਕੁਲ ਮਿਲਾ ਕੇ ਇਸ ਕਨਵੈਂਸ਼ਨ ਨੂੰ ਸਰਨਾ ਜੀ ਦੀ ਨਿਗਾਹ ਨਾਲ ਵੇਖਿਆਂ , ਇਹ ਕਨਵੈਂਸ਼ਨ ਹੱਦੋਂ ਵੱਧ ਕਾਮਯਾਬ ਰਹੀ । ਜੇ ਇਸ ਨੂੰ ਏਜੈਂਡੇ ਦੀ ਕਸਵੱਟੀ ਤੇ , ਪੰਥ ਦਰਦੀ ਵੀਰਾਂ ਦੀ ਨਿਗਾਹ ਨਾਲ ਵੇਖਿਆ ਜਾਵੇ ਤਾਂ ਇਹ ਕਨਵੈਂਸ਼ਨ ਹੱਦੋਂ ਵੱਧ ਫਲਾਪ ਰਹੀ , ਜਿਸ ਵਿਚ , ਵਿਚਾਰਕ ਸਿੱਖਾਂ ਦਾ ਪੈਸਾ ਅਤੇ ਸਮਾ ਤਾਂ ਬਰਬਾਦ ਹੋਇਆ ਹੀ , ਨਾਲ ਹੀ ਮਾਯੂਸੀ ਵਿਚ ਹੋਰ ਵਾਧਾ ਵੀ ਹੋਇਆ ।
                                                  ਅਮਰ ਜੀਤ ਸਿੰਘ ਚੰਦੀ                          

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.