ਗਦਰੀ ਬਾਬਿਆਂ ਦੇ ਮੇਲੇ ਦੀ ਕਾਮਯਾਬੀ ਲਈ ਸ. ਬਿੰਦਰਾ ਵੱਲੋਂ ਧੰਨਵਾਦ
ਗਦਰੀ ਬਾਬਿਆਂ ਦੇ ਮੇਲੇ ਦੀ ਕਾਮਯਾਬੀ ਲਈ ਸ. ਬਿੰਦਰਾ ਵੱਲੋਂ ਧੰਨਵਾਦ
ਗਦਰੀ ਬਾਬਿਆਂ ਦੇ ਮੇਲੇ ਦੀ ਕਾਮਯਾਬੀ ਲਈ ਸ. ਬਿੰਦਰਾ ਵੱਲੋਂ ਧੰਨਵਾਦ
ਸੈਕਰਾਮੈਂਟੋ, 15 ਅਕਤੂਬਰ (ਪੰਜਾਬ ਮੇਲ)- ਇੰਡੋ ਅਮਰੀਕਨ ਕਲਚਰਲ ਆਰਗੇਨਾਈਜ਼ੇਸ਼ਨ ਵੱਲੋਂ ਗਦਰ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਮੇਲੇ ਦੀ ਕਾਮਯਾਬੀ ਲਈ ਸੰਸਥਾ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਬਿੰਦਰਾ ਨੇ ਸਮੂਹ ਸਪਾਂਸਰਾਂ, ਦਰਸ਼ਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਸ. ਬਿੰਦਰਾ ਨੇ ਕਿਹਾ ਕਿ ਇਸ ਵਾਰ ਇਸ ਮੇਲੇ ਵਿਚ ਦਰਸ਼ਕਾਂ ਦੀ ਰਿਕਾਰਡ ਹਾਜ਼ਰੀ ਹੋਈ ਸੀ, ਜਿਸ ਦੇ ਲਈ ਸਮੁੱਚਾ ਭਾਈਚਾਰਾ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਉਮੀਦ ਜਤਾਈ ਕਿ ਅਗਲੇ ਵਰ੍ਹੇ ਹੋਣ ਵਾਲੇ ਗਦਰੀ ਬਾਬਿਆਂ ਦੇ ਮੇਲੇ ਵਿਚ ਵੀ ਇਸੇ ਤਰ੍ਹਾਂ ਹੀ ਇਨ੍ਹਾਂ ਸ਼ਖਸੀਅਤਾਂ ਦਾ ਸਹਿਯੋਗ ਮਿਲਦਾ ਰਹੇਗਾ।