ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿੰਘ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈਂ ’ਤੇ ਬਣੇ ਇਸ਼ਨਾਨ ਘਾਟ ਸੰਗਤਾਂ ਨੂੰ ਸਮਰਪਿਤ
ਸਿੰਘ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈਂ ’ਤੇ ਬਣੇ ਇਸ਼ਨਾਨ ਘਾਟ ਸੰਗਤਾਂ ਨੂੰ ਸਮਰਪਿਤ
Page Visitors: 2584

ਸਿੰਘ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈਂ ’ਤੇ ਬਣੇ ਇਸ਼ਨਾਨ ਘਾਟ ਸੰਗਤਾਂ ਨੂੰ ਸਮਰਪਿਤ
ਦਹਾਕਿਆਂ ਬਾਆਦ ਗੁਰਦੁਆਰਾ ਬੇਰ ਸਾਹਿਬ ਦਾ ਨਾਤਾ ਵੇਈਂ ਨਾਲ ਜੁੜਿਆ

ਸੰਗਤਾਂ ਨੇ ਸ਼ਰਧਾਂ ਨਾਲ ਕੀਤਾ ਇਸ਼ਨਾਨ
ਸੁਲਤਾਨਪੁਰ ਲੋਧੀ, 17 ਨਵੰਬਰ (ਪੰਜਾਬ ਮੇਲ)- ਗੁਰਦੁਆਰਾ ਬੇਰ ਸਾਹਿਬ ਦੇ ਪਿੱਛਲੇ ਪਾਸੇ ਪਵਿੱਤਰ ਕਾਲੀ ਵੇਈਂ ’ਤੇ ਬਣਾਏ ਗਏ ਇਸ਼ਨਾਨ ਘਾਟ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਧਾਰਮਿਕ ਸ਼ਖਸੀਅਤਾਂ ਦੀ ਹਾਜ਼ਰੀ ’ਚ ਸੰਗਤਾਂ ਨੂੰ ਸਮਰਪਿਤ ਕੀਤੇ। ਇਸ ਪਵਿੱਤਰ ਕਾਲੀ ਵੇਈਂ ਦੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਪਿਛਲੇ 13 ਸਾਲਾਂ ਤੋਂ ਕਾਰ ਸੇਵਾ ਕਰਵਾਉਂਦੇ ਆ ਰਹੇ ਹਨ। ਪਵਿੱਤਰ ਕਾਲੀ ਵੇਈਂ ’ਤੇ ਬਣੇ ਇਨ੍ਹਾਂ ਸੁੰਦਰ ਘਾਟਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾ ਸਮਰਪਿਤ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਅਨਮੋਲ ਤੋਹਫਾ ਦਿੱਤਾ ਹੈ। ਇਸ਼ਨਾਨ ਘਾਟਾਂ ਦਾ ਉਦਘਾਟਨ ਕਰਦਿਆਂ ਹੀ ਸੰਗਤਾਂ ਪਵਿੱਤਰ ਕਾਲੀ ਵੇਈਂ ’ਚ ਇਸ਼ਨਾਨ ਕਰਨ ਲਈ ਉਮੜ ਪਈਆਂ। ਇਹ ਪਹਿਲਾ ਮੌਕਾ ਹੈ ਜਦੋਂ ਦਹਾਕਿਆਂ ਬਾਅਦ ਗੁਰਦੁਆਰਾ ਬੇਰ ਸਾਹਿਬ ਦੇ ਪੱਤਣ ’ਤੇ ਸੰਗਤਾਂ ਇਸ਼ਨਾਨ ਕਰਨ ਲੱਗੀਆਂ ਹਨ। ਇਨ੍ਹਾਂ ਇਸ਼ਨਾਨਘਾਟਾਂ ਨੂੰ ਸੰਗਤਾਂ ਨੂੰ ਸਮਰਪਿਤ ਕੀਤੇ ਜਾਣ ਤੋਂ ਪਹਿਲਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਪ ਅਰਦਾਸ ਕੀਤੀ। ਉਨ੍ਹਾਂ ਸੰਤ ਸੀਚੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਰਾਹੀ ਪੰਜਾਬ ’ਚ ਵਾਤਾਵਰਣ ਦੀ ਲਹਿਰ ਖੜੀ ਕਰਨ ਦੀ ਵਧਾਈ ਦਿੱਤੀ। ਇਸ ਮੌਕੇ ਸਿੰਘ ਸਾਹਿਬ ਨੇ ਵੇਈਂ ਕੰਢੇ ਬੂਟੇ ਵੀ ਲਾਏ।

 
ਜ਼ਿਕਰਯੋਗ ਹੈ ਕਿ ਪਵਿੱਤਰ ਕਾਲੀ ਵੇਈਂ ਵਿੱਚ ਪਿੰਡਾਂ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀਆਂ ਕਾਰਨ ਇਹ ਵੇਈਂ ਇੱਕ ਕੂੜਾਦਾਨ ਹੀ ਬਣ ਗਈ ਸੀ।ਇਸ ਦੀ ਕਾਰ ਸੇਵਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਜੁਲਾਈ 2000 ‘ਚ ਸ਼ੁਰੂ ਕੀਤੀ ਸੀ। ਪਵਿੱਤਰ ਕਾਲੀ ਵੇਈਂ ’ਤੇ ਕਈ ਹੋਰ ਥਾਵਾਂ ’ਤੇ ਵੀ ਇਸ਼ਨਾਨ ਘਾਟ ਬਣੇ ਹੋਏ ਹਨ ਪਰ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਦਾ ਕਾਰਜ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ। ਸਾਲ 2012 ’ਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਕਾਸ਼ ਪੁਰਬ ਮੌਕੇ ਇਹ ਘਾਟ ਬਣਾਉਣੇ ਸ਼ੁਰੂ ਕੀਤੇ ਸਨ। ਇਨ੍ਹਾਂ ਘਾਟਾਂ ਦਾ ਪਹਿਲਾ ਪੜ੍ਹਾਅ ਵਿਸਾਖੀ ਮੌਕੇ ਮੁੰਕਮਲ ਕੀਤਾ ਗਿਆ ਸੀ ਤੇ ਦੂਜੇ ਪੜਾਅ ਦੀ ਕਾਰ ਸੇਵਾ ਦਿਨ ਰਾਤ ਇੱਕ ਕਰਕੇ ਮੁੰਕਮਲ ਕੀਤੀ ਗਈ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.