ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿਆਟਲ ਦੇ ਬੱਚਿਆਂ ਲਈ ਖੇਡਾਂ ਦੇ ਕੈਂਪ ਪ੍ਰਬੰਧਕਾਂ ਨੂੰ ਸਨਮਾਨਤ ਕੀਤਾ
ਸਿਆਟਲ ਦੇ ਬੱਚਿਆਂ ਲਈ ਖੇਡਾਂ ਦੇ ਕੈਂਪ ਪ੍ਰਬੰਧਕਾਂ ਨੂੰ ਸਨਮਾਨਤ ਕੀਤਾ
Page Visitors: 2590

ਸਿਆਟਲ ਦੇ ਬੱਚਿਆਂ ਲਈ ਖੇਡਾਂ ਦੇ ਕੈਂਪ ਪ੍ਰਬੰਧਕਾਂ ਨੂੰ ਸਨਮਾਨਤ ਕੀਤਾ

 

ਲਗਾਤਾਰ ਕੈਂਪ ਚਲਾਉਣ ਵਾਲੇ ਜਗਦੇਵ ਸਿੰਘ ਸੰਧੂ, ਪਿੰਟ ਬਾਠ, ਹਰਦੀਪ ਚੌਹਾਨ, ਕੁਲਵੰਤ ਢੇਸੀ, ਅਵਤਾਰ ਪੂਰੇਵਾਲ, ਪਿੰਦਰ ਢੱਡਾ, ਸੁੱਚਾ ਸਿੰਘ
ਧਾਲੀਵਾਲ, ਜਸਵਿੰਦਰ ਕਲੇਰ, ਹਰਦੀਪ ਗਿੱਲ ਅਤੇ ਗੁਰਚਰਨ ਸਿੰਘ ਢਿੱਲੋਂ ਦੀ ਸਨਮਾਨ ਸਮਾਗਮ ਮੌਕੇ ਇਕ ਯਾਦਗਾਰ ਤਸਵੀਰ।
ਸਿਆਟਲ,  (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਵੀਂ ਪਨੀਰੀ ਨੂੰ ਖੇਡਾਂ ਤੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਤੇ ਤੰਦਰੁਸਤ ਮਨੋਰੰਜਨ ਦੇਣ ਲਈ
ਪਿਛਲੇ ਚਾਰ ਸਾਲ ਤੋਂ ਬੱਚਿਆਂ ਲਈ ਖੇਡਾਂ ਦਾ ਕੈਂਪ ਹਰੇਕ ਸਾਲ ਲਗਾਇਆ ਜਾਂਦਾ ਹੈ, ਜਿਥੇ 100 ਤੋਂ ਵੱਧ ਬੱਚੇ ਹਰੇਕ ਸ਼ਨੀਵਾਰ ਤੇ ਐਤਵਾਰ ਸ਼ਾਮ ਨੂੰ
ਕੈਂਪ ਵਿਚ ਪਹੁੰਚ ਸਰੀਰਕ ਫਿਟਨਸ ਲਈ ਅਭਿਆਸ ਕਰਦੇ ਹਨ। ਬੱਚਿਆਂ ਨੂੰ ਮੁਫਤ ਸਪੋਰਟਸ ਕਿੱਟ ਤੇ ਰੀਫਰੈਸ਼ਮੈਂਟ ਮੁਹੱਈਆ ਕੀਤੀ ਜਾਂਦੀ ਹੈ।
ਬੱਚਿਆਂ ਦੀ ਆਪਸ ਵਿਚ ਸਾਂਝ, ਮਿਲਵਰਤਨ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਨੀਤੀ ਬਣ ਚੁੱਕੀ ਹੈ, ਜਿਸ ਦੀ ਪੰਜਾਬੀ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ
ਗਈ ਹੈ।
ਸਾਦੇ ਸਮਾਗਮ ਵਿਚ ਲਗਾਤਾਰ ਕੈਂਪ ਚਲਾਉਣ ਵਾਲੇ ਕੋਚਾਂ, ਪ੍ਰਬੰਧਕਾਂ ਤੇ ਵਾਲੰਟੀਅਰ ਤੌਰ ’ਤੇ ਸੇਵਾ ਕਰਨ ਵਾਲੇ ਜਸਵਿੰਦਰ ਸਿੰਘ ਕਲੇਰ, ਹਰਦੀਪ ਸਿੰਘ
ਚੌਹਾਨ, ਕੁਲਵੰਤ ਸਿੰਘ ਢੇਸੀ, ਸੁੱਚਾ ਸਿੰਘ ਧਾਲੀਵਾਲ ਅਤੇ ਗੁਰਚਰਨ ਸਿੰਘ ਢਿੱਲੋਂ ਨੂੰ ਸਨਮਾਨਤ ਕੀਤਾ ਗਿਆ। ਪੰਜਾਬ ਸਪੋਰਟਸ ਕਲੱਬ ਦੇ ਸਰਪ੍ਰਸਤ
ਦਯਿਆਬੀਰ ਸਿੰਘ ਪਿੰਟੂ ਬਾਠ, ਸਾਬਕਾ ਪ੍ਰਧਾਨ ਅਵਤਾਰ ਸਿੰਘ ਪੂਰੇਵਾਲ, ਉਪ ਪ੍ਰਧਾਨ ਪਿੰਦਰ ਢੱਡਾ, ਖਜ਼ਾਨਾ ਸੈਕਟਰੀ ਹਰਦੀਪ ਸਿੰਘ ਗਿੱਲ ਅਤੇ ਦੂਸਰੇ
ਅਹੁਦੇਦਾਰ ਨੇ ਸ਼ਲਾਘਾ ਕੀਤੀ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.