ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਬਠਿੰਡਾ ਵਿਖੇ 30 ਨਵੰਬਰ ਨੂੰ ਚੌਥੇ ਕਬੱਡੀ ਵਿਸ਼ਵ ਕੱਪ ਦਾ ਹੋਵੇਗਾ ਆਗਾਜ਼
ਬਠਿੰਡਾ ਵਿਖੇ 30 ਨਵੰਬਰ ਨੂੰ ਚੌਥੇ ਕਬੱਡੀ ਵਿਸ਼ਵ ਕੱਪ ਦਾ ਹੋਵੇਗਾ ਆਗਾਜ਼
Page Visitors: 2602

ਬਠਿੰਡਾ ਵਿਖੇ 30 ਨਵੰਬਰ ਨੂੰ ਚੌਥੇ ਕਬੱਡੀ ਵਿਸ਼ਵ ਕੱਪ ਦਾ ਹੋਵੇਗਾ ਆਗਾਜ਼

 
ਪੁਰਸ਼ ਵਰਗ ਦੇ ਜੇਤੂ ਨੂੰ 2 ਕਰੋੜ ਤੇ ਮਹਿਲਾ ਵਰਗ ਦੇ ਜੇਤੂ ਨੂੰ 1 ਕਰੋੜ ਦਾ ਮਿਲੇਗਾ ਇਨਾਮ
ਪਾਕਿਸਤਾਨ ਦੀ ਮਹਿਲਾ ਟੀਮ ਪਹਿਲੀ ਵਾਰ ਕਰੇਗੀ ਸ਼ਮੂਲੀਅਤ
ਲੁਧਿਆਣਾ ਵਿਖੇ 14 ਦਸੰਬਰ ਨੂੰ ਹੋਵੇਗਾ ਫਾਈਨਲ ਤੇ ਸਮਾਪਤੀ ਸਮਾਰੋਹ
ਚੰਡੀਗੜ੍ਹ, 21 ਨਵੰਬਰ (ਪੰਜਾਬ ਮੇਲ)- ਚੌਥਾ ਕਬੱਡੀ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਕਬੱਡੀ ਦੇ ਇਸ ਮਹਾਂਕੁੰਭ ਲਈ ਸਮੂਹ ਛੇ ਮਹਾਂਦੀਪਾਂ ਦੇ 14 ਮੁਲਕਾਂ ਦੀਆਂ 20 ਟੀਮਾਂ 6.67 ਕਰੋੜ ਰੁਪਏ ਦੀ ਰਾਸ਼ੀ ਲਈ ਜੂਝਣਗੀਆਂ। ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 30 ਨਵੰਬਰ ਨੂੰ ਬਠਿੰਡਾ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਵਿਸ਼ਵ ਕੱਪ ਦਾ ਆਗਾਜ਼ ਹੋਵਗਾ ਜਦੋਂ ਕਿ 14 ਦਸੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਪੁਰਸ਼ ਵਰਗ ਦਾ ਫਾਈਨਲ ਅਤੇ ਸਮਾਪਤੀ ਸਮਾਰੋਹ ਹੋਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ, ਇੰਗਲੈਂਡ, ਸਪੇਨ, ਡੈਨਮਾਰਕ, ਸਕਾਟਲੈਂਡ, ਅਮਰੀਕਾ, ਕੈਨੇਡਾ, ਅਰਜਨਟੀਨਾ, ਸੀਆਰਾ ਲਿਓਨ ਤੇ ਕੀਨੀਆ ਅਤੇ ਮਹਿਲਾ ਵਰਗ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਡੈਨਮਾਰਕ, ਅਮਰੀਕਾ, ਮੈਕਸੀਕੋ, ਕੀਨੀਆ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪੁਰਸ਼ ਵਰਗ ਦੇ ਦੋ ਪੂਲ ‘ਏ’ ਅਤੇ ‘ਬੀ’ ਹੋਣਗੇ ਜਿਨ੍ਹਾਂ ਵਿੱਚ ਛੇ-ਛੇ ਟੀਮਾਂ ਹੋਣਗੀਆਂ ਜਦੋਂ ਕਿ ਮਹਿਲਾ ਵਰਗ ਦੇ ਦੋ ਪੂਲ ‘ਏ’ ਅਤੇ ‘ਬੀ’ ਵਿੱਚ 4-4 ਟੀਮਾਂ ਹੋਣਗੀਆਂ।
ਵਿਸ਼ਵ ਕੱਪ ਦੇ ਮੈਚਾਂ ਦੇ ਵੇਰਵੇ ਜਾਰੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 30 ਨਵੰਬਰ ਨੂੰ ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਤੋਂ ਬਾਅਦ 1 ਦਸੰਬਰ ਨੂੰ ਯਾਦਵਿੰਦਰਾ ਪਬਲਿਕ ਸਟੇਡੀਅਮ ਪਟਿਆਲਾ, 2 ਦਸੰਬਰ ਨੂੰ ਸਪੋਰਟਸ ਸਟੇਡੀਅਮ ਚੋਹਲਾ ਸਾਹਿਬ (ਤਰਨ ਤਾਰਨ), 3 ਦਸੰਬਰ ਨੂੰ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, 4 ਦਸੰਬਰ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਦੋਦਾ (ਮੁਕਤਸਰ ਸਾਹਿਬ), 6 ਦਸੰਬਰ ਨੂੰ ਗੂਰੂ ਨਾਨਕ ਸਟੇਡੀਅਮ ਅੰਮ੍ਰਿਤਸਰ, 7 ਦਸੰਬਰ ਨੂੰ ਸਪੋਰਟਸ ਸਟੇਡੀਅਮ ਜਲਾਲਾਬਾਦ (ਫਾਜ਼ਿਲਕਾ), 8 ਦਸੰਬਰ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ, 9 ਦਸੰਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਤੇ 10 ਦਸੰਬਰ ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਲੀਗ ਮੈਚ ਖੇਡੇ ਜਾਣਗੇ। 11 ਦਸੰਬਰ ਨੂੰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਸੈਮੀ ਫਾਈਨਲ, 12 ਦਸੰਬਰ ਨੂੰ ਗੂਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਤੀਜੇ ਤੇ ਚੌਥੇ ਸਥਾਨ ਅਤੇ ਮਹਿਲਾ ਵਰਗ ਦਾ ਫਾਈਨਲ ਅਤੇ 14 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੁਰਸ਼ ਵਰਗ ਦਾ ਫਾਈਨਲ ਅਤੇ ਸਮਾਪਤੀ ਸਮਾਰੋਹ ਹੋਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਰਸ਼ ਵਰਗ ਦੀ ਜੇਤੂ ਟੀਮ ਨੂੰ 2 ਕਰੋੜ ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 1 ਕਰੋੜ ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਲਈ ਇਨਾਮ ਰਾਸ਼ੀ ਵਧਾਉਂਦਿਆਂ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੋਵੇਂ ਵਰਗਾਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 10-10 ਲੱਖ ਰੁਪਏ ਮਿਲਣਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.