ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਭਾਈ ਮਰਦਾਨਾ ਜੀ ਦੀ 479ਵੀਂ ਬਰਸੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਮਨਾਈ
ਭਾਈ ਮਰਦਾਨਾ ਜੀ ਦੀ 479ਵੀਂ ਬਰਸੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਮਨਾਈ
Page Visitors: 2639

ਭਾਈ ਮਰਦਾਨਾ ਜੀ ਦੀ 479ਵੀਂ ਬਰਸੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਮਨਾਈ

ਮੁਲਾਂਪੁਰ/ਲੁਧਿਆਣਾ, 12 ਨਵੰਬਰ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੀ 479ਵੀਂ ਬਰਸੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪੂਰਨ ਸ਼ਰਧਾ ਸਤਿਕਾਰ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਜਸਵੀਰ ਸਿੰਘ ਸੰਗਰੂਰ ਸਾਬਕਾ ਮੰਤਰੀ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ,
ਪ੍ਰਧਾਨ ਫਾਊਂਡੇਸ਼ਨ ਪੰਜਾਬ ਕਰਨੈਲ ਸਿੰਘ ਗਿੱਲ, ਸ਼ਾਮ ਸੁੰਦਰ ਭਾਰਦਵਾਜ ਟਰੱਸਟੀ ਕੈਸ਼ੀਅਰ ਅਤੇ ਧਲਵਿੰਦਰ ਸੱਗੂ ਅਮਰੀਕਾ ਦੀ ਸਰਪ੍ਰਸਤੀ ਹੇਠ ਮਨਾਈ ਗਈ। ਇਸ ਸਮੇਂ ਫਾਊਂਡੇਸ਼ਨ ਵਲੋਂ ਓਸਵਾਲ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ. ਐਚ.ਐਸ ਬਿੰਦਰਾ, ਡਾ. ਮਨੀਸ਼ਾ ਬਿੰਦਰਾ, ਪੰਜਾਬ ਮੇਲ ਯੂ.ਐਸ.ਏ. ਨਿਊਜ਼ ਪੇਪਰ ਦੇ ਚੀਫ ਐਡੀਟਰ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਉ¤ਘੇ ਵਿਦਵਾਨ ਜਸਵੀਰ ਸਿੰਘ ਸੰਗਰੂਰ ਦਾ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ, ਭਾਈ ਬਾਲਾ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਭੇਂਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀਆਂ ਸਾਰੀਆਂ ਧਾਰਮਿਕ ਰਸਮਾਂ ਜੈ ਰਾਮ ਸਿੰਘ ਮੁੱਖ ਗੰ੍ਰਥੀ ਗੁਰਦੁਆਰਾ ਸਾਹਿਬ ਰਕਬਾ ਨੇ ਕੀਤੀਆਂ ਅਤੇ ਇਸ ਸਮੇਂ ਭਾਈ ਕਮਲ ਸਿੰਘ ਬੱਦੋਵਾਲ ਅਤੇ ਭਾਈ ਬਲਦੇਵ ਸਿੰਘ ਰਕਬਾ ਦੇ ਢਾਡੀ ਜੱਥੇ ਨੇ ਵੀ ਇਸ ਸਮਾਗਮ ਵਿਚ ਭਾਈ ਮਰਦਾਨਾ ਜੀ ਦੇ ਜੀਵਨ ਸਬੰਧੀ ਢਾਡੀ ਵਾਰਾਂ ਗਾ ਕੇ ਆਪਣੀ ਹਾਜ਼ਰੀ ਲਗਵਾਈ।
ਇਸ ਸਮੇਂ ਬੋਲਦੇ ਸ. ਜਸਵੀਰ ਸਿੰਘ, ਮਲਕੀਤ ਸਿੰਘ ਦਾਖਾ ਅਤੇ ਸ੍ਰੀ ਬਾਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਜਦੀਕੀ ਸਾਥੀ ਭਾਈ ਮਰਦਾਨਾ ਜੀ
ਜਿਨ੍ਹਾਂ ਨੇ 60 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਬਿਤਾਏ। ਅੱਜ ਉਨ੍ਹਾਂ ਦੀ 479ਵੀਂ ਬਰਸੀਂ ਮਨਾ ਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸ੍ਰੀ ਬਾਵਾ ਦੀ ਅਗਵਾਈ ’ਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦਾ ਜੀਵਨ ਪੂਰੇ ਵਿਸ਼ਵ ਨੂੰ ਸੱਚੀ ਦੋਸਤੀ ਦਾ ਵੀ ਪੈਗਾਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਭਾਈ ਮਰਦਾਨਾ ਜੀ ਦਾ ਕਹਿਣਾ ਨਹੀਂ ਮੋੜਿਆ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਦੇਣ ਹੈ।
ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਅਤੇ ਬਾਲਾ ਜੀ ਦੀਆਂ ਤਸਵੀਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਤੋਂ ਵੱਖ ਕਰਕੇ ਚੰਗਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਮਰਦਾਨਾ ਅਤੇ ਬਾਲਾ ਦੇ ਸਾਥ ਵਾਲੀ ਫੋਟੋ ਰਿਲੀਜ਼ ਕਰੇ।
ਇਸ ਸਮੇਂ ਡਾ. ਬਿੰਦਰਾ ਨੇ ਬੋਲਦੇ ਹੋਏ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਆ ਕੇ ਵੱਖਰਾ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਜਿੰਦਗੀ ’ਚ ਚਾਰ ਚੀਜ਼ਾਂ ਦਇਆ ਕਰਨਾ, ਮੁਆਫ ਕਰਨਾ, ਦਾਨ ਕਰਨਾ ਅਤੇ ਕਸਰਤ ਕਰਨਾ ਅਪਣਾਉਣੀਆਂ ਚਾਹੀਦੀਆਂ ਹਨ।
ਅਖੀਰ ਵਿਚ ਸ੍ਰੀ ਬਾਵਾ ਨੇ ਭਾਈ ਮਰਦਾਨਾ ਜੀ ਦੀ ਬਰਸੀ ’ਤੇ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਦਿਹਾੜੇ ਸਾਨੂੰ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਦਾ ਜੀਵਨ ਵਿਸ਼ਵ ਨੂੰ ਦੋਸਤੀ ਦਾ ਪੈਗਾਮ ਦਿੰਦਾ ਹੈ। ਇਸ ਦਿਨ ਨੂੰ ਦੋਸਤੀ ਦਿਵਸ ਦੇ ਤੌਰ ’ਤੇ ਸਮਾਜ ਦੇ ਲੋਕ ਮਨਾਉਣ ਤਾਂ ਕਿ ਸਮਾਜ ’ਚ ਮਿਠਾਸ ਅਤੇ ਭਾਈਚਾਰਕ ਸਾਂਝ ਕਾਇਮ ਕੀਤੀ ਜਾਵੇ ਅਤੇ ਊਚ-ਨੀਚ ਦਾ ਭੇਦ ਭਾਵ ਖਤਮ ਕੀਤਾ ਜਾਵੇ।
ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋ ਇਲਾਵਾ ਤੇਲੂ ਰਾਮ ਬਾਂਸਲ ਸਾਬਕਾ ਪ੍ਰਧਾਨ ਮਿਊਂਸੀਪਲ ਕਮੇਟੀ ਮੁਲ੍ਹਾਂਪੁਰ, ਦਲਵੀਰ ਸਿੰਘ ਨੀਟੂ ਜਨ. ਸਕੱਤਰ ਫਾਊਂਡੇਸ਼ਨ ਪੰਜਾਬ, ਬਲਵੰਤ ਸਿੰਘ ਧਨੋਆ ਜਨ. ਸਕੱਤਰ ਫਾਊਂਡੇਸ਼ਨ ਪੰਜਾਬ, ਦਸੋਧੀ ਰਾਮ ਲਵਲੀ ਚੌਧਰੀ, ਕਾਬਲ ਸਿੰਘ ਸੱਗੂ, ਸ਼ਾਤੀ ਸਰੂਪ, ਸਰਪੰਚ ਗੁਰਮੇਲ ਸਿੰਘ ਮੱਲਾ, ਗੁਰਦੇਵ ਸਿੰਘ ਮੱਲਾ, ਹਰਦੀਪ ਸਿੰਘ ਗਰਚਾ, ਸੁਖਵਿੰਦਰ ਕੌਰ ਬਾਵਾ, ਰਾਜ ਰਾਣੀ, ਸੁਰੇਸ਼ ਕੁਮਾਰ ਕਾਕੂ ਚੌਧਰੀ, ਪਰਮਿੰਦਰ ਬਿੱਟੂ ਕੈਲਪੁਰ, ਅਸ਼ੋਕ ਕੁਮਾਰ, ਗੁਰਦੇਵ ਸਿੰਘ, ਤਰਲੋਚਨ ਸਿੰਘ, ਗੁਰਬਖਸ਼ ਸਿੰਘ, ਬਲਜਿੰਦਰ ਸਿੰਘ, ਅਰਜੁਨ ਬਾਵਾ, ਬੂਟਾ ਸਿੰਘ ਮੱਲਾ, ਅਮਰਜੀਤ ਸਿੰਘ ਮਡਿਆਨੀ, ਬਲਵਿੰਦਰ ਸਿੰਘ ਗਾਂਧੀ, ਰਮਨ ਬਾਵਾ, ਨਛੱਤਰ ਸਿੰਘ, ਮਲਕੀਤ ਕੌਰ, ਅਮਰੀਕ ਸਿੰਘ, ਸੁਰਜੀਤ ਸਿੰਘ, ਜਸਵੰਤ ਸਿੰਘ, ਬਲਵੰਤ ਸਿੰਘ ਅਤੇ ਗੁਰਚਰਨ ਸਿੰਘ ਬਾਸੀਆਂ ਆਦਿ ਹਾਜ਼ਰ ਸਨ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.