ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਪਰਿੰਗਫੀਲਡ ਦੇ ਮੇਲੇ ’ਚ ਗੋਰਿਆਂ ਨੇ ਸਿੱਖ ਧਰਮ ਤੋਂ ਜਾਣੂ ਹੋਣ ਲਈ ਡੂੰਘੀ ਦਿਲਚਸਪੀ ਵਿਖਾਈ
ਸਪਰਿੰਗਫੀਲਡ ਦੇ ਮੇਲੇ ’ਚ ਗੋਰਿਆਂ ਨੇ ਸਿੱਖ ਧਰਮ ਤੋਂ ਜਾਣੂ ਹੋਣ ਲਈ ਡੂੰਘੀ ਦਿਲਚਸਪੀ ਵਿਖਾਈ
Page Visitors: 2569

 

ਸਪਰਿੰਗਫੀਲਡ ਦੇ ਮੇਲੇ ਚ ਗੋਰਿਆਂ ਨੇ ਸਿੱਖ ਧਰਮ ਤੋਂ ਜਾਣੂ ਹੋਣ ਲਈ ਡੂੰਘੀ ਦਿਲਚਸਪੀ ਵਿਖਾਈ
ਡੇਟਨ, 7 ਅਕਤੂਬਰ (ਡਾ.ਚਰਨਜੀਤ ਸਿੰਘ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ 17ਵਾਂ ਸੱਭਿਆਚਾਰਕ ਮੇਲਾ ਬੜੇ ਧੂਮਧਾਮ ਨਾਲ ਮਨਾਇਆ ਗਿਆ। ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸਿੱਖ ਫੌਜੀਆਂ, ਡਾ. ਮਨਮੋਹਨ ਸਿੰਘ ਦੀਆਂ ਰਾਸ਼ਟਰਪਤੀ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਬੁਸ਼ ਨਾਲ ਤਸਵੀਰਾਂ ਤੇ ਸਿੱਖ ਧਰਮ ਨਾਲ ਸਬੰਧਿਤ ਹੋਰ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਿੱਖ ਧਰਮ ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ। ਅਮਰੀਕਨਾਂ ਨੇ ਇਨ੍ਹਾਂ ਵਿਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬਹੁਤ ਸਾਰਿਆਂ ਨੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ। ਇਸ ਮੌਕੇ ਤੇ ਸਿੱਖ ਧਰਮ ਨਾਲ ਸਬੰਧਤ ਸਿੱਖ ਕੋਲਿਸ਼ਨ ਵਲੋਂ ਦਾ ਸਿੱਖਸਸਿਰਲੇਖ ਹੇਠ ਤਿਆਰ ਕੀਤੇ ਗਏ ਇਕ ਹਜ਼ਾਰ ਦੇ ਕਰੀਬ ਪੈਂਫਲਿਟ ਵੰਡੇ ਗਏ। ਸਿੱਖ ਰਿਸਰਚ ਇੰਸਟੀਚਿਊਟ ਵਲੋਂ ਪ੍ਰਕਾਸ਼ਿਤ ਅੰਗਰੇਜ਼ੀ ਚ ਕਿਤਾਬਚਾ ਸਿੱਖੀ: ਦਾ ਫ਼ੇਥ ਐਂਡ ਫ਼ਾਲੋਅਰਜ਼ਵੰਡਿਆ ਗਿਆ। ਸਿੱਖਾਂ ਦੀ ਪਛਾਣ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਲਈ ਯੂ.ਐਸ. ਡਿਪਾਰਟਮੈਂਟ ਆਫ਼ ਜਸਟਿਸ ਵਲੋਂ ਜਾਰੀ ਦਸਤਾਵੇਜ਼ੀ ਫ਼ਿਲਮ (ਡੌਕੂਮੈਂਟਰੀ) ਔਨ ਕਾਮਨ ਗਰਾਊਂਡ’, ਜਿਸ ਨੂੰ ਸਿੱਖ ਅਮੈਰਿਕਨ ਲੀਗ਼ਲ ਡਿਫ਼ੈਂਸ ਐਂਡ ਐਜ਼ੂਕੇਸ਼ਨ ਫੰਡ ਨੇ ਤਿਆਰ ਕੀਤਾ ਹੈ, ਉਥੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਨੂੰ ਵੰਡੀਆਂ ਗਈਆਂ। ਪੰਜਾਬੀ ਸਟਾਲ ਦੇ ਬਾਹਰ ਕੇਨ ਅਤੇ ਮੇਰੀ ਦੀ ਟੀਮ ਨੇ ਵੀ ਆਪਣਾ ਸੰਗੀਤ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ। ਇਹ ਟੀਮ ਜਰਮਨ ਤੇ ਅਮਰੀਕੀ ਸੰਗੀਤ ਨੂੰ ਮਿਲਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ।
ਇਸ ਮੇਲੇ ਚ ਜਿਨ੍ਹਾਂ ਨੇ ਪੰਜਾਬੀ ਸਟਾਲ ਤੇ ਵਲੰਟੀਅਰ ਦੀ ਸੇਵਾ ਨਿਭਾਈ ਜਾਂ ਹੋਰ ਕਿਰਿਆਵਾਂ ਵਿਚ ਭਾਗ ਲਿਆ, ਉਨ੍ਹਾਂ ਚ ਗੁਰਦੁਆਰੇ ਦੇ ਹੈ¤ਡ ਗ੍ਰੰਥੀ ਗਿਆਨੀ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਸੁਪਤਨੀ, ਇੰਜ. ਪਿਆਰਾ ਸਿੰਘ ਸੈਂਬੀ, ਡਾ. ਕੁਲਦੀਪ ਸਿੰਘ ਰਤਨ, ਇੰਜ. ਰਾਜਪਾਲ ਸਿੰਘ ਬਜਾਜ ਤੇ ਉਨ੍ਹਾਂ ਦੀ ਸੁਪਤਨੀ ਗੁਰਜੀਤ ਕੌਰ ਬਜਾਜ, ਸ. ਗੁਰਜਤਿੰਦਰ ਸਿੰਘ ਮਾਨ, ਇੰਜ. ਸਮੀਪ ਸਿੰਘ ਗੁਮਟਾਲਾ, ਡਾ.ਦਰਸ਼ਨ ਸਿੰਘ ਸਹਿਬੀ, ਸ਼ੇਰੇ ਪੰਜਾਬ ਸਪੋਰਟਸ ਕਲੱਬ ਸਿਨਸਿਨਾਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਾਵੀ, ਬੌਬੀ ਸਿੱਧੂ, ਮਹਾਰਾਜਾ ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ, ਪ੍ਰਮਜੀਤ ਸਿੰਘ ਤਖ਼ੜ, ਨਰਿੰਦਰ ਸਿੰਘ ਥਿੰਦ ਤੇ ਉਨ੍ਹਾਂ ਦੀ ਸੁਪਤਨੀ, ਪਾਲ ਕੰਟਰੈਕਟਰ, ਜੱਸੀ, ਸਰਬਜੀਤ ਕੌਰ, ਅਵਤਾਰ ਸਿੰਘ ਸਪਰਿੰਗਫੀਲਡ, ਰਵਜੋਤ ਕੌਰ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਡਾ.ਚਰਨਜੀਤ ਸਿੰਘ ਗੁਮਟਾਲਾ ਤੇ ਉਨ੍ਹਾਂ ਦੀ ਸੁਪਤਨੀ ਚਰਨਜੀਤ ਕੌਰ ਆਦਿ ਸ਼ਾਮਲ ਸਨ। ਕਮਿਸ਼ਨਰ ਜੌਹਨ ਡੀਟ੍ਰਿਕ ਤੇ ਮੇਅਰ ਵੈਰਨ ਕੋਪਲਂੈਡ ਨੇ ਉਚੇਚੇ ਤੌਰ ਤੇ ਆ ਕੇ ਸਟਾਲ ਤੇ ਹਾਜ਼ਰੀ ਭਰੀ। ਮਿਸਟਰ ਕ੍ਰਿਸ ਮੂਰ, ਜੋ ਕਿ ਇਸ ਪ੍ਰੋਗਰਾਮ ਦੇ ਪ੍ਰਧਾਨ ਸਨ, ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਜਿਥੇ ਲੋਕਾਂ ਨੇ ਜਾਪਾਨੀ, ਕੰਬੋਡੀਆ, ਚੀਨੀ, ਮੈਕਸੀਕਨ, ਅਮਰੀਕੀ ਖਾਣਿਆਂ ਦਾ ਸੁਆਦ ਮਾਣਿਆ, ¤ਥੇ ਪੰਜਾਬੀ ਖਾਣਿਆਂ ਦਾ ਲੁਤਫ ਵੀ ਉਨ੍ਹਾਂ ਨੇ ਖ਼ੂਬ ਉਠਾਇਆ। ਕੁਝ ਅਮੀਕੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਸਾਗ, ਪਨੀਰ ਤੇ ਅੰਬ ਵਾਲੀ ਲੱਸੀ ਨੂੰ ਬਹੁਤ ਪਸੰਦ ਕਰਦੇ ਹਨ। ਕੁਝ ਨੇ ਚਿਕਨ ਕਰੀ ਨੂੰ ਸਭ ਤੋਂ ਵੱਧ ਪਸੰਦ ਦੱਸਿਆ। ਗ਼ਰਮ ਗ਼ਰਮ ਜਲੇਬੀਆਂ ਤੇ ਸਮੋਸੇ ਉਨ੍ਹਾਂ ਦੀ ਸਭ ਤੋਂ ਵਧ ਮਨ ਪਸੰਦ ਹਨ। ਕੁਝ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਪੰਜਾਬੀ ਖਾਣੇ ਖਾਣ ਲਈ ਉਚੇਚਾ ਇਸ ਮੇਲੇ ਚ ਆਉਂਦੇ ਹਨ, ਕਿਉਂਕਿ ਸਪਰਿੰਗਫੀਲਡ ਦੇ ਆਸ ਪਾਸ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਹੈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.