ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੱਖ ਰਾਜ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਹੋਈ ਨਿਲਾਮੀ
ਸਿੱਖ ਰਾਜ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਹੋਈ ਨਿਲਾਮੀ
Page Visitors: 2516

ਸਿੱਖ ਰਾਜ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਹੋਈ ਨਿਲਾਮੀ
* ਮਹਾਰਾਜਾ ਦਲੀਪ ਸਿੰਘ ਦੇ ਬੇਟੇ ਫ੍ਰੈਡਰਿਕ ਦਲੀਪ ਸਿੰਘ ਦੇ ਖਤ ਅਤੇ ਹੋਰ 200 ਦਸਤਾਵੇਜ਼ 4200 ਪੌਂਡ
ਚ ਵਿਕੇ
ਮਹਾਰਾਜਾ ਦਲੀਪ ਸਿੰਘ ਦੀ ਐਲਵੀਡਨ ਮਹੱਲ ਵਿਚ ਪ੍ਰਿੰਸ ਆਫ ਵੇਲਜ਼ ਐਡਵਰਡ ਸੱਤਵੇਂ ਅਤੇ ਸਾਥੀਆਂ
ਨਾਲ ਬੈਠਿਆਂ ਦੀ ਤਸਵੀਰ ਜੋ
1200 ਪੌਂਡ ਦੀ ਵਿਕੀ
ਲੰਡਨ, 7 ਨਵੰਬਰ (ਪੰਜਾਬ ਮੇਲ)-ਸਿੱਖ ਰਾਜ ਦੇ ਵੇਲੇ ਦੇ ਕਈ ਅਹਿਮ ਦਸਤਾਵੇਜ਼ਾਂ ਦੀ ਨਿਲਾਮੀ
ਬਰਤਾਨੀਆ ਦੇ ਮਲੱਕ ਨਿਲਾਮੀ ਹਾਊਸ ਵਿਖੇ ਹੋਈ
, ਜਿਸ ਵਿਚ 1805 ਈਸਵੀ ਦਾ ਇਕ ਅਹਿਮ
ਦਸਤਾਵੇਜ਼
2800 ਪੌਂਡ ਦਾ ਵਿਕਿਆ, ਜਿਸ ਵਿਚ 25 ਸਤੰਬਰ 1803 ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਹਾਰਾਜਾ ਪਟਿਆਲਾ ਨੂੰ ਭੇਜੀ ਗਈ ਇਕ ਪੇਸ਼ਕਸ਼ ਹੈ, ਜਿਸ ਵਿਚ ਅੰਗਰੇਜ਼ਾਂ ਨਾਲ ਸੰਧੀ ਸਬੰਧੀ ਵੇਰਵਾ ਹੈ
ਨਿਲਾਮੀ ਘਰ ਦੇ ਬੁਲਾਰੇ ਰਿਚਰਡ ਵੈਸਟਵੁੱਡ ਬਰੁਕਸ ਅਨੁਸਾਰ ਇਹ ਦਸਤਾਵੇਜ਼ ਉਸ ਵੇਲੇ ਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਸਿਰਫ 25 ਸਾਲ ਦੇ ਸਨ, ਜੋ ਬਰਤਾਨਵੀ ਰਾਜ ਨੂੰ ਭਾਰਤ ਵਿਚ ਫੈਲਾਉਣ ਲਈ
ਸਭ ਤੋਂ ਵੱਡੀ ਰੁਕਾਵਟ ਸੀ
ਨਿਲਾਮੀ ਘਰ ਅਨੁਸਾਰ ਇਸ ਦੀ ਕੀਮਤ 6 ਤੋਂ 8 ਸੌ ਪੌਂਡ ਤੱਕ ਜਾਣ ਦੀ
ਸੰਭਾਵਨਾ ਸੀ
, ਪਰ ਇਹ ਦਸਤਾਵੇਜ਼ 2800 ਪੌਂਡ ਦਾ ਵਿਕਿਆ, ਜਦਕਿ ਇਸ ਮੌਕੇ ਮਹਾਰਾਜਾ ਰਣਜੀਤ
ਸਿੰਘ ਅਤੇ ਲਾਰਡ ਵਿਲੀਅਮ
ਬੈਂਟਿਕ ਗਵਰਨਰ ਜਨਰਲ ਆਫ ਇੰਡੀਆ ਦੀ ਮੁਲਾਕਾਤ ਦੀ ਰਿਪੋਰਟ
550 ਪੌਂਡ ਵਿਚ ਨਿਲਾਮ ਹੋਈ ਹੈ ਮੀਟਿੰਗ ਤੋਂ ਸੱਤ ਮਹੀਨੇ ਬਾਅਦ 1832 ਰਾਵਲਪਿੰਡੀ ਦਰਬਾਰ ਵਿਚ
ਪੰਜਾਬ ਦੇ ਮਹਾਰਾਜਿਆਂ ਦੀ ਇਕ ਮੀਟਿੰਗ ਦੀ ਤਸਵੀਰ ਜੋ
1300 ਪੌਂਡ ਦੀ ਨਿਲਾਮ ਹੋਈਵਿਚ ਪ੍ਰਕਾਸ਼ਿਤ
ਕੀਤੀ ਗਈ ਸੀ

ਸਿੱਖ ਰਾਜ ਦੇ ਕਈ ਹੋਰ ਚਿੱਤਰਾਂ ਤੋਂ ਇਲਾਵਾ ਭੰਗੀ ਮਿਸਲ ਵਾਲੀ ਤੋਪ ਦਾ ਮਾਡਲ ਵੀ 360 ਪੌਂਡ ਦਾ
ਨਿਲਾਮ ਹੋਇਆ
ਮਹਾਰਾਜਾ ਦਲੀਪ ਸਿੰਘ ਦੇ ਐਲਵੀਡਨ ਮਹੱਲ ਚ ਐਡਵਰਡ ਸੱਤਵੇਂ ਨਾਲ
ਇਤਿਹਾਸਕ ਤਸਵੀਰ
1200 ਪੌਂਡ ਦੀ ਵਿਕੀ, ਜਦਕਿ ਮਹਾਰਾਜਾ ਦਲੀਪ ਸਿੰਘ ਦੇ ਦੂਜੇ ਬੇਟੇ ਫ੍ਰੈਡਰਿਕ
ਦਲੀਪ ਸਿੰਘ ਦੀਆਂ ਹੱਥ ਲਿਖਤ ਚਿੱਠੀਆਂ ਅਤੇ ਸੰਨ
1800 ਦੇ ਸਿੱਖ ਰਾਜ ਨਾਲ ਸੰਬੰਧਤ ਦਸਤਾਵੇਜ਼ਾਂ
ਦਾ ਡੱਬਾ
4200 ਪੌਂਡ ਦਾ ਵਿਕਿਆ
ਇਸ ਮੌਕੇ 1853 ਈਸਵੀ ਵਿਚ ਜੌਸਫ ਡੈਵੀ ਕਨਿੰਘਮ ਵਲੋਂ ਲਿਖੀ ਹਿਸਟਰੀ ਆਫ ਸਿੱਖਸਦੇ ਪਹਿਲੇ ਅਡੀਸ਼ਨਾਂ ਦੀ ਕਾਪੀ 2200 ਪੌਂਡ ਦੀ ਇਕ ਬੋਲੀਕਾਰ ਨੇ ਖਰੀਦੀਜੌਸਫ ਡੈਵੀ ਕਨਿੰਘਮ ਬਾਰੇ ਮੰਨਿਆ
ਜਾ ਰਿਹਾ ਹੈ ਕਿ ਸਿੱਖਾਂ ਬਾਰੇ ਲਿਖਣ ਵਾਲਾ ਇਹ ਪਹਿਲਾ ਯੂਰਪੀਅਨ ਲੇਖਕ ਸੀ

ਇਸ ਮੌਕੇ ਰਾਵਲਪਿੰਡੀ ਦਰਬਾਰ ਦੀ ਇਕ ਤਸਵੀਰ ਜਿਸ ਵਿਚ ਪੰਜਾਬ ਦੇ ਲੈਫਟੀਨੈਂਟ ਜਨਰਲ
ਐਟਚੀਸਨ
ਨਾਲ ਮਹਾਰਾਜਾ ਫਰੀਦਕੋਟ ਰਾਜਾ ਰਣਬੀਰ ਸਿੰਘ, ਮਹਾਰਾਜਾ ਰਜਿੰਦਰ ਸਿੰਘ ਪਟਿਆਲਾ, ਮਹਾਰਜਾ ਹੀਰਾ ਸਿੰਘ ਨਾਭਾ, ਮਹਾਰਾਜਾ ਜਗਜੀਤ ਸਿੰਘ ਕਪੂਰਥਲਾ, ਨਵਾਬ ਮਾਲੇਰਕੋਟਲਾ ਆਦਿ ਹਨ,
1300
ਪੌਂਡ ਦੀ ਵਿਕੀ ਹੈ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.