ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸ਼ੇਰ ਮਰਦ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦਾ ਅਠਾਰਵਾਂ ਸ਼ਹੀਦੀ ਦਿਹਾੜਾ
ਸ਼ੇਰ ਮਰਦ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦਾ ਅਠਾਰਵਾਂ ਸ਼ਹੀਦੀ ਦਿਹਾੜਾ
Page Visitors: 2529

ਸ਼ੇਰ ਮਰਦ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦਾ ਅਠਾਰਵਾਂ ਸ਼ਹੀਦੀ ਦਿਹਾੜਾ  

ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਮਨੁੱਖੀ ਹੱਕਾਂ ਦੀ ਖਾਤਿਰ ਅਪਣਾ ਆਪਾ ਕੁਰਬਾਨ ਕਰਨ ਵਾਲੇ ਸ਼ੇਰ ਮਰਦ ਸ਼ਹੀਦ ਸ੍ਰ:ਜਸਵੰਤ ਸਿੰਘ ਜੀ ਖਾਲੜਾ ਦੇ 18ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਹੈਰੀਟੇਜ ਟਰੱਸਟ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਦੇ ਸਹਿਯੋਗ ਨਾਲ ਰੋਜ ਗਾਰਡਨ ਪਬਲਿਕ ਸਕੂਲ ਖਾਲੜਾ ਵਿਖੇ 150 ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਇਸ ਪ੍ਰੀਖਿਆ ਵਿਚ ਬੱਚਿਆਂ ਨੂੰ ਗੁਰਮਤਿ ਗਿਆਨ ਕਿਤਾਬਾਂ ਫ੍ਰੀ ਦਿਤੀਆਂ ਗਈਆਂ ਇਸ ਦੌਰਾਨ ਪੰਜਵੀਂ ਕਲਾਸ ਤੋਂ ਅਤੇ ਉਪਰਲੀਆਂ ਕਲਾਸਾਂ ਦੇ ਬੱਚਿਆਂ ਨੇ ਭਾਗ ਲਿਆ ਜਿਹਨਾਂ ਦੀ ਤਿਆਰੀ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਅਤੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਨੇ ਕਰਵਾਈ ਇਸ ਦੇ ਨਾਲ ਹੀ ਸਰਕਾਰੀ ਹਾਈ ਸਕੂਲ ਖਾਲੜਾ (ਲੜਕੇ) ਦੇ ਪੰਜਵੀਂ ਤੋਂ ਲੈ ਕੇ ਬਾਹਰਵੀਂ ਕਲਾਸ ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਕਰਵਾਏ ਗਏ ਉਪਰੰਤ ਧਾਰਮਿਕ ਪ੍ਰੀਖਿਆ ਅਤੇ ਦਸਤਾਰ ਮੁਕਾਬਲਿਆਂ ਦੇ ਬੱਚਿਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਖਾਲੜਾ ਦੇ ਜੱਦੀ ਘਰ ਵਿਖੇ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰ: ਗੁਰਜੀਤ ਸਿੰਘ ਰੋਜ ਗਾਰਡਨ ਪਬਲਿਕ ਸਕੂਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਸਮੇਂ ਭਾਈ ਜਗਜੀਤ ਸਿੰਘ ਜੀ ਚੀਮਾਂ ਜੀ ਨੇ ਗੁਰਬਾਣੀ ਵੀਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰ: ਜਗਤਾਰ ਸਿੰਘ ਪੰਜਾਬ ਬੁੱਕ ਸਟਾਲ, ਸਤਨਾਮ ਸਿੰਘ ਅਮੀਸ਼ਾਹ, ਪ੍ਰਧਾਨ ਗੋਪਾਲ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਦਿਲਬਾਗ ਸਿੰਘ, ਜਸਬੀਰ ਸਿੰਘ ਪੱਧਰੀ,ਸੁਰਿੰਦਰ ਸਿੰਘ ਘਰਿਆਲਾ, ਸਤਨਾਮ ਸਿੰਘ ਮਨਾਵਾਂ, ਬਲਵਿੰਦਰ ਸਿੰਘ ਝਬਾਲ, ਪਰਮਪਾਲ ਸਿੰਘ ਸਭਰਾ, ਆਦਿ ਪਤਵੰਤੇ ਮੌਜੂਦ ਸਨ

 

ਰਿਪੋਰਟ:-ਸੰਦੀਪ ਸਿੰਘ ਖਾਲੜਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.