ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸੰਨ ਚੁਰਾਸੀ ਦੀ ਤੀਹਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਨੇ ਸਭ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇੱਕਮੁੱਠ ਕਰ ਦਿੱਤਾ
ਸੰਨ ਚੁਰਾਸੀ ਦੀ ਤੀਹਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਨੇ ਸਭ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇੱਕਮੁੱਠ ਕਰ ਦਿੱਤਾ
Page Visitors: 2525

 

                         Press Release                               Press Release                                   Press Release

ਸੰਨ ਚੁਰਾਸੀ ਦੀ ਤੀਹਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਨੇ ਸਭ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇੱਕਮੁੱਠ ਕਰ ਦਿੱਤਾ
ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਿਆਂ ਸਿੱਖ ਕੌਂਸਲ ਯੂ ਕੇ ਦੀ ਭਾਰਤੀ ਉਪਮਹਾਂਦੀਪ ਮਾਮਲਿਆਂ ਸਬੰਧੀ ਕਮੇਟੀ ਨੇ ਐਤਵਾਰ ਵੀਹ ਅਕਤੂਬਰ 2013 ਨੂੰ ਗੁਰੂ ਨਾਨਕ ਗੁਰਦੁਵਾਰਾ ਸਮੈਦਿਕ ਵਿਖੇ ਇੱਕ ਪੰਥਕ ਇਕੱਤਰਤਾ ਦਾ ਆਯੋਜਨ ਕੀਤਾ।
ਇਸ ਇਕੱਤਰਤਾ ਤੇ ਯੂ ਕੇ ਭਰ ਦੇ ਗੁਰਦੁਆਰਿਆਂ, ਜਥੇਬੰਦੀਆਂ ਅਤੇ ਕੈਂਪੇਨ ਗੁੱਟਾਂ ਦੇ ਕਰੀਬ ਦੋ ਸੌ ਦੇ ਕਰੀਬ ਵਿਅਕਤੀਆਂ ਨੇ ਹਿੱਸਾ ਲਿਆ। ਇਹ ਪੰਥਕ ਮੀਟਿੰਗ ਸੈਂਟਰਲ ਲੰਡਨ ਵਿਚ ਹੋਣ ਵਾਲੇ ਸੰਨ 1984 ਦੇ ਮੁਜ਼ਾਹਰੇ ਨਾਲ ਸਬੰਧਤ ਮੁੱਦਿਆਂ ਨੂੰ ਗਲਬਾਤ ਰਾਹੀਂ ਹੱਲ ਕਰਨ ਲਈ ਕੀਤੀ ਗਈ। ਸੰਨ 1984 ਨੂੰ ਹੋਣ ਵਾਲਾ ਮੁਜ਼ਾਹਰਾ ਇੱਕ ਅਹਿਮ ਮੁਜ਼ਾਹਰਾ ਹੋਵੇਗਾ ਕਿਓਂਕਿ ਅਗਲੇ ਸਾਲ ਸਿੱਖ ਪੰਥ ਵਲੋਂ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਤੇ ਹੋਏ ਹਮਲੇ ਦੀ ਤੀਹਵੀਂ ਵਰ੍ਹੇ ਗੰਢ ਮਨਾਈ ਜਾ ਰਹੀ ਹੈ।
ਇਸ ਪੰਥਕ ਇਕੱਤਰਤਾ ਵਿਚ ਬੜੀ ਹੀ ਬੇਬਾਕੀ ਅਤੇ ਫਰਾਖ ਦਿਲੀ ਨਾਲ ਪੇਸ਼ ਕੀਤੇ ਗਏ ਕੀਮਤੀ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਇਸ ਪੰਥਕ ਇਕੱਤਰਤਾ ਵਿਚ ਹੇਠ ਲਿਖੇ ਫੈਸਲੇ ਸਰਬ ਸੰਮਤੀ ਨਾਲ ਲਏ ਗਏ
ਸਾਲ 2014 ਨੂੰ ਲੰਡਨ ਵਿਚ ਸੰਨ ਚੁਰਾਸੀ ਸਬੰਧੀ ਕੇਵਲ ਇੱਕ ਹੀ ਸਰਬ ਸਾਂਝਾ ਮੁਜ਼ਾਹਰਾ ਕੀਤਾ ਜਾਵੇਗਾ।
ਹਮੇਸ਼ਾਂ ਵਾਂਗ ਇਸ ਮੁਜ਼ਾਹਰੇ ਦੀ ਅਗਵਾਈ ਅਤੇ ਇੰਤਜ਼ਾਮ ਵੀ ਐਫ ਐਸ ਓ (ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼) ਵਲੋਂ ਹੋਵੇਗਾ ।
ਜੂਨ 2014 ਨੂੰ ਸੰਨ ਚੁਰਾਸੀ ਸਬੰਧੀ ਹੋਣ ਵਾਲੇ ਮਜ਼ਾਹਰੇ ਲਈ ਇੱਕ ਪਲੈਨਿੰਗ ਗਰੁਪ ਬਣਾਉਣ ਲਈ ਐਫ ਐਸ ਓ ਛੇਤੀ ਹੀ ਇੱਕ ਮੀਟਿੰਗ ਅਯੋਜਤ ਕਰੇਗੀ ਜਿਸ ਵਿਚ ਕਿ ਹਰ ਜਥੇਬੰਦੀ ਵਿਚੋਂ ਦੋ ਪ੍ਰਤੀਨਿਧ ਲਏ ਜਾਣਗੇ। ਮੁਜ਼ਾਹਰੇ ਦੇ ਸਮੂਹ ਪੱਖਾਂ ਬਾਰੇ ਸਰਬ ਸੰਮਤੀ ਅਤੇ ਸਦਭਾਵਨਾਂ ਨਾਲ ਇਸ ਪਲੈਨਿੰਗ ਗਰੁਪ ਵਿਚ ਵਿਚਾਰਾਂ ਹੋਣਗੀਆਂ ਅਤੇ ਸੁਝਾਅ ਲਏ ਜਾਣਗੇ
ਪਲੈਨਿੰਗ ਗਰੁਪ ਬਣਾਉਣ ਲਈ ਪਹਿਲੀ ਮੀਟਿੰਗ ਤਹਿ ਕਰਨ ਵਾਸਤੇ ਸਿੱਖ ਕੌਂਸਲ ਯੂ ਕੇ ਦੀ ਇੰਡੀਅਨ ਸਬ ਕਾਂਟੀਨੈਂਟ ਅਫੇਅਰ ਕਮੇਟੀ ਵਲੋਂ ਐਫ ਐਸ ਓ ਦੀ ਮੱਦਤ ਕੀਤੀ ਜਾਵੇਗੀ
 END
               Press Release                                         Press Release                                             Press Release

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.