ਪ੍ਰੋਗ੍ਰਾਮ ਰਿਪੋਰਟਸ
ਕੋਰੀਅਨ ਯੁੱਧ ’ਚ ਹਿੱਸਾ ਲੈਣ ਵਾਲੇ ਸਿੱਖ ਫੌਜੀਆਂ ਦਾ ਕੈਨੇਡਾ ’ਚ ਸਨਮਾਨ
Page Visitors: 2568
ਕੋਰੀਅਨ ਯੁੱਧ ’ਚ ਹਿੱਸਾ ਲੈਣ ਵਾਲੇ ਸਿੱਖ ਫੌਜੀਆਂ ਦਾ ਕੈਨੇਡਾ ’ਚ ਸਨਮਾਨ
ਟੋਰਾਂਟੋ, 11 ਨਵੰਬਰ (ਪੰਜਾਬ ਮੇਲ)- ਕੈਨੇਡਾ ’ਚ ਚੱਲ ਰਹੇ ਸਾਬਕਾ ਫੌਜੀਆਂ ਦੇ ਹਫਤਾ ਸਮਾਰੋਹ ਦੌਰਾਨ
1950 ਦੇ ਕੋਰੀਅਨ ਯੁੱਧ ’ਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦਾ ਸਨਮਾਨ ਕੀਤਾ ਗਿਆ। ਕੈਨੇਡਾ ਦੇ
ਐਮ.ਪੀ. ਪਰਮ ਗਿੱਲ ਵੱਲੋਂ ਇਨ੍ਹਾਂ ਫੌਜੀਆਂ ਨੂੰ ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਵਿੱਚ ਸਨਮਾਨਤ ਕੀਤਾ ਗਿਆ। ਸਮਾਰੋਹ ਦੌਰਾਨ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਜੂਲੀਅਨ ਫੈਨਟੀਨੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਾਂ ਸਮੇਤ ਸਾਰੇ ਫੌਜੀਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਦੀ ਕਦਰ ਕਰਦੀ ਹੈ।