ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਜਦੋਂ ਅਖੌਤੀ ਜਥੇਦਾਰਾਂ ਤੇ ਪੰਥ ਦੀਆਂ ਆਪੂੰ ਬਣੀਆਂ ਸਿਰਮੌਰ ਹਸਤੀਆਂ ਨੇ ਪੰਡਿਤ ਦੇਵੀ ਦਿਆਲ ਦੀਆਂ ਗੱਪਾਂ ਨੂੰ ਰੀਝ ਨਾਲ ਸੁਣਿਆ
ਜਦੋਂ ਅਖੌਤੀ ਜਥੇਦਾਰਾਂ ਤੇ ਪੰਥ ਦੀਆਂ ਆਪੂੰ ਬਣੀਆਂ ਸਿਰਮੌਰ ਹਸਤੀਆਂ ਨੇ ਪੰਡਿਤ ਦੇਵੀ ਦਿਆਲ ਦੀਆਂ ਗੱਪਾਂ ਨੂੰ ਰੀਝ ਨਾਲ ਸੁਣਿਆ
Page Visitors: 2574

ਜਦੋਂ ਅਖੌਤੀ ਜਥੇਦਾਰਾਂ ਤੇ ਪੰਥ ਦੀਆਂ ਆਪੂੰ ਬਣੀਆਂ ਸਿਰਮੌਰ ਹਸਤੀਆਂ ਨੇ ਪੰਡਿਤ ਦੇਵੀ ਦਿਆਲ ਦੀਆਂ ਗੱਪਾਂ ਨੂੰ ਰੀਝ ਨਾਲ ਸੁਣਿਆ

 

ਆਨੰਦਪੁਰ ਸਾਹਿਬ, 23 ਨਵੰਬਰ (ਸਤਨਾਮ ਸਿੰਘ ਅਰੋੜਾ): ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮਾਣਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਮੌਜੂਦਗੀ ਵਿੱਚ, ਅੱਜ ਸਥਾਨਕ ਗੁ.ਭੋਰਾ ਸਾਹਿਬ ਵਿਖੇ, ਬ੍ਰਾਹਮਣ ਸਮਾਜ ਪੰਜਾਬ ਵੱਲੋਂ ਕੱਢੀ ‘ਰਿਣ ਉਤਾਰ ਯਤਨ ਯਾਤਰਾ ਸਬੰਧੀ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਬ੍ਰਾਹਮਣ ਸਮਾਜ ਪੰਜਾਬ ਦੇ ਪ੍ਰਧਾਨ ਪੰਡਿਤ ਦੇਵੀ ਦਿਆਲ ਪ੍ਰਾਸ਼ਰ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਰਾਇਣ ਦਾ ਅਵਤਾਰ (ਵਿਸ਼ਨੂੰ) ਆਖੇ ਜਾਣ ਦੇ ਬਾਵਜੂਦ ਕੌਮ ਦੀਆਂ ਇਹਨਾਂ ਸਿਰਮੋਰ ਹਸਤੀਆਂ ਵੱਲੋਂ ਇੱਕ ਸ਼ਬਦ ਈ ਨਾ ਬੋਲਿਆ ਗਿਆ ਤੇ ਸਿੱਖ ਕੌਮ ਪ੍ਰਤੀ ਦਰਦ ਰੱਖਣ ਵਾਲੇ ਮਨ ਮਸੋਸ ਕੇ ਬੈਠਣ ਲਈ ਮਜ਼ਬੂਰ ਹੋਏ ਰਹੇ।
ਪੰਡਿਤ ਦੇਵੀ ਦਿਆਲ ਪ੍ਰਾਸ਼ਰ ਜੀ ਨੇ ਆਪਣੇ ਵੱਲੋਂ ਬਣਾਈ ਕਹਾਣੀ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਬ੍ਰਾਹਮਣ ਸਮਾਜ ਦੇ ਕੁੱਝ ਨੁੰਮਾਇੰਦਿਆਂ ਵੱਲੋਂ ਜਦੋਂ ਸ਼ੱਕ ਪ੍ਰਗਟ ਕੀਤਾ ਗਿਆ ਤਾਂ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਰਾਇਣ (ਵਿਸ਼ਨੂੰ) ਦੇ ਰੂਪ ਵਿੱਚ ਸ਼ਾਕਸ਼ਾਤ ਦਰਸ਼ਨ ਦਿੱਤੇ ਤੇ ਸ਼ੱਕ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ।
ਅਫ਼ਸੋਸ ਇਸ ਗੱਲ ਦਾ ਨਹੀਂ ਕਿ ਸ਼੍ਰੀ ਦੇਵੀ ਦਿਆਲ ਪ੍ਰਸ਼ਾਰ ਜੀ ਨੇ ਕੀ ਆਖਿਆ, ਅਫ਼ਸੋਸ ਇਸ ਗੱਲ ਦਾ ਜ਼ਿਆਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਪ੍ਰਧਾਨ ਸ਼੍ਰੋਮਣੀ ਕਮੇਟੀ, ਕੌਮ ਜਿਹਨਾਂ ਦੀ ਅਗਵਾਈ ਨੂੰ ਰੱਬੀ ਅਗਵਾਈ ਸਮਝਦੀ ਹੈ, ਦੇ ਮੂੰਹ ਵਿੱਚੋਂ ਇੱਕ ਸ਼ਬਦ ਵੀ ਨਾ ਨਿਕਲਿਆ, ਕਿ ਪੰਡਿਤ ਜੀ ਸਿੱਖ ਧਰਮ ਵਿੱਚ ਕਰਾਮਾਤ ਨੂੰ ਕਹਿਰ ਦਾ ਨਾ ਮੰਨਿਆ ਗਿਆ ਹੈ ਤੇ ਕਰਾਮਾਤੀ ਨੂੰ ਕਹਿਰਵਾਨ ਤੇ ਦਸਮ ਪਾਤਸ਼ਾਹ ਨੇ ਆਪਣੇ-ਆਪ ‘ਮੈਂ ਹੂੰ ਪਰਮ ਪੁਰਖ ਕੋ ਦਾਸਾ’’ ਆਖਿਆ ਸੀ, ਨਾ ਕਿ ਵਿਸ਼ਨੂੰ ਦਾ ਅਵਤਾਰ।

ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਾਕਸ਼ਾਤ ਨਰਾਇਣ (ਵਿਸ਼ਨੂੰ) ਦੇ ਰੂਪ ਵਿੱਚ ਬ੍ਰਾਹਮਣਾਂ ਨੂੰ ਦਰਸ਼ਨ ਦੇਣ ਦੀ ਗੱਲ ਤੇ ਪੰਥ ਦੀਆਂ ਸਿਰਮੋਰ ਹਸਤੀਆਂ ਨੇ ਪੂਰੀ ਤਰ੍ਹਾਂ, ਚੁੱਪ ਧਾਰੀ ਰੱਖੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ.ਅਵਤਾਰ ਸਿੰਘ ਮੱਕੜ ਭਾਵੇਂ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਹਨਾਂ ਪੰਡਿਤ ਦੇਵੀ ਦਿਆਲ ਪ੍ਰਾਸ਼ਰ ਵੱਲੋਂ ਸਾਰੇ ਹਿੰਦੂ ਧਰਮ ਦੀ ਰਾਖੀ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ। ਸਬੰਧੀ ਮੋੜਵਾਂ ਜਵਾਬ ਦਿੰਦਿਆਂ ਇਹ ਗੱਲ ਆਖਣ ਦੀ ਹਿੰਮਤ ਵਿਖਾਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਹਿੰਦੂ ਧਰਮ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਤੇ ਜੁਲਮ ਦਾ ਨਾਸ਼ ਕਰਨ ਲਈ ਸੀ। ਜਦੋਂ ਮੱਕੜ ਵੱਲੋਂ ਆਖੀ ਗੱਲ ਕਿ ਇਸ ਯਾਤਰਾ ਦਾ ਨਾਮ ‘ਰਿਣ ਉਤਾਰਨ ਯਤਨ ਯਾਤਰਾ’ ਦੀ ਥਾਂ ਹਿੰਦੂ ਸਮਾਜ ਨੂੰ ਜਗਾਉਣ ਲਈ ਚੇਤਨਾ ਮਾਰਚ ਰੱਖਿਆ ਜਾਣਾ ਚਾਹੀਦਾ ਹੈ, ਦੀ ਵੀ ਪੰਥ ਦਰਦੀਆਂ ਵੱਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ, ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੇ ਹਿੰਦੁਸਤਾਨ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਸੀ ਤੇ ਉਸ ਮਹਾਨ ਸ਼ਹਾਦਤ ਦਾ ਰਿਣ ਉਤਾਰਿਆ ਹੀ ਨਹੀਂ ਜਾ ਸਕਦਾ।

Source: Punjab Spectrum

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.